Share on Facebook

Main News Page

ਬਚਿੱਤਰ ਨਾਟਕ ਦਾ ਝੂਠ - ਕ੍ਰਿਸ਼ਨ ਅਵਤਾਰ ਦੀ ਸ਼ੁਰੁਆਤ ਆਨੰਦ ਪੁਰ ਸਾਹਿਬ ਵਿੱਚ ਹੋਈ ਸੀ
-: ਗੁਰਦੀਪ ਸਿੰਘ ਬਾਗੀ
gurdeepsinghjohal@yahoo.co.in

ਬਚਿੱਤਰ ਨਾਟਕ ਦਾ ਸੰਪਾਦਕ ਸਿੱਖ ਇਤਿਹਾਸ ਤੂੰ ਜਿਆਦਾ ਵਾਕਿਫ ਨਹੀਂ ਸੀ, ਇਹ ਤੇ ਉਸ ਦੀ ਕੀਤੀਆਂ ਜਾਲਸਾਜੀਆਂ ਤੂੰ ਪਤਾ ਚਲ ਜਾਂਦਾ ਹੈ। ਇਸ ਦਾ ਇਕ ਨਮੂਨਾ ਕ੍ਰਿਸ਼ਨ ਅਵਤਾਰ ਹੈ।

ਕ੍ਰਿਸ਼ਨ ਅਵਤਾਰ ਦੇ ਇਹ ਛੰਦ ਦਸਦੇ ਹਨ ਕਿ 1192 (ਕ੍ਰਿਸ਼ਨ ਅਵਤਾਰ ਵਿੱਚ ਕੁਲ 2492 ਛੰਦ ਹੈ) ਛੰਦ ਆਨੰਦ ਪੁਰ ਸਾਹਿਬ ਵਿੱਚ ਲਿਖੇ ਗਏ ਸਨ-

ਚੌਪਈ ॥
ਜੇ ਜੇ ਕਿਸ਼ਨ ਚਰਿਤ੍ਰ ਦਿਖਾਏ ॥ ਦਸਮ ਬੀਚ ਸਭ ਭਾਖ ਸੁਨਾਏ ॥
ਗਯਾਰਾ ਸਹਸ ਬਾਨਵੇ ਛਂਦਾ ॥ ਕਹੇ ਦਸਮ ਪੁਰ ਬੈਠ ਅਨੰਦਾ ॥੪॥

ਅਰਥ: "ਜਿਹੜੇ ਜਿਹੜੇ ਕੌਤਕ ਕ੍ਰਿਸ਼ਨ ਨੇ ਵਿਖਾਏ (ਉਹ) ਸਾਰੇ (ਭਾਗਵਤ ਪੁਰਾਣ ਦੇ) ਦਸਵੇਂ ਸਕੰਧ ਵਿੱਚ ਕਹੇ ਹੋਏ ਹਨ। (ਉਸ ਨਾਲ) ਸੰਬੰਧਿਤ ਯਾਰ੍ਹਾਂ ਸੌ ਬਾਨਵੇ ਛੰਦ (ਮੈਂ) ਆਨੰਦ ਪੁਰ ਵਿਚ ਬੈਠ ਕੇ ਕਹੇ ਹਨ॥੪॥"

ਸੰਮਤ 1744(1687 ਇ) ਵਿਚ ਗ੍ਰੰਥ ਦਾ ਸੁਧਾਰ ਕਿਤਾ ਪਾਉਂਟਾ ਸਾਹਿਬ ਵਿਚ ਕੀਤਾ ਗਏਆ-
ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥ ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ ॥੯੮੩॥
ਅਰਥ: "ਸਤ੍ਰਾਹਾਂ ਸੌ ਚੁਤਾਲੀ (ਬਿਕ੍ਰਮੀ) ਵਿਚ ਸਾਵਣ (ਮਹੀਨੇ) ਦੇ ਚਾਨਣੇ (ਪੱਖ ਦੇ) ਬੁੱਧਵਾਰ ਨੂੰ ਨਗਰ ਪਾਓਂਟਾ ਵਿਚ ਤੁਸੀਂ ਹੀ (ਇਸ) ਗ੍ਰੰਥ ਦੀ ਸੁਧਾਰ ਕੇ ਰਚਨਾ ਕੀਤੀ ਹੈ॥੯੮੩॥"

