Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਵਲੋਂ ਭਗਤ ਰਵੀਦਾਸ ਜੀ ਦੇ ਆਗਮਨ ਦਿਵਸ 'ਤੇ ਵਿਸ਼ੇਸ਼ ਵਿਚਾਰ ਗੋਸ਼ਟੀ

* ਜਾਤ-ਪਾਤ ਤੋਂ ਉੱਪਰ ਉਠਣ ਦੀ ਅਪੀਲ
* ਨਵੀਂ ਵੈੱਬ-ਸਾਈਟ ਲੌਂਚ ਕੀਤੀ ਗਈ

(ਸੈਨਹੋਜ਼ੇ-ਗੁਰਮੀਤ ਸਿੰਘ ਬਰਸਾਲ) ਗੁਰਦਵਾਰਾ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਵਰਲਡ ਸਿੱਖ ਫੈਡਰੇਸ਼ਨ ਵੱਲੋਂ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਭਗਤ ਜੀ ਵਾਰੇ ਵਿਸ਼ੇਸ਼ ਵਿਚਾਰ-ਗੋਸ਼ਟੀ ਨਾਲ ਮਨਾਇਆ ਗਿਆ। ਰਾਗੀ ਜੱਥੇ ਦੇ ਰਸਭਿੰਨੇ ਕੀਰਤਨ ਤੋਂ ਬਾਅਦ ਗੁਰਦਵਾਰਾ ਸਾਹਿਬ ਦੇ ਸਟੇਜ ਸਕੱਤਰ ਪ੍ਰੋ. ਕਮਲਜੀਤ ਸਿੰਘ ਵਲੋਂ ਭਗਤ ਜੀ ਦੇ ਜੀਵਨ ਅਤੇ ਸਿਖਿਆਵਾਂ ਵਾਰੇ ਮੁਢਲੀ ਜਾਣਕਾਰੀ ਦੇਣ ਨਾਲ ਇਸ ਵਿਚਾਰ-ਗੋਸ਼ਟੀ ਦਾ ਆਰੰਭ ਹੋਇਆ।

ਅੰਤਰਾਸ਼ਟਰੀ ਲੇਖਕ ਸ. ਮਝੈਲ ਸਿੰਘ ਸਰਾਂ ਨੇ ਭਗਤ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਸੰਗਤਾਂ ਨਾਲ ਸਾਂਝਿਆਂ ਕਰਦੇ ਹੋਏ ਅਜੋਕੇ ਸਮੇ ਦੇ ਡੇਰਾਬਾਦ ਨੂੰ ਬੇਗਮਪੁਰੇ ਦੇ ਰਸਤੇ ਦੀ ਵੱਡੀ ਰੁਕਾਵਟ ਦੱਸਿਆ। ਉਹਨਾਂ ਕਿਰਤ ਨੂੰ ਵੱਡੀ ਭਗਤੀ ਦੱਸਦੇ ਹੋਏ ਭਗਤ ਜੀ ਦੇ ਕਿਰਤੀ ਜੀਵਨ ਤੋਂ ਸੇਧ ਲੈਣ ਦੀ ਲੋੜ ਤੇ ਜੋਰ ਦਿੱਤਾ।

ਸੈਂਟਾ ਕਲਾਰਾ ਯੂਨੀਵਰਸਟੀ ਵਿੱਚ ਸਿਵਲ ਇੰਜੀਨੀਅਰਿੰਗ ਦੇ ਪ੍ਰੋ. ਡਾ. ਸੁਖਮੰਦਰ ਸਿੰਘ ਜੀ ਨੇ ਭਾਵਪੂਰਤ ਲਹਿਜੇ ਵਿੱਚ ਜਾਤ-ਪਾਤ ਦੇ ਸਿਸਟਮ ਤੋਂ ਉੱਪਰ ਉੱਠ ਗੁਰੂਆਂ-ਭਗਤਾਂ ਦੇ ਚਲਾਏ ਸਾਂਝੀਵਾਲਤਾ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਸਾਡੀ ਅਣਗਹਿਲੀ ਕਾਰਣ ਭਗਤਾਂ ਨਾਲ ਜੁੜੇ ਵਰਗ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ ਜਿਨਾਂ ਨੂੰ ਇਹ ਦੱਸਣ ਦੀ ਜਰੂਰਤ ਹੈ ਕਿ ਸਿੱਖ ਸਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਰੇ ਹੀ ਭਗਤਾਂ ਦੀ ਗੁਰੂ ਰੂਪੀ ਬਾਣੀ ਅੱਗੇ ਨਤਮਸਤਕ ਹੁੰਦਾ ਹੈ। ਸੋ, ਸਿੱਖੀ ਹੀ ਮੰਨੂ ਦੇ ਬਣਾਏ ਜਾਤ-ਪਾਤ ਸਿਸਟਮ ਤੋਂ ਬਚਣ ਦਾ ਵਧੀਆ ਢੰਗ ਹੈ।

