Share on Facebook

Main News Page

ਬਾਦਲਕਿਆਂ ਦੀਆਂ ਰਖੈਲਾਂ (ਅਖੌਤੀ ਜਥੇਦਾਰਾਂ) ਨੂੰ ਖੁੱਲਾ ਚੈਲੰਜ
-: ਟਾਈਗਰ ਜਥਾ ਯੂਕੇ

22 ਫਰਵਰੀ 2013 ਨੂੰ ਅਖੌਤੀ ਜਥੇਦਾਰ ਵੱਲੋਂ ਲੱਗਾ ਇੱਕ ਬਿਆਨ ਪੜ੍ਹ ਕੇ ਇਨ੍ਹਾਂ ਦੀ ਡਾਵਾਂਡੋਲ ਹੋਈ ਹਾਲਤ 'ਤੇ ਬੜਾ ਤਰਸ ਅਤੇ ਹਾਸਾ ਆਇਆ।

ਤਰਸ ਇਸ ਲਈ ਆਇਆ ਕਿ ਅੱਜ ਪੰਥ ਦੀ 90% ਤੋਂ ਵੱਧ ਸੰਗਤ ਇਨ੍ਹਾਂ ਦੇ ਸਰਕਾਰੀ ਹੁਕਮਨਾਮਿਆਂ ਨੂੰ ਸ਼ਰੇਆਮ ਠੁਕਰਾ ਕਰ ਰਹੀ ਹੈ, ਜਿਸਦਾ ਕਾਰਣ ਸਿਰਫ ਤੇ ਸਿਰਫ ਇਹ ਹੀ ਹੈ, ਕਿ ਇਹ ਹੁਕਮਨਾਮੇ ਪੰਥਿਕ ਹਿੱਤਾਂ ਨੂੰ ਮੁੱਖ ਰੱਖ ਕੇ ਨਹੀਂ, ਸਗੋਂ ਬਾਦਲਕਿਆਂ ਪ੍ਰਤੀ ਵਫਾਦਾਰੀ ਨਿਭਾਉਣ ਲਈ ਜਾਰੀ ਕੀਤੇ ਜਾਂਦੇ ਹਨ ਅਤੇ ਅਖੀਰ ਇਹਨਾ ਸਰਕਾਰੀ ਹੁਕਮਨਾਮਿਆਂ ਦੇ ਪਰਿਣਾਮ ਵਜੋਂ ਇਹਨਾ ਨੂੰ ਇੰਨੀ ਬਦਖੋਈ ਕਰਵਾਉਣੀ ਪੈ ਜਾਂਦੀ ਹੈ, ਕਿ ਦੇਖ ਕੇ ਤਰਸ ਜਿਹਾ ਆ ਜਾਂਦਾ ਕਿ ਇਸ ਜਥੇਦਾਰੀ ਦੀ ਪੋਜੀਸ਼ਨ ਦਾ ਅੱਜ ਕੀ ਮੁੱਲ ਰਹਿ ਗਿਆ ਹੈ!

ਹੁਣ ਹਾਸੇ ਵਾਲੀ ਗੱਲ ਇਹ ਹੈ ਕਿ ਇਹ ਫਿਰ ਨਾਦਰ ਅਤੇ ਮੰਨੂੰ ਦੀ ਨਕਲ ਕਰਦੇ ਹੋਏ, ਆਪਣੇ ਨਾਜਾਇਜ਼ ਪਤੀ-ਪ੍ਰਮੇਸ਼ਰ ਬਾਦਲ ਨੂੰ ਖੁਸ਼ ਕਰਨ ਲਈ, ਇਹਨਾ ਸਰਕਾਰੀ ਹੁਕਮਨਾਮਿਆਂ ਨੂੰ ਜਬਰੀ ਲਾਗੂ ਕਰਵਾਉਣ ਲਈ ਗੁੰਡਾਗਰਦੀ 'ਤੇ ਉਤਰ ਆਉਂਦੇ ਹਨ, ਪਰ ਇਹ ਮਹੰਤ ਨਰੈਣੂ ਦੀਆਂ ਰੂਹਾਂ ਨੂੰ ਇਹ ਨਹੀਂ ਪਤਾ, ਕਿ ਇਹ ਗੁੰਡਾਗਰਦੀ ਦੀ ਉਮਰ ਕੋਈ ਬਹੁਤੀ ਵਡੇਰੀ ਨਹੀਂ ਹੁੰਦੀ।

