Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਵਲੋਂ ਕੀਤੇ ਜਾਣੇ ਗੁਰਮਤਿ ਸਮਾਗਮਾਂ ਲਈ, ਅਕਾਲੀ ਜੱਥਾ ਕਾਨਪੁਰ, ਦੀ ਜੋਸ਼ ਭਰੀ ਮੀਟਿੰਗ

9 ਫਰਵਰੀ, ਕਾਨਪੁਰ ਦੀ ਜਾਗਰੂਕ ਸਿੱਖ ਜੱਥੇਬੰਦੀ, ਅਕਾਲੀ ਜੱਥਾ, ਕਾਨਪੁਰ (ਰਜਿ.) ਦੀ ਮੀਟਿੰਗ, ਹਵੇਲੀ ਬੇੰਕੁਏਟ ਹਾਲ, ਕਾਨਪੁਰ ਵਿਖੇ ਬੜੇ ਜੋਸ਼ ਖਰੋਸ਼ ਨਾਲ ਸੰਪੂਰਨ ਹੋਈ। ਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਅਕਾਲ ਤਖਤ ਦੇ ਸਾਬਕਾ ਸੇਵਾਦਾਰ, ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਦੇ ਕਾਨਪੁਰ ਵਿੱਚ, ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਮਾਂ ਦੀ ਸਫਲਤਾ ਬਾਰੇ, ਸਾਰੇ ਵੀਰਾਂ ਨੇ ਅਪਣੇ ਅਪਣੇ ਵੀਚਾਰ ਸਾਂਝੇ ਕੀਤੇ। ਯਾਦ ਰਹੇ ਕਿ ਕਾਨਪੁਰ ਦੀ ਸਿੱਖ ਸੰਗਤ ਵਿੱਚ, ਕਈ ਦਹਾਕਿਆਂ ਤੋਂ, ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਇਕ ਵਿਸ਼ੇਸ਼ ਸਤਕਾਰ ਅਤੇ ਅਸਥਾਨ ਰਿਹਾ ਹੈ। ਪਿਛਲੇ 5-6 ਵਰ੍ਹਿਆਂ ਤੋ ਅਕਾਲੀ ਜੱਥਾ ਕਾਨਪੁਰ, ਪ੍ਰੋਫੈਸਰ ਸਾਹਿਬ ਦਵਾਰਾ ਗੁਰਬਾਣੀ ਕੀਰਤਨ ਦੇ ਸਮਾਗਮ ਕਰਵਾਉਣ ਦੀ ਲਗਾਤਾਰ ਸੇਵਾ ਨਿਭਾ ਰਿਹਾ ਹੈ।

ਇਸ ਮੀਟਿੰਗ ਵਿੱਚ 22 ਅਤੇ 23 ਫਰਵਰੀ 2014 ਨੂੰ ਕਾਨਪੁਰ ਵਿਖੇ ਗੁਰਮਤਿ ਸਮਾਗਮ ਕਰਵਾਉਣ ਦਾ ਮਤਾ ਪਾਸ ਕੀਤਾ ਗਇਆ। ਹਰ ਵਰ੍ਹੇ ਵਾਂਗ, ਪੰਥ ਦੀ ਮਹਾਨ ਸ਼ਖਸ਼ਿਅਤ, ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ, ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਕੌਮ ਦੇ ਹੋਨਹਾਰ ਅਤੇ ਨਿਡਰ ਕਥਾਕਾਰ ਬਲਜੀਤ ਸਿੰਘ ਜੀ ਖਾਲਸਾ, ਦਿੱਲੀ ਵਾਲੇ ਵੀ ਇਸ ਸਮਾਗਮ ਵਿਚ ਸੰਗਤਾਂ ਨਾਲ, ਗੁਰਮਤਿ ਵਿਚਾਰਾਂ, ਸਾਂਝੀਆਂ ਕਰਨਗੇ।

ਅਕਾਲੀ ਜੱਥਾ ਦੀ ਇਸ ਮੀਟਿੰਗ ਵਿਚ ਅਕਾਲੀ ਜੱਥਾ, ਕਾਨਪੁਰ ਦੇ ਵੀਰ ਹੁਮਹੁਮਾਂ ਕੇ ਪੁਜੇ ਅਤੇ ਇਸ ਪ੍ਰੋਗ੍ਰਾਮ ਲਈ ਹਮੇਸ਼ਾਂ ਵਾਂਗ ਵੱਧ ਚੱੜ੍ਹ ਕੇ ਹਿੱਸਾ ਲੈਣ ਦੇ ਬਚਨ ਦੋਹਰਾਏ।ਜੱਥੇ ਦੇ ਪ੍ਰਧਾਨ ਸ. ਹਰਚਰਨ ਸਿੰਘ, ਸ. ਹਰਪਾਲ ਸਿੰਘ ਗਾਂਧੀ, ਸ.ਇੰਦਰਜੀਤ ਸਿੰਘ, ਕਾਨਪੁਰ, ਸ. ਮਨਮੀਤ ਸਿੰਘ ਸਵਾਲੱਖ, ਸ. ਰਮਿੰਦਰ ਸਿੰਘ ਸੋਨੂੰ ਰੇਖੀ, ਸ. ਕੰਵਲਪਾਲ ਸਿੰਘ, ਸ. ਬਲਬੀਰ ਸਿੰਘ ਮੱਟੂ, ਸ. ਦਲੀਪ ਸਿੰਘ ਅਤੇ ਹੋਰ ਵੀਰਾਂ ਨੇ ਅਪਣੇ ਅਪਣੇ ਸੁਝਾਅ ਇਸ ਪ੍ਰੋਗ੍ਰਾਮ ਨੂੰ ਕਾਮਯਾਬ ਬਨਾਉਣ ਲਈ ਦਿਤੇ, ਜਿਸਨੂੰ ਸਾਰੇ ਹਾਜਿਰ ਵੀਰਾਂ ਨੇ ਸਰਵ ਸਹਮਤੀ ਨਾਲ ਪਰਵਾਨ ਕੀਤਾ। ਗੁਰਮਤਿ ਸਮਾਗਮ ਦਾ ਪੂਰਾ ਵੇਰਵਾ ਅਤੇ ਇਸ਼ਤਿਹਾਰ ਅਕਾਲੀ ਜੱਥੇ ਵਲੋਂ ਛੇਤੀ ਹੀ ਪਬਲਿਸ਼ ਕੀਤੇ ਜਾਂਣਗੇ।

ਅਕਾਲੀ ਜੱਥਾ, ਕਾਨਪੁਰ (ਰਜਿ.)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top