Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੀਰਤਨ ਪ੍ਰਚਾਰ ਤੇ ਪਾਬੰਦੀ ਲਾਉਣਾ ਹੀ ਵੱਡਾ ਗੁਨਾਹ ਹੈ
-:
ਅਵਤਾਰ ਸਿੰਘ ਮਿਸ਼ਨਰੀ 510 432 5827

ਗੁਰਬਾਣੀ ਦੇ ਪ੍ਰਚਾਰ ਕੀਰਤਨ 'ਤੇ ਪਾਬੰਦੀ ਲਾਉਣਾ ਹੀ ਸਭ ਤੋਂ ਵੱਡਾ ਗੁਨਾਹ ਹੈ, ਜਿਸ ਦੇ ਅਖੌਤੀ ਜਥੇਦਾਰ ਖੁਦ ਦੋਸ਼ੀ ਹਨ। ਸਭ ਜਾਣਦੇ ਹਨ ਕਿ ਇਹ ਪਾਬੰਧੀਆਂ ਰਾਜਨੀਤੀ ਤੋਂ ਪ੍ਰੇਰਤ ਹਨ। ਇਨ੍ਹਾਂ ਪਾਬੰਦੀਆਂ ਦਾ ਗੁਰਮਤਿ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ। ਦਸਮ ਗ੍ਰੰਥ ਦੀ ਗੰਦੀ ਤੇ ਗੁਰੂ ਨਿੰਦਕ ਰਚਨਾ ਨੂੰ ਗੁਰਬਾਣੀ ਕਹਿਣਾ ਹੀ ਮਹਾਂਨ ਪਾਪ ਹੈ ਅਤੇ ਜੇ ਕੋਈ ਵਿਦਵਾਨ ਵਿਆਖਿਆਕਾਰ ਉਸ ਬਾਰੇ ਸੰਗਤ ਨੂੰ ਦੱਸੇ ਕਿ ਅਜਿਹੀ ਗੰਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ, ਤਾਂ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ, ਨਾ ਕਿ ਔਰੰਗਜੇਬੀ ਫਤਵੇ ਜਾਰੀ ਕਰਕੇ ਉਸ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਹੈ।

ਇਸ ਦਾ ਤਾਂ ਸਿੱਧਾ ਹੀ ਮਤਲਬ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸਿੱਖ ਤਖਤਾਂ ਤੇ ਗੁਰਮਤਿ ਵਿਹੂਣੇ ਅਤੇ ਗੁਰਮਤਿ ਵਿਰੋਧੀ ਪੁਜਾਰੀਆਂ ਅਤੇ ਰਾਜਨੀਤਕ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ, ਜੋ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਕਰਨ ਵਾਲਿਆਂ ਤੇ ਆਏ ਦਿਨ ਪਾਬੰਧੀਆਂ ਲਾਉਂਦੇ ਤੇ ਕੱਚੀ ਬਾਣੀ ਦਾ ਕੀਰਤਨ ਤੇ ਵਿਆਖਿਆ ਕਰਨ ਵਾਲੇ ਡੇਰੇਦਾਰਾਂ ਨੂੰ ਸਨਮਾਣਿਤ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਨਾਂ ਕਿ ਸ਼ਰਾਬੀ, ਕਬਾਬੀ ਅਤੇ ਵਿਭਚਾਰੀ ਆਸ਼ਕਾਂ ਦੀ ਗੰਦੀ ਰਚਨਾਂ ਤ੍ਰਿਆ ਚਰਿਤ੍ਰ ਦੇ।

ਜੇ ਹੁਣ ਸਿੱਖ ਸੰਗਤ ਕੇਜਰੀਵਾਲ ਦੀ "ਆਮ ਆਦਮੀ ਪਾਰਟੀ" ਵਾਂਗ ਜਾਗ ਪਈ ਤਾਂ ਫਿਰ ਫਤਵੇ ਜਾਰੀ ਕਰਨ ਵਾਲੇ ਪੁਜਾਰੀਆਂ ਨੂੰ ਭਜਦੇ ਦੇਰ ਨਹੀਂ ਲੱਗਣੀ। ਅਮਰੀਕਾ ਵਿਖੇ ਕੁਰਾਲੀ ਵਾਲੇ ਭੇਖੀ ਸਾਧ ਦੇ ਡੇਰੇ ਚੋਂ ਇਹ ਪੁਜਾਰੀ ਜਥੇਦਾਰ ਜੁੱਤੀਆਂ ਛੱਡ ਕੇ ਨੰਗੇ ਪੈਰੀਂ ਭੱਜ ਚੁੱਕੇ ਹਨ। ਸਭ ਤੋਂ ਵੱਡਾ ਹੁਕਮਨਾਮਾ "ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ" ਹੈ, ਜਿਸ ਤੋਂ ਇਹ ਖੁੱਦ ਹੀ ਭਗੌੜੇ ਹਨ ਕਿ ਪੰਜਾਂ ਤਖਤਾਂ ਅਤੇ ਇਤਿਹਾਸਕ ਗੁਰਦੁਆਰਿਆਂ ਅਤੇ ਡੇਰਿਆਂ ਵਿੱਚ ਇਸ ਨੂੰ ਲਾਗੂ ਨਹੀਂ ਕਰ ਸਕੇ, ਉਲਟਾ ਦਬਕੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਮਾਰਦੇ ਹਨ। ਬਾਬੇ ਨਾਨਕ ਦੇ ਸਿਧਾਂਤਾਂ ਦੇ ਕਾਤਲੋ ਜਰਾ ਸ਼ਰਮ ਕਰੋ, ਸ਼ਰਮ ਕਰੋ,ਸ਼ਰਮ ਕਰੋ... ਮਗਰ ਸ਼ਰਮ ਆਪ ਕੋ ਆਤੀ ਹੀ ਨਹੀਂ। ਅਰਦਾਸ ਕਰਦੇ ਹਾਂ ਕਿ ਕਰਤਾ ਕਰਤਾਰ ਸਭ ਨੂੰ ਸੁਮੱਤ ਬਖਸ਼ੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top