Share on Facebook

Main News Page

ਮਾਮਲਾ ਨੂਰਮਹਿਲੀਏ ਸਾਧ ਦੇ ਮਰਨ ਦਾ- ਚੇਲੇ ਕਹਿੰਦੇ ‘ਮਹਾਰਾਜ’ ਸਮਾਧੀ ‘ਚ ਆ

ਟਿੱਪਣੀ:

ਇਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਡਰਾਮਾ ਵੀ ਹੋ ਸਕਦਾ ਹੈ... ਪਹਿਲਾਂ ਮਰਣ ਦੀ ਖਬਰ ਫੈਲਾ ਦਿਓ, ਫਿਰ ਥੋੜ੍ਹੇ ਦਿਨਾਂ ਬਾਅਦ ਉੱਠ ਕੇ ਬੈਠ ਜਾਓ, ਤੇ ਕਹੋ ਕਿ ਰੱਬ ਨੇ ਮੈਂਨੂੰ ਬੁਲਾਇਆ ਸੀ, ਅਤੇ ਹੁਣ ਧਰਤੀ 'ਤੇ ਹੋਰ ਸਮਾਂ ਗੁਜ਼ਾਰੋ... ਤੇ ਫਿਰ ਕੀ ਹੋਣਾ ਹੈ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ... ਜਿਹੜੇ ਲੋਕ ਹਾਲੇ ਆਸ਼ੂਤੋਸ਼ ਨਾਲ ਨਹੀਂ ਜੁੜੇ, ਉਨ੍ਹਾਂ ਵਿਚੋਂ ਵੀ ਹੋਰ ਜੁੜ ਜਾਣਗੇ, ਅਤੇ ਡੇਰਾ ਹੋਰ ਵਧੇਗਾ ਫੁਲੇਗਾ... ਰੱਬ ਕਰੇ ਕਿ ਐਸਾ ਨਾ ਹੋਵੇ... ਪਰ ਸਿੱਖਾਂ ਨੂੰ ਖੁਸ਼ ਹੋਣ ਦੀ ਲੋੜ੍ਹ ਨਹੀਂ, ਜੇ ਇਕ ਮਰਿਆ, ਤਾਂ ਹੋਰ ਲਾਈਨ ਲਾ ਕੇ ਬੈਠੇ ਆ... ਜੇ ਕਿਸੇ ਸਿੰਘ ਨੇ ਗੱਡੀ ਚੜ੍ਹਾਇਆ ਹੁੰਦਾ, ਤਾਂ ਹੋਰ ਗੱਲ ਸੀ, ਫਿਰ ਦੂਜਿਆਂ ਨੂੰ ਵੀ ਕੰਨ ਹੋਣੇ ਸੀ... ਪਰ ਜੇ ਆਸ਼ੂਤੋਸ਼ ਇਸ ਤਰ੍ਹਾਂ ਮਰਿਆ ਹੈ, ਤਾਂ ਸਿੱਖਾਂ ਦੀ ਕੀ ਪ੍ਰਾਪਤੀ ਹੈ? ਡੇਰਾਵਾਦ ਅਸਲੀ ਦੁਸ਼ਮਨ ਹੈ, ਉਸ ਨੂੰ ਖਤਮ ਕਰਨਾ ਜ਼ਰੂਰੀ ਹੈ, ਉਹ ਹੋ ਸਕਦਾ ਹੈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ 'ਤੇ ਚਲਕੇ।

ਸੰਪਾਦਕ ਖ਼ਾਲਸਾ ਨਿਊਜ਼


ਨੂਰਮਹਿਲ ( ਜਲੰਧਰ ) 29 ਜਨਵਰੀ (ਗੁਰਿੰਦਰਪਾਲ ਢਿੱਲੋਂ): ਸਿੱਖਾਂ ਨਾਲ ਜਾਣ-ਜਾਣ ਕੇ ਪੰਗਾਂ ਲੈਣ ਵਾਲੇ ਨੂਰਮਹਿਲੀਏ ਸਾਧ ਦੀ ਮੌਤ ਨੂੰ ਡੇਰਾ ਲਕਾਉਂਦਾ ਆ ਰਿਹਾ ਹੈ ਤੇ ਇਸ ਨੂੰ ਇੱਕ ਚਮਤਕਾਰ ਦਾ ਢੌਂਗ ਦੱਸਣ ਲਈ ਜ਼ੋਰ ਲਾ ਰਿਹਾ ਹੈ।