ਅਤੇ ਇਸ ਰਚਣਾ ਦਾ ਅੰਤ ਪਾਉਂਟਾ ਸਾਹਿਬ ਵਿਚ ਸੰਮਤ 1745 (1688 ਇ) ਵਿੱਚ ਕੀਤਾ ਗਏਆ-

ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥ ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ॥੨੪੯੦॥
ਅਰਥ: "ਸਤਰ੍ਹਾਂ ਹੌ ਪੰਤਾਲੀ ਵਿਚ ਸਾਵਣ ਦੀ ਸੁਦੀ ਸੱਤਵੀ ਥਿਤ ਨੂੰ ਪਾਂਵਟਾ ਨਗਰ (ਵਿਚ ਕਵਿਤਾ ਰਚਣ ਦਾ ਇਹ) ਸ਼ੁਭ ਕਰਮ (ਕੀਤਾ ਜਿਥੇ) ਨੇੜੇ ਹੀ ਜਮਨਾ ਵਗ ਰਹੀ ਹੈ॥੨੪੯੦॥"

ਲਿਖਾਰੀ ਇਹ ਵੇਰਵਾ ਸਿਰਫ ਇਹ ਦ੍ਰਿੜ ਕਰਵਾਉਣ ਵਾਸਤੇ ਦੇ ਰਹੇਆ ਹੈ ਕਿ ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਕ੍ਰਿਸ਼ਨ ਅਵਤਾਰ ਆਨੰਦ ਪੁਰ ਸਾਹਿਬ ਵਿਖੇ ਸ਼ੂਰੁ ਹੋਆ ਸੀ ਫਿਰ ਪਾਉਂਟਾ ਸਾਹਿਬ ਵਿੱਚ ਸੁਧਾਰੇਆ ਗਏਆ ਅਤੇ ਪਾਉਂਟਾ ਸਾਹਿਬ ਵਿਚ ਹੀ ਖਤਮ ਕੀਤਾ ਗਏਆ ਸੀ। ਇਹ ਸਰਾਸਰ ਜ਼ਾਲਸ਼ਾਜੀ ਹੈ, ਝੂਠ ਹੈ।

