ਬਾਜ਼ ਵਿੱਚ ਬਹੁਤ ਗੁਣ ਨੇ, ਲੰਮੀ ਉਡਾਰੀ, ਮੁਰਦਾ ਨਹੀਂ ਖਾਣਾ,
ਮਜਬੂਤ ਪਕੜ, ਬੇਪਰਵਾਹ, ਬੇਖੌਫ, ਆਲਣੇ ਦਾ ਮੋਹ ਨਹੀਂ, ਆਜ਼ਾਦ ਰਹਿਣਾ, ਆਪਣਾ ਸ਼ਿਕਾਰ ਆਪ
ਕਰਨਾ ...
ਯਾਨੀ
ਕਿ ਬਹੁਤ ਗੁਣ ਨੇ...
ਕਿਸੇ ਨੇ ਮੈਨੂੰ ਸਵਾਲ ਕੀਤਾ ਕਿ ਬਾਜ਼ ਨੂੰ ਪਿੰਜਰੇ ਪਾਇਆ ਹੈ, ਚਿੜੀਆਘਰ ਵਾਲਿਆਂ ਨੇ, ਤੇ
ਉਹ ਉਸਨੂੰ ਮਾਸ ਵੀ ਦਿੰਦੇ ਨੇ ਖਾਣ ਨੂੰ... ਮੈਂ ਕਿਹਾ ਕਿ ਸਭ ਤੋਂ ਵੱਡਾ ਦੁੱਖ ਭੁੱਖ
ਹੈ, ਜੇ ਉਸਨੇ ਬਾਹਰੋਂ ਕਿਸੇ ਦਾ ਬਣਾਇਆ ਮਾਸ ਖਾਹ ਹੀ ਲਿਆ, ਕਿਹੜਾ ਮਾੜਾ ਕਰ ਦਿੱਤਾ, ਪਰ
ਉਸਦੀ ਦਿਲੀ ਚਾਹਤ ਹੁੰਦੀ, ਕਿ ਉਹ ਆਜ਼ਾਦ ਹੋਵੇ, ਆਪਣਾ ਸ਼ਿਕਾਰ ਆਪ ਕਰਾਂ, ਉਹ ਆਪਣੇ ਗੁਣਾ
ਨਾਲ ਕਿਸੇ ਨਾਲ ਸਮਝੌਤਾ ਨਹੀਂ ਕਰਦਾ, ਪਰ ਉਹ ਨਿਕੰਮਾ ਨਹੀਂ ਬਣਨਾ ਚਾਹੁੰਦਾ ਕਿ ਉਹ ਵਿਹਲਾ
ਰਹਿ ਕੇ ਕਿਸੇ ਦੇ ਟੁਕੜਿਆਂ 'ਤੇ ਪਲੇ, ਤੇ ਕਿਸੇ ਦਾ ਜੁੱਤੀਚੱਟ ਨਹੀਂ ਬਣਨਾ ਚਾਹੁੰਦਾ....
ਉਹ ਕਹਿੰਦਾ ਉਹ ਕਿਸ ਤਰਾਂ? ਮੈਂ ਕਿਹਾ ਜਿਸ ਤਰ੍ਹਾਂ ਸਾਡੇ ਮੱਕੜ
ਜੀ ਨੇ, ਤਖਤਾਂ ਦੇ ਅਖੌਤੀ ਜਥੇਦਾਰ ਨੇ, ਗੁਰੂ ਸਾਹਿਬ ਨੇ ਸਿੱਖ ਨੂੰ ਬਾਜ਼ ਦੀ ਤਰ੍ਹਾਂ
ਬਣਾਇਆ ਸੀ, ਕਿ ਕਿਸੇ ਦਾ ਮੁਰਦਾਰ ਨਹੀਂ ਭਾਵ ਪਰਾਇਆ ਹੱਕ ਨਹੀਂ ਖਾਣਾ, ਪਰ ਇਨ੍ਹਾਂ ਨੂੰ
ਵੇਖ ਲਵੋ, ਗੁਰਦੁਆਰਿਆਂ ਦੀ ਗੋਲਕ ਖਾ ਕੇ ਡਕਾਰ ਵੀ ਨਹੀਂ ਮਾਰਦੇ, ਦੂਸਰਿਆਂ ਦੇ ਟੁਕੜਿਆਂ
'ਤੇ ਪੱਲਣਾ ਚਾਹੁੰਦੇ ਨੇ, ਇਸ ਕਰਕੇ ਤਾਂ ਜੁੱਤੀਚੱਟ ਬਣਦੇ ਨੇ, ਇਹ ਸਿਧਾਂਤਾਂ ਨਾਲ
ਸਮਝੌਤਾ ਕਰਦੇ ਨੇ ਚਾਰ ਬੁਰਕੀਆ ਦੀ ਖਾਤਰ।
ਬਾਜ਼ ਇਨਾਂ ਨਾਲੋਂ ਬਹੁਤ ਉੱਚਾ ਹੈ, ਉਹ ਇੱਕ ਪੰਛੀ ਹੋ ਕੇ ਇੰਨੀ ਸਮਝ ਰੱਖਦਾ ਹੈ, ਪਰ ਇਹਨਾਂ
ਨੂੰ ਕੀ ਕਹੀਏ, ਕਿਉਂਕਿ ਸਿੱਖ ਕਹਾਉਣ ਦਾ ਹੱਕ ਇਹ ਗੁਆ ਹੀ ਚੁੱਕੇ ਨੇ...