Share on Facebook

Main News Page

ਬਰਤਾਨਵੀ ਸਿੱਖਾਂ ਦੀ ਏਕਤਾ, ਨਿਸ਼ਾਨੇ ਅਤੇ ਤਾਕਤ ਨੂੰ ਤਾਰਪੀਡੋ ਕਰੇਗੀ ਮਨਜੀਤ ਸਿੰਘ ਜੀ.ਕੇ ਅਤੇ ਮੱਕੜ ਦੀ ਫੇਰੀ
-: ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ.ਕੇ.

ਬ੍ਰਮਿੰਘਮ: ਅਗਲੇਰੇ ਕੁੱਝ ਦਿਨਾਂ ਵਿੱਚ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ, ਮਨਜੀਤ ਸਿੰਘ ਜੀ.ਕੇ ਦੀ ਸੰਭਾਵੀ ਫੇਰੀ ਦੇ ਮੱਦੇਨਜ਼ਰ ਬ੍ਰਤਾਨਵੀ ਸਿੱਖਾਂ ਵਿੱਚ ਵਿਰੋਧ ਮਈ ਝਲਕ ਸਾਫ ਨਜ਼ਰ ਆ ਰਹੀ ਹੈ।

ਇਸ ਸਬੰਧੀ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਕਾਰਜਸ਼ੀਲ ਸਿੱਖ ਜਥੇਬੰਦੀਆਂ ਦੀ ਸਾਂਝੀ ਕੋਆਰਡੀਨੇਸ਼ਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਉਕਤ ਦੋਵਾਂ ਆਗੂਆਂ ਦੀ ਇਸ ਸੰਭਾਵੀ ਫੇਰੀ ਨੂੰ ਦਿਸ਼ਾਹੀਣ ਅਤੇ ਭੰਬਲਭੂਸਾ ਪੈਦਾ ਕਰਨ ਦਾ ਇੱਕ ਨਵਾਂ ਯਤਨ ਕਰਾਰ ਦਿਤਾ ਹੈ, ਜਿਸ ਪਿੱਛੇ ਸਿੱਖ ਵਿਰੋਧੀ ਲਾਬੀ ਦਾ ਲੁਕਵਾਂ ਹੱਥ ਹੈ।

ਫੈਡਰਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ, ਭਾਈ ਬਲਬੀਰ ਸਿੰਘ ਜਥੇਦਾਰ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਭਾਈ ਗੁਰਦਿਆਲ ਸਿੰਘ ਅਟਵਾਲ, ਭਾਈ ਕੁਲਵੰਤ ਸਿੰਘ ਢੇਸੀ, ਭਾਈ ਚਰਨ ਸਿੰਘ, ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਮਨਮੋਹਣ ਸਿੰਘ, ਭਾਈ ਰਘਵੀਰ ਸਿੰਘ, ਭਾਈ ਮਹਿੰਦਰ ਸਿੰਘ ਰਠੌਰ, ਭਾਈ ਸੇਵਾ ਸਿੰਘ ਲੱਲੀ ਅਤੇ ਭਾਈ ਸੁਖਵਿੰਦਰ ਸਿੰਘ ਵਲੋਂ ਭਾਰਤ ਤੋਂ ਆ ਰਹੇ ਦੋਵਾਂ ਆਗੂਆਂ ਨੂੰ ਆਖਿਆ ਗਿਆ ਹੈ, ਕਿ ਤੁਹਾਡੀ ਇੱਥੇ ਕੋਈ ਜਰੂਰਤ ਨਹੀਂ ਹੈ। ਜੂਨ 1984 ਦੇ ਖੂਨੀ ਘੱਲੂਘਾਰੇ ਵਿੱਚ ਤੱਤਕਾਲੀ ਬ੍ਰਿਟਿਸ਼ ਸਰਕਾਰ ਵਲੋਂ ਭਾਰਤੀ ਪ੍ਰਧਾਨ ਇੰਦਰਾ ਗਾਂਧੀ ਨੂੰ ਲਿਖੇ ਗਏ ਸਹਿਮਤੀ ਪੱਤਰਾਂ ਦੇ ਜੱਗ ਜਾ਼ਹਰ ਹੋਣ ਨਾਲ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਨਿਰਾਸ਼ਾ ਅਤੇ ਰੋਸ ਦੇ ਆਲਮ ਵਿੱਚ ਹੈ।

