Share on Facebook

Main News Page

ਪੱਪੂ ਗੁਰਬਚਨ ਸਿੰਘ ਦੀ ਗਿੱਦੜ ਭਭਕੀ "ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਤਨਖਾਈਏ ਸਮਝੇ ਜਾਣਗੇ"

ਅੰਮ੍ਰਿਤਸਰ: (21 ਫਰਵਰੀ, ਕੁਲਵਿੰਦਰ ਸਿੰਘ ‘ਰਾਮਦਾਸ’) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਗੀ ਦਰਸ਼ਨ ਸਿੰਘ ਬਾਰੇ ਹੋਏ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਤਨਖਾਈਏ ਸਮਝੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਬਚਨ ਸਿੰਘ ਨੇ ਕੀਤਾ।

ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ਰਾਹੀਂ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਗੀ ਦਰਸ਼ਨ ਸਿੰਘ ਨੂੰ ਤਨਖਾਹੀਆ ਕਰਾਰ ਦਿਤਾ ਗਿਆ ਸੀ, ਪਰ ਕੁਝ ਅਖੌਤੀ ਜਥੇਬੰਦੀਆਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਜਾਣ-ਬੁਂਝ ਕੇ ਉਲੰਘਣਾ ਕਰ ਰਹੀਆਂ ਹਨ ਅਤੇ ਰਾਗੀ ਦਰਸ਼ਨ ਸਿੰਘ ਦਾ ਕੀਰਤਨ ਕਰਵਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਵਿਚ ਸਪਸ਼ਟ ਸ਼ਬਦਾਂ ਵਿਚ ਲਿਖਿਆ ਗਿਆ ਹੈ ਕਿ ਜਿੰਨਾ ਚਿਰ ਰਾਗੀ ਦਰਸ਼ਨ ਸਿੰਘ ਆਪਣੀ ਭੁਲ ਨਹੀਂ ਬਖਸ਼ਾ ਲੈਂਦਾ, ਓਨੀ ਦੇਰ ਇਸ ਵਿਅਕਤੀ ਨਾਲ ਕਿਸੇ ਪ੍ਰਕਾਰ ਦੀ ਕੋਈ ਸਾਂਝ ਨਾ ਰਖੀ ਜਾਵੇ। ਪ੍ਰੰਤੂ ਕੁਝ ਹੰਕਾਰੀ ਲੋਕ ਆਪਣੀ ਝੂਠੀ ਸ਼ੋਹਰਤ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹਨ, ਜੋ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਗੁਰਬਚਨ ਸਿੰਘ ਨੇ ਕਿਹਾ ਕਿ ਜੋ ਵੀ ਸਭਾ-ਸੁਸਾਇਟੀਆਂ, ਪ੍ਰਬੰਧਕ ਕਮੇਟੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨਗੀਆਂ ਉਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਮਰਥਨ ਆਦਿ ਨਹੀਂ ਦਿਤਾ ਜਾਵੇਗਾ।


ਟਿੱਪਣੀ:

ਪੱਪੂ ਗੁਰਬਚਨ ਤੇਰੇ ਇਸ ਡਰਾਵੇ ਤੋਂ ਤੇਰੇ ਵਰਗੇ ਚਮਚੇ ਡਰਦੇ ਹੋਣਗੇ, ਜਾਗਰੂਕ ਸਿੱਖਾਂ ਨੂੰ ਨਾ ਤਾਂ ਤੇਰੀ ਕੋਈ ਪਰਵਾਹ ਹੈ, ਨਾ ਤੇਰੇ ਕਿਸੇ ਕੂੜਨਾਮੇ ਦਾ ਡਰ ਅਤੇ ਨਾ ਹੀ ਤੇਰੀ ਕੋਈ ਬੁੱਕਤ। ਜਿਹੜੇ ਅਖੌਤੀ ਕਾਲ ਕੋਠੜੀ ਨੂੰ ਤੂੰ ਅਕਾਲ ਤਖ਼ਤ ਆਖ ਰਿਹਾ ਹੈਂ, ਉਸ 'ਤੇ ਕਿਸੇ ਜਾਗਦੀ ਜ਼ਮੀਰ ਸਿੱਖ ਦੀ ਜੁੱਤੀ ਵੀ ਨਾ ਜਾਵੇ। ਜਿੰਨੀ ਤੇਰੇ ਕੋਲ ਆਪਣੇ ਆਕਾ ਦੀ ਦਿੱਤੀ ਫੁਕ ਹੈ, ਲਾ ਲੈ ਜ਼ੋਰ, 2009 ਤੋਂ ਬਾਅਦ ਸਾਰੀ ਦੁਨੀਆਂ 'ਚ ਉਨ੍ਹਾਂ ਨੇ ਕੀਰਤਨ ਕੀਤਾ ਹੈ, ਅਤੇ ਕਰਦੇ ਰਹਿਣਗੇ।