ਹੁਣ ਇਹ ਸਵਾਲ ਉਠਦਾ ਹੈ ਕਿ ਆਨੰਦ ਪੁਰ ਸਾਹਿਬ ਕਦੋਂ ਵਸਾਇਆ ਗਿਆ ਸੀ, ਆਉ ਤੱਥਾਂ ਦੀ ਜਾਂਚ ਕਰੀਏ।

ਬਹੁਤੇਰਿਆਂ ਲੋਕਾਂ ਦਾ ਵਿਸ਼ਵਾਸ ਹੈ ਕਿ ਆਨੰਦ ਪੁਰ ਸਾਹਿਬ ਦੀ ਨੀਂਹ ਗੁਰੂ ਤੇਗ ਬਹਾਦੁਰ ਸਾਹਿਬ ਨੇ ਰਖੀ ਸੀ, ਜੋ ਕਿ ਸਰਾਸਰ ਗਲਤ ਹੈ, ਲੋਗ ਚੱਕ ਨਾਨਕੀ ਨੂੰ ਹੀ ਆੰਨਦ ਪੁਰ ਸਾਹਿਬ ਸਮਝਣ ਦੀ ਭੁੱਲ ਕਰਦੇ ਹਨ।
ਗੁਰੂ ਤੇਗ ਬਹਾਦੁਰ ਸਾਹਿਬ ਨੇ ਚੱਕ ਨਾਨਕੀ ਪਿੰਡ ਰਾਣੀ ਚੰਪਾ ਦੀ ਅਰਦਾਸ ਤੇ ਬਸਾਉਣਾ ਮੰਜੁਰ ਕੀਤਾ ਸੀ। ਗੁਰੂ ਤੇਗ ਬਹਾਦੁਰ ਸਾਹਿਬ ਨੇ ਹਥੌਤ (ਜਿੱਥੇ ਕਦੇ ਹਾਥੀਆਂ ਦੇ ਝੁੰਡ ਫਿਰਦੇ ਹੂੰਦੇ ਸਨ) ਮਾਖੋਵਾਲ ਦੀ ਥੇਹ ਦੇ ਦੁਆਲੇ, ਮੀਆਂਪੁਰ, ਲੋਦੀਪੁਰ ਤੇ ਸੋਹਟਾ ਪਿੰਡਾਂ ਦੀ ਵਿਚਕਾਰਲੀ ਥਾਂ ਚੁਣੀ ਅਤੇ ਇਸ ਦੀ ਰਕਮ ਬਿਲਾਸਪੁਰ ਰਿਆਸਤ ਨੂੰ ਤਾਰ ਦਿੱਤੀ। ਜੂਨ 1665 ਵਿੱਚ ਭਾਈ ਗੁਰਦਿਤਾ(ਪੋਤਾ ਬਾਬਾ ਬੁੱਢਾ ਜੀ) ਦੇ ਹਥੋਂ ਮੋੜ੍ਹੀ ਗਡਵਾ ਕੇ ਨਵੇ ਪਿੰਡ "ਚੱਕ ਨਾਨਕੀ" ਦੀ ਨੀਂਹ ਰਖੀ। ਗੁਰੂ ਤੇਗ ਬਹਾਦੁਰ ਸਾਹਿਬ ਨੇ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਇਸ ਪਿੰਡ ਦਾ ਨਾਂ "ਚੱਕ ਨਾਨਕੀ" ਰੱਖਿਆ ਸੀ।

ਗੌਰ ਕਰਨ ਵਾਲੀ ਇਕ ਗੱਲ ਹੈ ਕਿ ਸਰਕਾਰੀ ਕਾਗਜਾਂ ਵਿਚ ਚੱਕ ਨਾਨਕੀ ਦਾ ਨਾਮ ਸਿਰਫ ਚੱਕ ਹੈ ਅਤੇ ਚੱਕ ਨਾਨਕੀ ਦਾ ਨੰਬਰਦਾਰ ਭੀ ਆਨੰਦਪੁਰ ਸਾਹਿਬ ਤੂੰ ਵਖਰਾ ਹੈ। ਅੱਜ ਤੱਕ ਭੀ ਸਰਕਾਰੀ ਕਾਗਜਾਂ ਵਿੱਚ ਦੋਨੋਂ ਹੀ ਵੱਖ ਵੱਖ ਕਸਬੇ ਹਨ।

ਜਦ ਕਸ਼ਮੀਰ ਤੂੰ ਬ੍ਰਾਹਮਣ ਗੁਰੂ ਤੇਗ ਬਹਾਦੁਰ ਸਾਹਿਬ ਕੋਲ ਫਰਿਆਦੀ ਹੋਕੇ ਆਏ ਸੀ, ਤਾਂ ਚੱਕ ਨਾਨਕੀ ਵਿੱਚ ਆਏ ਸੀ ਅਤੇ ਭੱਟ ਵਹਿਆਂ ਵਿਚ ਇੰਦਰਾਜ ਚਕ ਨਾਨਕੀ ਦੀ ਦਰਜ ਹੈ।