ਇਸ ਗੱਲ ਦੀ ਤਹਿ ਤੱਕ ਜਾਣ ਅਤੇ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਅਤੇ ਪੱਖ ਸਪੱਸ਼ਟ ਕਰਵਾਉਣ ਅਤੇ ਅਗਲੇਰੀ ਕਾਰਵਾਈ ਲਈ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਸਿੱਖ ਕੌੰਸਲ ਯੂ.ਕੇ. ਨਾਲ ਮਿਲ ਕੇ ਆਪਣੇ ਤਰੀਕੇ ਨਾਲ ਯਤਨਸ਼ੀਲ ਹਨ। ਯੂ.ਕੇ. ਵਿੱਚ ਸਰਕਾਰ ਨਾਲ ਕਿਸ ਲਹਿਜ਼ੇ ਨਾਲ ਪੇਸ਼ ਆਉਣਾ ਹੈ, ਇਹ ਬਾਬਤ ਇੱਥੇ ਵਸਦੇ ਸਿੱਖ ਭਲੀ ਪ੍ਰਕਾਰ ਜਾਣੂ ਹਨ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਇਹਨਾਂ ਨੂੰ ਸਵਾਲ ਕੀਤਾ ਗਿਆ ਕਿ ਜੂਨ 1984 ਦੇ ਖੂਨੀ ਘੱਲੂਘਰੇ ਬਾਰੇ ਅਜੇ ਇਹ ਸਾਫ ਨਹੀਂ ਹੋਇਆ ਕਿ ਬ੍ਰਿਟਿਸ਼ ਸਰਕਾਰ ਨੇ ਕਿਸ ਹੱਦ ਤੱਕ ਭਾਰਤ ਸਰਕਾਰ ਦੀ ਮੱਦਦ ਕੀਤੀ ਸੀ, ਪਰ ਜਿਸ ਭਾਰਤੀ ਜਨਤਾ ਪਾਰਟੀ ਨਾਲ ਤੁਹਾਡੀ ਸਾਂਝ ਭਿਆਲੀ ਹੈ, ਜਿਸ ਨੂੰ ਤੁਸੀ ਬਿਨਾਂ ਸ਼ਰਤ ਹਿਮਾਇਤ ਦੇ ਰੱਖੀ ਹੈ, ਉਸ ਦੇ ਆਗੂ ਲਾਲ ਕਿਸ਼ਨ ਅਡਵਾਨੀ ਨੇ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਈਫ” ਵਿੱਚ ਸ਼ਰੇਆਮ ਕਬੂਲ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਹਨਾਂ ਨੇ ਇੰਦਰਾ ਗਾਂਧੀ ਤੇ ਦਬਾਅ ਬਣਾਇਆ ਸੀ। ਇਸ ਹਮਲੇ ਤੋਂ ਬਾਅਦ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੱਤੀਆਂ ਸਨ ਅਤੇ ਆਖਿਆ ਸੀ ਕਿ ਇਹ ਹਮਲਾ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ।

- ਇਸ ਕਰਕੇ ਬ੍ਰਿਟਿਸ਼ ਸਰਕਾਰ ਨਾਲ ਕੋਈ ਰਾਬਤਾ ਕਰਨ ਤੋਂ ਪਹਿਲਾਂ ਅਕਾਲੀ ਦਲ ਬਾਦਲ ਨਾਲ ਸਬੰਧਤ ਦੋਵੇਂ ਆਗੂ ਸਿੱਖ ਕੌਮ ਨੂੰ ਇਹ ਦੱਸਣ ਕਿ ਉਹਨਾਂ ਦੀ ਭਾਜਪਾ ਨਾਲ ਪਤੀ ਪਤਨੀ ਵਾਲੀ ਸਾਂਝ ਕਿਉਂ ਹੈ?

