Share on Facebook

Main News Page

ਰਾਧਾ ਸੁਆਮੀ ਡੇਰੇ ਵੱਲੋਂ ਕੀਤੇ ਜਾ ਰਹੇ ਨੇ ਪੰਜਾਬ ‘ਚ ਨਾਜ਼ਾਇਜ਼ ਕਬਜੇ
-: ਬਲਦੇਵ ਸਿੰਘ ਸਿਰਸਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਫਰਵਰੀ (ਮੇਜਰ ਸਿੰਘ):- ਪੰਜਾਬ ਵਿਚ ਭੂ ਮਾਫੀਏ ਵਲੋਂ ਅੱਡੋ-ਅੱਡ ਢੰਗਾਂ ਰਾਹੀਂ ਕੀਤੇ ਜਾਂਦੇ ਕਬਜਿਆਂ ਦੇ ਕਾਰਨ ਆਮ ਜਨਤਾ ਦਾ ਜਿਊਣਾਂ ਦੁੱਭਰ ਹੋ ਚੁੱਕਾ ਹੈ। ਪੰਜਾਬ ਵਿਚ ਵੱਖ ਵੱਖ ਡੇਰਿਆਂ ਵੱਲੋਂ ਜਮੀਨਾਂ ‘ਤੇ ਕਬਜੇ ਕੀਤੇ ਹੋਣ ਕਰਕੇ ਸਰਕਾਰ ਅਤੇ ਪ੍ਰਸ਼ਾਸ਼ਨ ਇਸ ਮਾਮਲੇ ਪ੍ਰਤੀ ਹਮੇਸ਼ਾਂ ਅਵੇਸਲਾਪਨ ਵਿਖਾਇਆ ਹੈ, ਕਿਉਂਕਿ ਸਿਆਸੀ ਪਾਰਟੀਆਂ ਕੇਵਲ ਵੋਟਾਂ ਬਟੋਰਨ ਤੱਕ ਹੀ ਮਤਲਵ ਰਖਦੀਆਂ ਹਨ। ਸਿਆਸੀ ਪਾਰਟੀਆਂ ਦੇ ਆਗੂ ਅਤੇ ਡੇਰੇਦਾਰਾਂ ਦੀਆਂ ਆਪਸ ਵਿਚ ਹੁੰਦੀਆਂ ਸੌਦੇਬਾਜੀਆਂ ਨੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨਾਲ ਹਮੇਸ਼ਾਂ ਵਿਸ਼ਵਾਸ਼ ਘਾਤ ਕੀਤਾ ਹੈ। ਜਿਸ ਕਰਕੇ ਪੰਜਾਬ ਦੀ ਹਜਾਰਾਂ ਏਕੜ ਜਮੀਨ ‘ਤੇ ਨਜ਼ਾਇਜ਼ ਕਬਜ਼ੇ ਲਗਾਤਾਰ ਜਾਰੀ ਹਨ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਕਰਦਿਆਂ ਕੀਤਾ। ਇਸ ਮੌਕੇ ਜੱਥੇਦਾਰ ਸਿਰਸਾ ਨੇ ਕਿਹਾ ਕਿ ਉਨਾਂ ਨੇ ਆਰ.ਟੀ.ਆਈ ਦੇ ਤਹਿਤ ਦੋ ਸਾਲ ਪਹਿਲਾਂ ਡੇਰਾ ਰਾਧਾ ਸੁਆਮੀ ਵੱਲੋਂ ਕੀਤੇ ਨਜ਼ਾਇਜ ਕਬਜ਼ਿਆਂ ਸਬੰਧੀ ਸੂਚਨਾ ਹਾਸਿਲ ਕੀਤੀ ਹੈ। ਜਿਸ ਵਿਚ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਬਲ ਸਰਾਏ ਦੀ ਕਰੀਬ 480 ਏਕੜ ਦੇ ਕਰੀਬ ਜਮੀਨ ‘ਤੇ ਡੇਰੇ ਦਾ ਕਬਜਾ ਹੈ।

ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਮੌਕੇ ਬਲਾਕ ਅਫਸਰ ਜਗਮੋਹਨ ਸਿੰਘ ਤੋਂ ਮੰਗੀ ਸੂਚਨਾ ਦੇ ਤਹਿਤ ਉਸ ਨੇ ਸਿਰਫ 19 ਕਨਾਲ 8 ਮਰਲੇ ਜਮੀਨ ‘ਤੇ ਕਬਜੇ ਸਬੰਧੀ ਸੂਚਨਾ ਦਿੱਤੀ ਹੈ। ਜਦਕਿ ਵੱਡੀ ਪੱਧਰ ‘ਤੇ ਕਬਜੇ ਜਾਰੀ ਹਨ, ਜਿਨ੍ਹਾਂ ਦੀ ਤਫ਼ਤੀਸ਼ ਕੀਤੇ ਜਾਣ ਤੇ ਹਜ਼ਾਰਾਂ ਏਕੜ ਤੋਂ ਵੱਧ ਦੇ ਨਜ਼ਾਇਜ਼ ਕਬਜ਼ੇ ਸਾਹਮਣੇ ਆਉਣਗੇ।

ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਨਤਾ ਦੀ ਹਮੇਸ਼ਾਂ ਲੁੱਟ ਕਰਨ ਤੋਂ ਇਲਾਵਾ ਨਾਜਾਇਜ਼ ਕਬਜ਼ੇ ਕਰਨ ਵਾਲੇ ਭੂ-ਮਾਫੀਏ ਨੂੰ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਨਾਂ ਨੇ ਇਸ ਮਸਲੇ ਸਬੰਧੀ ਡੀ ਸੀ ਅੰਮ੍ਰਿਤਸਰ ਅਤੇ ਐਸ.ਐਸ.ਪੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਕੀਤੀਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਸਾਫ ਜਾਹਰ ਹੈ ਕਿ ਇਸ ਮਸਲੇ ਵਿਚ ਸਰਕਾਰ ਦੀ ਨੀਅਤ ਸਾਫ ਨਹੀ ਹੈ। ਜੱਥੇ. ਸਿਰਸਾ ਨੇ ਕਿਹਾ ਕਿ ਸਰਕਾਰ ਨੇ ਜੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਆਪ ਇਸ ਕਾਰਵਾਈ ਲਈ ਅਦਾਲਤ ਦਾ ਬੂਹਾ ਵੀ ਖੜਕਾਉਣਗੇ ਭਾਵੇਂ ਫੈਸਲਾ ਕੁੱਝ ਵੀ ਹੋਵੇ।

ਉਨਾਂ ਮੰਗ ਕੀਤੀ ਕਿ ਡੇਰੇ ਨੇ ਜੋ ਜਮੀਨ ਆਪਣੇ ਕਬਜੇ ਵਿਚ ਲਈ ਹੋਈ ਹੈ। ਉਸ ਨੂੰ ਵੱਖ ਵੱਖ ਪਿੰਡਾਂ ਨੂੰ ਵਾਪਸ ਦਿੱਤਾ ਜਾਵੇ ਤਾਂ ਜੋ ਪੰਚਾਇਤਾਂ ਉਸ ਜਮੀਨ ਨੂੰ ਠੇਕੇ ਆਦਿ ਉਤੇ ਦੇ ਕੇ ਆਪਣੇ ਪਿੰਡਾਂ ਦਾ ਵਿਕਾਸ ਕਰ ਸਕਣ। ਸਿਰਸਾ ਨੇ ਕਿਹਾ ਕਿ ਡੇਰੇ ਅਤੇ ਹੋਰਨਾਂ ਲੋਕਾ ਕੋਲੋਂ ਕੀਤੇ ਹੋਏ ਕਬਜਿਆਂ ਦੇ ਕਿਰਾਏ ਵੀ ਲਏ ਜਾਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਰੀਆਂ ਸੰਸਥਾਵਾਂ ਨਾਜ਼ਾਇਜ਼ ਕਬਜ਼ਿਆਂ ਨੂੰ ਛੁੱਡਵਾੳਣ ਲਈ ਅੱਗੇ ਆੳੁਣ। ਇਸ ਮੌਕੇ ਸਿਰਸਾ ਨੇ ਕਿਹਾ ਕਿ ਉਹ ਜਲਦ ਹੀ ਬਾਕੀ ਦੀ ਸੂਚਨਾ ਅਤੇ ਅਜਿਹੇ ਹੋਰ ਵੀ ਘਪਲਿਆਂ ਵਾਰੇ ਮੀਡੀਆ ਰਾਹੀਂ ਲੋਕਾਂ ਨੂੰ ਦੱਸਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top