Share on Facebook

Main News Page

ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ
-: ਪੰਡਿਤਰਾਓ ਧਰੈਨਵਰ

ਅਮੀਰ ਬੰਗਾਲੀ ਭਾਸ਼ਾ ਨੂੰ ਬਚਾਉਣ ਲਈ ਅਤੇ ਬਣਦਾ ਹੋਇਆ ਮਾਣ ਅਤੇ ਦਰਜਾ ਦੇਣ ਲਈ ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਸੀਨੇ ਵਿੱਚ ਬਹੁਤ ਸਾਰੀਆਂ ਗੋਲੀਆਂ ਖਾ ਕੇ ਅੱਜ ਦੇ ਹੀ ਦਿਨ ਮਰ ਚੁੱਕੇ ਸਨ। 1952 ਵਿੱਚ ਹੋਈ ਇਸ ਘਟਨਾ ਨੂੰ ਯਾਦ ਕਰਦੇ ਹੋਏ ਇਸ ਦਿਨ ਨੂੰ ਯੂਨੈਸਕੋ 1999 ਤੋਂ ਲੈ ਕੇ ਹੁਣ ਤੱਕ ਅੰਤਰ ਰਾਸ਼ਟਰੀ ਮਾਂ ਬੋਲੀ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ। ਅਤੇ ਵਿਸ਼ਵੀਕਰਨ ਦੇ ਕਾਰਨ ਅੰਗਰੇਜ਼ੀ ਭਾਸ਼ਾ ਹਰ ਸੂਬੇ ਦੀ ਭਾਸ਼ਾ ਉਤੇ ਭਾਰੀ ਹੋਣ ਕਾਰਨ ਬਹੁਤ ਸਾਰੇ ਸੂਬਿਆਂ ਦੀ ਭਾਸ਼ਾਵਾਂ ਮਰ ਰਹੀਆਂ ਹਨ ਇਸ ਲਈ ਦੁਨੀਆਂ ਦੇ ਵੱਖ-ਵੱਖ ਸੂਬਿਆਂ ਦੀਆਂ ਭਾਸ਼ਾਵਾਂ ਨੂੰ ਬਚਾਉਣ ਲਈ ਲੋਕਾਂ ਦੇ ਮਨਾਂ ਵਿੱਚ ਜਗ੍ਰਿਤੀ ਪੈਦਾ ਕਰਨ ਲਈ ਇਹ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਹ ਦਿਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸ਼ਹਿਰ ਲਈ ਵੀ ਬਹੁਤ ਮਹੱਤਵਪੂਰਨ ਇਸ ਲਈ ਹੈ ਕਿਉਂਕਿ 'ਸੁੰਦਰ ਸ਼ਹਿਰ' ਦਾ ਦਰਜਾ ਹਾਸਲ ਕਰਨ ਵਾਲੇ ਇਹ ਇਸ ਸ਼ਹਿਰ ਨੂੰ ਪੰਜਾਬ ਦੇ ਜਿਹੜੇ ਅਤਿ ਸੁੰਦਰ ਪਿੰਡਾਂ ਨੂੰ ਉਜੜ ਕੇ ਵਸਾਇਆ ਗਿਆ ਸੀ। ਉਜਝੇ ਹੋਏ ਉਸ ਅਤਿ ਸੁੰਦਰ ਪਿੰਡਾਂ ਦੇ ਥਾਂ ਉਤੇ ਬਣਿਆ ਹੋਇਆ ਚੰਡੀਗੜ੍ਹ ਹਰ ਪਾਸੇ ਪੰਜਾਬੀ ਭਾਸ਼ਾ ਨੂੰ ਹੁਣ ਵੀ ਬੋਲਿਆ ਜਾਂਦਾ ਹੈ ਪਰ ਇਸ ਗੁਰੂਆਂ ਪੀਰਾਂ ਦੀ ਪਵਿੱਤਰ ਭਾਸ਼ਾ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਦਫਤਰੀ ਭਾਸ਼ਾ ਦਾ ਦਰਜਾ ਨਾ ਹੋਣਾ ਬਹੁਤ ਹੀ ਚਿੰਤਾ ਵਾਲੀ ਗੱਲ ਹੈ।

