Share on Facebook

Main News Page

ਬਾਦਲ ਦੇ ਪੰਜ ਬਾਂਦਰ
-: ਜਤਿੰਦਰਪਾਲ ਸਿੰਘ ਗੁਰਦਾਸਪੁਰ
98031 41381

ਆਮ ਤੌਰ 'ਤੇ ਅਸੀਂ ਸਾਰਿਆਂ ਨੇ ਭਾਰਤ ਦੇ ਕਹੇ ਜਾਂਦੇ ਬਾਪੂ… ਗਾਂਧੀ ਦੇ ਤਿੰਨ ਬਾਂਦਰਾਂ ਬਾਰੇ ਤਾਂ ਸੁਣਿਆ ਹੋਇਆ ਹੀ ਹੈ, ਜਿਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਕ ਨੇ ਮੂੰਹ 'ਤੇ ਹੱਥ ਰੱਖਿਆ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਬੁਰਾ ਨਾ ਬੋਲੋ, ਦੂਸਰੇ ਨੇ ਅੱਖਾਂ 'ਤੇ ਹੱਥ ਰੱਖਿਆ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਬੁਰਾ ਨਾ ਦੇਖੋ, ਤੇ ਤੀਸਰੇ ਨੇ ਕੰਨਾਂ 'ਤੇ ਹੱਥ ਰੱਖਿਆ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਬੁਰਾ ਨਾ ਸੁਣੋ… ਇਹ ਤਾਂ ਹੋ ਗਏ ਗਾਂਧੀ ਦੇ ਤਿੰਨ ਬਾਂਦਰ ਤੇ ਉਹਨਾਂ ਦੀ ਕਹਾਣੀ, ਉਹ ਵਖਰੀ ਗੱਲ ਹੈ ਕਿ ਗਾਂਧੀ ਖੁਦ ਇਸ ਸਿਧਾਂਤ 'ਤੇ ਕਦੇ ਨਹੀਂ ਸੀ ਚੱਲਿਆ, ਬਸ ਸਾਰੀ ਉਮਰ ਲੋਕਾਂ ਨੂੰ ਹੀ ਬਾਂਦਰ ਬਣਾਉਂਦਾ ਰਿਹਾ। ਨਾ ਤਾਂ ਸਾਨੂੰ ਗਾਂਧੀ ਨਾਲ ਕੋਈ ਮਤਲਬ ਹੈ, ਤੇ ਨਾ ਹੀ ਉਸ ਦੇ ਬਾਂਦਰਾਂ ਨਾਲ… ਪਰ ਹਾਂ ਜਿਨ੍ਹਾਂ ਬਾਂਦਰਾਂ ਨਾਲ ਕੌਮ ਦਾ ਵਾਹ ਪਿਆ ਪੈ ਗਿਆ ਹੈ, ਜਾਂ ਪਾ ਦਿੱਤਾ ਹੈ, ਅਜ ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਹਨ ਨਹੀਂ ਨਹੀਂ… ਗਾਂਧੀ ਦੇ ਨਹੀਂ……ਬਾਦਲ ਦੇ ਪੰਜ ਬਾਂਦਰ, ਜਿਹੜੇ ਗਾਂਧੀ ਦੇ ਬਾਂਦਰਾਂ ਦੀ ਨਸਲ ਦਾ ਸੁਧਰਿਆ ਹੋਇਆ (Advanced Breed) ਰੂਪ (ਕੇਵਲ ਸਰੀਰਕ ਪੱਖ ਤੋਂ) ਹਨ

