Share on Facebook

Main News Page

ਖੁਲਾਸਾ – ਬਲਵੰਤ ਸਿੰਘ ਰਾਮੂਵਾਲੀਆ ਦਰਬਾਰ ਸਾਹਿਬ 'ਤੇ ਹਮਲੇ ਲਈ ਅਕਾਲੀਆਂ ਤੇ ਇੰਦਰਾਂ ਨੂੰ ਬਰਾਬਰ ਦੇ ਜਿੰਮੇਵਾਰ ਕਹਿੰਦਾ ਹੁੰਦਾ ਸੀ 

ਕੈਪਟਨ ਵਾਲੀ ਗੱਲ ਹੀ ਢਾਈ ਦਹਾਕਿਆਂ ਤੋਂ ਰਾਮੂੰਵਾਲੀਆ ਕਹਿੰਦਾ ਆ ਰਿਹੈ
ਕਨੇਡਾ ਤੋਂ ਭੇਜੇ ਇੱਕ ਪ੍ਰੈਸ ਬਿਆਨ ਵਿੱਚ ਡਾ. ਰਛਪਾਲ ਸਿੰਘ ਰਾਮੂਵਾਲੀਆ ਅਤੇ ਇਕਬਾਲ ਸਿੰਘ ਰਾਮੂਵਾਲੀਆ ਅਨੁਸਾਰ-
ਅਸੀਂ ਬਲਵੰਤ ਸਿੰਘ ਰਾਮੂਵਾਲੀਆ ਦੇ ਸਕੇ ਭਰਾ ਹਾਂ, ਅਤੇ ਉਸ ਦੇ ਸਿਆਸੀ ਜੀਵਨ ਦੌਰਾਨ ਉਸ ਦੇ ਬਹੁਤ ਹੀ ਕਰੀਬ ਹੋ ਕੇ ਵਿਚਰੇ ਹਾਂ। 1972 ਤੋਂ ਅਸੀਂ ਕੈਨੇਡਾ ਦੇ ਵਸਨੀਕ ਹਾਂ।
ਟਰਾਂਟੋ ‘ਚ ਸਰਕਾਰੀ ਸਕੂਲਾਂ ‘ਚ 28 ਸਾਲ ਵਿਦਿਅਕਾਰੀ ਕਰਨ ਤੋਂ ਬਾਅਦ ਦੋ ਸਾਲ ਤੋਂ ਸੇਵਾ-ਮੁਕਤੀ ਦਾ ਜੀਵਨ ਬਤੀਤ ਕਰ ਰਹੇ ਹਾਂ।

ਅਸੀਂ ਆਪਣੀ ਆਤਮਾ ਤੋਂ ਬੋਝ ਲਾਹੁਣ ਲਈ ਸਿੱਖਾਂ ਅਤੇ ਪੰਜਾਬੀਆਂ ਸਾਹਮਣੇ ਇਹ ਖੁਲਾਸਾ ਕਰਨਾ ਚਾਹੁੰਦੇ ਹਾਂ ਕਿ ਨੀਲਾ ਤਾਰਾ ਹਮਲੇ ਦੀ ਹਕੀਕਤ ਬਾਰੇ ਸਾਡਾ ਸਕਾ ਭਰਾ ਬਲਵੰਤ ਸਿੰਘ ਰਾਮੂਵਾਲੀਆ ਕੀ ਕਹਿੰਦਾ ਰਿਹਾ ਹੈ। ਸਿੱਖਾਂ ਨੂੰ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਸਿਆਸੀ ਲੋਕ ਆਪਣੀਆਂ ਖੁਦਗਰਜੀਆਂ ਲਈ ਕਿਵੇਂ ਲੋਕਾਂ ਦਾ ਘਾਣ ਕਰਾਉਂਦੇ ਹਨ, ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣਦੇ ਹਨ, ਤੇ ਫਿਰ ਇੱਕ ਪਾਰਟੀ ‘ਚੋਂ ਦੂਜੀ ‘ਚ ਛਾਲ ਮਾਰ ਕੇ ‘ਏਕ ਜੋਤ ਦੋ ਮੂਰਤੀ’ ਬਣ ਜਾਂਦੇ ਹਨ।