ਇਹੀ ਚਿੰਤਾ ਨੇ ਮੈਨੂੰ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਇਕ ਖੁੱਲ੍ਹੀ ਸੋਚ ਵਾਲਾ ਖੋਜ ਸਰਵੇਖਣ ਕਰਨ ਲਈ ਜਗਾ ਦਿੱਤਾ। ਇਸ ਸਰਵੇਖਣ ਲਈ ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰ, ਵਿਦਿਆਰਥੀ, ਇੰਜੀਨੀਅਰਾਂ, ਡਾਕਟਰਾਂ ਵਕੀਲਾਂ, ਚੰਡੀਗੜ੍ਹ ਦੇ ਪੁਲਿਸ ਸਿਪਾਹੀ, ਦਰਜ਼ੀ, ਪੈਟਰੋਲ ਪੰਪ ਕਰਮਚਾਰੀ, ਟੈਕਸੀ ਚਾਲਕ, ਮਾਰਕੀਟ ਦੇ ਵਪਾਰੀ ਅਤੇ ਪਿੰਡ ਧਨਾਸ, ਹੱਲੋ ਮਾਜਰਾ ਦੇ ਨਿਵਾਸੀਆਂ ਵਲੋਂ ਲਿਖਤੀ ਰੂਪ ਵਿੱਚ ਵਿਚਾਰ ਲਏ ਗਏ। ਕੁੱਲ 606 ਲੋਕਾਂ ਦੇ ਇੰਟਰਵਿਊ ਲੈਣ ਤੋਂ ਬਾਅਦ ਜਦੋਂ ਖੋਜ ਅਧਿਐਨ ਕੀਤਾ ਗਿਆ ਤਾਂ ਬਹੁਤ ਹੀ ਦਿਲਚਸਪ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ।

ਲੋਕਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪੰਜਾਬੀ ਭਾਸ਼ਾ ਸਿੱਖਣਾ ਚਾਹੁੰਦੇ ਹੋ? ਤਾਂ 81 ਪ੍ਰਤੀਸ਼ਤ ਲੋਕਾਂ ਨੇ ਪੰਜਾਬੀ ਭਾਸ਼ਾ ਸਿੱਖਣ ਦੀ ਚਾਹਤ ਦਿਖਾਈ। ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬੀ ਭਾਸ਼ਾ ਨੂੰ ਦਫਤਰੀ ਭਾਸ਼ਾ ਵਜੋਂ ਲਾਗੂ ਹੋਣਾ ਚਾਹੀਦਾ ਹੈ? ਤਾਂ 60 ਪ੍ਰਤੀਸ਼ਤ ਲੋਕਾਂ ਨੇ ਹਾਂ ਭਰੀ। ਅੱਜ ਕੱਲ੍ਹ ਚੰਡੀਗੜ੍ਹ ਸ਼ਹਿਰ ਵਿੱਚ ਪੰਜਾਬੀ ਵਿੱਚ ਵੀ ਸਾਇਨ ਬੋਰਡ ਲਿਖੇ ਜਾ ਰਹੇ ਹਨ, ਇਸ ਪੰਜਾਬੀ ਸਾਇਨ ਬੋਰਡ ਨਾਲ 69 ਪ੍ਰਤੀਸ਼ਤ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ। ਇਕ ਦਿਲਚਸਪ ਨਤੀਜਾ ਤਦੋਂ ਸਾਹਮਣੇ ਆਇਆ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਿੱਚ 'ਤਿੰਨ ਭਾਸ਼ਾਈ ਨੀਤੀ' ਲਾਗੂ ਹੋਣੀ ਚਾਹੀਦੀ ਹੈ? ਤਾਂ 82 ਪ੍ਰਤੀਸ਼ਤ ਲੋਕਾਂ ਨੇ 'ਤਿੰਨ ਭਾਸ਼ਾਈ ਨੀਤੀ' ਨੂੰ ਹੁੰਗਾਰਾ ਦਿੱਤਾ। ਪੰਜਾਬੀ ਮੈਗਜ਼ੀਨ ਅਤੇ ਅਖਬਾਰਾਂ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਵਿੱਚ ਹੋ ਰਹੀ ਖਸਤਾ ਹਾਲਤ ਸਬੰਧੀ ਇਕ ਪ੍ਰਸ਼ਨ ਸੀ, ਕੀ ਤੁਸੀਂ ਪੰਜਾਬੀ ਮੈਗਜ਼ੀਨ ਅਤੇ ਅਖਬਾਰਾਂ ਰੋਜ਼ ਪੜ੍ਹਦੇ ਹੋ? ਤਾਂ ਸਿਰਫ 31 ਪ੍ਰਤੀਸ਼ਤ ਲੋਕ ਹੀ ਰੋਜ਼ ਪੜ੍ਹਨ ਵਾਲੇ ਨਿਕਲ ਕੇ ਸਾਹਮਣੇ ਆਏ। ਥੋੜ੍ਹੇ ਅੱਗੇ ਵਧ ਕੇ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪੰਜਾਬੀ ਮੈਗਜ਼ੀਨ ਅਤੇ ਅਖਬਾਰਾਂ ਦੇ ਲਗਾਤਾਰ ਉਪਭੋਗਤਾ ਹੈ? ਤਾਂ ਲੋਕਾਂ ਦੀ ਪ੍ਰਤੀਸ਼ਤ ਘਟ ਕੇ ਸਿਰਫ 30 ਪ੍ਰਤੀਸ਼ਤ ਰਹਿ ਗਈ। ਸੁੰਦਰ ਸ਼ਹਿਰ ਚੰਡੀਗੜ੍ਹ ਦੇ ਲੋਕਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਚੰਡੀਗੜ੍ਹ ਸ਼ਹਿਰ ਵਿੱਚ ਕਿੰਨੀਆਂ ਸਰਕਾਰੀ ਲਾਇਬ੍ਰੇਰੀਆਂ ਹਨ ਤਾਂ 606 ਉਤਰਦਾਤਾ ਵਿੱਚ ਇੱਕ ਵੀ ਸਹੀ ਉੱਤਰ ਨਹੀਂ ਦੇਣਾ ਸੁੰਦਰ ਸ਼ਹਿਰ ਦੇ ਲੋਕਾਂ ਦੀ ਕਿਤਾਬਾਂ, ਮੈਗਜ਼ੀਨ ਅਤੇ ਅਖਬਾਰਾਂ ਨੂੰ ਪੜ੍ਹਨ ਦੀ ਰੁਚੀ ਉਤੇ ਗਿਰਾਵਟ ਦੀ ਸਥਿਤੀ ਦਰਸਾਉਂਦਾ ਹੈ। ਮਨ ਤਾਂ ਖੁਸ਼ ਹੋਇਆ ਜਦੋਂ ਇਹ ਪਤਾ ਚੱਲਿਆ ਕਿ ਪੰਜਾਬੀ ਭਾਸ਼ਾ ਸਿੱਖਣ ਦੀ ਇੱਛਾ ਪ੍ਰਗਟਾਉਣ ਵਾਲੇ 81 ਪ੍ਰਤੀਸ਼ਤ ਲੋਕਾਂ ਵਿੱਚੋਂ 50 ਪ੍ਰਤੀਸ਼ਤ ਲੋਕ ਪੰਜਾਬੀ ਭਾਸ਼ਾ ਇਸ ਲਈ ਸਿੱਖਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਪੰਜਾਬੀ ਬਹੁਤ ਹੀ ਮਿੱਠੀ ਭਾਸ਼ਾ ਲੱਗਦੀ ਹੈ। ਜਦੋਂ ਇਹ ਪੁੱਛਿਆ ਗਿਆ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਪੰਜਾਬੀ ਭਾਸ਼ਾ ਦਫਤਰੀ ਭਾਸ਼ਾ ਕਿਉਂ ਹੋਣੀ ਚਾਹੀਦੀ ਹੈ ਤਾਂ 60 ਪ੍ਰਤੀਸ਼ਤ ਲੋਕਾਂ ਦਾ ਸਾਫ-ਸਾਫ ਕਹਿਣਾ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ।

ਜਦੋਂ ਕੋਈ ਵੀ ਖੋਜ ਸਰਵੇਖਣ ਕੀਤਾ ਜਾਂਦਾ ਹੈ ਤਾਂ ਕੁਝ ਲੁਕੇ ਹੋਏ ਨਤੀਜੇ ਵੀ ਸਾਹਮਣੇ ਆ ਜਾਂਦੇ ਹਨ। ਇਕ ਮਹੀਨੇ ਤੱਕ ਲਗਾਤਾਰ ਚੱਲੀ ਇਸ ਖੋਜ ਕਾਰਜ ਵਿੱਚ ਬਹੁਤ ਹੀ ਦਿਲਚਸਪ ਲੁਕੇ ਹੋਏ ਮੁੱਦੇ ਨਿਕਲ ਕੇ ਸਾਹਮਣੇ ਆਏ ਹਨ। ਜਿਵੇਂ ਕੁਝ ਉੱਤਰਦਾਤਾ ਨੇ ਉਰਦੂ ਭਾਸ਼ਾ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ। ਪਤਾ ਚੱਲਿਆ, ਲੁਕ-ਲੁਕ ਕੇ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਫੜ੍ਹ ਕੇ ਸਖਤ ਸਜ਼ਾ ਦਿਵਾਉਣ ਵਾਲੀ ਚੰਡੀਗੜ੍ਹ ਪੁਲਿਸ, ਅਪਰਾਧੀ ਇੱਕ ਪੰਜਾਬੀ ਹੋਣ ਤੋਂ ਬਾਵਜੂਦ ਵੀ ਉਹਨਾਂ ਦੀ ਐਫ.ਆਈ.ਆਰ. ਨੂੰ ਪੰਜਾਬੀ ਵਿੱਚ ਲਿਖਣ ਦੀ ਬਜਾਏ ਹਿੰਦੀ ਜਾਂ ਅੰਗਰੇਜ਼ੀ ਵਿੱਚ ਐਫ.ਆਈ.ਆਰ. ਦਰਜ ਕਰਦਾ ਹੈ। 1 ਫਰਵਰੀ ਤੋਂ 15 ਫਰਵਰੀ 2014 ਤੱਕ ਚੰਡੀਗੜ੍ਹ ਸ਼ਹਿਰ ਦੇ ਵੱਖ ਥਾਣਿਆਂ ਵਿੱਚ ਲਿਖੀ ਗਈ ਐਫ.ਆਈ.ਆਰ. ਵਿਚੋਂ ਇਕ ਵੀ ਐਫ.ਆਈ.ਆਰ. ਨੂੰ ਪੰਜਾਬੀ ਵਿੱਚ ਨਹੀਂ ਲਿਖਣਾ ਬਹੁਤ ਹੀ ਚਿੰਤਾ ਦੀ ਗੱਲ ਹੈ। ਇਸ ਤੋਂ ਵੱਧ ਤਾਂ ਚਿੰਤਾ ਵਾਲੀ ਗੱਲ ਇਹ ਹੈ ਕਿ ਹਿੰਦੀ ਵਿੱਚ ਲਿਖੀ ਗਈ ਐਫ.ਆਈ.