ਹਾਂ ਠੀਕ ਹੀ ਸਮਝੇ ਜੇ….. ਕੌਮ ਦੇ ਅਖੌਤੀ ਜਥੇਦਾਰ (ਜਫੇਮਾਰ) ਇਹਨਾਂ ਪੰਜਾਂ ਨੇ ਵੀ ਆਪਣੇ ਮੂੰਹ, ਅੱਖਾਂ, ਕੰਨਾਂ ਤੇ ਹੱਥ ਰੱਖੇ ਹੋਏ ਨੇ ਬਸ ਥੋੜ੍ਹਾ ਸਿਧਾਂਤ ‘ਚ ਫਰਕ ਹੈ। ਹੁਣ ਇਹਨਾਂ ਦਾ ਸਿਧਾਂਤ ਦੇਖ ਲਵੋ…… ਕੌਮ ਬਾਰੇ ਨਾ ਬੋਲੋ, ਕੌਮ ਦੀ ਨਾ ਸੁਣੋ, ਕੌਮ ਵੱਲ ਨਾ ਵੇਖੋ। ਜਦ ਕਦੇ ਵੀ ਕੌਮ ਨਾਲ ਕੋਈ ਮਾੜੀ ਹੋਣੀ ਵਾਪਰਦੀ ਹੈ, ਜਾਂ ਕੌਮ ਉਤੇ ਕਦੀ ਭੀੜ ਪੈਂਦੀ ਹੈ, ਜਾਂ ਕੌਮ ਕਿਸੇ ਮੁਸੀਬਤ ਵਿਚੋਂ ਨਿਕਲਣ ਲਈ ਹੱਥ ਪੈਰ ਮਾਰ ਰਹੀ ਹੁੰਦੀ ਹੈ, ਤਾਂ ਇਹ ਬਾਦਲ ਦੇ ਪੰਜ ਬਾਂਦਰ ਆਪਣਾ ਮੂੰਹ, ਅੱਖਾਂ, ਕੰਨ ਬੰਦ ਕਰ ਲੈਂਦੇ ਹਨ ਘੋਗਲ-ਕੰਨੇ ਬਣ ਜਾਂਦੇ ਹਨ, ਕਿ ਜੀ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ…… ਕੋਈ ਪੁੱਛੇ ਬਈ ਜੇ ਤੁਹਾਨੂੰ ਕੁਝ ਪਤਾ ਹੀ ਨਹੀਂ ਲਗਦਾ ਤਾਂ ਜਥੇਦਾਰ ਵੜੇਵੇਂ ਲੈਣ ਨੂੰ ਬਣੇ ਜੇ, ਤੇ ਇਹ ਉਨ੍ਹਾਂ ਚਿਰ ਨਹੀਂ ਮੂੰਹ, ਅੱਖਾਂ, ਕੰਨ ਨਹੀਂ ਖੋਲਦੇ, ਜਿਨ੍ਹਾਂ ਚਿਰ ਇਹਨਾਂ ਦਾ “ਬਾਪੂ” ਇਸ਼ਾਰਾ ਨਾ ਕਰ ਦੇਵੇ।

ਹੁਣ ਤੁਸੀਂ ਕਹੋਗੇ ਕਿ ਮੈਂ ਐਂਵੇ ਹੀ ਬੋਲੀ ਜਾ ਰਿਹਾ ਹਾਂ, ਮੈਨੂੰ ਇਹਨਾਂ ਦੀਆਂ ਪਦਵੀਆਂ ਦਾ ਖਿਆਲ ਰੱਖਦੇ ਹੋਏ ਇੰਝ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ, ਸੰਜਮ ਵਰਤਣਾ ਚਾਹੀਦਾ ਹੈ… ਪਰ ਮੈਂ ਇਕ ਗਲ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਨਾਂ ਸਤਿਕਾਰਿਤ ਪਦਵੀਆਂ 'ਤੇ ਇਹ ਬੈਠੇ ਹਨ ਇਹਨਾਂ ਨੇ ਵੀ ਕਦੇ ਇਹਨਾਂ ਪਦਵੀਆਂ ਦਾ ਸਤਿਕਾਰ, ਇਹਨਾਂ ਦਾ ਮਾਣ, ਇਹਨਾਂ ਦੀ ਮਰਿਯਾਦਾ ਦਾ ਖਿਆਲ ਰੱਖਿਆ ਹੈ????

