Share on Facebook

Main News Page

ਅਖੌਤੀ ਪੰਥਿਕ ਰੇਡਿਉ ''ਪੰਜਾਬ ਰੇਡਿਉ'' ਦੇ ਦੋਗਲੇ ਰੋਲ ਨੂੰ ਮੁੱਖ ਰੱਖਦੇ ਕੀਤੀ ਗਈ ਕੌਨਫਰੰਸ
-: ਟਾਈਗਰ ਜਥਾ ਯੂ.ਕੇ.

ਮਿਤੀ ੨੧/੦੨/੨੦੧੪ ਨੂੰ ਇੱਕ ਵਿਸੇਸ਼ ਕੌਨਫਰੰਸ ਆਯੋਜਿਤ ਕੀਤੀ ਗਈ, ਜਿਸ ਵਿੱਚ ਖਾਸ ਕਰਕੇ ਪੰਥਿਕ ਮਖੌਟੇ ਵਿੱਚ ਵਿਚਰ ਰਹੇ ਪੰਜਾਬ ਰੇਡਿਉ ਯੂ.ਕੇ., ਜਿਸਦੇ ਮਾਲਿਕ ਸੁਰਜੀਤ ਘੁੰਮਣ ਦੀਆਂ ਗੈਰ ਪੰਥਿਕ ਕਾਰਵਾਈਆਂ ਤੋਂ ਰੇਡਿਉ ਦੇ ਸਰੋਤਿਆਂ ਨੂੰ ਰੁਬਰੂ ਕਰਵਾਇਆ ਗਿਆ, ਕਿ ਕਿਵੇਂ ਸੰਗਤਾਂ ਨੂੰ ਪੰਥ ਦਾ ਹੋਕਾ ਦੇ ਕੇ ਪੈਸੇ ਇੱਕਠੇ ਕੀਤੇ ਜਾਂਦੇ ਹਨ ਅਤੇ ਫਿਰ ਇਹਨਾਂ ਪੈਸਿਆਂ ਨਾਲ ਪਿੱਛੇ ਭਾਰਤ ਵਿੱਚ ਜਾ ਕੇ ਬਿਊਟੀ ਪਾਰਲਰ ਖੋਲੇ ਜਾ ਰਹੇ ਹਨ। ਸੰਗਤਾਂ ਦੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ, ਜਦੋਂ ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ ਅਤੇ ਪੰਥ ਦਾ ਹੋਕਾ ਦੇਣ ਵਾਲੇ ਇਸ ਰੇਡਿਉ ਦੇ ਮਾਲਿਕ ਸੁਰਜੀਤ ਘੁੰਮਣ ਨੂੰ ਬਾਦਲ ਅਤੇ ਮਜੀਠੀਆ ਤੋਂ ਸਰੋਪੇ ਲੈਣ ਵਾਲੀਆਂ ਫੋਟੋਆਂ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖੀਆਂ

ਪੰਜਾਬੀ ਦੀ ਕਹਾਵਤ ਹੈ ਕਿ ''ਜਿਹੋ ਜਹੀ ਕੋਕੋ, ਉਹੋ ਜਹੇ ਕੋਕੋ ਦੇ ਬੱਚੇ'' ਇਸ ਰੇਡਿਉ ਦੇ ਮਾਲਿਕ ਅਤੇ ਉਸਦੇ ਇੱਕ ਬੜੇ ਨੇੜਲੇ Presenter ਡਾ. ਗੁਰਦੀਪ ਸਿੰਘ ਜਗਵੀਰ 'ਤੇ ਬੜੀ ਫਿੱਟ ਹੁੰਦੀ ਜਾਪਦੀ ਹੈ।