ਆਰ. ਨੂੰ ਵੀ ਸ਼ੁੱਧ ਹਿੰਦੀ ਵਿੱਚ ਨਹੀਂ ਲਿਖਿਆ ਗਿਆ ਬਲਕਿ ਕਿ ਅੰਗਰੇਜ਼ੀ ਸਮੇਂ ਤੋਂ ਚਲੀ ਆ ਰਹੀ ਫਾਰਸੀ ਅਤੇ ਉਰਦੂ ਭਾਸ਼ਾਵਾਂ ਦੀ ਸ਼ਬਦਾਵਲੀ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਗਈ ਹੈ। ਖੋਜ ਦੇ ਦੌਰਾਨ ਇਹ ਵੀ ਪਤਾ ਚੱਲਿਆ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਆਉਣ ਵਾਲੇ ਕੋਈ ਵੀ ਕਾਲਜ ਅਤੇ ਸਕੂਲਾਂ ਦੇ ਸਾਇਨ ਬੋਰਡਾਂ ਨੂੰ ਪੰਜਾਬੀ ਵਿੱਚ ਨਹੀਂ ਲਿਖਿਆ ਗਿਆ। ਖੋਜ ਦੇ ਦੌਰਾਨ ਇਹੋ ਜਿਹੇ ਠੇਠ ਪੰਜਾਬੀਆਂ ਦਾ ਵੀ ਸਾਹਮਣਾ ਹੋਇਆ ਜਿਨ੍ਹਾਂ ਨੇ ਇਹ ਕਹਿ ਕੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਕਿ 'ਬਹੁਤ ਮੁਸ਼ਕਲ ਨਾਲ ਅੰਗਰੇਜ਼ੀ ਸਿੱਖੀ ਹੈ, ਮੁੜ ਕੇ ਪੰਜਾਬੀ ਮੱਤ ਸਿਖਾ ਯਾਰ'। ਅੰਗਰੇਜ਼ੀ ਨੂੰ ਹੀ ਸਭ ਕੁਝ ਮੰਨਣ ਵਾਲੇ ਕੁਝ ਲੋਕ, ਨਾ ਸਿਰਫ ਸੂਬੇ ਦੀ ਭਾਸ਼ਾ ਬਲਿਕ ਰਾਸ਼ਟਰੀ ਭਾਸ਼ਾ ਉਤੇ ਸਤਿਕਾਰ ਦੇ ਕੇ 'ਤਿੰਨ ਭਾਸ਼ਾਈ ਨੀਤੀ' ਉਤੇ ਸੋਚਣਾ ਪਵੇਗਾ।

ਬਚਪਨ ਤੋਂ ਹੀ 'ਤਿੰਨ ਭਾਸ਼ਾਈ ਨੀਤੀ' ਚੋਂ ਗੁਜ਼ਰਿਆ ਹੋਇਆ ਮੇਰੇ ਜ਼ਹਿਨ ਤੇ ਇਹ ਪ੍ਰਸ਼ਨ ਉੱਠਿਆ ਕਿ ਕੇਂਦਰ ਸਰਕਾਰ ਜੇਕਰ ਤਿੰਨ ਭਾਸ਼ਾਈ ਨੀਤੀ ਨੂੰ ਦੱਖਣੀ ਭਾਰਤ ਵਿੱਚ ਕਠੋਰਤਾ ਨਾਲ ਲਾਗੂ ਕਰ ਸਕਦਾ ਹੈ ਤਾਂ ਉਹੀ ਕੇਂਦਰ ਸਰਕਾਰ ਵੱਲੋਂ ਚੱਲਣ ਵਾਲਾ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਵੀ 'ਤਿੰਨ ਭਾਸ਼ਾਈ ਨੀਤੀ' ਕਿਉਂ ਨਹੀਂ ਲਾਗੂ ਕੀਤੀ ਜਾਂਦੀ ਹੈ? ਇਸ ਲਈ ਮੈਂ ਇਸ ਖੋਜ ਦੀ ਰਿਪੋਰਟ ਨੂੰ ਨਿਮਰਤਾ ਨਾਲ ਚੰਡੀਗੜ੍ਹ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਮਾਨਯੋਗ ਸ਼ਿਵਰਾਜ ਪਾਟਿਲ ਨੂੰ ਸੌਪਾਂਗਾ, ਕਿਉਂਕਿ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਬਣਨ ਵਾਲੇ ਚੰਡੀਗੜ੍ਹ ਸ਼ਹਿਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਹੋਇਆ ਮਾਣ ਅਤੇ ਦਰਜਾ ਦੇਣ ਦੀ ਸਖਤ ਜ਼ਰੂਰਤ ਹੈ। ਏਨਾ ਹੀ ਨਹੀਂ ਮੈਂ ਚੰਡੀਗੜ੍ਹ ਪੁਲਿਸ ਦੇ ਪੁਲਿਸ ਕਮਿਸ਼ਨਰ ਨੂੰ ਵੀ ਇਕ ਪੱਤਰ ਲਿਖਿਆ ਹੈ ਕਿ ਐਫ.