ਭੱਟ ਵਹੀ ਮੁਲਤਾਨੀ ਸਿੰਧੀ ਦੀ ਇੰਦਰਾਜ "ਭਾਈ ਕ੍ਰਿਪਾ ਰਾਮ ਬੇਟਾ ਆੜੂ ਰਾਮ ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬ੍ਰਾਹਮ ਦਾਸ ਕਾ ਬੰਸ ਠਕਰ ਦਾਸ ਕੀ ਦੱਤ ਗੋਤ੍ਰਾ ਮਝਾਲ ਬ੍ਰਾਹਮਨ ਬਾਸੀ ਮਟਨ ਦੇਸ ਕਸ਼ਮੀਰ ਸੰਮਤ ਸਤਰਾ ਸੌ ਬੱਤੀਸ (1732 ਸੰ/1675 ਇ) ਜੇਠ ਮਾਸੇ ਸੁਦੀ ਇਕਾਦਸੀ ਕੇ ਦਿਹੁ ਖੋੜਸ ਬ੍ਰਾਹਮਨੋਂ ਕੋ ਗੈਲ ਗਾਮ ਚਕ ਨਾਨਕੀ ਪ੍ਰਗਨਾ ਕਹਿਲੂਰ ਗੁਰੂ ਤੇਗ ਬਹਾਦੁਰ ਜੀ ਮਹਲ ਨਾਮਾ ਕੇ ਦਰਬਾਰ ਆਇ ਫਰਿਆਦੀ ਹੂਆ। ਗੁਰੂ ਜੀ ਨੇ ਇਨ੍ਹੇਂ ਧੀਰਜ ਦਈ ਬਚਨ ਹੋਆ ਤੁਸਾਂ ਕੀ ਰਖਸਾ ਬਾਬਾ ਨਾਨਕ ਕਰੇਗਾ।"

ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨਾਹਨ ਦੇ ਰਾਜਾ ਮੇਦਨੀ ਪ੍ਰਸਾਦ ਦੀ ਅਰਜ਼ ਤੇ ਨਾਹਨ ਪੁਜੇ, ਤਾਂ ਰਾਜੇ ਨੇ ਗੁਰੂ ਸਾਹਿਬ ਅਗੇ ਅਰਜ਼ ਕੀਤੀ ਕਿ ਉਹ ਰਿਆਸਤ ਵਿੱਚ ਨਿਵਾਸ ਰੱਖਣ। ਰਾਜੇ ਦੇ ਜ਼ਜਬਾਤਾਂ ਨੂੰ ਵੇਖਦੇ ਹੋਏ ਗੁਰੂ ਸਾਹਿਬ ਨੇ ਇਕ ਜਗਹ ਜਮਨਾ ਦੇ ਕੰਡੇ ਉਤੇ ਪਸੰਦ ਕਰਕੇ ਨਵਾਂ ਨਗਰ ਬਸਾਉਣ ਦਾ ਫੈਸਲਾ ਕੀਤਾ। ਪਾਉਂਟਾ ਸਾਹਿਬ ਦੀ ਨੀਂਹ 29 ਅਪਰੈਲ 1685 ਦੇ ਦਿਨ, ਦਿਵਾਨ ਨੰਦ ਚੰਦ ਸੰਘਾਂ ਕੋਲੋਂ ਅਰਦਾਸ ਕਰਵਾ ਕੇ ਭਾਈ ਰਾਮ ਕੁੰਵਰ (ਖੰਡੇ ਦੀ ਪਾਹੁਲ ਮਗਰੋਂ ਭਾਈ ਗੁਰਬਖਸ਼ ਸਿੰਘ) ਦੇ ਹੰਥੋ ਮੋੜ੍ਹੀ ਗਡਵਾ ਕੇ ਰਖੀ।

