Share on Facebook

Main News Page

ਕੀ ਅਖੌਤੀ ਜਥੇਦਾਰ ਦੱਸੇਗਾ ਕਿ ਡੇਰਾਵਾਦ ਹੋਰ ਕੀ ਹੁੰਦਾ ਹੈ ?

ਕੁੰਦਨ ਸਿੰਘ ਨਾਨਕਸਰ ਤੇ ਭਜਨ ਸਿੰਘ ਨਾਨਕਸਰ (ਵੱਡੇ) ਨਮਿਤ ਬਰਸੀ ਸਮਾਗਮ ਸਮਾਪਤ

ਜਗਰਾਉਂ, 2 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ) - ਬਾਬਾ ਕੁੰਦਨ ਸਿੰਘ ਨਾਨਕਸਰ ਤੇ ਬਾਬਾ ਭਜਨ ਸਿੰਘ ਨਾਨਕਸਰ (ਵੱਡੇ) ਵਾਲਿਆਂ ਦੀ ਬਰਸੀ ਨਮਿਤ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਕਰਵਾਏ ਸਮਾਗਮ 'ਚ ਇਕੋਤਰੀ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ । ਦੇਸ਼-ਵਿਦੇਸ਼ 'ਚ ਬੈਠੀਆਂ ਸੰਗਤਾਂ ਵਲੋਂ ਤੇਰ੍ਹਾਂ ਹਜ਼ਾਰ ਚਾਰ ਸੌ ਸਤਾਸੀ (13,387) ਸ੍ਰੀ ਸਹਿਜ ਪਾਠ ਕੀਤੇ ਗਏ । ਇਨ੍ਹਾਂ ਸਭ ਪਾਠਾਂ ਦੀ ਅਰਦਾਸ ਸੰਤ ਹਰਭਜਨ ਸਿੰਘ ਨਾਨਕਸਰ ਵਾਲਿਆਂ ਵਲੋਂ ਕੀਤੀ ਗਈ ।

ਇਸ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੰਤ ਮਹਾਂਪੁਰਸ਼ਾਂ, ਕੀਰਤਨੀ ਜਥਿਆਂ ਤੋਂ ਇਲਾਵਾ ਧਾਰਮਿਕ, ਸਮਾਜਿਕ, ਰਾਜਨੀਤਕ ਆਦਿ ਸੰਸਥਾਵਾਂ ਦੇ ਆਗੂਆਂ ਨੇ ਹਾਜ਼ਰੀਆਂ ਲਵਾਈਆਂ। ਸਟੇਜ ਦੀ ਸੇਵਾ ਸੰਤ ਸੁਖਦੇਵ ਸਿੰਘ ਭੁੱਚੋਂ ਵਾਲਿਆਂ ਤੇ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਨੇ ਕੀਤੀ ਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਭਾਈ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕੀਤਾ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਵਲੋਂ ਧਾਰਮਿਕ 'ਤੇ ਸਮਾਜਿਕ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ।

ਇਸ ਸਮਾਗਮ 'ਚ ਸੰਤ ਹਰਭਜਨ ਸਿੰਘ ਨਾਨਕਸਰ, ਸੰਤ ਸੁਖਦੇਵ ਸਿੰਘ ਭੁੱਚੋਂ, ਸੰਤ ਲੱਖਾ ਸਿੰਘ ਨਾਨਕਸਰ, ਸੰਤ ਘਾਲਾ ਸਿੰਘ ਨਾਨਕਸਰ, ਸੰਤ ਗੁਰਚਰਨ ਸਿੰਘ ਨਾਨਕਸਰ, ਸੰਤ ਬਲਵਿੰਦਰ ਸਿੰਘ ਕੁਰਾਲੀ, ਸੰਤ ਧੰਨਾ ਸਿੰਘ ਬੜੂੰਦੀ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਜੋਗਿੰਦਰ ਸਿੰਘ ਨਾਨਕਸਰ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਗੁਰਮੇਲ ਸਿੰਘ ਨਾਨਕਸਰ, ਭਾਈ ਤੇਜਿੰਦਰ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ, ਬਾਬਾ ਗੇਜਾ ਸਿੰਘ ਨਾਨਕਸਰ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਹਰੀ ਸਿੰਘ ਜੀਰਾ, ਬਾਬਾ ਸਰਦਾਰਾ ਸਿੰਘ ਨਾਨਕਸਰ, ਸੰਤ ਅਮੀਰ ਸਿੰਘ ਜਵੱਦੀ, ਬਾਬਾ ਕੁਲਵੰਤ ਸਿੰਘ ਖੁਰਮਾਨੀ, ਬਾਬਾ ਸੁਰਜੀਤ ਸਿੰਘ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਗੁਰਚਰਨ ਸਿੰਘ ਸਿਆੜ, ਸੰਤ ਰਵਿੰਦਰ ਸਿੰਘ ਜੋਨੀ, ਬਾਬਾ ਅਮਰੀਕ ਸਿੰਘ ਪੁੜੈਣ ਆਦਿ ਨੇ ਮਹਾਂਪੁਰਸ਼ਾਂ ਦੇ ਜੀਵਨ ਪ੍ਰਤੀ ਜਾਣੂ ਕਰਵਾਇਆ । ਇਸ ਸਮਾਗਮ 'ਚ ਬਾਬਾ ਸੇਵਾ ਸਿੰਘ ਨਾਨਕਸਰ, ਮਹੰਤ ਪ੍ਰਤਾਪ ਸਿੰਘ ਨਾਨਕਸਰ, ਭਾਈ ਗੁਰਇਕਬਾਲ ਸਿੰਘ ਅੰਮਿ੍ਤਸਰ ਸਾਹਿਬ, ਭਾਈ ਜਗਤਾਰ ਸਿੰਘ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਜਸਵੀਰ ਸਿੰਘ ਸਿਆੜ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਗੁਰਦੀਪ ਸਿੰਘ ਅਬੋਹਰ ਤੋਂ ਇਲਾਵਾ ਦੋ ਦਰਜਨ ਤੋਂ ਵੱਧ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ । ਸਮਾਗਮ 'ਚ ਵਿਧਾਇਕ ਐਸ.ਆਰ. ਕਲੇਰ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਜਥੇਦਾਰ ਹਰਸੁਰਿੰਦਰ ਸਿੰਘ ਗਿੱਲ, ਜਸਮੇਲ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਈਸ਼ਰ ਸਿੰਘ ਮਿਹਰਬਾਨ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਵੀ ਸ਼ਰਧਾ ਦੇ ਫ਼ੁੱਲ ਭੇਟ ਕੀਤੇ । ਇਸ ਮੌਕੇ ਹਰੀ ਸਿੰਘ, ਸ. ਭੈਣੀ, ਕਰਮ ਸਿੰਘ ਬੁੱਟਰ, ਕੁਲਦੀਪ ਸਿੰਘ, ਡਾ: ਗੁਰਮੀਤ ਸਿੰਘ, ਬਿੰਦਰ ਸਿੰਘ, ਅਜੀਤ ਸਿੰਘ ਮਿਗਲਾਨੀ, ਅਵਤਾਰ ਸਿੰਘ ਮਿਗਲਾਨੀ, ਇੰਦਰਪਾਲ ਸਿੰਘ ਵਛੇਰ, ਪ੍ਰਮਜੀਤ ਸਿੰਘ, ਧਰਮ ਸਿੰਘ ਵਾਲਾ, ਸੋਨੂੰ ਤਰੁਨਜੀਤ ਸਿੰਘ ਕਲੇਰ, ਅਮਨਜੀਤ ਸਿੰਘ ਖਹਿਰਾ, ਸਰਪੰਚ ਸ਼ਿਵਰਾਜ ਸਿੰਘ, ਅਮਰਜੀਤ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।


