Share on Facebook

Main News Page

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਮੁਹਿੰਮ ਦੇ ਜੱਥੇਦਾਰ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ

ਟਿੱਪਣੀ: ਹਾਲੇ ਤਾਂ ਮੂਰਤੀਆਂ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ, ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਗੁਰੂ ਗ੍ਰੰਥ ਸਾਹਿਬ ਚੁੱਕ ਕੇ, ਸਿਰਫ ਮੂਰਤੀਆਂ ਰਹਿ ਜਾਣਗੀਆਂ, ਤੇ ਉਹ ਦਿਨ ਬਹੁਤੇ ਦੂਰ ਨਹੀਂ। ... ਸੰਪਾਦਕ ਖ਼ਾਲਸਾ ਨਿਊਜ਼

ਮਲੋਟ 05 ਫਰਵਰੀ (ਖਾਲਸਾ): ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਸ਼ ਪ੍ਰਕਾਸ ਸਿੰਘ ਬਾਦਲ ਦੇ ਨਿੱਜੀ ਵਿਧਾਨ ਸਭਾ ਹਲਕੇ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਵਹੀਰ ਵੱਲੋਂ ਪਿੰਡਾਂ 'ਚ ਜ਼ੋਰਦਾਰ ਪ੍ਰਚਾਰ ਲਹਿਰ ਚਲਾ ਕੇ ਵੱਡੇ ਵੱਡੇ ਦਾਅਵੇ ਕਰਕੇ ਸਿੱਖੀ ਦੇ ਪ੍ਰਚਾਰ ਦਾ ਢਿੰਡੋਰਾ ਪਿੱਟਿਆ ਗਿਆ ਸੀ। ਇਹੀ ਨਹੀਂ ਸੈਕੜੇ ਪਰਿਵਾਰਾਂ ਨੂੰ ਡੇਰਾਵਾਦ ਦੇ ਚੁੰਗਲ ਵਿਚੋਂ ਕੱਢਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੇ ਦਾਅਵੇ ਕੀਤੇ ਗਏ ਸਨ ਪਰ ਮੌਜੂਦਾ ਹਾਲਾਤ ਪ੍ਰਚਾਰ ਮੁਹਿੰਮ ਦੇ ਜੱਥੇਦਾਰ ਦੇ ਦਾਅਵਿਆਂ ਦੀ ਸੱਚਾਈ ਤੋਂ ਕੋਹਾਂ ਦੂਰ ਦਿਸਦੇ ਹਨ।

ਬੁਹਤੇ ਪਿੰਡਾਂ ਦੇ ਗੁਰਦਵਾਰਿਆਂ 'ਚ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਉਥੇ ਹੀ ਕਈ ਪਿੰਡਾਂ ਵਿਚ ਬਣੇ ਗੁਰੂ ਘਰਾਂ 'ਚ ਅੱਜ ਵੀ ਸਮਾਧਾਂ ਅਤੇ ਪੱਥਰ ਦੀਆਂ ਮੂਰਤੀਆਂ ਨੂੰ ਪੂਜਿਆ ਜਾ ਰਿਹਾ ਹੈ। ਜਿਥੇ ਗੁਰੂ ਘਰਾਂ ਵਿਚ ਆਉਣ ਵਾਲੀਆਂ ਸੰਗਤਾਂ ਸਮਾਧਾਂ ਤੇ ਮੱਥੇ ਟੇਕਦੀਆਂ ਹਨ ਉਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦਰਬਾਰ ਸਾਹਿਬ ਵਿਚ ਗੁਰੂਆਂ ਦੀਆਂ ਪੱਥਰ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਹੋਈਆਂ ਹਨ। ਪਿੰਡ ਫਤੂਹੀ ਖੇੜਾ ਦੇ ਪਿੰਡ ਦੇ ਵਿਸ਼ਾਲ ਗੁਰਦਵਾਰਾ ਸਾਹਿਬ ਦੀ ਇਮਾਰਤ ਦੇ ਦਰਬਾਰ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਪੱਥਰ ਦੀ ਮੂਰਤੀ ਪੱਕੇ ਤੌਰ ਤੇ ਸਥਾਪਤ ਕੀਤੀ ਹੋਈ ਹੈ ਜਿਥੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੀਆਂ ਹਨ ਉਥੇ ਪੱਥਰ ਦੀ ਮੂਰਤੀ ਦੇ ਪੈਰ ਵੀ ਛੁਹਦੀਆਂ ਹਨ।

ਇਸੇ ਹੀ ਤਰਾਂ ਪਿੰਡ ਰੋੜਾਂਵਾਲੀ 'ਚ ਵੀ ਸਮਾਧਾਂ ਬਣੀਆਂ ਹੋਈਆਂ ਹਨ। ਜਿੱਥੇ ਰੋਜ਼ਾਨਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਸਮਾਘਾਂ ਨੂੰ ਦਰਬਾਰ ਹਾਲ ਵਾਂਗ ਸਵਾਰਿਆ ਹੋਇਆ ਹੈ। ਇਹਨਾਂ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਜਦੋਂ ਗੁਰਬਾਣੀ ਦੇ ਉਪਦੇਸ਼ ਤੋਂ ਉਲਟ ਹੁੰਦੇ ਮਨਮਤ ਕਰਮਕਾਡਾਂ ਬਾਰੇ ਗੁਰਬਾਣੀ ਦੇ ਹਵਾਲੇ ਨਾਲ ਸਵਾਲ ਪੁੱਛੇ ਗਏ, ਤਾਂ ਆਪਣੇ ਆਪ ਨੂੰ ਬੇਬੱਸ ਦਸਦੇ ਗ੍ਰੰਥੀਆਂ ਦਾ ਜੁਆਬ ਸੀ ਕਿ ਉਹਨਾਂ ਵੱਲੋਂ ਪ੍ਰਬੰਧਕਾਂ ਨੂੰ ਕਈ ਵਾਰ ਕਿਹਾ ਗਿਆ ਹੈ, ਪਰ ਉਹ ਇਹਨਾਂ ਨੂੰ ਹਟਾਉਣ ਲਈ ਤਿਆਰ ਨਹੀਂ ਹਨ। ਪੰਥਕ ਸਰਕਾਰ ਦੇ ਹੁੰਦਿਆਂ ਭਾਂਵੇਂ ਤਖਤਾਂ ਦੇ ਜੱਥੇਦਾਰ ਪੰਥ ਦੇ ਗੰਭੀਰ ਮਸਲਿਆਂ 'ਚ ਸਮੇਂ ਸਮੇਂ ਆਪਣੇ ਇਲਾਹੀ ਹੁਕਮ ਜਾਰੀ ਕਰਕੇ ਆਪਣੀ ਹੋਂਦ ਦਰਸਾਉਦੇ ਰਹਿੰਦੇ ਹਨ, ਪਰ ਪਿੰਡਾਂ ਦੇ ਗੁਰੂ ਘਰਾਂ ਵਿਚ ਹੰਦੀ ਮਨਮਤ ਨੂੰ ਬੰਦ ਕਰਵਾਉਣ ਲਈ ਜੱਥੇਦਾਰਾਂ ਦੇ ਹੁਕਮਨਾਮੇ ਕਿਉਂ ਨਹੀਂ ਜਾਰੀ ਹੁੰਦੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top