Share on Facebook

Main News Page

ਪੰਜਾਬ ਵਿੱਚ ਵੀ ਕੇਜਰੀਵਾਲ ਵਰਗਾ ਲੀਡਰ ਆਉਣ ਦੀਆਂ ਸੰਭਾਵਨਾਵਾਂ ਬਾਰੇ
-:
ਅਵਤਾਰ ਸਿੰਘ ਮਿਸ਼ਨਰੀ  510 432 5827
(ਅਰਜ਼ ਪੰਜਾਬੀਆਂ ਦੀ) ਕਿਸੇ ਵੇਲੇ ਕਹਾਉਂਦੇ ਸੀ ਅੰਨ-ਦਾਤੇ, ਹੁਣ ਪੋਹ ਰਿਹਾ ਆਟਾ ਤੇ ਦਾਲ਼ ਸਾਨੂੰ।
ਖੂਨ ਡ੍ਹੋਲਦੇ ਆਏ ਹਾਂ ਚਿਰਾਂ ਤੋਂ ਹੀ, ਇਨਕਲਾਬ ਦੀ ਰਹੀ ਏ ਭਾਲ਼ ਸਾਨੂੰ।
ਸਾਡੀ ਅਣਖ ਸਿਆਣਪਤੇ ਫੇਰ ਪੋਚਾ, ਫਾਹ ਲੈਂਦਾ ਏ ਸਿਆਸਤ ਦਾ ਜਾਲ਼ ਸਾਨੂੰ।
ਸਿਰ
ਤੇ ਰੱਖ ਕੇ ਗੱਪਾਂ ਦੀ ਪੰਡ ਸਾਡੇ, ਕੁਫਰ ਤੋਰਦਾ ਆਪਦੇ ਨਾਲ਼ ਸਾਨੂੰ।
ਚੰਦ ਦਿਨਾ ਦਾ ਦਿੱਲੀ ਵਿਚ ਦੇਖ ਜਲਵਾ ! ਗ਼ਫਲਤ-ਨੀਂਦ ਚ ਆ ਗਿਆ ਖਿਆਲ ਸਾਨੂੰ।
ਕਰੀਏ ਅਸੀਂ ਅਰਦਾਸ ਪੰਜਾਬ ਵਾਸੀ, ਮਿਲ਼ੇ ਛੇਤੀ ਕੋਈਕੇਜਰੀਵਾਲਸਾਨੂੰ!!
ਤਰਲੋਚਨ ਸਿੰਘ ਦੁਪਾਲਪੁਰ (819 503 0537)
ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੀ ਆਪ ਜੀ ਨੇ ਸਮੇਂ ਦੀ ਹਾਲਤ ਦਾ ਕਾਵਿ ਰੂਪ ਵਿੱਚ ਬਹੁਤ ਸੋਹਣਾ ਨਕਸ਼ਾ ਖਿਚਿਆ ਹੈ ਕਿਉਂਕਿ ਆਪ ਵੀ ਕੇਜਰੀਵਾਲ ਵਾਂਗੂੰ ਕਲਮ ਰਾਹੀਂ ਪ੍ਰਯਤਨਸ਼ੀਲ ਹੋ।

ਜ਼ਰਾ ਧਿਆਨ ਨਾਲ ਸੋਚੀਏ! ਕਿ ਗੁਰੂਆਂ-ਭਗਤਾਂ ਨੇ ਜੋ ਮਨੁੱਖਤਾ ਨੂੰ ਸਰਬਸਾਂਝਾ ਅਤੇ ਕ੍ਰਾਤੀਕਾਰੀ ਉਪਦੇਸ਼ ਦਿੱਤਾ ਜੋ ਅੱਜ ਵੀ "ਗੁਰੂ ਗ੍ਰੰਥ ਸਾਹਿਬ" ਵਿਖੇ ਸੁਭਾਇਮਾਨ ਹੈ। ਸਮੇਂ ਸਮੇਂ ਇਸ ਤੋਂ ਸੇਧ ਲੈ ਕੇ ਜੁੱਗ ਪਲਟਾਊ ਜਰਨੈਲ ਪੈਦਾ ਹੁੰਦੇ ਰਹੇ ਹਨ ਜਿਨ੍ਹਾਂ ਨੇ ਮੁਗਲਾਂ ਅਤੇ ਗੋਰਿਆਂ ਦੀਆਂ ਸ਼ਕਤੀਸ਼ਾਲੀ ਜ਼ਾਲਮ ਸਰਕਾਰਾਂ ਦੇ ਤਖਤੇ ਪਲਟ ਦਿੱਤੇ। ਗੁਲਾਮ ਭਾਰਤ ਨੂੰ ਅਜ਼ਾਦ ਕਰਾਉਣ ਵਾਲੇ ਵੀ ਗੁਰਸਿੱਖ ਕੇਜਰੀਵਾਲ ਹੀ ਸਨ।

