Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਕਾਨਪੁਰ ਸਮਾਗਮ ਦਾ ਵਿਰੋਧ ਕਰਨ ਵਾਲਿਆਂ ਦੀ ਨਿਖੇਧੀ

ਤੱਤ ਗੁਰਮਤਿ ਦੇ ਵਿਰੋਧੀ ਲੋਕਾਂ ਵਲੋਂ ਮਜ਼੍ਹਬ ਦੇ ਠੇਕੇਦਾਰਾਂ ਅਤੇ ਰਾਜਨੀਤਕਾਂ ਦੀ ਛਤਰ-ਛਾਇਆ ਹੇਠ ਪ੍ਰੋ. ਦਰਸ਼ਨ ਸਿੰਘ ਜੀ ਦੇ ਗੁਰਮਤਿ ਸਮਾਗਮਾਂ ਦੀ ਵਿਰੋਧਤਾ ਕਰਨ ਵਾਲਿਆਂ ਅਤੇ ਵਿਰੋਧ ਲਈ ਉਕਸਾਉਣ ਵਾਲਿਆਂ ਦਾ ਸਖਤ ਨੋਟਸ ਲੈਂਦਿਆਂ, ਵਰਲਡ ਸਿੱਖ ਫੈਡਰੇਸ਼ਨ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਆਉਣ 'ਤੇ ਅਜਿਹੇ ਜੱਥੇਦਾਰਾਂ/ਲੀਡਰਾਂ ਦਾ ਘਿਰਾਓ ਅਤੇ ਪ੍ਰਦਰਸ਼ਨ ਹੋ ਸਕਦੇ ਹਨ।

ਫੈਡਰੇਸ਼ਨ ਨੇ ਕਿਹਾ ਕਿ ਕੈਲੇਫੋਰਨੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਵਿਚਾਰ ਵਟਾਂਦਰੇ ਦਾ ਵਾਅਦਾ ਕਰਕੇ, ਜੁੱਤੀਆਂ ਛੱਡਕੇ ਭੱਜਣ ਵਾਲੇ ਜੱਥੇਦਾਰ ਸਮਝ ਲੈਣ ਕਿ ਇਹਨਾਂ ਦੇ ਦਿਨ ਪੁੱਗ ਚੁੱਕੇ ਹਨ। ਸੰਗਤਾਂ ਦਿਨੋ-ਦਿਨ ਜਾਗਰਿਤ ਹੁੰਦੀਆਂ ਜਾ ਰਹੀਆਂ ਹਨ।

ਗੁਰਮਤਿ ਦੇ ਵਿਰੋਧੀ ਅਤੇ ਇਖਲਾਕ ਤੋਂ ਗਿਰੇ ਹੋਏ ਇਹਨਾਂ ਦੇ ਕੰਮਾ ਤੋਂ ਲੋਕ ਅੱਕ ਚੁੱਕੇ ਹਨ।ਹੁਣ ਕੋਈ ਇਹਨਾਂ ਦੇ ਛੇਕ ਦੇਣ ਦੇ ਡਰਾਵਿਆਂ ਤੋਂ ਭੀ ਨਹੀਂ ਡਰਦਾ। ਇਹਨਾਂ ਲੋਕਾਂ ਦੀਆਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦੀਆਂ ਸਾਜਸ਼ਾਂ ਰਚਣ ਦੇ ਬਾਵਜੂਦ ਪੂਰੀ ਦੁਨੀਆਂ ਦੇ ਲੋਕ ਇਹਨਾਂ ਦੀਆਂ ਨੀਤੀਆਂ ਦੇ ਉਲਟ, ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਰੱਖਕੇ ਉਸ ਅਨੁਸਾਰ ਹੀ ਗੁਰਪੁਰਬ ਅਤੇ ਸ਼ਹੀਦੀ ਦਿਨ ਮਨਾ ਰਹੇ ਹਨ। ਅਗਰ ਇਹ ਲੋਕ ਆਪਣੇ ਰਾਜਸੀ ਆਕਾਵਾਂ ਦੇ ਹੁਕਮਾਂ 'ਤੇ ਫੁੱਲ ਚੜਾਉਣ ਤੋਂ ਬਾਜ ਨਾ ਆਏ, ਤਾਂ ਆਪਣਾ ਹਸ਼ਰ ਕੰਧ 'ਤੇ ਲਿਖਿਆ ਪੜ ਲੈਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top