ਦਰਬਾਰ ਸਾਹਿਬ ਉਪਰ ਹੋਏ ਹਮਲੇ ਨੇ ਸਿੱਖਾਂ ਦਾ ਸਾਰੇ ਹਿੰਦੋਸਤਾਨ ਵਿੱਚ ਘਾਣ ਕਰਵਾ ਦਿੱਤਾ, ਜਵਾਨੀਆਂ ਨੂੰ ਗੁੰਮਰਾਹ ਕਰ ਕੇ ਘਰਾਂ ਦੇ ਘਰ ਉਜਾੜ ਦਿੱਤੇ । ਪਰ ਸਿੱਖਾਂ ਤੋਂ ਹਮਲੇ ਦੇ ਅਸਲੀ ਕਲਾਕਾਰਾਂ ਦੀ ਪਛਾਣ ਤੀਹ ਸਾਲ ਛੁਪੀ ਰਹੀ।

ਦਰਬਾਰ ਸਾਹਿਬ ਉਪਰ ਹੋਏ ਹਮਲੇ ਵਿੱਚ ਬਾਦਲ, ਟੋਹੜਾ, ਲੋਂਗੋਵਾਲ ਅਤੇ ਬਰਨਾਲਾ ਦੀ ਕਥਿਤ ਸ਼ਮੂਲੀਅਤ ਵਾਲੀ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ, ਅਤੇ ਲੌਂਗੋਵਾਲ ਤੇ ਟੋਹੜਾ ਦੀਆਂ ਆਰ ਕੇ ਧਵਨ ਨੂੰ ਲਿਖੀਆਂ ਚਿੱਠੀਆਂ ਨੇ ਬੀਤੀ ਦਿਨੀ ਮੀਡੀਆਂ ਵਿੱਚ ਲਿਆਂਦੀ ਹੈ, ਬਲਵੰਤ ਸਿੰਘ ਰਾਮੂਵਾਲੀਆ ਨੇ ਇਹੀ ਗੱਲ 1984 ਦੇ ਹਮਲੇ ਤੋਂ ਫੋਰਨ ਬਾਅਦ ਹੀ ਸਾਡੇ ਪਰਿਵਾਰਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਸੀ, 1983-84 ਵਾਲੇ ਮੋਰਚੇ ਸਮੇਂ ਸੰਤ ਲੋਂਗੋਵਾਲ ਵੱਲੋਂ ਚਿੱਠੀਆਂ ਅਤੇ ਪ੍ਰੈਸ ਬਿਆਨ ਲਿਖਣ, ਅਤੇ ਚੌਵੀ ਘੰਟੇ ਸੰਤ ਲੌਂਗੋਵਾਲ ਦੇ ਸੰਗੀ ਤੇ ਵਿਸ਼ਵਾਸ਼ਪਾਤਰ ਰਾਮੂਵਾਲੀਆਂ ਜੀ ਅਕਸਰ ਹੀ ਦੁਹਰਾਉਂਦੇ ਰਹੇ ਹਨ ਕਿ ਸੰਤ ਭਿੰਡਰਾਂਵਾਲਿਆਂ ਦੇ ਸਾਥੀ ਅਕਾਲ ਤਖ਼ਤ ਉੱਪਰ ਕਬਜ਼ਾ ਕਰਨ ਤੋਂ ਬਾਅਦ, ਜਦੋਂ ਏ ਕੇ 47 ਲੈ ਕੇ ਬੰਦੂਕਾਂ ਨਾਲ ਲੈਸ ਹੋ ਕੇ ਕੇ ਦਰਬਾਰ ਸਾਹਿਬ ਦੀ ਪਰਕਰਮਾ ਵਿੱਚੋਂ ਗਸ਼ਤਾਂ ਕਰਨ ਲੱਗੇ, ਤਾਂ ਅਕਾਲੀਆਂ ਅੰਦਰ ਡੂੰਘਾ ਸਹਿਮ ਛਾਅ ਗਿਆ ਸੀ। ਲਗਾਤਾਰ 18-20 ਸਾਲ, ਅਸੱਭਿਅਕ ਸ਼ਬਦਾਵਲੀ ‘ਚ ਸਮੁੱਚੇ ਬਾਦਲ ਪਰਿਵਾਰ ਦੀ ਬਦਖੋਈ ਕਰਨ ਵਾਲੇ ਰਾਮੂਵਾਲੀਆਂ ਮੁਤਾਬਿਕ ਬਾਦਲ ਸਾਹਿਬ ਅਤੇ ਮਰਹੂਮ ਖਜ਼ਾਨਾ ਮੰਤਰੀ ਬਲਵੰਤ ਸਿੰਘ ਤਾਂ ਦਰਬਾਰ ਸਾਹਿਬ ਵਿੱਚ ਆਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਸਨ। ਰਾਮੂਵਾਲੀਆ ਕਿਹਾ ਕਰਦੇ ਸਨ ਕਿ ਸੰਤ ਭਿੰਡਰਾਂਵਾਲਿਆਂ ਦੇ ਹਥਿਆਰਬੰਦ ਦਸਤੇ ਅਕਾਲੀ ਦਲ ਦੇ ਪ੍ਰਮੁੱਖ ਲੀਡ੍ਰਾਂ ਦਾ ਜਾਨੀ ਨੁਕਸਾਨ ਕਰ ਦੇਣਗੇ, ਜਿਸ ਤੋਂ ਭੈਅ – ਭੀਤ ਹੋਏ ਹੋਏ ਅਕਾਲੀ ਵਰਕਰ ਸਿਆਸਤ ਛੱਡ ਕੇ ਘਰੋ- ਘਰੀ ਬਹਿ ਗਏ ਜਾਣਗੇ।

