Share on Facebook

Main News Page

ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਪੁਲਿਸ ਵਲੋਂ ਕਿਸਾਨਾਂ ਖਿਲਾਫ ਕੀਤੀ ਗਈ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ

ਅੰਮ੍ਰਿਤਸਰ: (22 ਫਰਵਰੀ, ਨਰਿੰਦਰ ਪਾਲ ਸਿੰਘ): ਪੰਜਾਬ ਸਟੇਟ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਦਫਤਰ ਮੁਹਰੇ ਰੋਸ ਮੁਜਾਹਰਾ ਕਰਨ ਪੁਜੇ ਕਿਸਾਨਾਂ ਨੇ ਸੁਣਵਾਈ ਨਾ ਹੁੰਦੀ ਵੇਖ, ਬਿਜਲੀ ਬੋਰਡ ਦੇ ਇਕ ਐਕਸੀਅਨ ਨੂੰ ਹੀ ਬੰਦੀ ਬਣਾ ਲਿਆ।

ਰੋਹ ਵਿੱਚ ਆਈ ਪੁਲਿਸ ਨੇ ਅੰਨ੍ਹੇ ਵਾਹ ਲਾਠੀ ਚਾਰਜ ਕੀਤਾ ਤੇ ਅਥਰੂਗੈਸ ਦੇ ਗੋਲੇ ਵਰਤੇ।

ਨਤੀਜਨ 70 ਦੇ ਕਰੀਬ ਕਿਸਾਨ ਤੇ ਪੁਲਿਸ ਮੁਲਾਜਮ ਜਖਮੀ ਹੋਏ ਬਹਾਦਰ ਸਿੰਘ ਨਾਮੀ ਇਕ 70 ਸਾਲਾ ਬਜੁਰਗ ਦੀ ਲਾਸ਼ ਦੇਰ ਸ਼ਾਮ ਰਣਜੀਤ ਐਵੇਨਿਉ ਨੇੜਿਉਂ ਮਿਲੀ। ਪੁਲਿਸ ਨੇ ਬਹਾਦਰ ਸਿੰਘ ਦਾ ਪੋਸਟ ਮਾਰਟਮ ਤਾਂ ਸਵੇਰੇ 11 ਵਜੇ ਦੇ ਕਰੀਬ ਹੀ ਕਰਵਾ ਲਿਆ ਲੇਕਿਨ ਲਾਸ਼ ਵਾਰਸਾਂ ਦੇ ਹਵਾਲੇ ਕਰਨ ਲਈ ਸ਼ਾਮ ਪਾ ਦਿੱਤੀ।

ਖਬਰ ਲਿਖੇ ਜਾਣ ਤੀਕ ਵਾਰਸਾਂ ਨੂੰ ਲਾਸ਼ ਵੀ ਨਹੀਂ ਸੀ ਦਿਖਾਈ ਜਿਸਦੇ ਚਲਦਿਆਂ ਪੋਸਟ ਮਾਰਟਮ ਹਾਊਸ ਦੇ ਬਾਹਰ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਰਹੇ।