ਗੁਰੂ ਸਿਧਾਂਤ ਨੂੰ ਫਾਲੋ ਕਰਕੇ ਹਿੰਦੂ, ਮੁਸਲਿਮ, ਸਿੱਖ ਈਸਾਈ ਹੁਣ ਵੀ ਕੇਜਰੀਵਾਲ ਬਣ ਸਕਦੇ ਹਨ। ਲੋੜ ਦ੍ਰਿੜਤਾ ਨਾਲ ਸੁਹਿਰਦ ਅਤੇ ਇੱਕਮੁੱਠ ਹੋ ਕੇ ਚੱਲਣ ਦੀ ਹੈ। ਪੰਜਾਬ ਵਿੱਚ ਗਦਾਰਾਂ ਦੀ ਲਿਸਟ ਬਹੁਤ ਵੱਡੀ ਹੈ ਜੋ ਆਪਣੇ ਗੁਰੂ ਅਤੇ ਆਪਣੀ ਕੌਮ ਨਾਲ ਵੀ ਬੇਸ਼ਰਮ ਹੋ ਕੇ ਗਦਾਰੀਆਂ ਕਰ ਰਹੇ ਹਨ। ਪੰਜਾਬੀਆਂ ਦਾ ਤਾਂ ਵਿਰਸਾ ਹੈ ਕਿ ਉਹ ਕਿਸੇ ਦੀ ਟੈਂ ਨਹੀਂ ਮੰਨਦੇ ਫਿਰ ਅਜੋਕੇ ਗਦਾਰ ਲੀਡਰਾਂ ਅਤੇ ਲੋਟੂ ਸਾਧਾਂ ਦੇ ਪਿੱਛੇ ਕਿਉਂ ਲੱਗੇ ਫਿਰਦੇ ਹਨ? ਬਾਕੀ ਅਰਵਿੰਦ ਕੇਜਰੀਵਾਲ ਤਾਂ ਹੁਣ ਭਾਰਤ ਵਾਸੀਆਂ ਨੂੰ ਮਿਲ ਚੁੱਕਾ ਹੈ, ਲੋੜ ਉਸ ਨੂੰ ਹੁਣ ਪੰਜਾਬ ਵਿੱਚ ਵੀ ਲਿਆਉਣ ਦੀ ਹੈ।

ਜਿਵੇਂ ਆਪ ਜੀ ਨੇ ਲਿਖਿਆ ਹੈ ਕਿ ਅਰਦਾਸ ਕਰੀਏ ਮਿਲੇ ਛੇਤੀ ਕੋਈ ਕੇਜਰੀਵਾਲ ਸਾਨੂੰ। ਦਾਸ ਦਾ ਵਿਚਾਰ ਹੈ ਕਿ ਅਰਦਾਸ ਦੇ ਨਾਲ ਨਾਲ ਪ੍ਰਯਾਸ ਤੇ ਪ੍ਰਯਤਨ ਵੀ ਕਰੀਏ ਕਿ ਅਉਣ ਵਾਲੀਆਂ ਚੋਣਾਂ ਵਿੱਚ, ਆਪਣੀਆਂ ਕੀਮਤੀ ਵੋਟਾਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਪਾ ਕੇ ਪੰਜਾਬ ਵਿੱਚ ਵੀ ਕੋਈ ਪੰਜਾਬੀ ਕੇਜਰੀਵਾਲ ਲੈ ਆਵਾਂਗੇ ਜੋ ਜਨਤਾ ਲੋਟੂ ਲੀਡਰਾਂ, ਖੂਨ ਪੀਣੇ ਹਾਕਮਾਂ ਤੇ ਅਫਸਰਾਂ ਨੂੰ ਕਨੂੰਨੀ ਨੱਥ ਪਾ ਕੇ, ਜਨਤਾ ਨਾਲ ਇਨਸਾਫ ਕਰ, ਪੰਜਾਬ ਨੂੰ ਫਿਰ ਗੁਰਾਂ ਦੇ ਨਾਂ ਤੇ ਵਸਦਾ, ਰਸਦਾ ਅਤੇ ਹਸਦਾ ਖੁਸ਼ਹਾਲ ਸੂਬਾ ਬਣਾ ਕੇ, ਕੰਗਾਲ ਕਰ ਦਿੱਤੇ ਗਏ ਪੰਜਾਬ ਨੂੰ ਫਿਰ ਅੰਨ ਦਾਤਾ ਬਣਾ ਦੇਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top