ਇਕ ਵਾਰ ਨਹੀਂ ਸੈਂਕੜੇ ਅਜਿਹੇ ਮੌਕੇ ਗਿਣਵਾਏ ਜਾਂ ਸਕਦੇ ਹਨ ਜਦੋਂ ਕੌਮ ਤੇ ਭੀੜ ਪਈ ਤੋਂ ਇਹਨਾਂ ਨੇ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਕੀਤਾ, ਨਹੀਂ ਕੀਤਾ??? ਬਹੁਤਾ ਪਿਛੇ ਨਾ ਜਾਂਵਾ ਕਿਉਂਕਿ ਮੇਰੀ ਕੌਮ ਦੀ ਯਾਦਾਸ਼ਤ ਕਾਫੀ ਕਮਜ਼ੋਰ ਹੋ ਚੁੱਕੀ ਹੈ, ਇਹ ਬੀਤੇ ਨੂੰ ਯਾਦ ਨਹੀਂ ਰੱਖਦੀ, ਕਿ ਰੱਖਦੀ ਹੈ???? ਅਗਰ ਰੱਖਦੀ ਹੁੰਦੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ।

ਦੂਰ ਨਾ ਜਾਂਦਾ ਹੋਇਆ ਗੱਲ ਕਰਦੇ ਹਾਂ ਭਾਈ ਗੁਰਬਖਸ਼ ਸਿੰਘ ਜੀ ਦੀ (ਉਹ ਸਫਲ ਹੋਇਆ ਜਾਂ ਨਹੀਂ, ਜਾਂ ਇਹਨਾਂ ਨੇ ਉਸ ਨੂੰ ਵੀ ਬਾਂ….. ਬਣਾ ਦਿੱਤਾ ਉਹ ਵੱਖਰਾ ਵਿਸ਼ਾ ਹੈ) ਜਿਹੜੇ 21-21, 22-22 ਸਾਲ ਤੋਂ ਜ਼ੇਲਾਂ ‘ਚ ਬੰਦ ਤੇ ਆਪਣੀ ਕੈਦ ਵੀ ਪੂਰੀ ਕਰ ਚੁੱਕੇ ਨੌਜਵਾਨ (ਜੋ ਹੁਣ ਅਧ-ਬੁੱਢ ਤੇ ਕੁਝ ਵਿਚਾਰੇ ਸਾਰੀ ਜਵਾਨੀ ਗਾਲ਼ ਕੇ ਬੁੱਢੇ ਹੀ ਹੋ ਗਏ ਹਨ) ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਸਨ, ਪਰ ਇਹਨਾਂ ਬਾਦਲ ਦੇ ਬਾਂਦਰਾਂ ਨੇ ਕਦੇ ਉਹਨਾਂ ਜੇਲ੍ਹਾਂ ਚ ਬੰਦ ਵੀਰਾਂ ਵੱਲ ਵੇਖਣਾ, ਬੋਲਣਾ, ਤੇ ਉਹਨਾਂ ਬਾਰੇ ਸੁਨਣ ਦੀ ਖੇਚਲ ਹੀ ਨਹੀਂ ਕੀਤੀ, ਹਮੇਸ਼ਾਂ ਗਾਂਧੀ ਦੇ ਬਾਂਦਰਾਂ ਵਾਂਗ ਕੌਮ ਦੇ ਮਸਲਿਆਂ ਵਲੌਂ ਮੂੰਹ, ਅੱਖਾਂ, ਕੰਨ ਬੰਦ ਹੀ ਕਰ ਛੱਡੇ ਹਨ ਤੇ ਜਦ ਵੀ ਕੁਝ ਬੋਲੇ ਹਨ ਮੁਰਦੇ ਦੇ ਖੱਫਣ ਪਾੜਨ ਵਾਲੀ ਗੱਲ ਹੀ ਕੀਤੀ ਹੈ।ਇਹਨਾਂ ਪੰਜਾਂ ਚੋ ਸਿਰਮੌਰ ਬਾਂ…… ਦਾ ਬਿਆਨ ਦੇਖ ਲਵੋ “ਅਖੇ ਜੀ ਭੁੱਖ ਹੜਤਾਲ ਕਰਨੀ ਗੁਰ-ਮਰਿਯਾਦਾ ਨਹੀਂ ਹੈ” ਦੂਸਰਾ ਕਹਿੰਦਾ ਸਾਨੂੰ ਪੁਛ ਕੇ ਨੇ ਨਹੀਂ ਬੈਠਾ। ਚਲੋ ਮੰਨ ਲਿਆ ਕੇ ਭੁੱਖ ਹੜਤਾਲ ਕਰਨੀ ਗੁਰ-ਮਰਿਯਾਦਾ ਨਹੀਂ ਹੈ, ਤੁਹਾਨੂੰ ਤਾਂ ਗੁਰ-ਮਰਿਯਾਦਾ ਸਾਰੀ ਆਉਂਦੀ ਹੈ ਨਾ ਤੁਸੀਂ ਹੁਣ ਤੱਕ ਕੀ ਕੀਤਾ???

