Share on Facebook

Main News Page

ਹਰਨਾਖਸੁ ਦਾ ਗੈਰ ਸਿਧਾਂਤਕ ਹੁਕਮ ਮਨਵਾਉਣ ਲਈ ਅੱਜ ਵੀ ਸੰਡੈ ਅਤੇ ਮਰਕੈ ਯਤਨਸ਼ੀਲ ਹਨ, ਲੇਕਿਨ ਅਜੋਕੇ ਪ੍ਰਹਲਾਦ ਮੌਤ ਦੀ ਪਰਵਾਹ ਨਾ ਕਰਦੇ ਹੋਏ, ਅੱਜ ਵੀ ਸੱਚ ਦੇ ਨਾਲ ਖੜੇ ਹਨ
-: ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ

ਕਾਨਪੁਰ 23 ਫਰਵਰੀ, ਇੰਦਰਜੀਤ ਸਿੰਘ,ਕਾਨਪੁਰ: ਅਕਾਲੀ ਜੱਥਾ ਕਾਨਪੁਰ, ਦਵਾਰਾ ਮਨਾਏ ਜਾ ਰਹੇ ਸਲਾਨਾ ਗੁਰਮਤਿ ਸਮਾਗਮ ਵਿਚ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਨੇ ਅਜ ਸ਼ਾਮ ਦੇ ਦੀਵਾਨਾਂ ਦੀ ਹਾਜਰੀ ਭਰੀ ਅਤੇ ਗੁਰਬਾਣੀ ਕੀਰਤਨ ਨਾਲ, ਹੁਮਹੁਮਾਂ ਕੇ ਪੁਜੀਆਂ ਸੰਗਤਾਂ ਨੂੰ ਨਿਹਾਲ ਕੀਤਾ। ਅਖੌਤੀ ਜੱਥੇਦਾਰਾਂ ਦੇ ਅਖੌਤੀ ਹੁਕਮ ਨੂੰ ਮਨਵਾਉਣ ਲਈ ੳਨ੍ਹਾਂ ਦੇ ਦੂਤਾਂ ਪਾਸੋਂ ਫੈਲਾਈ ਗਈ ਦਹਿਸ਼ਤ ਨੂੰ ਸਿਰੇ ਤੋਂ ਨਕਾਰਦੇ ਹੋਰੇ ਗੁਰੂ ਕੇ ਸਿੱਖਾਂ ਦੀ ਸੰਗਤ ਹੁੰਮਹੁਮਾ ਕੇ ਪੁਜੀ । ਸੰਗਤ ਦੀ ਹਾਜਰੀ ਦੇ ਸਾਰੇ ਰਿਕਾਰਡ ਟੁਟ ਗਏ।

ਸ਼ਾਮ ਦੇ ਦੀਵਾਨ ਵਿੱਚ ਖਾਲਸਾ ਹਾਲ,ਗੋਬਿੰਦ ਨਗਰ ਵਿੱਚ ਤਿਲ ਸੁਟਣ ਦੀ ਥਾਂ ਨਹੀ ਸੀ । (ਬੋਲਦੀਆਂ ਤਸਵੀਰਾਂ ਇਸ ਗਲ ਦੀਆਂ ਗਵਾਹ ਹਨ) ਖਾਲਸਾ ਹਾਲ ਖਚਾ ਖਚ ਭਰ ਗਇਆ ਸੀ ਅਤੇ ਪ੍ਰਬੰਧਕ ਹੱਥ ਜੋੜ ਜੋੜ ਕੇ ਸੰਗਤਾਂ ਨੂੰ ਅਗੇ ਅਗੇ ਵਧਣ ਦੀ ਬੇਨਤੀ ਕਰ ਰਹੇ ਸਨ। ਸੰਗਤਾਂ ਦਾ ਗੁਰਬਾਣੀ ਕੀਰਤਨ ਪ੍ਰਤੀ ਪਿਆਰ ਠਾਠਾਂ ਮਾਰ ਰਿਹਾ ਸੀ ਅਤੇ ਉਹ ਹਾਲ ਦੇ ਬਾਹਰ ਖੜੇ ਹੋ ਕੇ ਵੀ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ। ਹਰ ਇਕ ਦੀ ਜੁਬਾਨ ਤੇ ਇਕ ਹੀ ਗਲ ਸੀ ਕੀ "ਗੁਰਬਾਣੀ ਕੀਰਤਨ ਨੂੰ ਰੁਕਵਾਉਣ ਦੇ ਹੁਕਮਨਾਮੇ ਜਾਰੀ ਕਰਨ ਵਾਲਾ ਜਥੇਦਾਰ ਨਹੀਂ, ਪੰਥ ਦੋਖੀ ਹੈ।"