ਆਸ਼ੂਤੋਸ਼ੀਏ ਦੀ ਹੋਈ ਕਥਿਤ ਮੌਤ ਨੂੰ ਡੇਰਾ ਸਮਾਧੀ ‘ਚ ਲੀਨ ਹੋਣਾ ਦੱਸ ਕੇ ਪਾਖੰਡ ਕਰ ਰਿਹਾ ਹੈ। ਹਾਲਾਂਕਿ ਲੁਧਿਆਣੇ ਤੋਂ ਆਪੋਲੋ ਹਸਪਤਾਲ ਦੇ ਗਏ ਡਾਕਟਰਾਂ ਨੇ ਆਪਣੀ ਰਿਪੋਰਟ ‘ਚ ਸਾਧ ਦੇ ਪ੍ਰਾਣ ਨਾ ਹੋਣ ਦੀ ਪੁਸ਼ਟੀ ਕੀਤੀ ਹੈ।

ਸੂਤਰਾਂ ਅਨੁਸਾਰ ਡੇਰੇ ਵੱਲੋਂ ਅੰਦਰਖਾਤੇ ਉਨ੍ਹਾਂ ਦੇ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਤੇ ਵੱਡੇ ਪੱਧਰ ‘ਤੇ ਪੁਲੀਸ ਨੂੰ ਤਾਇਨਾਤ ਕੀਤਾ ਜਾ ਰਿਹਾ ਤਾਂ ਜੋ ਵੱਡੀ ਗਿਣਤੀ ‘ਚ ਆਉਣ ਵਾਲੀ ਸੰਗਤ ਨੂੰ ਕੰਟਰੋਲ ਕੀਤਾ ਜਾ ਸਕੇ। ਡੇਰੇ ਵੱਲੋਂ ਅਧਿਕਾਰਤ ਤੌਰ ‘ਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਨਾ ਕੀਤੇ ਜਾਣ ਕਾਰਨ ਸ਼ਰਧਾਲੂਆਂ ਵਿਚ ਅਸੰਜਮ ਦੀ ਸਥਿਤੀ ਬਣੀ ਰਹੀ।

ਕਈ ਸ਼ਰਧਾਲੂ ਡੇਰੇ ਵੱਲ ਜਾਣ ਲੱਗਿਆਂ ਰੋ ਰਹੇ ਸਨ, ਜਿਨ੍ਹਾਂ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਡੇਰੇ ਅੰਦਰ ਜਾਣ ਤੋਂ ਬਾਅਦ ਪ੍ਰਬੰਧਕਾਂ ਨੇ ਸ਼ਰਧਾਆਂ ਨੂੰ ਸਮਾਧੀ ‘ਚ ਬੈਠਣ ਦੇ ਹੁਕਮ ਚੜਾਏ ਗਏ ਹਨ। ਬਹੁ-ਚਰਚਿਤ ਦਿਵਿਆ ਜਯੋਤੀ ਮੁਖੀ ਆਸ਼ੂਤੋਸ਼ ਆਪਣੇ ਆਪ ਨੂੰ ਮਹਾਰਾਜ ਅਖਵਾਉਂਦਾ ਆ ਰਿਹਾ ਹੈ।