ਰਾਮੂਵਾਲੀਆ ਭਰਾਵਾਂ ਨੇ ਲਿਖਿਆ ਕਿ ਰਾਮੂਵਾਲੀਆ ਕਿਹਾ ਕਰਦੇ ਸੀ ਕਿ ਇਹਨਾ ਅਕਾਲੀ ਲੀਡਰਾਂ ( ਬਾਦਲ, ਟੋਹੜਾ, ਬਰਨਾਲਾ, ਲੌਂਗੋਵਾਲ) ਨੇ, ਅਹਿਮ ਕਾਂਗਰਸੀ ਨੇਤਾਵਾਂ ਅਤੇ ਉੱਚ ਅਧਿਕਾਰੀਆਂ ਰਾਹੀਂ , ਇੰਦਰਾ ਗਾਂਧੀ ਨੂੰ, ਦਰਬਾਰ ਸਾਹਿਬ ਉੱਤੇ ਫੋਜੀ ਕਾਰਵਾਈ ਕਰਨ ਲਈ ਰਾਜ਼ੀ ਕਰ ਲਿਆ ਸੀ ਤਾਂ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਸੰਤ ਜਰਨੈਲ ਸਿੰਘ ਦੇ ਹਥਿਆਰਬੰਦ ਦਸਤਿਆਂ ਤੋਂ ‘ਮੁਕਤ’ ਕਰਾਇਆ ਜਾਵੇ।
ਰਾਮੂਵਾਲੀਆ ਅਕਸਰ ਹੀ ਇਹ ਵੀ ਕਿਹਾ ਕਰਦੇ ਸਨ ਕਿ, ‘ਪਰਕਾਸ਼ ਸਿੰਘ ਬਾਦਲ ਸਾਨੂੰ ਫਸਾਅ ਕੇ ਆਪ ਯੂਪੀ ਜਾ ਬੈਠਾ ਤੇ ਸਾਨੂੰ ਇਹ ਹੁਕਮ ਲਾ ਗਿਆ ਕਿ ਤੁਸੀ ਤੇਜਾ ਸਿੰਘ ਸਮੁੰਦਰੀ ਕੰਪਲੈਕਸ ਵਿੱਚ ਹੀ ਰਹਿਣਾ ਤਾਂ ਕਿ ਸਿੱਖਾਂ ਵਿੱਚ ਇਹ ਪਰਚਾਰ ਨਾ ਹੋਵੇ ਕਿ ਅਕਾਲੀ ਲੀਡਰਸਿ਼ਪ ਡਰ ਕੇ ਦੌੜ ਗਈ।’

