Share on Facebook

Main News Page

...ਸੱਚ ਆਖੂੰ, ਅੱਗ ਤਾਂ ਲਗਣੀ ਆ...
-:
ਬਲਦੀਪ ਸਿੰਘ ਰਾਮੂੰਵਾਲੀਆ

ਨਿੱਕੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ, ਕਿ ਮਾਸਟਰ ਨੇ ਸਵਾਲ ਕੀਤਾ ਕਿ ਸੌ ਭੇਡਾਂ ਚੋਂ ਇੱਕ ਨੇ ਖੱਡ 'ਚ ਛਾਲ ਮਾਰਤੀ ਪਿਛੇ ਕਿਨੀਆਂ ਬੱਚੀਆਂ ਤਾਂ ਇਕ ਜਵਾਬ ਆਉਂਦਾ ਕਿ ਪਿਛੇ ਕੋਈ ਭੇਡ ਨਹੀਂ ਰਹੀ... ਸਾਰੇ ਬੱਚੇ ਹੈਰਾਨ ਹੁੰਦੇ ਨੇ ਇਹ ਜਵਾਬ ਤਾਂ ਗਲਤ ਆ, ਪਰ ਮਾਸਟਰ ਕਹਿੰਦਾ ਬਿਲਕੁਲ ਸਹੀ... ਬੱਚੇ ਪੁਛਦੇ ਇਹ ਸਹੀ ਕਿਵੇ ਆ ਹਿਸਾਬ ਤਾਂ ਗਲਤ ਲਾਇਆ ਸੌ ਚੋ ਇਕ ਡਿੱਗੀ ਤਾਂ ਪਿਛੇ ਨਿੜਨਵੇ ਬਚੀਆਂ।

ਮਾਸਟਰ ਕਹਿੰਦਾ ਗਲਤ, ਕੋਈ ਭੇਡ ਨੀ ਬਚੀ...
ਜੁਆਕ ਕਹਿੰਦੇ ਕਿਵੇ, ਦਸੋ! ਤਾਂ ਮਾਸਟਰ ਕਹਿੰਦਾ ਬਚਿਉ...
ਭੇਡਾਂ ਦਾ ਸੁਭਾਅ ਹੁੰਦਾ ਕਿ ਜਿ ਇਕ ਖੂਹ 'ਚ ਸ਼ਾਲ ਮਾਰੋ, ਤਾਂ ਬਾਕੀ ਵੀ ਉਸ ਪਿਛੇ ਹੀ ਡਿੱਗਣਗੀਆਂ ਉਹ ਆਪਣੀ ਬੁੱਧੀ ਤੋਂ ਕੰਮ ਨੀ ਲੈਂਦੀਆਂ ....

ਇਹ ਕਹਾਣੀ ਅੱਜ ਦੇ ਸਮੇਂ 'ਚ ਅਖੌਤੀ ਸਾਧਾਂ, ਬ੍ਰਹਮਗਿਆਨੀਆਂ ਦੇ ਡੇਰਿਆਂ ਤੇ ਤੁਰੇ ਫਿਰਦੇ ਲੋਕਾਂ 'ਤੇ ਢੁਕਦੀ ਆ ....

ਅਗਿਆਨਤਾ 'ਚ ਗ੍ਰਸੇ ਲੋਕ ਅਕਲ ਵੀ ਵਰਤਨ ਲਈ ਤਿਆਰ ਨੀ... ਗੁਰੂ ਨਾਨਕ ਦਾ ਪਜ ਲਾਹ ਕਿ ਅਜ ਮੁੱਠੀ ਆਪਣੀ ਗਰਮ ਕੀਤੀ ਜਾਂਦੀ ਹੈ, ੮੪ ਤੋਂ ਬਾਅਦ ਖੁੰਬਾਂ ਵਾਂਗ ਪੈਦਾ ਹੋਇਆ, ਡੇਰਾਵਾਦ, ਬਾਬਾਵਾਦ ਮੈਨੂੰ ਦਸੋ ਕੌਮ ਦਾ ਕੀ ਸਵਾਰ ਰਿਹਾ... ਲੋਕਾਂ ਨੂੰ ਪਤਾ ਕਿ ਇਹਨਾਂ ਡੇਰਿਆਂ 'ਚ ਨਸ਼ਾਖੋਰੀ, ਐਸ਼ਪ੍ਰਸਤੀ, ਕੰਜਰਪੁਣਾ ਅਤਿ ਢੀਠ ਤਰੀਕੇ ਨਾਲ ਹੁੰਦਾ, ਪਰ ਫਿਰ ਵੀ ਇਹ ਅੱਖਾਂ ਮੂੰਦ ਕਿ ਉਥੇ ਧੱਕੇ ਖਾਣ ਜਾਂਦੇ ਆ (ਤਾਏ ਦੀ ਧੀ ਚਲੀ ਮੈ ਕਿਉਂ ਰਹਾਂ ਕੱਲੀ)

