Share on Facebook

Main News Page

ਬਾਦਲ ਦੇ ਗੁਲਾਮ ਜਥੇਦਾਰ ਨੂੰ ਦਲ ਖਾਲਸਾ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਕੀਤੀ ਅਪੀਲ

ਟਿੱਪਣੀ: ਐਨਾ ਕੁੱਝ ਵਾਪਰਨ ਦੇ ਬਾਵਜੂਦ ਵੀ ਸਿੱਖ ਅਖਵਾਉਣ ਵਾਲਿਆਂ ਨੂੰ ਜਦੋਂ ਬਾਦਲ ਦੇ ਗੁਲਾਮ ਅਖੌਤੀ ਜਥੇਦਾਰ ਦੇ ਸਾਹਮਣੇ ਹੱਥ ਜੋੜੇ ਦੇਖੀਦਾ ਹੈ, ਤਾਂ ਬਹੁਤ ਦੁੱਖ ਹੁੰਦਾ ਹੈ। ਦੋਗਲੇ ਕਿਸਮ ਦੇ ਲੋਕਾਂ ਨੇ ਜਿਨਾਂ ਨੁਕਸਾਨ ਕੀਤਾ ਹੈ, ਉਨਾਂ ਨੁਕਸਾਨ ਸਿੱਖ ਵਿਰੋਧੀਆਂ ਨੇ ਵੀ ਨਹੀਂ ਕੀਤਾ ਹੋਣਾ। ਦਲ ਖ਼ਾਲਸਾ ਕਦੇ 26 ਜਨਵਰੀ ਦਾ ਵਿਰੋਧ ਕਰਦੀ ਹੈ, ਪਰ ਨਾਲ ਖੜਾ ਕਰਦੀ ਹੈ ਧੁੰਮੇ ਵਰਗੇ ਗੱਦਾਰ ਨੂੰ। ਸਰਬਜੀਤ ਸਿੰਘ ਘੁਮਾਣ ਵਰਗਿਆਂ ਨੂੰ ਵੀ ਜਦੋਂ ਹੱਥ ਜੋੜੇ ਵੇਖਿਆ ਤਾਂ ਹੋਰ ਜ਼ਿਆਦਾ ਦੁੱਖ ਹੋਇਆ। ਕੀ ਇਹ ਲੋਕ ਐਨੇ ਬੇਬਸ ਨੇ, ਕਿ ਇਨ੍ਹਾਂ ਨੂੰ ਹਾਲੇ ਪਤਾ ਹੀ ਲਗਦਾ ਕਿ ਜਿਸਦੇ ਸਾਹਮਣੇ ਹੱਥ ਜੋੜ ਰਹੇ ਨੇ, ਉਹੀ ਤਾਂ ਇਸ ਸਭ ਦੇ ਪਿਛੇ ਹੈ। ਇਸ ਗਰੁਬਚਨ ਸਿੰਘ ਨੂੰ ਬਣਾਇਆ ਹੀ ਤਾਂ ਗਿਆ ਸੀ, ਜੋ ਕਿ ਇਹ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਸਕੇ, ਤੇ ਇਹ ਲੋਕ ਉਸੇ ਬਿੱਲੇ ਨੂੰ ਦੁੱਧ ਦੀ ਰਾਖੀ ਲਈ ਮਿੰਨਤਾਂ ਕਰ ਰਹੇ ਨੇ। ਬੇਸ਼ਰਮੀ, ਬੇਹਯਾਈ ਦੀ ਇੰਤਹਾ ਹੈ...