ਹੁਣ ਤੁਹਾਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਸਿਰੀ ਚੰਦੀਆਂ ਦੇ ਡੇਰੇ ਜਾਣਾ ਗੁਰ-ਮਰਿਯਾਦਾ ਹੈ??? ਰਾਮ ਤੀਰਥ ਮੰਦਰ ਦੇ ਉਦਘਾਟਨ ਤੇ ਜਾਣਾ ਗੁਰ-ਮਰਿਯਾਦਾ ਹੈ??? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਸਮੇਂ ਪਜਾਮਾ ਲਾਹ ਲੈਣਾ ਗੁਰ-ਮਰਿਯਾਦਾ ਹੈ??? ਬਲਾਤਕਾਰੀ ਬਾਬਿਆਂ ਦੇ ਡੇਰਿਆਂ 'ਤੇ ਜਾ ਕੇ ਉਹਨਾਂ ਕੋਲੋ ਉਪਹਾਰ (ਸੋਨੇ ਦੇ ਖੰਡੇ) ਲੈਣੇ ਗੁਰ-ਮਰਿਯਾਦਾ ਹੈ??? ਘੁੰਮਣਾਂ ਵਾਲੇ ਸਿਰਖੁੱਥੇ ਜਿਹੇ ਸਾਧ ਦੇ ਡੇਰੇ 'ਤੇ ਜਾ ਕੇ ਉਸ ਨੂੰ ਬ੍ਰਹਮਗਿਆਨੀ ਕਹਿਣਾ ਗੁਰ-ਮਰਿਯਾਦਾ ਹੈ??? ਚੁੰਨੀ ਲੈ ਕੇ ਮਾਤਾ ਦੀਆਂ ਦੀ ਭੇਟਾਂ ਗਾਉਣੀਆਂ ਗੁਰ-ਮਰਿਯਾਦਾ ਹੈ??? ਸ਼ਿਵ ਲਿੰਗ 'ਤੇ ਕੱਚੀ ਲੱਸੀ ਪਾਉਣੀ ਗੁਰ-ਮਰਿਯਾਦਾ ਹੈ??? ਹਵਨ ਕਰਵਾਉਣੇ ਗੁਰ-ਮਰਿਯਾਦਾ ਹੈ??? ਰਮਾਇਣ ਦੇ ਪਾਠ ਕਰਵਾਉਣੇ ਗੁਰ-ਮਰਿਯਾਦਾ ਹੈ??? ਬੜੇ ਨੇ ਕਿ ਹੋਰ ਗਿਣਵਾਵਾਂ??? ਇਹਨਾਂ ਵਾਰੀ ਤਾਂ ਤੁਹਾਨੂੰ ਨਾ ਦਿਸਦਾ ਹੀ ਹੈ, ਨਾ ਕੁਝ ਸੁਣਦਾ ਹੀ ਹੈ, ਤੇ ਨਾ ਤੁਹਾਡੇ ਮੂੰਹ 'ਚ ਜ਼ੁਬਾਨ ਹੀ ਹੁੰਦੀ ਹੈ, ਇਸ ਸਭ ਵਾਰੀ ਤਾਂ ਤੁਸੀਂ ਗਾਂਧੀ ਦੇ ਬਾਂਦਰਾਂ ਨੂੰ ਮਾਤ ਪਾਈ ਜਾਂਦੇ ਜੇ। ਪਰ ਜੇ ਕੋਈ ਪੰਥ ਖਾਤਰ ਕੁਝ ਕਰਨ ਲਗਦਾ ਹੈ ਤਾਂ ਤੁਹਾਡੇ ਢਿਡੀਂ ਸੂਲ਼ਾਂ ਉਠ ਖਲੋਂਦੀਆਂ ਨੇ। ਓਏ ਮੂਰਖੋ ਤੁਹਾਡੀ ਗੱਲ ਤਾਂ ਉਹ ਹੈ…

ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥ ਪੰਨਾ -332

ਆਪ ਤਾਂ ਤੁਸੀਂ ਕੌਮ ਦੇ ਭਲੇ ਲਈ ਕੁਝ ਕਰ ਨਹੀਂ ਸਕਦੇ, ਪਰ ਜੋ ਹੋਰ ਕੋਈ ਕੁਝ ਕਰ ਰਿਹਾ ਹੈ ਉਸ ਨੂੰ ਤਾਂ ਕਰਨ ਦੇਵੋ।

ਹੁਣ ਪਾਠਕ ਸੋਚ ਕੇ ਦੇਖਣ, ਕਿ ਕਦੀ ਵੀਂ ਇਹਨਾਂ ਕੌਮ ਬਾਰੇ ਕੁਝ ਸੋਚਿਆਂ ਬਸ ਹਮੇਸ਼ਾ ਹੀ ਕੌਮ ਦਰਦੀ ਵੀਰਾਂ ਦੇ ਪਿਛੇ (ਛੇਕੂ) ਲੱਠ ਲੈ ਕੇ ਪਏ ਫਿਰਦੇ ਨੇ ਕਿ ਜਿਸ ਨੇ ਵੀ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਛੇਕ ਦੇਵਾਂਗੇ, ਪ੍ਰੋ. ਗੁਰਮੁਖ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ, ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਦਰਸ਼ਨ ਸਿੰਘ... ਕੀ ਇਹ ਸਾਰੇ ਭਾਈ ਇਹਨਾਂ ਦੀ ਏਸੇ ਛੇਕੂ ਲੱਠ ਦਾ ਸ਼ਿਕਾਰ ਨਹੀਂ ਹੋਏ??? ਭਾਈ ਸਰਬਜੀਤ ਸਿੰਘ ਧੂੰਦਾ ਦਾ ਕਸੂਰ ਸੀ ਜਿਸ ਨੂੰ ਆਪਣੀ ਬੰਦ ਕਮਰਾ ਕਚਹਿਰੀ ‘ਚ ਸੱਦ ਲਿਆ??? ਇਹੀ ਕੇ ਉਹ ਸੱਚ ਬੋਲਦਾ ਸੀ ਤੇ ਕੌਮ ਨੂੰ ਜਾਗਰੂਕ ਕਰਨ ਦੀ ਗਲਤੀ ਕਰ ਬੈਠਾ ਸੀ??? ਪਰ ਫਿਰ ਇਹ ਆਪਣਾ ਹੀ ਥੁੱਕਿਆ ਹੋਇਆ ਚੱਟ ਵੀ ਲੈਂਦੇ ਨੇ, ਪ੍ਰੋ. ਗੁਰਮੁਖ ਸਿੰਘ ਦੇ ਮਾਮਲੇ 'ਚ ਚੱਟਿਆ ਕਿ ਨਹੀਂ ਚੱਟਿਆ??? ਹੁਣ ਵੇਖਣਾ ਇਹ ਹੈ ਬਾਕੀਆਂ ਦੇ ਮਾਮਲੇ ‘ਚ ਇਹ ਥੁੱਕਿਆ ਹੋਇਆ ਕਦੋਂ ਚੱਟਦੇ ਨੇ??? ਚੱਟਣਗੇ ਤਾਂ ਜ਼ਰੂਰ… ਹਾਂ ਦੇਰ ਸਵੇਰ ਹੋ ਸਕਦੀ ਹੈ।