ਜੋਗਾ ਸਿੰਘ (ਬੇ-ਪੁਆਇਂਟ) ਨੇ ਭਗਤ ਜੀ ਦੀਆਂ ਸਿਖਿਆਵਾਂ ਦਾ ਵਰਣਨ ਕਰਦੇ ਹੋਏ ਭਗਤ ਅਤੇ ਗੁਰੂ ਦੇ ਝਗੜੇ ਤੋਂ ਉੱਪਰ ਉੱਠ ਭਗਤ ਜੀ ਦੀ ਸਿੱਖਿਆ ਅਮਲੀ ਜਾਮੇ ਵਿੱਚ ਧਾਰਨ ਕਰਨ ਤੇ ਜੋਰ ਦਿੱਤਾ।

ਰਾਜਬੀਰ ਕੌਰ(ਪੰਜਾਬੀ ਸਥ) ਨੇ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਸੇ ਦੂਜੇ ਤੇ ਦੋਸ਼ ਮੜਨ ਦੀ ਜਗਹ ਆਪਾ ਪੜਚੋਲਣ ਤੇ ਜੋਰ ਦੇਕੇ ਹਰ ਬੰਦੇ ਨੂੰ ਭਗਤ ਜੀ ਵਾਂਗ ਖੁਦ ਸੱਚ ਦੇ ਰਸਤੇ ਤੇ ਡਟਣ ਦੀ ਤਾਕੀਦ ਕੀਤੀ।

ਕੈਲੰਡਰ ਦੇ ਵਿਸ਼ੇ 'ਤੇ ਥਾਂ ਥਾਂ ਸੈਮੀਨਾਰ ਕਰਕੇ ਸੰਗਤ ਨੂੰ ਜਾਗਰੂਕ ਕਰਨ ਵਾਲੇ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਭਗਤ ਰਵੀਦਾਸ ਜੀ ਦੇ ਜਨਮ ਦਿਨ ਨੂੰ ਸਦਾ ਵਾਸਤੇ ਫਿਕਸ ਕਰਨ ਲਈ ਵਿਪਰ ਦੀਆਂ ਚਲਾਈਆਂ ਸੁਦੀਆਂ -ਵਦੀਆਂ ਦੇ ਚੱਕਰ ਤੋਂ ਬਾਹਰ ਆਉਣ ਦਾ ਢੰਗ ਤਜਵੀਜ ਕਰਦੇ ਹੋਏ ਸਬੰਧਿਤ ਸੱਜਣਾ ਨੂੰ ਨਾਨਕਸ਼ਾਹੀ ਕੈਲੰਡਰ ਤੇ ਆਗਮਨ-ਪੁਰਬ ਨਿਰਧਾਰਿਤ ਕਰਨ ਦਾ ਸੱਦਾ ਦਿੰਦੇ ਹੋਏ ਰਲ਼ ਬੈਠਣ ਦੀ ਤਾਕੀਦ ਕੀਤੀ।

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਵਿਪਰ ਦੀ ਹਰ ਮਜ਼ਹਬ ਵਿੱਚ ਘੁਸਪੈਠ ਕਰਕੇ ਵਿਪਰਵਾਦ ਫੈਲਾਉਣ ਦੀ ਪੁਰਾਣੀ ਨੀਤੀ ਦਾ ਵਰਣਨ ਕਰਦੇ ਹੋਏ ਰਵੀਦਾਸੀ ਭਾਈਚਾਰੇ ਨੂੰ ਸਿੱਖੀ ਤੋਂ ਤੋੜਨ ਦੀ ਸਾਜਿਸ਼ ਨੂੰ ਪਹਿਚਾਨਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਭਗਤ ਰਵੀਦਾਸ ਜੀ ਦੀ ਬਾਣੀ ਦੱਸਦੀ ਹੈ ਕਿ ਉਹ ਮੂਰਤੀ ਪੂਜਾ ਅਤੇ ਕਰਮਕਾਂਢਾਂ ਦੇ ਵਿਰੁੱਧ ਸਨ ਪਰ ਅੱਜ ਭਗਤ ਜੀ ਨੂੰ ਮੂਰਤੀ ਪੂਜਕ ਅਤੇ ਕਰਮਕਾਂਢੀ ਸਿੱਧ ਕਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਗਤਾਂ ਦੇ ਵੇਲੇ ਦੀਆਂ ਹਕੂਮਤਾਂ ਆਪਦੇ ਖਾਸ ਆਦਮੀਆਂ ਤੋਂ ਬਿਨਾਂ ਕਿਸੇ ਨੂੰ ਲੰਬੇ ਬਾਲ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜਤ ਨਹੀਂ ਦਿੰਦੀਆਂ ਸਨ । ਭਗਤਾਂ ਦੇ ਇੰਕਲਾਬੀ ਸੁਭਾਅ ਅਨੁਸਾਰ ਸਭ ਭਗਤ ਕੇਸਧਾਰੀ ਅਤੇ ਦਸਤਾਰਧਾਰੀ ਸਨ। ਪਰ ਵਿਪਰਵਾਦ ਹਮੇਸ਼ਾਂ ਸਾਜਿਸ਼ ਅਧੀਨ ਭਗਤਾਂ ਦੀਆਂ ਕਾਲਪਨਿਕ ਤਸਵੀਰਾਂ ਬਣਾਕੇ ਸਿਰੋਂ ਨੰਗੇ ਰੱਖਦਾ ਹੈ।