ਸੰਪਾਦਕ ਖ਼ਾਲਸਾ ਨਿਊਜ਼


ਅੰਮ੍ਰਿਤਸਰ- ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਬਿਕਰਮੀ ਕੈਲੰਡਰ ਦੇ ਪ੍ਰਭਾਵ ਤੋਂ ਮੁਕਤ ਕਰਕੇ ਨਿਰੋਲ ਸਿੱਖ ਕੈਲੰਡਰ ਦੇ ਰੂਪ ਵਿਚ ਲਾਗੂ ਕਰਨ। ਜਥੇਬੰਦੀ ਨੇ ਨਾਲ ਇਹ ਵੀ ਸਪਸ਼ਟ ਕੀਤਾ ਕਿ ਇਸ ਮਸਲੇ ਉਤੇ ਪੰਥਕ ਧਿਰਾਂ ਵਿਚਾਲੇ ਪਹਿਲਾਂ ਸਹਿਮਤੀ ਬਣਾਈ ਜਾਵੇ ਅਤੇ ਅਜਿਹੇ ਮਸਲਿਆਂ ਦੇ ਹੱਲ ਕੱਢਣ ਮੌਕੇ ਸਿੱਖੀ ਸਿਧਾਂਤ ਨੂੰ ਹੀ ਆਧਾਰ ਬਣਾਇਆ ਜਾਵੇ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਖੱਤ ਵਿੱਚ ਕੰਵਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਅਕਾਲ ਤਖਤ ਸਹਿਬ ਦਾ ਫੈਸਲਾ “ਸਿੱਖ ਇੱਕ ਵੱਖਰੀ ਕੌਮ ਹੈ, ਇੱਕ ਵੱਖਰਾ ਧਰਮ ਹੈ, ਇਹ ਹਿੰਦੂ ਧਰਮ ਦਾ ਅੰਗ ਨਹੀਂ ਹੈ" ਦੇ ਸਿਧਾਂਤ ਦੀ ਰੌਸ਼ਨੀ ਵਿੱਚ ਹੋਣਾ ਚਾਹੀਦਾ ਹੈ।

ਇਸ ਖੱਤ ਦੀ ਕਾਪੀ ਅੱਜ ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਕਤਰੇਤ ਵਿੱਚ ਜਥੇਬੰਦੀ ਦੇ ਸਕੱਤਰ ਸਰਬਜੀਤ ਸਿੰਘ ਘੁਮਾਣ ਅਤੇ ਰਣਬੀਰ ਸਿੰਘ ਨੇ ਸੌਂਪੀ।

ਖੱਤ ਵਿੱਚ ਲਿਖਿਆ ਹੈ ਕਿ ਦਲ ਖਾਲਸਾ ਪੰਥਕ ਏਕਤਾ ਦਾ ਹਾਮੀ ਹਾਂ। ਉਹਨਾਂ ਕਿਹਾ ਸਿੱਖ ਸੰਸਥਾਵਾਂ ਵਿਚਾਲੇ ਆਪਸੀ ਟਕਰਾਉ ਪੰਥ ਲਈ ਘਾਤਕ ਹੈ, ਇਸ ਲਈ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਕੀਤਾ ਜਾਵੇ।

ਉਹਨਾਂ ਕਿਹਾ ਕਿ ਸਿੱਖ ਹਿੰਦੁਸਤਾਨ ਦੀ ਸੰਵਿਧਾਨਕ ਗੁਲਾਮੀ ਵਿਰੁੱਧ ਪਿਛਲ਼ੇ ੪ ਦਹਾਕਿਆਂ ਤੋਂ ਲੜ ਰਹੇ ਹਨ, ਇਸ ਲਈ ਉਹ ਆਪਣੀਆਂ ਹੀ ਪ੍ਰਮੁੱਖ ਸੰਸਥਾਵਾਂ ਵਲੋਂ ਕੀਤੇ ਕਿਸੇ ਵੀ ਗੈਰ-ਸਿਧਾਂਤਕ ਫੈਸਲੇ, ਜਿਸ ਨਾਲ ਸਿੱਖ ਪਛਾਣ ਦੀ ਲੜਾਈ ਧੁੰਦਲੀ ਪੈਂਦੀ ਹੋਵੇ, ਵਿਰੁੱਧ ਚੁੱਪ ਨਹੀਂ ਰਹਿਣਗੇ।