ਡਾ. ਗੁਰਦੀਪ ਸਿੰਘ ਜਗਵੀਰ ਦੇ ਨਾਮ 'ਤੇ ਇੱਕ ਗੁਪਤ ਦਸਤਾਵੇਜ ਜੋ ਕਿ Prime Minister India ਲੈਟਰ ਪੈਡ ਤੋਂ ਇਸ Ref No. RAW/Def./Pub/8379 ਹੇਠ ਜਾਰੀ ਹੋਇਆ ਹੈ, ਭੀ ਦੇਖਣ ਨੂੰ ਮਿਲਿਆ(ਇਹ ਦਸਤਾਵੇਜ਼ ਥੱਲੇ ਦਿੱਤਾ ਗਿਆ ਹੈ)

ਇਸ ਚਿੱਠੀ ਵਿੱਚ ਬੜਾ ਸਪੱਸਟ ਦੇਖਿਆ ਜਾ ਸਕਦਾ ਹੈ, ਕਿ ਕਿਵੇਂ ਇਸ ਅਖੌਤੀ ਪੰਥਿਕ Presenter ਡਾ. ਗੁਰਦੀਪ ਸਿੰਘ ਜਗਵੀਰ ਨੇ ਭਾਰਤ ਸਰਕਾਰ ਪ੍ਰਤੀ ਵਫਾਦਾਰੀ ਅਤੇ ਸਿੱਖਾਂ ਨਾਲ ਦਗਾ ਕਮਾਉਣ ਦੀ ਕੀਮਤ ਵਸੂਲ ਕੀਤੀ।

ਹੁਣ ਜਿਹੜਾ ਮੁੱਦਾ ਵਿਸੇਸ਼ ਕਰਕੇ ਕੌਨਫਰੰਸ ਵਿੱਚ ਗਰਮਾਇਆ ਰਿਹਾ, ਉਹ ਸੀ ਧੋਖੇ ਨਾਲ ਸਿਰਦਾਰ ਜਸਵੀਰ ਸਿੰਘ ਨੂੰ ਪੰਜਾਬ ਰੇਡਿਉ ਤੋਂ ਕੱਢਣਾ ਅਤੇ ਬੇਬੁਨਿਆਦ ਦੋਸ਼ ਲਾ ਕੇ ਬਦਨਾਮ ਕਰਨਾ।

ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਸ. ਜਸਵੀਰ ਸਿੰਘ ਨੇ ਹਮੇਸ਼ਾ ਤੱਤ ਗੁਰਮਤਿ 'ਤੇ ਪਹਿਰਾ ਦਿੱਤਾ ਅਤੇ ਪਿੱਛੇ ਜਿਹੇ ਕੁਝ ਗੁੰਡਾ ਪਾਰਟੀ ਢਾਡੀ ਜਥੇ (ਜਾਗੋ ਵਾਲੇ) ਵੱਲੋਂ ਸਿੱਖ ਵਿਦਵਾਨ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯੂਕੇ ਵਿੱਚ ਹੋ ਰਹੀਆਂ ਸਰਗਰਮੀਆਂ ਵਿੱਚ ਭਾਗ ਲੈਣ ਦੇ ਦੋਸ਼ ਵਿੱਚ, ਇਸ ਪੰਥਿਕ ਰੂਹ ਦੀਆਂ ਲੱਤਾ ਤੱਕ ਤੋੜ ਦਿੱਤੀਆਂ ਗਈਆਂ ਸਨ। ਪਰ ਫਿਰ ਭੀ ਸ. ਜਸਵੀਰ ਸਿੰਘ ਹੁਰਾਂ ਨੇ ਹੌਂਸਲਾ ਨਹੀ ਹਾਰਿਆ ਸਗੋਂ ਆਪਣੇ ਘਰ ਤੋਂ ਹੀ ਲਾਇਵ ਪ੍ਰੋਗਰਾਮ ਕਰਕੇ ਇਹਨਾ ਗੁੰਡਿਆਂ ਦਾ ਮੂੰਹ ਤੋੜ ਜੁਵਾਬ ਦਿੰਦੇ ਰਹੇ।

