|
ਸਾਹਿਬ
-: ਗੁਰਦੇਵ ਸਿੰਘ ਬਟਾਲਵੀ
ਸਾਹਿਬ ਨੂੰ ਲਭਦਾ ਹਾਂ, ਭਾਵੇਂ ਓਹ ਗਵਾਚਾ ਨਹੀਂ, ਪਰ ਲਭਦਾ ਵੀ ਨਹੀਂ।
ਕਿਉਂਕਿ ਓਹ ਟਾਹਲ਼ੀ, ਅੰਬ, ਪਲ਼ਾਹੀ ਸਾਹਬ ਵਿੱਚ ਕਿਤੇ ਗੁੰਮ ਹੈ।
ਓਹ ਗੁੰਮ ਹੈ, ਚੋਹਲ਼ਾ ਸਾਹਬ ਵਿੱਚ, ਪੀੜ੍ਹਾ ਸਾਹਬ, ਚਵਰ ਤੇ ਚੰਦੋਆ ਸਾਹਬ ਵਿੱਚ।
ਮੈਨੂੰ ਪਤਾ ਹੈ ਕਿ ਸਾਹਿਬ ਗਵਾਚਿਆ ਨਹੀਂ, ਪਰ ਫਿਰ ਵੀ ਮੈਂ ਲਭਦਾ ਹਾਂ।
ਕੁੱਝ ਸ਼ਹਿਰ ਵੀ ਸਾਹਿਬ ਹਨ, ਕਈ ਵਸਤੂਆਂ ਵੀ ਸਾਹਬ ਹਨ।
ਬਹੁਤ ਲੰਮੀ ਕਤਾਰ ਹੈ, ਇਨ੍ਹਾਂ ਸਾਹਿਬਾਂ ਦੀ, ਪਰ ਮੈਂ ਅਸਲ ਦੀ ਪਛਾਣ ਵਿੱਚ।
ਖੁਦ ਗੁੰਮ ਹੋ ਗਿਆ ਹਾਂ, ਕਿਉਂਕਿ ਸਾਹਿਬ ਲਭਦਾ ਨਹੀਂ। |
ਹਾਂ ਖਿਆਲ ਆਇਆ, ਸਾਹਿਬ ਤੇ, ਅਸਲ ਸਾਹਿਬ
ਵਿੱਚ ਭੇਦ ਹੋ ਚੁੱਕਾ ਹੈ।
ਬਸ ਉਸ ਦੀਆਂ ਸਿਖਿਆਵਾਂ ਹਨ, ਜਿਨ੍ਹਾਂ ਨੂੰ ਸਿੱਖ, ਅੱਜ ਨਹੀਂ ਮੰਨਦੇ।
ਸ਼ਾਇਦ ਓਹ ਏਸੇ ਕਰਕੇ ਮੈਨੂੰ ਨਹੀਂ ਲ਼ਭਦਾ।
ਮੈਂ ਉਸਨੂੰ ਨਹੀਂ ਲ਼ਭਦਾ, ਓਹ ਮੈਨੂੰ ਨਹੀਂ ਲਭਦਾ।
ਮੈਨੂੰ ਪਤਾ ਹੈ ਕਿ, ਓਹ ਗੁਮ ਨਹੀਂ ਹੈ, ਪਰ ਮੈਂ ਹੀ ਅਸਮਰਥ ਹਾਂ।
ਕਿਉਂਕਿ ਮੇਰੀ ਸ਼ਰਧਾ ਦਾ ਅੰਨ੍ਹਾਂਪਨ, ਮੈਨੂੰ ਸਾਹਿਬ ਲਭਣ ਨਹੀਂ ਦਿੰਦਾ।
ਕਿਉਂਕਿ ਮੈਂ ਸਿਰਫ ਸ਼ਰਧਾਲ਼ੂ ਹਾਂ, ਗਿਆਨੀ ਨਹੀਂ ਹਾਂ।
ਬਸ ਏਹ ਉਸ ਦੇ ਸ਼ਬਦ ਦਾ ਗਿਆਨ ਹੀ ਆਸ ਦੀ ਇਕ ਆਖਰੀ ਕਿਰਣ ਹੈ।
ਜੋ ਉਸ ਨੂੰ ਲਭਣ ਵਿੱਚ ਸਹਾਈ ਹੋ ਸਕੇਗਾ ਸ਼ਾਇਦ।
ਸਾਹਿਬ ਨੂੰ ਲਭਦਾ ਹਾਂ, ਭਾਵੇਂ ਓਹ ਗਵਾਚਾ ਨਹੀਂ, ਪਰ
ਲਭਦਾ ਵੀ ਨਹੀਂ।
ਕਿਉਂਕਿ ਓਹ ਟਾਹਲ਼ੀ, ਅੰਬ, ਪਲ਼ਾਹੀ ਸਾਹਬ ਵਿੱਚ ਕਿਤੇ ਗੁੰਮ ਹੈ। |