 ਉਸ ਦੀ ਮੌਤ ਦੀ ਫੈਲੀ ਖਬਰ ਨਾਲ ਸ਼ਰਧਾਲੂਆਂ ‘ਚ ਹਫੜਾਦਫੜੀ ਮੱਚ ਗਈ। ਮੈਡੀਕਲ ਰਿਪੋਰਟ ਅਨੁਸਾਰ ਬਾਬਾ ਆਸ਼ੂਤੋਸ਼ ਦੇ ਸਰੀਰ ‘ਚ ਮੌਤ ਦੇ ਲੱਛਣ ਪਾਏ ਹਨ। ਰਿਪੋਰਟ ਵਿਚ ਉਨ੍ਹਾਂ ਦੀ ਨਬਜ਼ ਤੇ ਦਿਲ ਦੀ ਧੜਕਣ ਰੁਕੀ ਹੋਣ ਦੀ ਪੁਸ਼ਟੀ ਕੀਤੀ ਹੋਈ ।

ਹਾਲਾਂਕਿ ਡੇਰੇ ਵੱਲੋਂ ਆਸ਼ੂਤੋਸ਼ ਦੀ ਮੌਤ ਨੂੰ ਅਫਵਾਹ ਦੱਸਦਿਆਂ ਦਾਅਵਾ ਕੀਤਾ ਗਿਆ ਕਿ ਉਹ ‘ਸਮਾਧੀ’ ਵਿਚ ਲੀਨ ਹਨ ਤੇ ਜਲਦੀ ਹੀ ਇਕ-ਦੋ ਦਿਨਾਂ ਵਿਚ ਸਮਾਧੀ ‘ਚੋਂ ਵਾਪਸ ਆ ਜਾਣਗੇ।

ਡੇਰੇ ਦੇ ਮੁੱਖ ਬੁਲਾਰੇ ਵਿਸ਼ਾਲਾ ਨੰਦ ਨੇ ਗੱਲਬਾਤ ਕਰਦਿਆਂ ਡੇਰੇ ਵੱਲੋਂ ਸਪੱਸ਼ਟ ਕੀਤਾ ਕਿ ਆਸ਼ੂਤੋਸ਼ ਸਮਾਧੀ ਵਿਚ ਲੀਨ ਹਨ, ਜਿਵੇਂ ਰਿਸ਼ੀ-ਮੁਨੀ ਆਪਣੇ ਸਾਹ ਰੋਕ ਕੇ ਸਮਾਧੀ ਲਾਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਿਵੇਂ ਸਵਾਮੀ ਵਿਵੇਕਾਨੰਦ ਦੇ ਗੁਰੂ ਰਾਮ ਕਿਸ਼ਨ ਪਰਮਾਹੰਸ ਵੀ ਕਈ-ਕਈ ਦਿਨ ਆਪਣਾ ਸਾਹ ਰੋਕ ਕੇ ਸਮਾਧੀ ‘ਚ ਲੀਨ ਹੋ ਜਾਂਦੇ ਸਨ, ਉਵੇਂ ਹੀ ਆਸ਼ੂਤੋਸ਼ ਮਹਾਰਾਜ ਲੰਘੀ ਮੰਗਲਵਾਰ ਦੀ ਰਾਤ ਨੂੰ 12.30 ਵਜੇ ਦੇ ਕਰੀਬ ਸਮਾਧੀ ਵਿਚ ਲੀਨ ਹੋ ਗਏ ਸਨ।

ਉਨ੍ਹਾਂ ਦੱਸਿਆ ਕਿ ਡੇਰੇ ਦੇ ਸੇਵਾਦਾਰਾਂ ਨੂੰ ਸਾਧ ਦੇ ਸਮਾਧੀ ਵਿਚ ਲੀਨ ਹੋਣ ਦਾ 2.30 ਵਜੇ ਪਤਾ ਲੱਗਾ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਰਾਤ ਨੂੰ ਹੀ ਧਿਆਣੇ ਤੋਂ ਅਪੋਲੋ ਹਸਪਤਾਲ ਦੇ ਡਾਕਟਰਾਂ ਨੂੰ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਅਨੁਸਾਰ ਆਸ਼ੂਤੋਸ਼ ਸਰੀਰਕ ਤੌਰ ‘ਤੇ ਨਹ ਰਹੇ ਪਰ ਉਹ ਸਮਾਧੀ ਵਿਚ ਲੀਨ ਹਨ।

