Share on Facebook

Main News Page

ਭਾਈ ਖਬਰ ਨਾ ਲਾਇਉ, ਸੁਖਬੀਰ ਅੰਮ੍ਰਿਤਸਰ ਆ ਰਿਹਾ ਹੈ
-: ਮੱਕੜ

ਅੰਮ੍ਰਿਤਸਰ 31 ਜਨਵਰੀ (ਜਸਬੀਰ ਸਿੰਘ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅਧਿਕਾਰੀ ਤੇ ਸ੍ਰੀ ਦਰਬਾਰ ਸਾਹਿਬ ਦਾ ਇੱਕ ਐਡੀਸ਼ਨਲ ਮਨੈਜਰ ਉਸ ਵੇਲੇ ਰੰਗੇ ਹੱਥੀਂ ਫੜਿਆ ਗਿਆ, ਜਦੋਂ ਉਹ ਇੱਕ ਸ਼ਰਧਾਲੂ ਦੀ ਸੇਵਾ ਕਰਦਿਆਂ ਸੋਨੇ ਦੀ ਮੁੰਦਰੀ ਭੁੱਲ ਗਿਆ ਤੇ ਮੈਨੇਜਰ ਮੁੰਦਰੀ ਸ਼ਰਧਾਲੂ ਨੂੰ ਵਾਪਸ ਕਰਨ ਜਾਂ ਫਿਰ ਸ਼੍ਰੋਮਣੀ ਕਮੇਟੀ ਕੋਲ ਜਮਾ ਕਰਾਉਣ ਦੀ ਬਜਾਏ ਆਪਣੇ ਘਰ ਨੂੰ ਲੈ ਗਿਆ, ਪਰ ਪਤਾ ਲੱਗਣ ਤੇ ਅੱਜ ਉਸ ਦੇ ਘਰੋਂ ਮੁੰਦਰੀ ਵਾਪਸ ਮੰਗਵਾਈ ਗਈ ਤੇ ਸਤਨਾਮ ਸਿੰਘ ਗੁਰੂਦੁਆਰਾ ਚੀਫ ਇੰਸਪੈਕਟਰ ਨੇ ਉਸ ਦੇ ਬਿਆਨ ਕਲਮ ਕੀਤੇ, ਪਰ ਹਾਲੇ ਤੱਕ ਉਸ ਦੇ ਖਿਲਾਫ ਇਸ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਆਪਣੇ ਆਪ ਨੂੰ ਸ੍ਰੋਮਣੀ ਕਮੇਟੀ ਦੀ ਕਾਰਜਾਕਰਨੀ ਕਮੇਟੀ ਦੇ ਮੈਂਬਰ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸ਼ੱਜੇ ਲਫਟੈਣ ਦਿਆਲ ਸਿੰਘ ਕੋਲਿਆਵਾਲੀ ਦਾ ਬੰਦਾ ਦੱਸ ਰਿਹਾ ਹੈ।

ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਕੋਈ ਸ਼ਰਧਾਲੂ ਜੂਠੇ ਬਰਤਨਾਂ ਦੀ ਸੇਵਾ ਕਰਦਾ ਹੋਇਆ ਇੱਕ ਮੁੰਦਰੀ ਭੁੱਲ ਗਿਆ ਤੇ ਸੇਵਾਦਾਰਾਂ ਨੇ ਇਹ ਮੁੰਦਰੀ ਲਿਆ ਕੇ ਐਡੀਸ਼ਨਲ ਮੈਨੇਜਰ ਦਰਬਾਰ ਸਾਹਿਬ ਕੋਲ ਜਮਾ ਕਰਵਾ ਦਿੱਤੀ। ਮੈਨੇਜਰ ਸਾਹਿਬ ਮੰਦਰੀ ਨੂੰ ਵੇਖ ਕੇ ਲਾਲਚ ਆ ਗਿਆ ਤੇ ਉਹ ਮੁੰਦਰੀ ਇਹ ਕਹਿ ਕੇ ਘਰ ਨੂੰ ਲੈ ਗਏ, ਕਿ ਇਹ ਤਾਂ ਭਾਈ ਜਾਅਲੀ ਹੈ, ਜਦ ਕਿ ਮੁੰਦਰੀ ਵਧੀਆ ਸੋਨੇ ਦੀ ਬਣੀ ਹੋਈ ਸੀ। ਇਹ ਸ਼ਕਾਇਤ ਜਦੋ ਉਚ ਅਧਿਕਾਰੀਆ ਕੋਲ ਪੁੱਜੀ ਤਾਂ ਉਹਨਾਂ ਨੇ ਗੁਰੂਦੁਆਰਾ ਦੇ ਚੀਫ ਇੰਸਪੈਕਟਰ ਸਤਨਾਮ ਸਿੰਘ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ। ਸਤਨਾਮ ਸਿੰਘ ਨੇ ਜਦੋਂ ਮੁੰਦਰੀ ਦੀ ਜਾਂਚ ਸ਼ੁਰੂ ਕਰਕੇ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਉਸ ਅਧਿਕਾਰੀ ਦੇ ਬਿਆਨ ਵੀ ਕਲਮਬੰਦ ਕੀਤ ਗਏ ਤਾਂ ਉਸ ਨੂੰ ਤਸਲੀਮ ਕਰਨਾ ਪਿਆ ਕਿ ਮੁੰਦਰੀ ਉਸ ਦੇ ਕੋਲ ਹੈ ਤੇ ਉਹ ਗਲਤੀ ਨਾਲ ਘਰ ਲੈ ਗਿਆ ਸੀ। ਉਸ ਦੇ ਘਰੋਂ ਉਸੇ ਵੇਲੇ ਮੁੰਦਰੀ ਵਾਪਸ ਮੰਗਵਾਈ ਗਈ ਅਤੇ ਸਤਨਾਮ ਸਿੰਘ ਨੇ ਇਹ ਅੰਦਰਾਜ ਵੀ ਦਰਜ ਕਰ ਦਿੱਤਾ ਕਿ ਮੁੰਦਰੀ ਉਸ ਦੇ ਘਰੋਂ ਬਰਾਮਦ ਕੀਤੀ ਗਈ ਹੈ ਜਦ ਕਿ ਉਸ ਅਧਿਕਾਰੀ ਦੀ ਡਿਊਟੀ ਤਾਂ ਇਹ ਬਣਦੀ ਸੀ, ਕਿ ਉਹ ਉਸੇ ਵੇਲੇ ਮੁੰਦਰੀ ਕੈਸ਼ੀਅਰ ਕੋਲ ਜਮਾਂ ਕਰਵਾ ਦਿੰਦਾ। ਮੁੰਦਰੀ ਵਾਪਸ ਲੈਣ ਉਪੰਰਤ ਸਤਨਾਮ ਸਿੰਘ ਨੇ ਮੰਦਰੀ ਦੀ ਰਸੀਦ ਕੱਟਵਾ ਕੇ ਤਾਂ ਜਮਾ ਕਰਵਾ ਦਿੱਤੀ ਹੈ ਪਰ ਉਸ ਵੱਲੋ ਸਬੰਧਿਤ ਅਧਿਕਾਰੀ ਮੁਅੱਤਲ ਕਰਨ ਦੀ ਸਿਫਾਰਸ਼ 'ਤੇ ਗੌਰ ਨਹੀਂ ਕੀਤਾ ਗਿਆ।

ਇਸੇ ਤਰ•ਾ ਇਸ ਸਬੰਧੀ ਜਦੋਂ ਸ਼ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਉਸ ਦੇ ਇੱਕ ਨਜਦੀਕੀ ਪੱਤਰਕਾਰ ਨੇ ਪੁੱਛਿਆ ਤਾਂ ਉਸ ਨੇ ਮੁੰਦਰੀ ਦੀ ਚੋਰੀ ਵਾਲੀ ਘਟਨਾ ਨੂੰ ਕਬੂਲ ਕਰਦਿਆ ਜਿਥੇ ਜਾਂਚ ਚੱਲ ਰਹੀ ਦਾ ਬਹਾਨਾ ਲਗਾ ਦਿੱਤਾ ਉਥੇ ਇਹ ਵੀ ਕਿਹਾ ਕਿ , ‘‘ਭਾਈ ਹਾਲੇ ਖਬਰ ਨਾ ਲਗਾਇਉ ਕਿਉਂਕਿ ਭਲਕੇ ਸੁਖਬੀਰ ( ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ) ਅੰਮ੍ਰਿਤਸਰ ਆ ਰਿਹਾ ਹੈ ਅਤੇ ਉਹ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵਿੱਚ ਵਾਪਰ ਰਹੀਆਂ ਘਟਨਾਵਾ ਨੂੰ ਲੈ ਕੇ ਕਾਫੀ ਖੱਫਾ ਹੈ, ਜੇਕਰ ਖਬਰ ਲੱਗ ਗਈ ਤਾਂ ਸਾਡੀ ਖਿਚਾਈ ਹੋਣੀ ਯਕੀਨੀ ਹੈ।’’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top