ਗਿੰਨੀ ਯਾਦਗਾਰੀ ਸਾਹਿਤ ਸਭਾ ਮੰਚ ਦੇ ਪਰਵਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਗੁਰੂਆਂ ਭਗਤਾਂ ਦੀ ਅਸਲ ਤਸਵੀਰ ਉਹਨਾਂ ਦੀ ਬਾਣੀ ਹੈ। ਸਾਹਿਤ ਸਭਾ ਦੇ ਜਸਦੀਪ ਸਿੰਘ ਨੇ ਸਮੂਹ ਸਿੱਖ ਸੰਗਤ ਦੁਆਰਾ ਰਲ-ਮਿਲ ਭਗਤ ਜੀ ਦੇ ਜਨਮ ਦਿਨ ਮਨਾਉਣ ਦੀ ਲੋੜ ਤੇ ਜੋਰ ਦਿੱਤਾ।

ਸ. ਸੁਖਵਿੰਦਰ ਸਿੰਘ (ਬਿੱਲਾ) ਅਤੇ ਕਮੇਟੀ ਮੈਂਬਰਾਂ ਨੇ ਵਰਲਡ ਸਿੱਖ ਫੈਡਰੇਸ਼ਨ ਦੀ ਨਵੀਂ ਵੈੱਬ ਸਾਈਟ ਡੇਲੀ ਸਿੱਖ ਨਿਊਜ ਡੌਟ ਕੌਮ ਅਤੇ 24 ਘੰਟੇ ਤੱਤ ਗੁਰਮਤਿ ਦੇ ਪਰਚਾਰਕਾਂ ਦੀ ਕਥਾ ਅਤੇ ਕੀਰਤਨ ਸੁਣਾਉਣ ਵਾਲਾ WSF ਇੰਨਟਰਨੈੱਟ ਰੇਡੀਓ ਵੀ ਲੌਂਚ ਕੀਤਾ।

ਅਖੀਰ 'ਤੇ ਸਾਰੇ ਬੁਲਾਰਿਆਂ, ਸੰਗਤਾਂ ਅਤੇ ਗੁਰਦਵਾਰਾ ਕਮੇਟੀ ਦਾ ਧੰਨਵਾਦ ਕਰਦਿਆਂ ਹਰਬਕਸ਼ ਸਿੰਘ ਰਾਊਕੇ ਨੇ ਸਮੂਹ ਸੰਗਤ ਨੂੰ ਸਮੁੱਚੇ ਸੰਸਾਰ ਵਿੱਚ ਜਾਤ-ਪਾਤ, ਊਚ-ਨੀਚ ਨੂੰ ਖਤਮ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਬਾਣੀਕਾਰਾਂ ਦੇ ਜਨਮ ਦਿਨ ਸਾਰੇ ਹੀ ਗੁਰਦਵਾਰਿਆਂ ਵਿੱਚ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਲੰਗੜੋਆ, ਹਰਮਿੰਦਰ ਸਿੰਘ ਸੇਖਾ, ਸਰਬਜੀਤ ਸਿੰਘ ਜਪਰਾ ਵਲੋਂ ਗੁਰ-ਸ਼ਬਦ ਦੇ ਲੰਗਰ ਦੀ ਸਟਾਲ ਲਗਾਈ ਗਈ ਜਿੱਥੇ ਤੱਤ ਗੁਰਮਤਿ ਦੀਆਂ ਸੀਡੀਆਂ ਅਤੇ MP3 ਭੇਟਾ ਰਹਿਤ ਵੰਡੀਆਂ ਗਈਆਂ। ਦਾਸ ਗੁਰਮੀਤ ਸਿੰਘ "ਬਰਸਾਲ" ਵੱਲੋਂ ਸਟੇਜ ਦੀ ਸੇਵਾ ਨਿਭਾਈ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top