 

ਮੁੱਖ ਬੁਲਾਰੇ ਵਿਸ਼ਾਲਾ ਨੰਦ ਨੇ ਇਹ ਦਾਅਵਾ ਵੀ ਕੀਤਾ ਕਿ ਆਸ਼ੂਤੋਸ਼ ਮਹਾਰਾਜ 12-13 ਸਾਲ ਪਹਿਲਾਂ ਵੀ ਸਮਾਧੀ ਵਿਚ ਚਲੇ ਗਏ ਸਨ ਤੇ ਤਿੰਨ ਦਿਨ ਬਾਅਦ ਆਪਣੇ ਵਿਵਹਾਰਕ ਜੀਵਨ ਵਿਚ ਪਰਤ ਆਏ ਸਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹੁਣ ਵੀ ਉਹ ਤਿੰਨ ਬਾਅਦ ਆਪਣੇ ਵਿਵਹਾਰਕ ਜੀਵਨ ਵਿਚ ਪਰਤ ਆਉਣਗੇ।

ਉਨ੍ਹਾਂ ਦੱਸਿਆ ਕਿ ਆਸ਼ੂਤੋਸ਼ ਦੀ ਮੌਤ ਬਾਰੇ ਸ਼ੋਸ਼ਲ ਮੀਡੀਏ ਦੀ ਸਰਗਰਮੀ ਕਾਰਨ ਹੀ ਅਫਵਾਹਾਂ ਫੈਲੀਆਂ ਹਨ। ਉਨ੍ਹਾਂ ਡੇਰੇ ਦੇ ਸ਼ਰਧਾਆਂ ਨੂੰ ਕਿਹਾ ਕਿ ਉਹ ਸਾਧਨਾ ਕਰਨ ਤੇ ਇੰਤਜ਼ਾਰ ਕਰਨ ਕਿ ਆਸ਼ੂਤੋਸ਼ ਵਾਪਸ ਆਪਣੇ ਵਿਵਹਾਰਕ ਜੀਵਨ ਵਿਚ ਪਰਤ ਆਉਣ। ਡੇਰੇ ਵੱਲੋਂ ਲਿਖਤੀ ਤੌਰ ‘ਤੇ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਇਹ ਦਾਅਵਾ ਕੀਤਾ ਕਿ ਆਸ਼ੂਤੋਸ਼ ਦੇ ਬ੍ਰਹਮਲੀਨ ਹੋਣ ਵਾਲੇ ਅਫਵਾਹ ਹੀ ਫੈਲਾਈ ਜਾ ਰਹੀ, ਜਿਸ ਦਾ ਡੇਰਾ ਖੰਡਨ ਕਰਦਾ ।