ਮੈਂ ਕਹਿਨਾ ਲੋਕਾਂ ਦੀ ਮੱਤ ਮਾਰੀ ਗਈ, ਜਿਹੜੇ ਕੰਜਰਾਂ ਨੇ ਆਪ ਵਿਆਹ ਨੀ ਕਰਵਾਇਆ, ਉਨ੍ਹਾਂ ਤੋਂ ਬੱਚਾ ਮੰਗਦੇ ਆ, ਵਿਆਹ ਲਈ ਅਰਦਾਸਾਂ ਕਰਵਾੳੁਂਦੇ ਆ ...ਲਾਹਨਤ ਆ ਇਹਨਾਂ 'ਤੇ ...
ਪਾਖੰਡੀ ਸਾਧ ਦੇ ਭੋਰੇ ਦੇ ਦਰਸ਼ਨ ਕਰਨੇ ਆ, ਤਾਂ ਕਹਿੰਦੇ ਨੇ ਇਨੇ ਪਾਠ ਕਰਨੇ ਪੈਣੇ ਆ, ਪਰ ਗੁਰੂ ਗ੍ਰੰਥ ਸਾਹਿਬ ਦਿ ਬਾਣੀ ਮੂੰਹ 'ਤੇ ਕਪੜਾ ਬੰਨ੍ਹ ਕੇ ਪੜਣੀ ਆ ਕਿਤੇ ਲੋਕ ਬਾਣੀ ਨਾ ਸੁਣ ਲੈਣ
ਅਗ ਇਹ ਨੀ ਬਾਲਦੇ ਲੰਗਰ ਲਈ ...
ਮਥਾ ਪੈਸਿਆਂ ਦਾ ਇਹ ਨੀ ਟਿਕਾਉਂਦੇ, ਕਹਿੰਦੇ ਇਸ ਨਾਲ ਲੜਾਈ ਝਗੜਾ ਦੇ ਕਾਰਨ ਪੈਦਾ ਹੁੰਦੇ ਨੇ... ਫਿਰ ਕੋਈ ਪੁਛੇ ਤੁਸੀਂ ਇਕ ਦੂਜੇ 'ਤੇ ਗੋਲੀਆਂ ਕਿਉਂ ਚਾਲਉਂਦੇ ਹੋ... ਮਹਿੰਗੀਆਂ ਗੱਡੀਆਂ ਤੇ ਇਨੀਆਂ ਵੱਡੀਆਂ ਬਿਲਡਿਗਾਂ ਕਿਵੇਂ ਬਣ ਗੀਆਂ... ਨਾ ਫਿਰ ਤੁਸੀਂ ਗੁਰੂ ਕੇ ਝੰਡੇ ਨਿਸ਼ਾਨ ਕਿਉਂ ਨੀ ਝੁਲਾਉਂਦੇ...

