Share on Facebook

Main News Page

ਪੰਥ ਦੋਖੀ ਮੱਕੜ ਜੁੰਡਲੀ ਨੂੰ ਸਜ਼ਾਵਾਂ ਦਿਵਾਉਣੀਆਂ ਬਹੁਤ ਜ਼ਰੂਰੀ
-: ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 5 ਫਰਵਰੀ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਥਕ ਪਾਰਟੀ ਦਾ ਨਕਾਬ ਪਾ ਕੇ ਪੰਥ ਵਿਰੋਧੀ ਗਤੀਵਿਧੀਆਂ ਕਰਨ ਵਿੱਚ ਮਸਰੂਫ ਹੋਇਆ ਪਿਆ ਹੈ, ਜਿਸ ਤੋਂ ਸਮੁੱਚਾ ਸਿੱਖ ਪੰਥ ਦੁੱਖੀ ਹੈ।

ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਆਦਿ ਅਕ੍ਰਿਤਘਣਾਂ ਵਾਲਾ ਰੋਲ ਨਿਭਾਉਂਦਿਆਂ ਹੋਇਆਂ, ਸਿੱਖ ਕੌਮ ਅਤੇ ਘੱਟ ਗਿਣਤੀਆਂ ਦੀ ਕੱਟੜ ਦੁਸ਼ਮਣ ਜਮਾਤ ਆਰ.ਐਸ.ਐਸ ਦੇ ਲੋਹੇ ਰੂਪੀ ਕੁਹਾੜੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਸਤਾ ਪਾ ਕੇ, ਸਿੱਖ ਕੌਮ ਦੇ ਅਨਮੋਲ ਜੰਗਲ ਦੇ ਚੰਦਨ ਰੂਪੀ ਦਰਖਤਾਂ ਨੂੰ ਜੜ੍ਹਾਂ ਤੋਂ ਕੱਟਣ ਦੀ ਨੀਅਤ ਨਾਲ ਕੰਮ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਇਹਨਾਂ ਵੱਲੋ ਆਰ.ਐਸ.ਐਸ ਦੇ ਗੁਪਤ ਏਜੰਡੇ ਦੇ ਅਨੁਸਾਰ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ, ਸ਼੍ਰੋਮਣੀ ਕਮੇਟੀ ਵੱਲੋ ਖੁੱਦ ਪ੍ਰਕਾਸ਼ਤ ਕੀਤੇ ਜਾਂਦੇ ਇੱਕ ਮਹੀਨਾਵਾਰੀ ਕਿਤਾਬਚੇ ‘ਗੁਰਮਤਿ ਪ੍ਰਕਾਸ਼ਤ’ ਦੇ ਪਹਿਲੇ ਬਾਹਰੇ (ਟਾਈਟਲ) ਸਫੇ ‘ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀਆਂ ਸਿਰ ਦੇ ਕੇਸ ਕੱਟੇ ਹੋਏ ਅਤੇ ਸਿਰਾਂ 'ਤੇ ਟੋਪੀਆਂ ਵਾਲੀਆਂ ਫੋਟੋ ਛਾਪੀਆਂ ਗਈਆਂ ਹਨ, ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ।

ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਅਕ੍ਰਿਤਘਣਾਂ ਵਾਲੀ ਘਿਨਾਉਣੀ ਕਾਰਵਾਈ ਕਰਨ ‘ਤੇ ਇਸ ਜੁੰਡਲੀ ਦੇ ਖਿਲਾਫ ਸਮੇਤ ਪ੍ਰਧਾਨ ਅਵਤਾਰ ਸਿੰਘ ਮੱਕੜ, ਸਕੱਤਰ ਦਿਲਮੇਘ ਸਿੰਘ, ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਤਬੀਰ ਸਿੰਘ ਅਤੇ ਗੁਰਮਤਿ ਪ੍ਰਕਾਸ਼ ਕਿਤਾਬਚੇ ਦੇ ਸੰਪਾਦਕ ਸਿਮਰਜੀਤ ਸਿੰਘ ਦੇ ਖਿਲਾਫ 295-ਏ/120-ਬੀ/34 ਆਈ.ਪੀ.ਸੀ. ਦੇ ਤਹਿਤ ਪਰਚਾ ਦਰਜ ਕਰਵਾਉਣ ਵਾਸਤੇ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਹੋਰ ਪੰਥਕ ਜਥੇਬੰਦੀਆਂ ਦੇ ਸਿੰਘਾਂ ਨੇ ਜਿਲ੍ਹਾ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਜਦ ਕਿ ਕਮਿਸ਼ਨਰ ਨੇ ਜਾਂਚ ਕਰਵਾ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਸ੍ਰੀ ਸਿਰਸਾ ਨੇ ਕਿਹਾ ਕਿ ਅੱਜ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਗੁਰੂ ਘਰਾਂ 'ਤੇ ਕਾਬਜ ਅਤੇ ਰਾਜਨੀਤਿਕ ਤੌਰ 'ਤੇ ਵਿਚਰਨ ਵਾਲੀ ਅਕਾਲੀ ਪਾਰਟੀ ਨਾ ਹੋ ਕੇ ਇਹ ਪੰਥ ਵਿਰੋਧੀ ਜਮਾਤ ਆਰ.ਐਸ.ਐਸ ਦਾ ਇ¤ਕ ਵਿੰਗ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਹਨਾਂ ਅਧਿਕਾਰੀਆਂ ਵੱਲੋਂ ਇਹ ਬੱਜਰ ਗਲਤੀ ਪਹਿਲੀ ਵਾਰੀ ਨਹੀਂ ਕੀਤੀ ਗਈ, ਸਗੋਂ ਇਸ ਤੋ ਪਹਿਲਾਂ ਵੀ ਕਈ ਕਿਤਾਬਾਂ ਸਿੱਖ ਵਿਰੋਧੀ ਛਾਪ ਕੇ ਆਰ.ਐਸ.ਐਸ ਦੀ ਮਨਸ਼ਾ ਪੂਰੀ ਕਰ ਚੁੱਕੇ ਹਨ, ਜਿਸ ਦੀ ਇੱਕ ਬਹੁਤ ਵੱਡੀ ਮਿਸਾਲ 1999 ਵਿੱਚ ਖਾਲਸੇ ਦੇ 300 ਸਾਲਾਂ ਨੂੰ ਸਮੱਰਪਿਤ ਹਿੰਦੀ ਭਾਸ਼ਾ ਵਿੱਚ ਛਾਪੀ ਗਈ ‘‘ਸਿੱਖ ਇਤਿਹਾਸ’’ ਨਾਂ ਦੀ 722 ਸਫਿਆਂ ਦੀ ਕਿਤਾਬ ਹੈ, ਜਿਹੜੀ ਸ਼੍ਰੋਮਣੀ ਕਮੇਟੀ ਨੇ ਹੀ ਛੱਪਵਾਈ ਸੀ। ਉਸ ਕਿਤਾਬ ਵਿੱਚ ਗੁਰੂ ਸਹਿਬਾਨ ਨੂੰ ਚੋਰ, ਡਾਕੂ, ਲੁਟੇਰੇ, ਕਾਤਲ, ਅਤੇ ਬਲਾਤਕਾਰੀ (ਨੌਕਰਾਣੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ) ਦੱਸਿਆ ਗਿਆ ਹੈ, ਜੋ ਪੂਰੀ ਤਰ੍ਹਾ ਸਿੱਖ ਵਿਰੋਧੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top