ਨੂਰਮਹਿਲ ‘ਚ ਆਸ਼ੂਤੋਸ਼ ਦਾ ਡੇਰਾ ਸਿੱਖ ਹਲਕਿਆਂ ਵਿਚ ਹਮੇਸ਼ਾਂ ਹੀ ਵਿਵਾਦਿਤ ਰਿਹਾ । ਇਸ ਡੇਰੇ ‘ਚ ਸਮੁੱਚੇ ਪੰਜਾਬ ਤੋਂ ਸ਼ਰਧਾ ਜੁੜੇ ਹੋਏ ਹਨ। ਜਿ ਹੀ ਸ਼ੋਸ਼ਲ ਮੀਡੀਏ ਰਾਹ ਉਨ੍ਹਾਂ ਦੀ ਮੌਤ ਬਾਰੇ ਖਬਰ ਫੈਲੀ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ। ਉਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦਿਆਂ ਅਤੇ ਇਸ ਡੇਰੇ ਦੇ ਵਿਵਾਦਾਂ ਵਿਚ ਰਹਿਣ ਕਾਰਨ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਨੂਰਮਹਿਲ ਦੇ ਹਰ ਮੋੜ ‘ਤੇ ਪੁਲੀਸ ਤਾਇਨਾਤ ਕਰ ਦਿੱਤੀ ਸੀ ਤੇ ਡੇਰੇ ਵਿਚ ਪਹਿਲਾਂ ਹੀ ਪੱਕੇ ਤੌਰ ‘ਤੇ ‘ਸੰਤਰੀ ਪੋਸਟ’ ਬਣਾਈ ਹੋਈ। ਹਾਲਾਂਕਿ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਧਿਕਾਰਤ ਤੌਰ ‘ਤੇ ਡੇਰੇ ਦੇ ਮੁਖੀ ਦੀ ਮੌਤ ਹੋਣ ਬਾਰੇ ਕੋਈ ਪੁਸ਼ਟੀ ਨਹ ਕੀਤੀ ਜਾ ਰਹੀ ਤੇ ਇਸ ਨੂੰ ਸਮਾਧੀ ‘ਚ ਲੀਨ ਹੋਣਾ ਦੱਸਿਆ ਜਾ ਰਿਹਾ । ਡੇਰੇ ਨੇ ਅੰਦਰਖਾਤੇ ਆਸ਼ੂਤੋਸ਼ ਦੇ ਸਸਕਾਰ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਤੇ ਡੇਰੇ ਦੇ ਨਾਲ ਲੱਗਦੇ ਖੇਤਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ, ਜਿਥੇ ਕਿ ਪਸ਼ੂਆਂ ਲਈ ਪੱਠੇ ਬੀਜੇ ਹੋਏ ਸਨ। ਪੁਲੀਸ ਦੇ ਵੱਡੇ ਅਫਸਰਾਂ ਨੇ ਸ਼ਰਧਾਲੂਆਂ ਦੀ ਆਮਦ ਨੂੰ ਮੁੱਖ ਰੱਖਦਿਆਂ ਸਥਿਤੀ ਕੰਟਰੋਲ ਰੱਖਣ ਲਈ ਵੱਡੀ ਗਿਣਤੀ ‘ਚ ਪੁਲੀਸ ਤਾਇਨਾਤ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਦੋਆਬੇ ਦੇ ਚਾਰੇ ਜ਼ਿਲਿਆਂ ਦੀ ਪੁਲੀਸ ਨੂੰ ਇਥੇ ਤਾਇਨਾਤ ਕੀਤਾ ਗਿਆ । ਸ਼ਰਧਾਲੂ ਵੱਡੀ ਗਿਣਤੀ ਵਿਚ ਉਥੇ ਵਹੀਰਾਂ ਘੱਤ ਕੇ ਆ ਰਹੇ ਸਨ। ਇਨ੍ਹਾਂ ਸ਼ਰਧਾਆਂ ਵਿਚ ਬਹੁਤੀ ਗਿਣਤੀ ਔਰਤਾਂ ਸੀ, ਜਿਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਛਲਕ ਰਹੇ ਸਨ।