ਲੁਧਿਆਣੇ ‘ਚ ਬਿਹਾਰੀ ਭਈਏ ਨੇ ਸਿੱਖਾਂ ਨੂੰ ਚਿੜਾਉਣ ਲਈ ਪ੍ਰੋਗਰਾਮ ਕੀਤਾ, ਜਿਸ ਵਿਚ ਇਕ ਗੁਰਸਿੱਖ ਭਾਈ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਹੋ ਗਈ, ਕਈ ਸਿੰਘ ਜ਼ਖਮੀ ਹੋਏ, ਕਈ ਗ੍ਰਿਫਤਾਰ ਹੋਏ ਪਰ ‘ਪੰਥਕ ਸਰਕਾਰ’ ਨੇ ਬਿਹਾਰੀ ਭਈਏ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ…… ਕੀ ਇਹਨਾਂ ਉਥੇ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਨਹੀਂ ਕੀਤਾ??? ਗੁਰਦਾਸਪੁਰ ‘ਚ ਭਾਈ ਜਸਪਾਲ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਕੀ ਇਹਨਾਂ ਫਿਰ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਨਹੀਂ ਕੀਤਾ??? ਸੋਚ ਕੇ ਦੱਸੋ ਕਦੋਂ ਇਹਨਾਂ ਪੰਥ ਦੀ ਬਹੁੜੀ ਕੀਤੀ ਹੈ। ਸੌਦਾ ਸਾਧ ਦੇ ਮਾਮਲੇ ‘ਚ ਇਹਨਾਂ ਨੇ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਨਹੀਂ ਕੀਤਾ??? ਸੰਗਤ ਦੇ ਛਿੱਤਰਾਂ ਤੋਂ ਡਰਦਿਆਂ ਨੇ ‘ਹੁਕਮਨਾਮਾ’ ਤਾਂ ਕੱਢ ਦਿੱਤਾ, ਪਰ ਲਾਗੂ ਕਰਵਾਉਣ ਲਈ ਕਿਰਤੀ ਸਿੱਖਾਂ ਨੂੰ ਹੱਡ ਭਨਵਾਉਣ ਲਈ ਛੱਡ ਦਿੱਤਾ ‘ਪੰਥਕ ਸਰਕਾਰ’ ਦੀ ਹਲਕੀ ਹੋਈ ਪੁਲਿਸ ਅੱਗੇ ਤੇ ਆਪਣੇ ਮੂੰਹ, ਅੱਖਾਂ, ਨੱਕ ਕੰਨ ਬੰਦ ਕਰ ਲਏ ਗਾਂਧੀ ਦੇ ਬਾਂਦਰਾਂ ਵਾਂਗ…………ਕੀਤੇ ਕੇ ਨਹੀਂ ਕੀਤੇ???? 84 ਦੇ ਸਿੱਖ ਕਤਲੇਆਮ ਦੀ ਬੀਬੀਆਂ ਅਕਾਲ ਤਖਤ ਸਾਹਿਬ ਤੇ ਆਉਂਦੀਆਂ ਨੇ ਤੇ ਇਹ ਬਾਂਦਰਾਂ ਵਾਂਗ ਮੂੰਹ, ਅੱਖਾਂ, ਕੰਨ, ਬੰਦ ਤੇ ਜੇ ਮੂੰਹ ਖੋਹਲਿਆ ਤਾਂ ਮੁਰਦੇ ਵਾਂਗ ਖੱਫਣ ਪਾੜ ਦਿੱਤਾ, ਉਹਨਾਂ ਨੂੰ ਫੱਫੇ-ਕੁਟਣੀਆਂ ਕਹਿ ਕੇ (ਵੇਦਾਂਤੀ), ਗੁਰਬਿਲਾਸ ਪਾਤਸ਼ਾਹੀ-6 ਵਰਗੀ ਗੰਦੀ ਕਿਤਾਬ ਸ਼ਰੋਮਣੀ ਕਮੇਟੀ ਦੇ ਨਾਮ ਹੇਠ ਛਾਪਦੇ ਨੇ ਤੇ ਜਦ ਕੋਈ ਗੁਰਸਿੱਖ ਇਸ 'ਤੇ ਇਤਰਾਜ਼ ਕਰਦਾ ਤਾਂ ਬਣ ਗਏ ਗਾਂਧੀ (ਬਾਦਲ) ਦੇ ਬਾਂਦਰ, ਪਰ ਹਾਂ ਉਸ ਮਗਰ ਛੇਕੂ ਲੱਠ ਚੁੱਕਣਾ ਨਹੀਂ ਭੁੱਲੇ, ਸਿੱਖ ਇਤਿਹਾਸ (ਹਿੰਦੀ) ਵਰਗੀ ਗੁਰੂ ਨਿੰਦਾ ਨਾਲ ਭਰਪੂਰ ਕਿਤਾਬ ਛਾਪਣੀ ਤੇ ਜਦ ਕੋਈ ਸ਼ਿਕਾਇਤ ਕਰੇ, ਤਾਂ ਬਣ ਜੋ ਬਾਂਦਰ………… ਜੂਨ 84 ਦੇ ਸਾਕੇ ਦੀ ਵਰ੍ਹੇ ਗੰਢ ਆਵੇ ਤਾਂ ਪੂਰਾ ਪੰਥ ਦੁਹਾਈਆਂ ਪਾਉਂਦਾ ਫਿਰੇ……… ਪਰ ਇਹ ਤੁਹਾਨੂੰ ਫਿਰ ਬਾਂਦਰ ਬਣੇ ਹੀ ਦਿਸਣਗੇ…………ਹੁਣ ਵੀ ਕਹੋ ਕੇ ਮੇਰੇ ਸ਼ਬਦ ਸਖਤ ਨੇ ਤੇ ਮੈਂ ਇਹਨਾਂ ਦੀ ਪਦਵੀਆਂ ਦਾ ਖਿਆਲ ਨਹੀਂ ਰੱਖ ਰਿਹਾ???