- ਪਿਛਲੇ ਤੀਹ ਸਾਲ ਤੋਂ ਇਹ ਦੋਸ਼ ਲੱਗਦੇ ਆ ਰਹੇ ਹਨ ਅਤੇ ਹੁਣ ਫੇਰ ਇਹ ਮੁੱਦਾ ਫੇਰ ਗਰਮ ਹੈ ਕਿ ਜੂਨ 1984 ਦੇ ਖੂਨੀ ਘੱਲੂਘਾਰੇ ਵਿੱਚ ਬਾਦਲ ਸਮੇਤ ਰਵਾਇਤੀ ਅਕਾਲੀ ਲੀਡਸ਼ਿੱਪ ਦਾ ਹੱਥ ਸੀ। ਜਿਸ ਦਾ ਸਬੂਤ ਇੰਦਰਾ ਗਾਂਧੀ ਨੂੰ ਲਿਖੀਆਂ ਚਿੱਠੀਆਂ ਅਤੇ ਉਸ ਨਾਲ ਇਸ ਹਮਲੇ ਨੂੰ ਅੰਜਾਮ ਦੇਣ ਲਈ ਅੱਠ ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ, ਇਸ ਬਾਰੇ ਇਹਨਾਂ ਦਾ ਕੀ ਪੱਖ ਹੈ ?

- ਸੁਮੇਧ ਸੈਣੀ ਵਲੋਂ ਸਿੱਖਾਂ ਤੇ ਕੀਤੇ ਬੇਪਨਾਹ ਜ਼ੁਲਮਾਂ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ, ਪਰ ਸੈਂਕੜੇ ਸਿੱਖਾਂ ਦੇ ਉਸ ਕਾਤਲ ਨੂੰ ਪੰਜਾਬ ਦਾ ਡੀ.ਜੀ.ਪੀ ਲਗਾਉਣਾ ਅਤੇ ਉਸਦੀ ਪੁਸ਼ਤਪਨਾਹੀ ਕਰਨੀ ਸਿੱਖ ਕੌਮ ਨਾਲ ਕਿਹੜੀ ਹਮਦਰਦੀ ਹੈ ?

ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਮਾਰੂ ਨੀਤੀਆਂ ਵਿੱਚ ਕੋਈ ਅੰਤਰ ਨਹੀਂ ਹੈ। ਕਾਤਲ ਅਤੇ ਕਤਲ ਕਰਵਾਉਣ ਵਾਲਾ ਬਰਾਬਰ ਦੇ ਦੋਸ਼ੀ ਹੋਇਆ ਕਰਦੇ ਹਨ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸਨ਼ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਜੋਗਾ ਸਿੰਘ ਨੇ ਇਹਨਾਂ ਦੋਵਾਂ ਆਗੂਆਂ ਨੂੰ ਆਪਣੀ ਯੂ.ਕੇ. ਦੀ ਸੰਭਾਵੀ ਫੇਰੀ 'ਤੇ ਮੁੜ ਵਿਚਾਰ ਕਰਨ ਲਈ ਆਖਿਆ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀ ਫੇਰੀ ਯੂ..ਕੇ ਵਿੱਚ ਸਿੱਖਾਂ ਦੀ ਏਕਤਾ , ਨਿਸ਼ਾਨੇ ਅਤੇ ਤਾਕਤ ਨੂੰ ਤਾਰਪੀਡੋ ਕਰਨ ਦਾ ਇੱਕ ਯਤਨ ਹੈ, ਜਿਸ ਤੋਂ ਸਮੁੱਚੇ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਜਾਰੀ ਕਰਤਾ: ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਜੋਗਾ ਸਿੰਘ ਕੋਆਰਡੀਨੇਟਰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ.ਕੇ.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top