ਅਸਲ ਵਿੱਚ ਜਦੋਂ ਪਿਛਲੇ ਸਾਲ ਮਾਰਚ ੨੦੧੩ ਵਿੱਚ ਜਸਵੀਰ ਸਿੰਘ ਹੁਰਾਂ ਨੇ ਪ੍ਰੋ: ਦਰਸ਼ਨ ਸਿੰਘ ਖਾਲਸਾ ਦੀ ਲਾਇਵ ਇੰਟਰਵਿਊ ਕੀਤੀ, ਤਾਂ ਇਹਨਾਂ ਨੂੰ ਬੜੀਆਂ ਮਿਰਚਾ ਲੱਗੀਆਂ ਅਤੇ ਉਦੋ ਤੋਂ ਹੀ ਬਹਾਨੇ ਬਣਾਏ ਜਾ ਰਹੇ ਸਨ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਸਵੀਰ ਸਿੰਘ ਨੂੰ ਕਿਸੇ ਨੁੱਕਰੇ ਲਾ ਕੇ, ਮੈਦਾਨ ਸਾਫ਼ ਕੀਤਾ ਜਾਵੇ ਅਤੇ ਇਸ ਲਈ ਬਾਰ-ਬਾਰ ਇਹਨਾ ਨੂੰ ਜ਼ਲੀਲ ਕਰਨਾ ਸ਼ੁਰੂ ਕੀਤਾ ਗਿਆ। ਅਖੀਰ ਇੱਕ ਦਿਨ ਐਸਾ ਆਇਆ ਕਿ ਜਸਵੀਰ ਸਿੰਘ ਹੁਰਾਂ ਨੇ ਖੁੱਦ ਹੀ ਕਿਹਾ ਕਿ ਜੇ ਤੁਹਾਡਾ ਇਰਾਦਾ ਮੈਨੂੰ ਰੱਖਣ ਦਾ ਨਹੀਂ ਹੈ ਤਾਂ ਮੇਰਾ ਹਿਸਾਬ ਕਰ ਦੇਵੋ। ਚਾਣਕਿਆ ਨੀਤੀ ਵਰਤਦੇ ਹੋਏ ਸੁਰਜੀਤ ਸਿੰਘ ਘੁੰਮਣ ਨੇ ਕਿਹਾ ਤੁਹਾਡਾ ਜਿਹੜਾ ਮੇਰੇ ਵੱਲ ਚਾਲੀ ਹਜਾਰ ਦੇ ਕਰੀਬ ਪੌਂਡ ਪਿਛਲੇ ਕਾਫੀ ਲੰਮੇ ਸਮੇ ਤੋਂ ਦੇਣ ਵਾਲਾ ਹੈ, ਮੈਂ ਉਹ ਅਦਾ ਕਰ ਦੇਵਾਂਗਾ, ਪਰ ਕਿਰਪਾ ਕਰਕੇ ਅੱਜ ਰੇਡਿਉ 'ਤੇ ਇਹ ਬੋਲ ਦੇਵੋ ਕਿ ਮੈਂ ਪੰਜਾਬ ਰੇਡਿਉ ਬੜੀ ਖੁਸ਼ੀ ਨਾਲ ਛੱਡ ਕੇ ਜਾ ਰਿਹਾ ਹਾਂ ਤਾਂ ਕਿ ਸ਼੍ਰੋਤਿਆਂ 'ਤੇ ਕੋਈ ਫਰਕ ਨਾ ਪਵੇ।