ਏਕ ਚਾਕ ਹੋ ਤੋ ਸੀ ਲੂੰ ਗਿਰੇਬਾਨ ਆਪਨਾ
ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ


ਇਹਨਾਂ ਦੀ ਨਸਲ ਵਿਚੋਂ ਹੀ ਇਕ ਚਾਂਬਲਿਆ ਹੋਇਆ ਬਾਂਦਰ ਹੈ, ਜਿਸ ਨੇ ਇਕ ਹੋਰ ਬਾਪੂ (ਆਰ. ਐਸ. ਐਸ) ਵੀ ਬਣਾਇਆ ਹੋਇਆ ਹੈ, ਉਹਨਾਂ ਦੇ ਢਹੇ ਚੜ ਕੇ ਜਿਸਨੇ ਕਸਮ ਖਾਦੀ ਹੋਈ ਹੈ ਕਿ ਕੌਮ ਦਾ ਜ਼ਲੂਸ ਕੱਢਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ। ਫਿਰ ਚਾਹੇ ਉਹ ਉਸ ਤਰ੍ਹਾਂ ਹੀ ਨਿਕਲ ਜਾਵੇ ਜਾਂ ਖੁਦ ਜੁੱਤੀਆਂ ਖਾ ਕੇ ਕਢਵਾਉਣਾ ਪਵੇ, ਪਰ ਕੱਢਣਾ ਕੌਮ ਦਾ ਜ਼ਲੂਸ ਹੀ ਹੈ……… ਇਹ ਗੁਰਬਾਣੀ, ਇਤਹਾਸ ਦੇ ਕਿੰਨੇ ਕੁ ਗਿਆਤਾ ਨੇ ਇਹ ਤੁਸੀਂ ਭਾਈ ਪ੍ਰਭਦੀਪ ਸਿੰਘ (ਟਾਈਗਰ ਜਥਾ) ਦੀ ਇਸ ਪਟਨੇ ਦੇ ਬਾਂ…… ਨਾਲ ਹੋਈ ਗੱਲਬਾਤ ਸੁਣ ਕੇ ਅੰਦਾਜ਼ਾ ਲਾ ਸਕਦੇ ਹੋ। ਇਹ ਤਾਂ ਅਜੇ ਪੂਣੀ ਹੀ ਕੱਤੀ ਹੈ……ਕੌਮ ਤੇ ਇਹਨਾਂ ਦੀ ਮਿਹਰਬਾਨੀ ਦੀ ਬੜੀ ਲੰਬੀ ਲਿਸਟ ਹੈ ਜੋ ਪੂਰੀ ਇਕ ਕਿਤਾਬ ਲਿਖੀ ਜਾ ਸਕਦੀ ਹੈ।