ਕਿਸੇ ਅਣਸੁਖਾਂਵੀ ਘਟਨਾ ਨਾਲ ਨਿਪਟਣ ਲਈ ਪੁਲਿਸ ਨੇ ਵੀ ਸਖਤ ਪ੍ਰਬੰਧ ਕੀਤੇ ਹੋਏ ਸਨ।

ਲਾਸ਼ ਦੇਣ ਵਿੱਚ ਕੀਤੀ ਜਾ ਰਹੀ ਦੇਰੀ ਦੇ ਚਲਦਿਆਂ ਕਿਸਾਨਾਂ ਨੇ ਆਖਿਰ ਲਾਸ਼ ਲੈਣ ਲਈ ਸ਼ਰਤਾਂ ਵੀ ਸੁਣਾ ਦਿੱਤੀਆਂ, ਕਿ ਮ੍ਰਿਤਕ ਦੇ ਪ੍ਰੀਵਾਰ ਨੂੰ 10 ਲੱਖ ਰੁਪਏ ਤੇ ਮ੍ਰਿਤਕ ਸਿਰ ਚੜ੍ਹਿਆ ਕਰਜਾ ਮੁਆਫ ਕੀਤਾ ਜਾਏ, ਗੰਭੀਰ ਜਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ ਇੱਕ ਲੱਖ ਰੁਪਏ ਪ੍ਰਤੀ ਮੁਆਵਜਾ ਦਿੱਤਾ ਜਾਏ ਅਤੇ ਸਾਰੇ ਫੜੇ ਕਿਸਾਨ ਬਿਨ੍ਹਾ ਸ਼ਰਤ ਰਿਹਾਅ ਕੀਤੇ ਜਾਣ।

ਵੇਖਣ ਵਾਲੀ ਗਲ ਤਾਂ ਇਹ ਵੀ ਸੀ ਕਿ ਮਾਰਿਆ ਗਿਆ ਕਿਸਾਨ ਬਹਾਦਰ ਸਿੰਘ ਪੁਤਰ ਸੁੱਚਾ ਸਿੰਘ ਵਾਸੀ ਬੰਡਾਲਾ ਜਿਲ੍ਹਾ ਅੰਮ੍ਰਿਤਸਰ, ਬਾਦਲ ਦਲ ਨਾਲ ਸੰਬੰਧਿਤ ਸੀ ਲੇਕਿਨ ਕਿਸਾਨੀ ਹੱਕਾਂ ਲਈ ਰੋਸ ਧਰਨੇ ਵਿਚ ਸ਼ਾਮਿਲ ਹੋਇਆ ਸੀ।

ਲਾਸ਼ ਲੈਣ ਆਏ ਜਿਆਦਾਤਰ ਕਿਸਾਨ ਅਕਾਲੀ ਦਲ ਨਾਲ ਸੰਬੰਧਿਤ ਸਨ, ਲੇਕਿਨ ਜਦ ਉਨ੍ਹਾ ਪਾਸੋਂ ਇਹ ਪੁਛਿਆ ਗਿਆ ਕਿ ਤੁਸੀਂ ਵੋਟ ਤਾਂ ਬਾਦਲ ਨੂੰ ਪਾਉਂਦੇ ਹੋ, ਫਿਰ ਉਸ ਖਿਲਾਫ ਨਾਅਰੇਬਾਜੀ ਵੀ ਕਰਦੇ ਹੋ, ਇਹ ਕੀ ਨੀਤੀ ਹੈ ਤਾਂ ਜਿਆਦਾਤਾਰ ਕਿਸਾਨਾਂ ਦਾ ਉੱਤਰ ਸੀ, ਜੇ ਕੈਪਟਨ ਨੂੰ ਵੋਟ ਪਾ ਦਿੱਤੀ ਉਸਨੇ ਮੁਫਤ ਬਿਜਲੀ ਪਾਣੀ ਥੋੜਾ ਦੇਣਾ।

ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਪੁਲਿਸ ਵਲੋਂ ਕਿਸਾਨਾਂ ਖਿਲਾਫ ਕੀਤੀ ਗਈ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ।

 ਲੁਧਿਆਣਾ ਵਿਖੇ ਸਾਂਝ ਕੇਂਦਰ ਦਾ ਉਦਘਾਟਨ ਕਰਨ ਆਏ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਧਰਨਾਕਾਰੀ ਕਿਸਾਨਾਂ ਨੇ ਪਾਵਰਕਾਮ ਦੇ ਸਟਾਫ ਨੂੰ ਬੰਦੀ ਬਣਾ ਲਿਆ ਸੀ, ਲਿਹਾਜ਼ਾ ਪੁਲਸ ਨੂੰ ਕਿਸਾਨਾ ਖਿਲਾਫ ਕਾਰਵਾਈ ਕਰਨੀ ਪਈ।

 

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top