Share on Facebook

Main News Page

ਆਸ਼ੂਤੋਸ਼ ਦੇ ਡੇਰੇ ਵਿੱਚ ਦੇਸ਼ ਦੀ ਸਰਕਾਰ ਜਾਂ ਪ੍ਰਸਾਸ਼ਨ ਨੂੰ ਜਾਣ ਦੀ ਵੀ ਇਜਾਜ਼ਤ ਨਹੀਂ, ਕਿਉਂ...???

ਬਰਨਾਲਾ: ਭਾਵੇਂ ਪੰਜ ਦਿਨਾਂ ਬਾਅਦ ਵੀ ਨੂਰਮਹਿਲੀਏ ਸਾਧ ਆਸੂਤੋਸ਼ ਦੀ ਮੌਤ ਸਬੰਧੀ ਸੱਚ ਸਾਹਮਣੇ ਨਹੀਂ ਆਇਆ, ਪਰ ਜਿਸ ਤਰਾਂ ਇੱਕ ਹਫਤੇ ਤੋਂ ਲੈ ਕੇ ਸਿਵਲ ਅਤੇ ਪੁਲਸ ਪ੍ਰਸਾਸਨ ਨੂਰਮਹਿਲੀਏ ਸਾਧ ਦੇ ਡੇਰੇ ਦੇ ਗੇਟ ਤੋਂ ਅੱਗੇ ਨਹੀਂ ਜਾ ਸਕਿਆ, ਉਸ ਨੇ ਅਨੇਕਾਂ ਹੀ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ।

ਸੱਭ ਤੋਂ ਵੱਡਾ ਅਤੇ ਗੰਭੀਰ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਆਸ਼ੂਤੋਸ਼ ਜਿਹੇ ਸਾਧਾਂ ਦੇ ਡੇਰਿਆਂ ਵਿੱਚ ਕੀ ਇਹਨਾਂ ਸਾਧਾਂ ਦੀ ਹੀ ਸਰਕਾਰ ਹੈ, ਜਿਥੇ ਦੇਸ਼ ਦੀ ਸਰਕਾਰ ਜਾਂ ਪ੍ਰਸਾਸ਼ਨ ਨੂੰ ਜਾਣ ਦੀ ਵੀ ਇਜਾਜਤ ਨਹੀਂ ਹੈ? ਜਿਸ ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਸਰਬਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਬਹਾਨਾ ਬਣਾ ਕੇ ਤੋਪਾਂ ਅਤੇ ਟੈਂਕਾਂ ਨਾਲ ਢਹਿ ਢੇਰੀ ਕਰ ਦਿੱਤਾ ਅਤੇ ਹੋਰ ਅਨੇਕਾਂ ਗੁਰਦੁਆਰਿਆਂ ਵਿੱਚ ਫੌਜ ਅਤੇ ਪੁਲਸ ਨੇ ਬੂਟਾਂ ਸਮੇਤ ਦਾਖਲ ਹੋ ਸਕਦੀ ਹੈ, ਅੱਜ ਉਸੇ ਦੇਸ਼ ਦੇ ਪ੍ਰਸਾਸ਼ਨ ਵਿੱਚ ਇੱਕ ਸਾਧ ਦੇ ਡੇਰੇ ਵਿੱਚ ਦਾਖਲ ਹੋਣ ਦੀ ਹਿੰਮਤ ਕਿਉਂ ਨਹੀਂ ਹੈ?

ਜਿਸ ਦੇਸ਼ ਦਾ ਮੀਡੀਆ ਹਰ ਛੋਟੀ-ਛੋਟੀ ਗੱਲ 'ਤੇ ਲਾਈਵ ਪ੍ਰੋਗਰਾਮ ਪੇਸ਼ ਕਰਨ ਲੱਗ ਜਾਂਦਾ ਹੈ, ਉਸ ਦੇਸ਼ ਦੇ ਮੀਡੀਏ ਨੂੰ ਕਰੀਬ ਇੱਕ ਹਫਤੇ ਤੋਂ ਆਸੂਤੋਸ਼ ਸਾਧ ਦੀ ਮੌਤ 'ਤੇ ਹੋ ਰਿਹਾ ਡਰਾਮਾ ਕਿਉਂ ਨਹੀਂ ਦਿਸ ਰਿਹਾ?