ਇਹ ਨਹੀਂ ਕਿ ਕੇਵਲ ਇਹੀ ਪੰਜ ਹਨ ਜੋ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਕਰ ਰਹੇ ਹਨ…… ਇਹ ਤਾਂ ਸਿਰਮੌਰ ਹਨ, ਜਿਹੜੇ ਕੌਮ ਦੀਆਂ ਉਚ ਪਦਵੀਆਂ 'ਤੇ ਬੈਠੇ ਕੌਮ ਦੀ ਜੜੀਂ ਤੇਲ ਦੇ ਰਹੇ ਹਨ, ਵੈਸੇ ਤਾਂ ਕੌਮ ਇਹੋ ਜਿਹੇ ਸੈਂਕੜੇ ਨਹੀਂ, ਹਜ਼ਾਰਾਂ ਬਾਂਦਰਾਂ ਨਾਲ ਭਰੀ ਪਈ ਹੈ, ਜੋ ਕੌਮ ਦੀ ਫੁਲਵਾੜੀ ਨੂੰ ਉਜਾੜਨ ਤੇ ਲੱਕ ਬੰਨੀ ਫਿਰਦੇ ਹਨ, ਉਹਨਾਂ ਬਾਰੇ ਫੇਰ ਕਦੇ ਲਿਖਾਂਗੇ…… ਕਿਉਂਕਿ ਕਈਆਂ ਦਾ ਤਾਂ ਇਨ੍ਹਾਂ ਕੁ ਪੜ੍ਹਕੇ ਹੀ ਹਾਜ਼ਮਾ ਖਰਾਬ ਹੋ ਜਾਣਾ ਹੈ ਤੇ ਉਹਨਾਂ ਮੇਰੇ ਤੇ ਗਲੱਛਣਾ ਸ਼ੁਰੂ ਕਰ ਦੇਣਾ ਹੈ, ਕੁਝ ਦੰਦੀਆਂ ਵੀ ਕੱਢਣਗੇ ਤੇ ਹੋ ਸਕਦਾ ਕੁਝ ਵੱਢਣ ਵੀ ਪੈਣ। ਪਰ, ਆਖਰ ਤੇ ਮੈਂ ਸਿਰਫ ਇਕ ਸ਼ੇਅਰ ਹੀ (ਥੋੜਾ ਜਿਹਾ ਬਦਲ ਕੇ) ਕਹਿ ਸਕਦਾ ਹਾਂ,

ਬਰਬਾਦ-ਇ ਗੁਲਸਤਾਂ ਕਰਨੇ ਕੋ ਬਸ ਏਕ ਹੀ ਬੰਦਰ (ਉੱਲੂ) ਕਾਫੀ ਹੈ,
ਹਰ ਡਾਲ ਪੇ ਬੰਦਰ (ਉੱਲੂ) ਬੈਠਾ ਹੈ ਅੰਜ਼ਾਮ-ਇ ਗੁਲਸਤਾਂ ਕਿਆ ਹੋਗ
ਾ।

ਗੁਰਸਿਖੀ ਮਾਰਗ ਦੇ ਪਾਂਧੀਆਂ ਦੀ ਚਰਨ ਧੂੜ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top