Share on Facebook

Main News Page

ਕੇਜਰੀਵਾਲ ਸਰਕਾਰ ਵੱਲੋਂ ਸਿੱਖ ਕਤਲੇਆਮ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਉਪਰਾਲਾ ਮਨੁੱਖਤਾਵਾਦੀ ਇਤਿਹਾਸਕ ਕਦਮ
-: ਸ. ਉਪਕਾਰ ਸਿੰਘ ਫ਼ਰੀਦਾਬਾਦ

* 1984 ਮਨੁੱਖੀ ਅਧਿਕਾਰਾਂ ਦਾ ਕਤਲ

(ਜਸਪ੍ਰੀਤ ਕੌਰ : ਫਰੀਦਾਬਾਦ 30 ਜਨਵਰੀ 2014)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ 1984 ਕਤਲੇਆਮ ਦੀ ਜਾਂਚ ਵਿਸ਼ੇਸ਼ ਪੜਤਾਲੀਆ ਟੀਮ ਕੋਲੋਂ ਕਰਾਉਣ ਦਾ ਫੈਸਲਾ ਕੇਜਰੀਵਾਲ ਸਰਕਾਰ ਦੇ ਅਕਸ਼ ਨੂੰ ਹੋਰ ਉੱਚਾ ਚੁੱਕੇਗਾ ਅਤੇ ਇਸ ਨਾਲ ਉਨ੍ਹਾਂ ਦੇ ਵੋਟ ਬੈਂਕ ਵਿਚ ਵਾਧਾ ਹੋਵੇਗਾ ਕਿਉਂਕਿ 1984 ਦੇ ਕਤਲੇਆਮ ਤੋਂ ਬਾਦ ਸਿੱਖ ਕੌਮ ਅੱਜ ਤਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਮੇਂ ਦੀ ਸਰਕਾਰ ਪਾਸੋਂ ਤਰਲੇ ਲੈਂਦੇ ਆਈ ਹੈ ਪਰ ਅੱਜ ਤਕ ਨਾ ਕਾਂਗਰਸ ਅਤੇ ਨਾ ਭਾਜਪਾਈਆਂ ਪਾਸੋਂ ਕੋਈ ਹਾਂ-ਪੱਖੀ ਹੁੰਗਾਰਾ ਮਿਲਿਆ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ 1984 ਦਾ ਕਤਲੇਆਮ ਸਿਰਫ ਸਿੱਖਾਂ ਦਾ ਹੀ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਦਾ ਵੀ ਕਤਲ ਸੀ ਜੇਕਰ ਅਜਿਹੇ ਘਿਨਾਉਣੇ ਕਾਰੇ ਕਰਣ ਵਾਲਿਆਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਅਜਿਹੇ ਮਨੁੱਖੀ ਕਤਲੇਆਮ ਕਰਣ ਦਾ ਇਰਾਦਾ ਰਖਣ ਵਾਲਿਆਂ ਦੇ ਹੌਂਸਲੇ ਵੱਧਣਗੇ ਇਸ ਲਈ ਲੋੜ ਹੈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਤਾਂ ਜੁ ਇਸ ਸੰਤਾਪ ਨੂੰ ਹੰਢਾਉਣ ਵਾਲਿਆਂ ਨੂੰ ਆਤਮਕ ਤੌਰ’ਤੇ ਦਿਲਾਸਾ ਮਿਲ ਸਕੇ। ਸ. ਉਪਕਾਰ ਸਿੰਘ ਨੇ ਕਿਹਾ ਕਿ ਜੇ ਹੁਣ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ 1984 ਕਤਲੇਆਮ ਵਿਚ ਕਾਂਗਰਸੀਆਂ ਦੀ ਸ਼ਮੂਲੀਅਤ ਨੂੰ ਸਵੀਕਾਰ ਕਰ ਹੀ ਲਿਆ ਹੈ ਤਾਂ ਉਨ੍ਹਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਉਹ ਵੀ ਉਸ ਵਕਤ ਜਦ ਚੌਣਾਂ ਸਿਰ ’ਤੇ ਹਨ। ਉਨ੍ਹਾਂ ਪੰਥਕ ਤੇ ਅਕਾਲੀ ਸਰਕਾਰ ਨੂੰ ਵੀ ਆੜੇ ਹੱਥੀ ਲੈਂਦਿਆ ਕਿਹਾ ਕਿ ਕਾਂਗਰਸੀਆਂ ਵੱਲੋਂ 1984 ਦਾ ਕਤਲੇਆਮ ਦੀ ਗੱਲ ਹੋਵੇ ਜਾਂ ਮੋਦੀ ਦੇ ਰਾਜ ਕਾਲ ਵਿਚ ਮੁਸਲਿਮ ਕਤਲੇਆਮ ਦੀ ਦੋਵਾਂ ਵਿਚ ਘਾਣ ਤਾਂ ਮਨੁੱਖਤਾ ਦਾ ਹੀ ਹੋਇਆ ਹੈ ਜੋ ਕਿ ਬਾਬੇ ਨਾਨਕ ਦੇ ਸਿਧਾਂਤ ਦੇ ਵਿਰੁੱਧ ਹੈ।

ਬਾਬੇ ਨਾਨਕ ਨੇ ਅਪਣੇ ਸਮੇਂ ਮਨੁੱਖਤਾ ਦਾ ਘਾਣ ਕਰਣ ਵਾਲੇ ਬਾਬਰ ਨੂੰ ਜ਼ਾਬਰ ਆਖਿਆ ਸੀ ਪਰ ਸਾਡੀ ਪੰਥਕ ਸਰਕਾਰ ਅਜਿਹੇ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਵੇਖਣਾ ਚਾਹੁੰਦੀ ਹੈ ਜਿਸ ਦੇ ਹੱਥ ਮਨੁੱਖਤਾ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਜਿਸ ਦੀ ਫਿਰਕੂ ਸੋਚ ਘੱਟ ਗਿਣਤੀਆਂ ਲਈ ਬੇਹਦ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਭ੍ਰਸ਼ਟ ਪ੍ਰਸ਼ਾਸ਼ਨ ਅਤੇ ਲਾਲ ਫੀਤਾਸ਼ਾਹੀ ਵਿਰੁੱਧ ਛੇੜੀ ਜੰਗ ਵਿਚ ਜੇ ਉਹ ਈਮਾਨਦਾਰੀ ਨਾਲ ਕੰਮ ਕਰਦੇ ਹਨ ਤਾਂ ਬਾਬੇ ਨਾਨਕ ਦੇ ਸਿੱਖ ਹਮੇਸ਼ਾ ਉਨ੍ਹਾਂ ਦੀ ਹਮਾਇਤ ਵਿਚ ਨਿਤਰਨਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top