ਉਥੇ ਨਾਲ ਹੀ ਉਨ੍ਹਾਂ ਨੂੰ ਮਰਦ ਸ਼ਰਧਾਲੂ ਇਹ ਕਹਿ ਕੇ ਤਸੱਲੀਆਂ ਦੇ ਰਹੇ ਸਨ ਕਿ ‘ਮਹਾਰਾਜ’ ਜੀ ਸਮਾਧੀ ਵਿਚ ਹਨ ਤੇ ਉਹ ਜਲਦੀ ਹੀ ਵਾਪਸ ਆ ਜਾਣਗੇ। ਡੇਰੇ ‘ਚ ਬਣੇ ਆਲੀਸ਼ਾਨ ਕਮਰਿਆਂ ‘ਚ ਜਿਥੇ ਆਸ਼ੂਤੋਸ਼ ਦੀ ਰਿਹਾਇਸ਼ , ਉਥੇ ਕਿਸੇ ਨੂੰ ਵੀ ਜਾਣ ਦੀ ਆਗਿਆ ਨਹ ਸੀ ਦਿੱਤੀ ਜਾ ਰਹੀ। ਉਨ੍ਹਾਂ ਕਮਰਿਆਂ ਨੂੰ ਜਾਣ ਵਾਲੇ ਗੇਟ ਨੂੰ ਬੰਦ ਕੀਤਾ ਗਿਆ ਸੀ ਤੇ ਗੇਟ ਦੇ ਅੰਦਰਬਾਰ ਪਰਦਾ ਕੀਤਾ ਹੋਇਆ ਸੀ ਤਾਂ ਜੋ ਅੰਦਰ ਹੋਣ ਵਾਲੀ ਕਿਸੇ ਵੀ ਹਰਕਤ ਨੂੰ ਦੇਖਿਆ ਨਾ ਜਾ ਸਕੇ। ਡੇਰੇ ਦੇ ਮੁੱਖ ਬੁਲਾਰੇ ਨੇ ਦੱਸਿਆ ਕਿ ਆਸ਼ੂਤੋਸ਼ ਸਾਧਨਾ ਵਾਲੀ ਮੁਦਰਾ ਵਿਚ ਸਮਾਧੀ ਲਾ ਕੇ ਬੈਠੇ ਹਨ ਤੇ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਓਟ-ਆਸਰਾ ਨਹ ਲਿਆ ਹੋਇਆ ਤੇ ਰਾਤ 12.30 ਵਜੇ ਤੋਂ ਉਹ ਸਮਾਧੀ ਵਿਚ ਲੀਨ ਹਨ। ਸ਼ਰਧਾਲੂਆਂ ਨੂੰ ਵੀ ਸਥਿਤੀ ਸਪੱਸ਼ਟ ਨਾ ਹੋਣ ਕਰਕੇ ਉਹ ਵੀ ਇਕ ਦੂਜੇ ਨੂੰ ਇਹੋ ਹੀ ਪੁੱਛਦੇ ਰਹੇ ਕਿ ਆਖਿਰ ਮਹਾਰਾਜ ਦਾ ਬਣਿਆ ਕੀ । ਸੂਤਰਾਂ ਅਨੁਸਾਰ ਆਸ਼ੂਤੋਸ਼ ਤੋਂ ਬਾਅਦ ਡੇਰੇ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਕਿਸੇ ਵੀ ਸ਼ਰਧਾ ਨੂੰ ਨਾਮਜ਼ਦ ਨਹੀਂ ਕੀਤਾ ਹੋਇਆ ਤੇ ਇਹ ਕੰਨਸੋਆਂ ਮਿਲ ਰਹੀਆਂ ਸਨ ਕਿ ਆਸ਼ੂਤੋਸ਼ ਦੇ ਜਾਨਸ਼ੀਨ ਨਾਮਜ਼ਦ ਨਾ ਕੀਤੇ ਜਾਣ ਕਾਰਨ ਉਨ੍ਹਾਂ ਦੀ ‘ਮੌਤ’ ਬਾਰੇ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਜਾ ਰਿਹਾ।