ਗੁਰੂ ਗੋਬਿਂਦ ਸਿੰਘ ਸਾਹਿਬ ਦੀ ਭੰਗਾਣੀ ਦੀ ਲੜਾਈ ਜਿੱਤਣ ਦੀ ਖਬਰ ਸੁਣ ਕੇ ਰਾਜੇ ਭੀਮ ਚੰਦ ਨੇ ਅਪਣੀ ਹਿਫਾਜਤ ਨੂੰ ਮੁੱਖ ਰਖਦੇ ਹੋਏ ਆਪਣੀ ਮਾਤਾ ਨੂੰ ਕਹਿ ਕੇ ਗੁਰੂ ਸਾਹਿਬ ਨੂੰ ਖ਼ਤ ਭੇਜ ਕੇ ਮੁੜ ਆਉਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ ਰਾਣੀ ਦੀ ਅਰਜ਼ ਦਾ ਸਤਕਾਰ ਕਰਦੇ ਹੋਏ ਪਾਉਂਟਾ ਸਾਹਿਬ ਤੂੰ ਵਾਪਿਸ ਚਕ ਨਾਨਕੀ ਨਵੰਬਰ 1688 ਵਿੱਚ ਆਏ ਸਨ।

ਰਾਣੀ ਚੰਪਾ ਨੇ ਨਵੇਂ ਨਗਰ ਵਾਸਤੇ ਜਗਹ ਦੀ ਅਰਦਾਸ ਦੀ ਖ਼ਾਹਿਸ਼ ਜਾਹਿਰ ਕੀਤੀ, ਪਰ ਜਦ ਗੁਰੂ ਸਾਹਿਬ ਨੇ ਕਹਿਆ ਕਿ ਉਹ ਨਗਰ ਵਸਾਉਣ ਵਾਸਤੇ ਜਮੀਨ ਮੁਫ਼ਤ ਨਹੀਂ ਲੈਣਗੇ ਤਾਂ ਰਾਣੀ ਨੂੰ ਕਬੂਲ ਕਰਨਾ ਪਿਆ। ਬਿਲਾਸਪੁਰ ਦੀ ਰਾਣੀ ਕੋਲੋਂ ਗੁਰੂ ਸਾਹਿਬ ਨੇ ਸਹੋਟਾ, ਮੀਆਂਪੁਰ, ਲੋਦੀਪੁਰ, ਮਾਖੋਵਾਲ, ਅਗੰਮਪੁਰਾ ਅਤੇ ਤਾਰਾਗੜ ਜਮੀਨ ਖਰੀਦ ਲਈ। ਆਨੰਦ ਪੁਰ ਸਾਹਿਬ ਦੀ ਨੀਂਹ ਗੁਰੂ ਗੋਬਿੰਦ ਸਿਂਘ ਸਾਹਿਬ ਨੇ 30 ਮਾਰਚ 1689 ਵਿੱਚ ਚੱਕ ਨਾਨਕੀ ਦੇ ਨੇੜੇ, ਕੇਸਗੜ ਵਾਲੀ ਜਗ੍ਹਾ ਰਖੀ ਸੀ।

ਇਹ ਤੇ ਸਾਫ ਹੈ ਕਿ ਗੁਰੂ ਗੋਬਿਂਦ ਸਿਂਘ ਸਾਹਿਬ ਜਦ ਪਾਉਂਟਾ ਸਾਹਿਬ ਗਏ, ਤਾਂ ਕੋਈ ਆਨੰਦ ਪੁਰ ਸਾਹਿਬ ਨਾਮ ਦਾ ਨਗਰ ਮੌਜੁਦ ਨਹੀਂ ਸੀ।
ਬਚਿੱਤਰ ਨਾਟਕ ਦਾ ਸੰਪਾਦਕ ਤਕਰੀਬਨ ਇਕ ਸਦੀ ਬਾਦ ਇਹ ਜਾਲਸਾਜੀ ਲਿਖ ਰਹਿਆ ਹੈ ਅਤੇ ਇਸ ਵਜ੍ਹਾ ਨਾਲ ਉਹ ਧੋਖਾ ਖਾ ਗਇਆ। ਉਸਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦ ਪੁਰ ਸਾਹਿਬ ਪਾਉਂਟਾ ਸਾਹਿਬ ਤੂੰ ਆਕੇ ਲਗਭਗ 5-6 ਮਹੀਨੇ ਬਾਦ ਬਸਾਇਆ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top