ਦਿੱਲੀ 'ਚ ਜੋ ਕੁੱਝ ਹੋਇਆ ਹੈ, ਉਹ ਸਿਆਸਤ ਤੋਂ ਪ੍ਰੇਰਿਤ ਹੈ। ਦਿੱਲੀ 'ਚ ਕਿਹੜਾ ਇਹ ਪਹਿਲਾ ਸਮਾਗਮ ਹੋਇਆ ਹੈ, ਪਿਛਲੇ ਦਿਨਾਂ 'ਚ ਕੋਈ 9-10 ਸਮਾਗਮ ਹੋਏ ਹਨ। ਇਨ੍ਹਾਂ ਬਾਦਲ ਦੇ ਪੱਪੂਆਂ ਨੂੰ ਡਰ ਹੈ ਕਿ ਕਿਤੇ ਆਉਣ ਵਾਲੀਆਂ ਚੋਣਾਂ 'ਚ ਇਨ੍ਹਾਂ ਦਾ ਨੁਕਸਾਨ ਨਾ ਹੋ ਜਾਏ, ਇਸੇ ਲਈ 5 ਸਾਲਾਂ ਬਾਅਦ ਉਹੀਓ ਧਮਕੀਆਂ ਵਾਲਾ ਨਾਟਕ ਦੁਹਰਾਇਆ ਜਾ ਰਿਹਾ ਹੈ, ਜਿਹੜਾ 2009 'ਚ ਕੀਤਾ ਗਿਆ ਸੀ, ਜਦੋਂ ਸ਼ੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਸਨ, ਬਾਦਲਾਂ ਨੂੰ ਪ੍ਰੋ. ਦਰਸ਼ਨ ਸਿੰਘ ਤੋਂ ਖਤਰਾ ਸੀ, ਇਸੇ ਲਈ ਲਾਂਬੇ ਦੇ ਲਾਏ ਲਾਂਬੂ ਦਾ ਬਹਾਨਾ ਬਣਾ ਕੇ, ਉਨ੍ਹਾਂ ਨੂੰ ਛੇਕਿਆ ਗਿਆ। ਜਿਸਦਾ ਅੰਜਾਮ ਇਹ ਹੋਇਆ ਕਿ ਦੁਨੀਆ ਭਰ ਦੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ, ਅਤੇ ਉਸ ਕੂੜਨਾਮੇ ਦਾ ਬਾਈਕਾਟ ਕੀਤਾ, ਜੋ ਹਾਲੇ ਤੱਕ ਜਾਰੀ ਹੈ।

ਇਨ੍ਹਾਂ ਡਰਾਵਿਆਂ ਦਾ ਅਸਰ ਉਨ੍ਹਾਂ 'ਤੇ ਹੁੰਦਾ ਹੈ, ਜਿਹੜੇ ਸਿਧਾਂਤ ਨੂੰ ਛੱਡ ਸਮਝੌਤਿਆਂ 'ਤੇ ਜ਼ਿੰਦਗੀ ਗੁਜ਼ਾਰਦੇ ਨੇ, ਜਾਗਰੂਕ ਸਿੱਖਾਂ 'ਤੇ ਨਹੀਂ।

ਖ਼ਾਲਸਾ ਨਿਊਜ਼ ਇਹ ਆਸ ਕਰਦੀ ਹੈ ਕਿ ਜਾਗਰੂਕ ਸਿੱਖ ਜਥੇਬੰਦੀਆਂ ਭਾਵੇਂ ਭਾਰਤ ਜਾਂ ਵਿਦੇਸ਼ਾਂ 'ਚ ਹਨ, ਉਨ੍ਹਾਂ ਦੇ ਸਮਾਗਮ ਉਲੀਕਣ, ਦੇਖੀਏ ਕਿੰਨਾਂ ਜ਼ੋਰ ਹੈ ਇਸ ਪੱਪੂ 'ਚ

ਇੱਕ ਹੋਰ ਗੱਲ, ਜੇ ਹਿੰਮਤ ਹੇ ਤਾਂ ਐਲਾਨ ਕਰਕੇ ਬਾਦਲ ਦੀ ਬੁੱਕਲ ਤੋਂ ਨਿਕਲਕੇ ਬਾਹਰਲੇ ਦੇਸ਼ਾਂ 'ਚ ਵੜ ਕੇ ਦਿਖਾ, ਜੁੱਤੀਆਂ ਨਾਲ ਸਵਾਗਤ ਹੋਵੇਗਾ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top