ਉਹਨਾਂ ਸਪਸ਼ਟ ਕੀਤਾ ਕਿ ਕੌਮ ਦੀ ਅੱਡਰੀ ਪਛਾਣ ਦੀ ਲੜਾਈ ਵਿਚੋਂ ਹੀ ਕੌਮ ਦੀ ਅਜ਼ਾਦੀ ਦੀ ਲੜਾਈ ਨਿਕਲੀ ਹੈ।

ਉਹਨਾਂ ਕਿਹਾ ਕਿ ੨੦੦੩ ਵਿੱਚ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਅੱਡਰੀ ਪਛਾਣ ਦੇ ਪ੍ਰਤੀਕ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਸੀ। ਉਹਨਾਂ ਕਿਹਾ ੨੦੧੦ ਵਿੱਚ ਅਕਾਲੀਆਂ ਨੇ ਸ਼ਰੋਮਣੀ ਕਮੇਟੀ ਕੋਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਆਪਣੀ ਮਰਜ਼ੀ ਦੀਆਂ ਸੋਧਾਂ ਕਰਵਾਈਆਂ ਜਿਸ ਤੋਂ ਬਾਅਦ ਇਹ ਕੈਲੰਡਰ ਨਾਨਕਸ਼ਾਹੀ ਅਤੇ ਬਿਕਰਮੀ ਦਾ ਮਿਲਗੋਭਾ ਬਣ ਗਿਆ।

ਉਹਨਾਂ ਮੰਨਿਆ ਕਿ ਕੈਲੰਡਰ ਵਿੱਚ ਸੋਧਾਂ ਦੇ ਹੱਕ ਅਤੇ ਵਿਰੋਧ ਕਰਨ ਵਾਲੀਆਂ ਧਿਰਾਂ ਦਾ ਟਕਰਾਅ ਹੋਇਆ ਜਿਸਨੇ ਕੌਮੀ ਸ਼ਕਤੀ ਦਾ ਨੁਕਸਾਨ ਕੀਤਾ ਅਤੇ ਸਿੱਖ-ਵਿਰੋਧੀ ਧਿਰਾਂ ਦੇ ਘਰ ਦੀਵੇ ਬਾਲੇ। ਉਹਨਾਂ ਕਿਹਾ ਕਿ ਮੁੜ ਇਕ ਵਾਰ ਫਿਰ ਕੌਮ ਨੂੰ ਹੋਰ ਦੁਫੇੜ ਅਤੇ ਪਾਟੋਧਾੜ ਵੱਲ ਲੈ ਕੇ ਜਾਣ ਦੀ ਤਿਆਰੀਆਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖਾਂ ਨੂੰ ਬਹੁ-ਗਿਣਤੀ ਧਰਮ ਦਾ ਗਲਬਾ ਪ੍ਰਵਾਨ ਨਹੀਂ। ਉਹਨਾਂ ਕਿਹਾ ਕਿ ਸਿੱਖ ਦੀ ਵਫਾਦਾਰੀ ਅਤੇ ਆਸਥਾ ਅਕਾਲ ਤਖਤ ਸਾਹਿਬ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਹੈ। ਉਹਨਾਂ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਸਿੱਖਾਂ ਦੀ ਅੱਡਰੀ ਪਛਾਣ ਦੀ ਚੱਲ ਰਹੀ ਲੜਾਈ ਨੂੰ ਕਮਜ਼ੋਰ ਤੇ ਧੁੰਦਲਾ ਨਾ ਪੈਣ ਦੇਣ।

ਉਹਨਾਂ ਇਸ ਖੱਤ ਦਾ ਉਤਾਰਾ ਜਥੇਦਾਰ ਤਖਤ ਦਮਦਮਾ ਸਾਹਿਬ, ਜਥੇਦਾਰ ਤਖਤ ਕੇਸਗੜ ਸਾਹਿਬ, ਪਰਧਾਨ, ਸ਼੍ਰੋਮਣੀ ਗੁ. ਪ੍ਰ ਕਮੇਟੀ ਨੂੰ ਵੀ ਭੇਜਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top