Share on Facebook

Main News Page

ਮੱਕੜ ਦਾ ਬਿਆਨ ਤੋਂ ਮੁੱਕਰਨਾ ਗੁਲਾਮਾਂ ਵਾਲੀ ਜ਼ਹਿਨੀਅਤ ਦਾ ਪ੍ਰਗਟਾਵਾ
-: ਸ਼੍ਰ ਬਲਦੇਵ ਸਿੰਘ ਸਿਰਸਾ

ਅਜਨਾਲਾ, 15 ਫਰਵਰੀ (ਗੁਰਿੰਦਰ ਸਿੰਘ ਬਾਠ) ਅੰਮ੍ਰਿਤਸਰ ਸ਼੍ਰੀ ਦਰਬਾਰ ਸਹਿਬ ਵਿਖੇ ਉਸਾਰੀ ਗਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਤੇ ਜੂਨ 84 ਦੇ ਸੰਮੂਹ ਸ਼ਹੀਦਾਂ ਦੀ ਯਾਦਗਾਰ ਬਾਰੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਦਿੱਤੇ ਬਿਆਨ ਕਿ ਯਾਦਗਾਰ ਸ਼੍ਰ ਬਾਦਲ ਦੀ ਸਹਿਮਤੀ ਨਾਲ ਬਣੀ ਹੈ ਅਤੇ ਬਾਦਲ ਦਾ ਇਸ ਗੱਲ ਤੋਂ ਸਾਫ ਇਨਕਾਰ ਕਰਨਾ ਕੇ ਉਹਨਾਂ ਦਾ ਯਾਦਗਾਰ ਨਾਲ ਕੋਈ ਸਬੰਧ ਨਹੀਂ ਹੈ, ਬਹੁਤ ਹੀ ਮੰਦਭਾਗਾ ਹੈ ਅਤੇ ਇਸ ਤੋਂ ਬਾਅਦ ਸ਼੍ਰੌਮਣੀ ਕਮੇਟੀ ਪ੍ਰਧਾਨ ਵੱਲੋਂ ਵੀ ਆਪਣੇ ਬਿਆਨ ਤੋਂ ਮੁੱਕਰ ਜਾਣਾ ਗੁਲਾਮਾਂ ਵਾਲੀ ਜ਼ਹਿਨੀਅਤ ਦਾ ਪ੍ਰਗਟਾਵਾ ਕਰਦਾ ਹੈ।

ਇਹਨਾਂ ਗੱਲਾਂ ਦਾ ਪ੍ਰਗਟਾਵਾ, ਸਿੱਖ ਪੰਥ ਦੇ ਦਰਦੀ ਤੇ ਪੰਚ ਪ੍ਰਧਾਨੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰ ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕੀਤਾ।ਉਹਨਾਂ ਕਿਹਾ ਕੇ ਸ਼੍ਰ ਬਾਦਲ ਪਰਿਵਾਰ ਆਰ ਐਂਸ ਐਂਸ ਦਾ ਇੱਕ ਵਿੰਗ ਬਣ ਚੁੱਕਾ ਹੈ ਅਤੇ ਬਾਦਲ ਪਰਿਵਾਰ ਤਾਂ ਆਪ ਸਿੱਖ ਪੰਥ ਦੀਆਂ ਦੁਸ਼ਮਣ ਜਮਾਤਾਂ ਦਾ ਗੁਲਾਮ ਹੈ ਅਤੇ ਮੱਕੜ ਬਾਦਲ ਦਾ ਗੁਲਾਮ ਹੈ।ਉਹਨਾਂ ਸ਼੍ਰ ਬਾਦਲ ਨੂੰ ਸਬੰਧੋਨ ਹੁੰਦਿਆਂ ਕਿਹਾ ਕੇ ਬਾਦਲ ਸਾਬ ਮੱਕੜ ਤਾਂ ਗੁਲਾਮਾਂ ਦਾ ਗੁਲਾਮ ਹੈ ਅਤੇ ਇੱਕ ਗੁਲਾਮ ਦੀ ਕੀ ਹੈਸੀਅਤ ਹੁੰਦੀ ਹੈ ਕੇ ਉਹ ਆਪਣੇ ਹੁਕਮਰਾਨ ਦੇ ਹੁਕਮਾਂ ਦੀ ਅਣਦੇਖੀ ਕਰੇ।ਉਹਨਾਂ ਯਾਦਗਾਰ ਬਾਰੇ ਦਿੱਤੇ ਮੱਕੜ ਦੇ ਬਿਆਨ ਬਾਰੇ ਕਿਹਾ ਕੇ ਪਹਿਲਾਂ ਤਾਂ ਸ਼੍ਰ ਮੱਕੜ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਹਿੰਦੇ ਹਨ ਕੇ 84 ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨਾ ਬਾਦਲ ਸਾਬ ਦੇ ਹੁਕਮਾਂ ਮੁਤਾਬਿਕ ਹੈ,ਪਰ ਬਾਦਲ ਸਾਬ ਦੇ ਇਸ ਤੋਂ ਇਨਕਾਰ ਕਰਨ ਤੇ ਮੱਕੜ ਨੇ ਮੁਕਰਨ ਲੱਗਿਆਂ ਸਮਾਂ ਨਹੀਂ ਲਗਾਇਆ।