ਜਸਵੀਰ ਸਿੰਘ ਰੇਡਿਉ 'ਤੇ ਇਹ ਬੋਲ ਗਏ ਤਾਂ ਬਸ ਫਿਰ ਕੀ! ਹੋ ਗਈ ਗੰਦੀ ਰਾਜਨੀਤੀ ਸ਼ੁਰੂ, ਜਿਹੜੀ ਕਿਸੇ ਵੇਲੇ ਲਾਂਬੇ ਨੇ ਪ੍ਰੋ: ਦਰਸ਼ਨ ਸਿੰਘ ਜੀ ਦੀ ਵੀਡਿਉ ਨੂੰ ਕੱਟ-ਵੱਡ ਕੇ ਕੀਤੀ ਸੀ। ਇੰਨ -ਬਿੰਨ ਇਸੇ ਤਰ੍ਹਾਂ ਸਿਰਦਾਰ ਜਸਵੀਰ ਸਿੰਘ ਦੀ ਇੱਕ ਆਡਿਉ ਦੀ ਕੱਟ ਵੱਡ ਕਰ ਕੇ, ਜਿਸ ਵਿੱਚ ਉਹ ਆਪਣੇ ਆਪ ਨੂੰ ਅਕਾਲ ਪੁਰਖ ਪ੍ਰਤੀ ਨਿਮਾਣੇ ਹੋਣ ਦਾ ਸੰਕੇਤ ਦਿੰਦੇ ਹੋਏ ਲੂਣ-ਹਰਾਮੀ, ਮੂਰਖ ਅਤਿਆਦਿ ਹੋਣ ਦਾ ਪ੍ਰਗਟਾਵਾ ਕਰ ਰਹੇ ਹਨ। ਐਸੇ ਸ਼ਬਦਾਂ ਨੂੰ ਕੱਟ ਕੇ ਇੱਕ ਆਡਿਉ ਕਲਿੱਪ ਤਿਆਰ ਕਰਕੇ, ਉਸਨੂੰ ਪੰਜਾਬ ਰੇਡਿਉ 'ਤੇ ਲਗਾ ਦਿੱਤਾ ਗਿਆ ਅਤੇ ਸਾਰਾ ਦਿਨ ਆਡਿਉ ਕਲਿੱਪ ਚਲਾ ਕੇ ਇਹ ਛਾਪ ਛੱਡਣ ਦੀ ਕੋਸਿਸ਼ ਕੀਤੀ ਗਈ, ਕਿ ਜਿਵੇਂ ਜਸਵੀਰ ਸਿੰਘ ਲੂਣ-ਹਰਾਮੀ, ਮੂਰਖ ਅਤੇ ਹਰਾਮਖੋਰ ਵਰਗੇ ਸ਼ਬਦਾਂ ਦਾ ਪ੍ਰਯੋਗ ਕਰਦੇ ਹੋਏ, ਅਕਾਲ ਪੁਰਖ ਦੀ ਜਗਾ ਪੰਜਾਬ ਰੇਡਿਉ ਨੂੰ ਸੰਬੋਧਨ ਹੋ ਰਹੇ ਹਨ ਅਤੇ ਆਪਣੇ ਆਪ ਨੂੰ ਪੰਜਾਬ ਰੇਡਿਉ ਦੇ ਦੋਸ਼ੀ ਆਖ ਰਹੇ ਹਨ।

ਪਤਾ ਨਹੀਂ ਇਹ ਕੈਸੀ ਭਾਰਤੀ ਸਰਕਾਰ ਵੱਲੋਂ ਮਨਜੂਰ ਸ਼ੁਦਾ ਨੀਤੀ ਹੈ, ਜਿਸਦੀ ਅੱਜ ਕੱਲ ਵਰਤੋਂ ਕਰਦੇ ਹੋਏ ਸਾਰੇ ਪੰਥ ਦਰਦੀਆਂ ਤੇ ਪ੍ਰਸ਼ਨ ਚਿੰਨ੍ਹ ਲਾਉਣ ਦੀ ਕੋਸਿਸ਼ ਕੀਤੀ ਜਾਂਦੀ ਹੈ।

ਇਸ ਕੌਨਫਰੰਸ ਦੀ ਵੀਡਿਉ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਅੱਪਲੋਡ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top