Share on Facebook

Main News Page

ਅਕਾਲੀਆਂ ਦੀ ਸ਼ਰਮਨਾਕ ਹਰਕਤ, "ਸੰਗਤ ਦੇ ਹੁਕਮ" ਵਿਰੁੱਧ, ਪੁਲਿਸ ਦੇ ਜ਼ੋਰ ਨਾਲ, ਬਾਦਲ ਦੀ ਦਿੱਲੀ ਕਮੇਟੀ ਨੇ ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਬੰਦ ਕਰਵਾਇਆ, ਸ਼ਾਬਾਸ਼ ਕਿੰਨਾਂ ਵੱਡਾ ਤੀਰ ਮਾਰਿਆ ਹੈ, ਗੁਰੂ ਦਾ ਕੀਰਤਨ ਰੁਕਵਾ ਕੇ। ਡੇਰਾ ਪ੍ਰੇਮੀ ਪੰਜਾਬ 'ਚ ਜਿੰਨੇ ਮਰਜ਼ੀ ਸਮਾਗਮ ਕਰਵਾਉਣ, ਆਸ਼ੂਤੋਸ਼ ਦੇ ਜਿੰਨੇ ਮਰਜ਼ੀ ਪ੍ਰੋਗ੍ਰਾਮ ਹੋਣ, ਉਨ੍ਹਾਂ 'ਤੇ ਜ਼ੋਰ ਨਹੀਂ ਚਲਦਾ, ਇਨ੍ਹਾਂ ਨੂੰ ਡਰ ਲਗਦਾ ਹੈ ਤਾਂ ਸਿੱਖੀ ਸਿਧਾਂਤਾਂ ਦੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲਿਆਂ ਤੋਂ।

ਸਿੱਖਾਂ ਦੀਆਂ ਜ਼ਮੀਨਾਂ ਖੋਹਣ ਵਾਲੇ ਮੋਦੀ ਦੀ ਰੈਲੀ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋ ਰਹੀ ਹੈ, ਤੇ ਜੁੱਤੀਚੱਟ ਅਖੌਤੀ ਜਥੇਦਾਰ ਉਥੇ ਝਾੜੂ ਵੀ ਲਾਉਣ ਨੂੰ ਤਿਆਰ ਨੇ, ਤੇ ਇੱਧਰ ਗੁਰਬਾਣੀ ਦਾ ਕੀਰਤਨ ਰੋਕਣ ਲਈ ਕੂੜਨਾਮੇ ਨੂੰ ਨਾ ਮੰਨਣ ਵਾਲਿਆਂ 'ਤੇ ਪੁਲਿਸ ਦੇ ਜ਼ੋਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਇਹ ਬਾਦਲ ਸਰਕਾਰ ਅਤੇ ਪਾਲਤੂ ਜਥੇਦਾਰ, ਪ੍ਰੋ. ਦਰਸ਼ਨ ਸਿੰਘ ਤੋਂ ਕਿੰਨਾਂ ਘਬਰਾਉਂਦੇ ਨੇ।

ਇਹ ਸ਼ਰਾਰਤ ਸਿਰਫ ਕਾਨਪੁਰ ਦਾ ਪ੍ਰੋਗ੍ਰਾਮ ਰੁਕਵਾਉਣ ਲਈ ਕੀਤੀ ਗਈ ਹੈ, ਕਿਉਂਕਿ ਪਿਛਲੇ ਸਾਲ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਬਹੁਤ ਫਜ਼ੀਹਤ ਹੋਈ ਸੀ, ਅਤੇ ਹੁਣ ਵੀ ਹੋ ਰਹੀ ਹੈ। ਲੱਖ ਲਾਹਨਤ ਹੈ ਇਨ੍ਹਾਂ ਪੰਥ ਦੋਖੀਆਂ 'ਤੇ... ਪਰ ਅੰਤ ਸੱਚਾਈ ਦੀ ਜਿੱਤ ਹੁੰਦੀ ਹੀ ਹੈ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top