ਆਈ.ਆਰ. ਨੂੰ ਨਾ ਸਿਰਫ ਹਿੰਦੀ ਅਤੇ ਅੰਗਰੇਜੀ ਵਿੱਚ ਲਿਖਣਾ ਚਾਹੀਦਾ ਹੈ ਬਲਕਿ ਕਿ ਪੰਜਾਬੀ ਵਿੱਚ ਵੀ ਲਿਖਣਾ ਚਾਹੀਦਾ ਹੈ ਕਿਉਂਕਿ 21 ਤੋਂ ਵੱਧ ਪਿੰਡ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਘੇਰੇ ਅੰਦਰ ਆਉਂਦੇ ਹਨ, ਜਿੰਨਾਂ ਦੀ ਮਾਂ ਬੋਲੀ ਹੁਣ ਤੱਕ ਪੰਜਾਬੀ ਹੈ। ਹਿੰਦੀ ਵਿੱਚ ਲਿਖਣ ਵਾਲੀ ਐਫ.ਆਈ.ਆਰ. ਵਿੱਚ ਸ਼ੁੱਧ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕਰਨ ਲਈ ਹਰ ਥਾਣੇ ਵਿੱਚ ਇੱਕ ਹਿੰਦੀ ਮਾਹਿਰ ਸਿਪਾਹੀ ਨੂੰ ਵੀ ਨਿਯੁਕਤ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਹਿਦਾਇਤ ਦੇਣ ਵਿੱਚ ਮੈਂ ਕੋਈ ਹਿਚਕਚਾਹਟ ਨਹੀਂ ਕੀਤੀ ਕਿਉਂਕਿ ਜਿੰਨਾਂ ਮਾਣ ਮੈਂ ਪੰਜਾਬੀ ਭਾਸ਼ਾ ਨੂੰ ਦਿੰਦਾ ਹਾਂ ਉਨ੍ਹਾਂ ਹੀ ਮਾਣ ਮੇਰੀ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਵੀ ਦਿੰਦਾ ਹਾਂ।

ਮੇਰੀ ਰਾਸ਼ਟਰ ਭਾਸ਼ਾ ਹਿੰਦੀ ਦੇ ਵਿੱਚ ਵਰਤੋਂ ਕਰਨ ਵਾਲੇ ਅੰਗਰੇਜ਼ੀ ਸਮੇਂ ਦੀ ਸ਼ਬਦਾਵਲੀ ਪੜ੍ਹ ਕੇ ਮੈਨ੍ਹੂੰ ਤਾਂ ਅੰਗਰੇਜੀ ਕਾਲ ਦੇ ਭਾਸ਼ਾ ਦੀ ਗੁਲਾਮ ਹੋਣ ਦਾ ਅਹਿਸਾਸ ਹੁੰਦਾ ਹੈ, ਇਸ ਅਹਿਸਾਸ ਨੂੰ ਖਤਮ ਕਰਨ ਲਈ ਸ਼ੁੱਧ ਹਿੰਦੀ ਵਿੱਚ ਲਿਖਣ ਦੀ ਬੇਨਤੀ ਪੱਤਰ ਪੁਲਿਸ ਕਮਿਸ਼ਨਰ ਨੂੰ ਦੇ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬੀ ਅਖਬਾਰਾਂ ਅਤੇ ਮੈਗਜ਼ੀਨ ਪੜ੍ਹਨ ਵਾਲਿਆਂ ਦੀ ਗਿਣਤੀ ਵਿੱਚ ਘਾਟ ਦੇਖ ਕੇ ਮੇਰਾ ਮਨ ਤਾਂ ਦੁਖੀ ਹੋਇਆ ਪਰ, ਪੰਜਾਬੀ ਅਖਬਾਰ ਅਤੇ ਮੈਗਜ਼ੀਨ ਪੜ੍ਹਨ ਦੀ ਰੁਚੀ ਵਧਾਉਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਖੋਜ ਨਤੀਜੇ ਨੇ ਮੈਨੂੰ ਹੁੰਗਾਰਾ ਦਿੱਤਾ ਹੈ। ਭਰਪੂਰ ਹੁੰਗਾਰਾ ਤਾਂ ਮੈਨੂੰ ਤਦ ਵੀ ਮਿਲਿਆ ਜਦ ਮੈਨੂੰ ਖੋਜ ਵਿੱਚ ਇਹ ਪਤਾ ਚੱਲਿਆ ਕਿ 81 ਪ੍ਰਤੀਸ਼ਤ ਲੋਕ ਪੰਜਾਬੀ ਸਿੱਖਣਾ ਚਾਹੁੰਦੇ ਹਨ। ਇਸ ਲਈ ਚੰਡੀਗੜ੍ਹ ਵਿੱਚ ਪੰਜਾਬੀ ਸਿਖਾਉਣ ਲਈ ਪੂਰਾ ਪ੍ਰਬੰਧ ਕਰਨ ਦਾ ਯਤਨ ਤਾਂ ਮੈਂ ਕਰਾਂਗਾ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਸ ਭਾਸ਼ਾ ਦੀ ਪਵਿੱਤਰਤਾ ਨੂੰ ਲੋਕ ਸਮਝ ਕੇ ਪੜ੍ਹ ਸਕਣ। ਪੂਰੀ ਦੁਨੀਆਂ ਨੂੰ ਸਮਝਣ ਵਾਲੀ ਗੱਲ ਇਹ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਨ ਦੇਣ ਨਾ ਸਿਰਫ ਪੰਜਾਬੀ ਭਾਸ਼ਾ ਲਈ ਹੈ ਬਲਕਿ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਲਈ ਕਿਉਂਕਿ ਪੂਰੇ ਇਤਿਹਾਸ ਵਿੱਚ ਜੇਕਰ ਕੋਈ ਸੂਬੇ ਦੀ ਭਾਸ਼ਾ ਨੂੰ ਅਸਲੀ ਰੂਪ ਵਿੱਚ ਵਿਕਸਿਤ ਕੀਤਾ ਹੈ ਤਾਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਸਨ ਜਿਨ੍ਹਾਂ ਨੇ ਨਾ ਸਿਰਫ ਗੁਰਮੁੱਖੀ ਅੱਖਰ ਦੇ ਲੇਖ ਲਿਖਾਰੀ ਦੀ ਸ਼ੁਰੂਆਤ ਕੀਤੀ ਬਲਕਿ ਬੱਚਿਆਂ ਨੂੰ ਗੁਰਮੁੱਖੀ ਸਿਖਾਈ। ਸਾਨੂੰ ਸਰਿਆਂ ਨੂੰ ਸਿੱਖਣ ਵਾਲੀ ਗੱਲ ਤਾਂ ਇਹ ਹੈ ਕਿ ਸੂਬੇ ਦੀ ਭਾਸ਼ਾ ਨੂੰ ਬਚਾ ਕੇ ਹੀ ਸਾਡੀ ਸੰਸਕ੍ਰਿਤੀ, ਵਿਰਸਾ ਅਤੇ ਪਹਿਚਾਣ ਬਚਾ ਸਕਦੇ ਹਾਂ।

ਪੰਡਿਤਰਾਓ ਧਰੈਨਵਰ
ਸਹਾਇਕ ਪ੍ਰੋਫੈਸਰ, ਸਰਕਾਰੀ ਕਾਲਜ
ਸੈਕਟਰ-46, ਚੰਡੀਗੜ੍ਹ,
99883 51695


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top