ਇਹਨਾ ਨੇ ਆਪਣੇ ਅਖਬਾਰੀ ਬਿਆਨ ਵਿੱਚ ਜਿਕਰ ਕੀਤਾ ਹੈ ਕਿ ਪ੍ਰੋ. ਦਰਸ਼ਨ ਸਿੰਘ ਕੋਲੋਂ ਕੀਰਤਨ ਕਰਵਾਉਣ ਵਾਲੇ ਸਾਰੇ ਤਨਖ਼ਾਹੀਏ ਹੋਣਗੇ। ਅਸੀਂ ਇਹਨਾ ਨੂੰ ਖੁੱਲਾ ਚੈਲੰਜ ਕਰਦੇ ਹੋਏ ਅਤੇ ਇਹਨਾਂ ਦੀ ਇਸ ਗਿੱਦੜ ਭੱਬਕੀ ਨੂੰ ਜੁੱਤੀ ਦੀ ਨੋਕ 'ਤੇ ਨਕਾਰਦੇ ਹੋਏ ਐਲਾਨ ਕਰਦੇ ਹਾਂ, ਕਿ ਅਸੀਂ ਸਿੱਖੀ ਸਿਧਾਂਤਾਂ 'ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਪ੍ਰੋ: ਦਰਸ਼ਨ ਸਿੰਘ ਖਾਲਸਾ ਨਾਲ ਕੰਧ ਵਾਂਗ ਖੜੇ ਹਾਂ, ਅਤੇ ਪਹਿਲਾ ਭੀ ਤੁਹਾਡੇ ਕੂੜਨਾਮੇ ਤੋਂ ਬਾਅਦ ਪ੍ਰੋ. ਸਾਹਿਬ ਦਾ ਕੀਰਤਨ ਕਰਵਾਇਆ ਸੀ ਅਤੇ ਅੱਗੇ ਤੋਂ ਭੀ ਇਹ ਪ੍ਰੋਗਰਾਮ ਟਾਈਗਰ ਜਥੇ ਵੱਲੋਂ ਜਾਰੀ ਰਹਿਣਗੇ।

ਅਗਰ ਹਿੰਮਤ ਹੈ, ਤਾਂ ਟਾਈਗਰ ਜਥੇ ਦਾ ਚੈਲੰਜ ਕਬੂਲਦੇ ਹੋਏ, ਆਉ ਕਿਸੇ ਭੀ ਮੀਡਿਆ ਉੱਤੇ ਲਾਇਵ ਅਤੇ ਪਾਰਦਰਸ਼ੀ ਤਰੀਕੇ ਨਾਲ ਤੁਹਾਡੀ ਕਾਰਗੁਜਾਰੀ 'ਤੇ ਗੱਲ ਕਰੀਏ

ਯਾਦ ਰੱਖਿਉ, ਕਿ ਪਿੱਠਾਂ ਦਿਖਾ ਕੇ ਭੱਜਣ ਵਾਲਿਆਂ ਨੂੰ ਖ਼ਾਲਸਾ ਕਿਸੇ ਵੇਲੇ ਉੱਡਦੇ ਜਹਾਜਾਂ ਵਿੱਚ ਭੀ ਕਾਬੂ ਕਰ ਲੈਂਦਾ ਹੈ, ਅਤੇ ਕਿਤੇ ਅਗਲੀ ਵਾਰੀ ਬਾਦਲ ਦੀ ਸਭ ਤੋਂ ਹਰਮਨ ਪਿਆਰੀ ਅਤੇ ਨਜ਼ਦੀਕੀ ਰਖੈਲ ਅਖੌਤੀ ਜਥੇਦਾਰ ਗੁਰਬਚਨ ਸਿੰਘ ਦੀ ਨਾ ਹੋਵੇ!

ਟਾਈਗਰ ਜਥਾ ਯੁ.ਕੇ. ਇਹਨਾ ਨੂੰ ਖੁੱਲਾ ਚੈਲੰਜ ਕਰਦੇ ਹੋਏ ਅਤੇ ਇਹਨਾਂ ਦੀ ਇਸ ਗਿੱਦੜ ਭੱਬਕੀ ਨੂੰ ਜੁੱਤੀ ਦੀ ਨੋਕ 'ਤੇ ਨਕਾਰਦੇ ਹੋਏ ਐਲਾਨ ਕਰਦੇ ਹਾਂ, ਕਿ ਅਸੀਂ ਸਿੱਖੀ ਸਿਧਾਂਤਾਂ 'ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਪ੍ਰੋ: ਦਰਸ਼ਨ ਸਿੰਘ ਖਾਲਸਾ ਨਾਲ ਕੰਧ ਵਾਂਗ ਖੜੇ ਹਾਂ, ਅਤੇ ਪਹਿਲਾ ਭੀ ਤੁਹਾਡੇ ਕੂੜਨਾਮੇ ਤੋਂ ਬਾਅਦ ਪ੍ਰੋ. ਸਾਹਿਬ ਦਾ ਕੀਰਤਨ ਕਰਵਾਇਆ ਸੀ ਅਤੇ ਅੱਗੇ ਤੋਂ ਭੀ ਇਹ ਪ੍ਰੋਗਰਾਮ ਟਾਈਗਰ ਜਥੇ ਵੱਲੋਂ ਜਾਰੀ ਰਹਿਣਗੇ।
24 ਮਾਰਚ 2013: ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਆਪਣੀ ਭਾਰਤ ਫੇਰੀ ਤੋਂ ਬਾਅਦ ਅੱਜ ਯੂ.ਕੇ. ਪਹੁੰਚੇ, ਜਿੱਥੇ ਉਨ੍ਹਾਂ ਦਾ ਸਿੱਖ ਸੰਗਤਾਂ ਵਲੋਂ ਭਰਵਾਂ ਅਤੇ ਜੋਰਦਾਰ ਸਵਾਗਤ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top