ਉਹ ਭਾਈ ਉਹ ਜਾਣਦੇ ਨੇ ਦੁਨੀਆ ਭੇਡਾਂ ਵਰਗੀ ਆ ਇਸ ਨੂੰ ਚਾਰੋ ਤੇ ਆਨੰਦ ਲੁਟੋ...
ਇਹਨਾਂ ਸਾਧਾਂ ਦੇ ਡੇਰਿਆਂ 'ਚ ਜਾਤ ਪਾਤ ਦੇ ਨਾ 'ਤੇ ਵਿਤਕਰਾ ਹੁੰਦਾ, ਬਲਾਤਕਾਰ ਹੁੰਦੇ ਆ, ਪਰ ਸਾਡੀ ਕੌਮ ਦੇ ਜਥੇਦਾਰ ਨਿਕੇ ਨਿਕੇ ਸੋਨੇ ਦੇ ਖੰਡਿਆਂ ਲਈ, ਲਾਰਾਂ ਸੁਟਦੇ ਪੰਹੁਚ ਜਾਂਦੇ ਨੇ... ਆਵਾ ਹੀ ਊਤਿਆ ਪਿਆ

ਹੁਣ ਕੌਣ ਕਹੇ ਰਾਣੀਏ ਅਗਾ ਢੱਕ ...!

ਗੁਰੂ ਬਾਬੇ ਨੇ ਕਿਹਾ ਸੀ ਕਿ ਇਕ ਅਕਾਲ ਪੁਰਖ ਤੋ ਬਿਨਾਂ ਕਿਸੇ ਬੰਦੇ, ਮਟੀ ਆਦਿ ਜੜ ਪੂਜਾ ਨਾ ਕਰੀਂ...
# ਦੁਬਿਧਾ ਨਾ ਪੜਉ ਹਰਿ ਬਿਨੁ ਹੋਰ ਨਾ ਪੂਜਉ ਮੜੈ ਮਸਾਣਿ ਨਾ ਜਾਈ...
# ਮਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ...

ਜਿਵੇ ਕੰਪਨੀਆਂ ਆਪਣੀਆਂ ਵਸਤਾਂ ਦੀ ਮਸ਼ੂਹਰੀ ਅਦਾਕਾਰਾਂ ਨਾਲ ਕਰਦੀ ਹੈ, ਉਸੇ ਤਰਾਂ ਇਹ ਪਾਖੰਡੀ ਸਾਧ ਆਪਣੀ ਮਸ਼ਹੂਰੀ ਕੁਝ ਤਾਂ ਵਿਸ਼ੇਸ਼ ੲੇਜੰਟਾਂ ਦੁਆਰਾ, ਜੋ ਲੋਕਾਂ 'ਚ ਪ੍ਰਚਾਰ ਕਰਦੇ ਨੇ ਕਿ ਫਲਾਣੇ ਬਾਬਾ ਜੀ ਤੋਂ ਸਾਡੀ ਮਨੋਕਾਮਨਾ ਪੂਰੀ ਹੋਈ ਤੇ ਬਸ ਫਿਰ ਮੁਰਗੀ ਫਸ ਜਾਂਦੀ ਆ, ਕੁੱਝ ਲੀਡਰ ਤੇ ਮਤਲਬ ਪ੍ਰਸਤ ਕਥਾਵਾਚਕ, ਕੀਰਤਨੀੲੇ, ਢਾਡੀ ਰਹਿੰਦੀ ਕਸਰ ਬਾਬਿਆਂ ਦੇ ਸੋਹਲੇ ਗਾ ਕੇ ਕੱਢ ਦਿੰਦੇ ਨੇ...

ਆਉ ਭੇਡਾਂ ਦੀ ਬਜਾਏ, ਸਿੱਖ ਬਣੀਏ ਅਕਲ ਵਰਤੀਏ...
ਅਕਲੀ ਸਾਹਿਬ ਸੇਵੀਐ ਅਕਲੀ ਪੜਿ ਕੇ ਬੁਝੀਐ...

ਕਿਰਾਏ ਦੇ ਪਾਠ ਬਹੁਤ ਹੋ ਗਏ, ਹੁਣ ਬਾਣੀ ਸਮਝ ਕੇ ਜੀਵਨ 'ਚ ਲਿਆ ਕੇ ਗੁਰਬਾਣੀ ਬਣੀਏ ਹੋ ਜਾਈਏ, ਪਰ ਉਸ ਲਈ ਜ਼ਰੂਰੀ ਆ...
ਪੜਿਐ ਨਹੀ ਭੇਦ ਬੁਝਿਐ ਪਾਵਣਾ

ਪੰਥ ਦੀ ਚੜਦੀਕਲਾ ਦਾ ਖੁਆਈਸ਼ਮੰਦ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top