ਜਾਗਰਤੀ ਸੰਸਥਾਨ ਦੇ ਪ੍ਰਬੰਧਕ ਉਂਝ ਤਾਂ ਮਿਣ-ਤੋਲ ਕੇ ਹੀ ਬੋਲ ਰਹੇ ਸਨ ਤੇ ਕਿਸੇ ਵੀ ਕਿਸਮ ਦੀ ਗੱਲਬਾਤ ‘ਚ ਪੈਣ ਨੂੰ ਤਿਆਰ ਨਹੀਂ ਸਨ, ਪਰ ਫਿਰ ਵੀ ਉਥੇ ਆਮ ਚਰਚਾ ਹੈ ਕਿ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੀ ਅਰਬਾਂ ਦੀ ਜਾਇਦਾਦ ਹੈ ਤੇ ਇਹ ਵੱਡੀ ਸੰਸਥਾ ਹੈ। ਆਸ਼ੂਤੋਸ਼ ਨੇ ਜਿਊਂਦੇ ਜੀਅ ਕਿਸੇ ਨੂੰ ਵੀ ਅੱਗੇ ਨਹੀਂ ਲਿਆਂਦਾ। ਪਰ ਉਨ੍ਹਾਂ ਦੇ ਅਚਾਨਕ ਚਲਾਣੇ ਕਾਰਨ ਗੱਦੀਨਸ਼ੀਨੀ ਬਾਰੇ ਕਸ਼ਮਕਸ਼ ਚਲ ਪਈ ਹੈ। ਇਸੇ ਕਾਰਨ ਹੀ ਸੰਸਥਾਨ ਵੱਲੋਂ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨੇ ਜਾਣ ‘ਚ ਦੇਰੀ ਕੀਤੀ ਜਾ ਰਹੀ ਹੈ। ਇਹ ਵੀ ਚਰਚਾ ਹੈ ਕਿ ਸੰਸਥਾਨ ਦੇ ਸ਼ਕਤੀਸ਼ਾਲੀ ਪ੍ਰਬੰਧਕ ਸਵਾਮੀ ਅਦਿਤਿਆ ਨੰਦ ਤੇ ਸਵਾਮੀ ਨਰੇਂਦਰਾ ਨੰਦ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਗੱਦੀਨਸ਼ੀਨ ਬਣਾਉਣ ਦੀ ਦੌੜ ਵਿਚ ਹਨ, ਪਰ ਪੰਜਾਬ ਵਿਚ ਪ੍ਰਬੰਧਕ ਵਿਅਕਤੀ ਦੀ ਥਾਂ ਸੰਸਥਾਨ ਦੀ ਸੰਚਾਲਨਾ ਲਈ ਕਮੇਟੀ ਸਥਾਪਤ ਕਰਨ ਦੀ ਗੱਲ ਕਹਿ ਰਹੇ ਹਨ।

ਨੂਰਮਹਿਲ ‘ਚ ਸਥਾਪਤ ਦਿਵਿਆ ਜੋਤੀ ਜਾਗਰਤੀ ਸੰਸਥਾਨ ਅਤੇ ਇਸ ਦੇ ਮੁੱਖੀ ਆਸ਼ੂਤੋਸ਼ ਕਰੀਬ ਡੇਢ ਦਹਾਕਾ ਪਹਿਲਾਂ ਸਿੱਖ ਸੰਸਥਾਵਾਂ ਨਾਲ ਹੋਏ ਟਕਰਾਵਾਂ ਕਾਰਨ ਚਰਚਾ ‘ਚ ਆਉਣੇ ਸ਼ੁਰੂ ਹੋਏ ਸਨ। ਉਨ੍ਹਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਕਾਰਨ ਅੰਮ੍ਰਿਤਸਰ, ਤਰਨ ਤਾਰਨ ਤੇ ਲੁਧਿਆਣਾ ‘ਚ ਕਾਫੀ ਵੱਡੇ ਟਕਰਾਅ ਵੀ ਹੁੰਦੇ ਰਹੇ ਹਨ ਤੇ ਕਈ ਵਾਰ ਸਰਕਾਰ ਇਨ੍ਹਾਂ ਸਮਾਗਮਾਂ ਉੱਪਰ ਪਾਬੰਦੀ ਲਗਾਉਣ ਲਈ ਮਜਬੂਰ ਹੁੰਦੀ ਰਹੀ। ਉਸ ਸਮੇਂ ਤੋਂ ਆਸ਼ੂਤੋਸ਼ ਭਾਰੀ ਸੁਰੱਖਿਆ ਹੇਠ ਰਹਿੰਦਾ ਆ ਰਿਹਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top