ਸ: ਰਾਮੂਵਾਲੀਆ ਇਹ ਵੀ ਕਿਹਾ ਕਰਦੇ ਸਨ ਕਿ ਬਾਦਲ ਸਾਹਿਬ ਵੱਲੋਂ ਟੋਹੜਾ, ਲੌਂਗੋਵਾਲ, ਰਾਮੂਵਾਲੀਆ, ਬੀਬੀ ਅਮਰਜੀਤ ਕੌਰ ਨੂੰ ਵਿਸ਼ਵਾਸ਼ ਦੁਆਇਆ ਗਿਆ ਸੀ, ਕਿ ਹਮਲਾ ਹੋਣ ਦੀ ਸੂਰਤ ਵਿੱਚ ਫੌਜ ਇਹਨਾ ਲੀਡਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ ‘ਗ੍ਰਿਫ਼ਤਾਰ’ ਕਰਕੇ ਬਚਾਵੇਗੀ, ਤੇ ਸੰਤ ਭਿੰਡਰਾਵਾਲਿਆਂ ਨੂੰ ਖੁਦੇੜਨ ਲਈ ਅਕਾਲ ਤਖਤ ਨੂੰ ਹੀ ਨਿਸ਼ਾਨਾ ਬਣਾਏਗੀ।

ਉਹਨਾਂ ਇਹ ਵੀ ਲਿਖਿਆ ਕਿ ਰਾਮੂਵਾਲੀਆਂ ਜੀ ਦੱਸਿਆ ਕਰਦੇ ਸੀ ਕਿ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਏਨਾ ਖੂਨ ਵਹੇਗਾ ਅਤੇ ਦੁਨੀਆਂ ਭਰ ਦੇ ਸਿੱਖਾਂ ਨੂੰ ਜਲੀਲ ਹੋਣਾ ਪਵੇਗਾ।

ਸਾਬਕਾ ਲੋਕ ਭਲਾਈ ਪਾਰਟੀ ਦੇ ਮੁਖੀ ਕਿਹਾ ਸਨ ਕਿ ਦਰਬਾਰ ਸਾਹਿਬ ਵਿੱਚ ਆਪਣੇ ਅੱਖੀਂ ਦੇਖੇ ਖੂਨ ਦੇ ਛੱਪੜਾਂ ਅਤੇ ਲਾਸ਼ਾਂ ਦੇ ਢੇਰਾਂ ਦਾ ਚੇਤਾ ਕਰਕੇ ਉਹਨਾਂ ਦੀ ਆਤਮਾ ਲਾਹਨਤਾਂ ਪਾਉਂਦੀ ਰਹਿੰਦੀ ਸੀ ਜਿਸ ਕਰਕੇ ਉਹ ਦਰਬਾਰ ਸਾਹਿਬ ਉਪਰ ਹੋਏ ਹਮਲੇ ਬਾਰੇ ਇਹ ਸੱਚ ਇੱਕ ਕਿਤਾਬ ਰਾਹੀਂ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਸਨ ਕਿ ਹਮਲਾ ਅਤੇ ਇਸ ਤੋਂ ਬਾਅਦ ਵੀ ਸਿੱਖਾਂ ਦੀ ਜ਼ਲਾਲਤ ਲਈ ਇੰਦਰਾ ਗਾਂਧੀ ਅਤੇ ਅਕਾਲੀ ਦਲ ਦੀ ਚੋਟੀ ਦੀ ਲੀਡਰਸਿੱਪ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ। ਪਰ ਉਹ ਡਰਦੇ ਸਨ ਕਿ ਅਜਿਹੀ ਕਿਤਾਬ ਤੋਂ ਬਾਅਦ ਉਹਨਾਂ ਨੂੰ ਜਿਸਮਾਨੀ ਤੌਰ 'ਤੇ ਖਤਮ ਕਰਾ ਦਿੱਤਾ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top