ਉਹਨਾਂ ਕਿਹਾ ਬਾਦਲ ਦੀ ਤਾਂ ਸ਼ੁਰੂ ਤੋਂ ਹੀ ਇਹ ਆਦਤ ਰਹੀ ਕੇ ਉਹ ਆਪਣੀ ਕਹੀ ਗੱਲ ਗੱਲ ਤੇ ਮੁੱਕਰ ਜਾਂਦੇ ਹਨ ਅਤੇ ਆਪਣੇ ਅਕਾਵਾਂ ਦੇ ਹੁਕਮਾਂ ਤੇ ਅਮਲੀ ਜਾਮਾ ਪਹਿਨਾਉਦੇਂ ਹਨ। ਉਹਨਾਂ ਕਿਹਾ ਕੇ ਬਾਦਲ ਨੇ ਸਿੱਖ ਪੰਥ ਦੀ ਹੋਂਦ ਨੂੰ ਖਤਮ ਕਰਨ ਨੂੰ ਲੇ ਕੇ ਆਪਣੇ ਆਕਾਵਾਂ ਆਰ ਐਂਸ ਐਂਸ ਅਤੇ ਹੋਰ ਪੰਥ ਦੋਖੀ ਜਮਾਤਾਂ ਨੂੰ ਖੁਸ਼ ਕਰਨ ਲਈ ਪਹਿਲਾਂ ਹਿੰਦੀ ਵਿੱਚ ਸਿੱਖ ਇਤਿਹਾਸ ਨਾਂ ਦੀ ਕਿਤਾਬ ਛਪਵਾਈ ਜਿਸ ਵਿੱਚ ਦਸ ਗੁਰੂ ਸਹਿਬਾਨਾਂ ਨੂੰ ਚੋਰ ਡਾਕੂ ਤੇ ਵਿਭਚਾਰੀ ਦਰਸਾਇਆ ਗਿਆ ਅਤੇ ਉਸਤੋਂ ਬਾਅਦ ਦੁਬਾਰਾ ਪਿਛਲੇ ਮਹੀਨੇ ਦੇ ਸ਼੍ਰੌਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਗੁਰਮਤਿ ਪ੍ਰਕਾਸ਼ ਮੈਗਜਿਨ ਦੇ ਮੁੱਖ ਪੰਨੇ 'ਤੇ ਚਾਰ ਸਹਿਬਜ਼ਾਦਿਆਂ ਦੀਆਂ ਟੋਪੀਆਂ ਵਾਲੀਆਂ ਕਲੀਨ ਸੇਵ ਫੋਟੋਆਂ ਲਗਾ ਕੇ ਸਿੱਖ ਪੰਥ ਦਰਦੀਆਂ ਦੇ ਹਿਰਦਿਆਂ ਤੇ ਅਸਿਹ ਸੱਟ ਮਾਰੀ ਹੈ।

ਸ਼੍ਰ ਸਿਰਸਾ ਨੇ ਉਹਨਾਂ ਲੋਕਾਂ ਬਾਰੇ ਬੋਲਦਿਆਂ ਕਿਹਾ ਜਿਹੜੇ ਅਜੇ ਵੀ ਬਾਦਲ ਦੇ ਪੰਥ ਦਰਦੀ ਹੌਣ ਦਾ ਭਰਮ ਰੱਖਦੇ ਹਨ ਉਹ ਦੱਸਣ ਕੇ ਜੇ ਬਾਦਲ ਨੂੰ ਇਹਨਾਂ ਸਬ ਕਾਰਵਾਈਆਂ ਦੇ ਬਾਵਜ਼ੂਦ ਵੀ ਪੰਥ ਰਤਨ ਅਤੇ ਫਖਰਿ-ਏ-ਕੌਮ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਏਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਫਿਰ ਪੰਥ ਦਾ ਦੁਸ਼ਮਣ ਕੌਣ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top