ਟਿੱਪਣ:

ਅਖੌਤੀ ਜਥੇਦਾਰ ਦੱਸੇਗਾ ਕੀ ਡੇਰਾਵਾਦ ਹੋਰ ਕੀ ਹੁੰਦਾ ਹੈ? ਹਾਲੇ ਪਿੱਛੇ ਜਿਹੇ ਹੀ ਇਸਨੇ ਬਿਆਨ ਦਿੱਤਾ ਸੀ ਕਿ ਡੇਰਾਵਾਦ ਤੋਂ ਸਿੱਖਾਂ ਨੂੰ ਸਾਵਧਾਨ ਹੋਣਾ ਪਵੇਗਾ। ਇਸਨੂੰ ਪੁੱਛੋ ਕਿ ਇੱਥੇ ਵੜੇਵੇਂ ਲੈਣ ਆਇਆਂ? ਨਾਨਕਸਰ (ਨੰਦਸਰ) ਡੇਰਾ ਨਹੀਂ? ਇਨ੍ਹਾਂ ਲਈ ਡੇਰਾਵਾਦ ਕਿ ਸੌਦਾ ਸਾਧ, ਆਸ਼ੂਤੋਸ਼, ਰਾਧਾਸਵਾਮੀ ਆਦਿ ਹੀ ਹਨ, ਜਿਨ੍ਹਾਂ ਕੋਲੋਂ ਇਹ ਡਰਦੇ ਨੇ। ਬਾਕੀ ਆ ਜਿਹੜਾ ਕੱਟਾ ਸਾਧ ਮਾਈਕ 'ਤੇ ਖੜੋਤਾ, ਉਹ ਕੀ ਹੈ, ਉਹ ਰੁੰਮੀ ਵਲਾ ਸਾਧ, ਡੇਰੇ ਦਾ ਮਾਲਿਕ ਨਹੀਂ? ਇਹ ਕਿਹੜਾ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ, ਤੇ ਜਿਥੇ ਇਹ ਖੱਸੀ ਜਥੇਦਾਰ ਖੜਾ ਹੈ (ਲਫਾਫਾ) ਲੈਣ ਲਈ, ਉਥੇ ਕਿਹੜੀ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ? ਇਹ ਚਿੱਟੀ ਸਿਉਂਕ ਵੀ ਤਾਂ ਗੁਰੂ ਦੀ ਸ਼ਰੀਕ ਹੈ?

ਕਿਹੜੀ ਮਰਿਯਾਦਾ ਕਹਿੰਦੀ ਹੈ ਕਿ ਇੱਕੋਤਰੀਆਂ ਕਰੋ, ਕਿਹੜੀ ਮਰਿਯਾਦਾ 'ਚ ਲਿਖਿਆ ਹੈ ਕਿ 13,387 ਸਹਿਜ ਪਾਠ ਕਰੋ... ਹਰ ਇੱਕ ਚੀਜ਼ ਗਿਣਤੀਆਂ ਮਿਣਤੀਆਂ ਦੀ... ਕੀ ਗੁਰਮਤਿ 'ਚ ਗਿਣਤੀ ਮਿਣਤੀ ਲਈ ਕੋਈ ਥਾਂ ਹੈ, ਪਾਠਕ ਆਪ ਸੋਚਣ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top