ਜਿਸ ਮੁਲਕ ਦੇ ਪ੍ਰਸ਼ਾਸ਼ਨ ਨੇ ਇਸੇ ਸਾਧ ਦਾ ਵਿਰੋਧ ਕਰਦੇ ਸਿੱਖਾਂ 'ਤੇ ਗੋਲੀਆਂ ਲਈ ਹੁਕਮ ਦੇਣ ਵਿੱਚ ਕਦੇ ਦੋ ਮਿੰਟ ਦਾ ਸਮਾਂ ਵੀ ਨਹੀਂ ਲਗਾਇਆ, ਅੱਜ ਮੁਲਕ ਦੇ ਡੀ. ਸੀ. ਅਤੇ ਉਚ ਪੁਲਸ ਅਧਿਕਾਰੀ ਆਸੂਤੋਸ਼ ਦੇ ਡੇਰੇ ਦੇ ਗੇਟ ਤੋਂ ਅੱਗੇ ਜਾਣ ਦੀ ਹਿੰਮਤ ਨਹੀਂ ਕਰ ਰਹੇ ਅਤੇ ਗੇਟ ਦੇ ਬਾਹਰੋਂ ਗੇੜੇ ਦੇ ਕੇ ਵਾਪਸ ਕਿਉਂ ਪਰਤ ਰਹੇ ਹਨ।

ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਸਾਧਾਂ ਦੇ ਸਾਹਮਣੇ ਬੇਬਸ ਹੋਈਆਂ ਸਰਕਾਰਾਂ ਦੇ ਕਾਰਨ ਹੀ ਇਹ ਸਾਧ ਆਪਣੇ ਡੇਰਿਆਂ ਵਿੱਚ ਸਮਾਨਅੰਤਰ ਸਰਕਾਰਾਂ ਚਲਾ ਰਹੇ ਹਨ। ਇਹ ਇੱਕ ਨੂਰਮਹਿਲੀਏ ਸਾਧ ਦੀ ਗੱਲ ਨਹੀਂ ਹੈ, ਸੌਦਾ ਸਾਧ ਦੇ ਡੇਰੇ ਅਤੇ ਰਾਧਾ ਸੁਆਮੀਆਂ ਦੇ ਡੇਰਿਆਂ ਸਮੇਤ ਕਈ ਹੋਰ ਸਾਧਾਂ ਡੇਰਿਆਂ ਵਿੱਚ ਤਾਂ ਸਰਕਾਰਾਂ ਦੇ ਨਾਲ ਨਾਲ ਕਰੰਸੀ (ਕੂਪਨ) ਵੀ ਉਹਨਾਂ ਡੇਰਿਆਂ ਦੀ ਆਪਣੀ ਹੀ ਚਲਦੀ ਹੈ।

ਭਾਵੇਂ ਪਿਛਲੇ ਸਮੇਂ ਦੌਰਾਨ ਇੱਕ ਵੱਡੇ ਸਾਧ ਆਸਾ ਰਾਮ ਅਤੇ ਉਸਦੇ ਪੁੱਤਰ ਨਰਾਇਣ ਸਾਂਈ ਨੂੰ ਪੁਲਸ ਨੇ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ, ਪਰ ਇਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ, ਕਿ ਜਿਸ ਤਰਾਂ ਸਿਵਲ ਅਤੇ ਪੁਲਸ ਪ੍ਰਸਾਸ਼ਨ ਅਤੇ ਮੀਡੀਆ ਨੂੰ ਨੂਰਮਹਿਲੀਏ ਸਾਧ ਦੇ ਡੇਰੇ ਵਿੱਚ ਇਜਾਜ਼ਤ ਨਹੀਂ ਜਾਂ ਕਹਿ ਲਿਆ ਜਾਵੇ ਹਿੰਮਤ ਨਹੀਂ ਹੈ ਤਾਂ ਇਹ ਸਾਧ ਆਪਣੇ ਡੇਰਿਆਂ ਵਿੱਚ ਜੋ ਮਰਜੀ ਕਰੀ ਜਾਂਦੇ ਹੋਣ, ਉਸਦੀ ਬਾਹਰਲੀ ਦੁਨੀਆਂ ਨੂੰ ਭਿਣਕ ਤੱਕ ਵੀ ਨਹੀਂ ਪੈਂਦੀ ਹੋਣੀ। ਇਹਨਾਂ ਸਾਧਾਂ ਦੇ ਡੇਰਿਆਂ ਬਾਰੇ ਪਹਿਲਾਂ ਵੀ ਬਹੁਤ ਕੁਝ ਸਾਹਮਣੇ ਆ ਚੁਕਿਆ ਹੈ, ਪਰ ਇਹ ਜਿਸ ਤਰਾਂ ਸਰਕਾਰ ਅਤੇ ਪ੍ਰਸਾਸ਼ਨ ਇਹਨਾਂ ਡੇਰਿਆਂ ਸਾਹਮਣੇ ਬੇਬਸ ਹੈ, ਉਸ ਨੂੰ ਦੇਖਦਿਆਂ ਤਾਂ ਇਹੀ ਕਿਹਾ ਜਾ ਸਕਦਾ ਹੈ, ਕਿ ਇਹਨਾਂ ਡੇਰਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਤਾਂ ਇਹਨਾਂ ਡੇਰਿਆਂ ਵਿੱਚੋਂ ਕਦੇ ਬਾਹਰ ਹੀ ਨਹੀਂ ਨਿਕਲਦੀਆਂ ਹੋਣਗੀਆਂ।

Source: http://www.deshpanjab.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top