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਬਾਣੀ ਕੀਰਤਨ ਕਰਦਿਆਂ ਭਗਤ ਪ੍ਰਹਿਲਾਦ ਦਾ ਹਵਾਲਾ ਦਿੰਦਿਆਂ ਅਤੇ ਸ਼ਬਦ ਦੀ ਵਿਆਖਿਆ ਕਰਦਿਆਂ ਕਹਿਆ ਕਿ ਭਗਤ ਪ੍ਰਹਲਾਦ ਨੂੰ ਹਰਨਾਖਸੁ ਵਲੋ ਮੌਤ ਦੇ ਕਈ ਡਰਾਵੇ ਦਿਤੇ ਗਏ ਕਿ ਉਹ ਸੱਚ ਅਤੇ ਸਚੇ ਦੀ ਗਲ ਕਰਨਾਂ ਛਡ ਦੇਵੇ, ਨਹੀਂ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਜਾਵੇਗਾ । ਪ੍ਰਹਿਲਾਦ ਨੇ ਆਤਮਿਕ ਮੌਤ ਨਾਲ ਮਰਨ ਤੋਂ ਚੰਗਾ ਸ਼ਰੀਰਕ ਮੌਤ ਨਾਲ ਮਰ ਜਾਂਣਾਂ ਕਿਤੇ ਚੰਗਾ ਸਮਝਿਆ। ਪ੍ਰਹਿਲਾਦ ਤੇ ਕਈ ਪ੍ਰਕਾਰ ਦੇ ਦਬਾਅ ਪਾਏ ਗਏ ਸੰਡੈ ਅਤੇ ਮਰਕੈ ਨੂੰ ਪ੍ਰਹਿਲਾਦ ਕੋਲ ਭੇਜਿਆ ਗਇਆ, ਤੇ ੳਨ੍ਹਾਂ ਨੇ ਪ੍ਰਹਿਲਾਦ ਨੂੰ ਰਾਮ (ਸੱਚ) ਦੀ ਗਲ ਛਡਣ ਦੀ ਸਲਾਹ ਦਿਤੀ ਅਤੇ ਕਹਿਆ ਕਿ ਜੇ ਤੂੰ ਸੱਚ ਦੀ ਗਲ ਕਹਿਣਾਂ ਛਡ ਦੇਵੇ ਤਾਂ ਤੇਰੀ ਜਾਨ ਖਲਾਸੀ ਫੌਰਨ ਕਰਾ ਦੇਈਏ।

ਸੰਡੈ ਮਰਕੈ ਕਹਿਓ ਜਾਇ ॥ ਪ੍ਰਹਲਾਦ ਬੁਲਾਏ ਬੇਗਿ ਧਾਇ ॥
ਤੂ ਰਾਮ ਕਹਨ ਕੀ ਛੋਡੁ ਬਾਨਿ ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
ਅੰਕ 1184

ਪ੍ਰਹਿਲਾਦ ਦੀ ਮਾਂ ਨੇ ਅਪਣੀ ਮਮਤਾ ਦਾ ਵਾਸਤਾ ਦੇ ਕੇ ਉਸ ਨੂੰ ਸੱਚ ਦੀ ਗਲ ਛੱਡ ਦੇਣ ਦੀ ਨਸੀਹਤ ਵੀ ਦਿਤੀ
ਲੇਕਿਨ ਪ੍ਰਹਿਲਾਦ ਸੱਚ ਦੀ ਗਲ ਕਰਨ ਤੇ ਅਡਿਗ ਰਹਿਆ । ਪ੍ਰਹਿਲਾਦ ਅਪਣੇ ਨਿਰਣੇ ਤੇ ਕਾਇਮ ਰਿਹਾ ਅਤੇ ਉਸ ਨੇ ਹਰਨਾਖਸ਼ੁ ਨੂੰ ਅਪਣਾਂ ਸਾਫ ਸਾਫ ਜਵਾਬ ਭੇਜ ਦਿਤਾ ਕਿ-

ਮੋ ਕਉ ਕਹਾ ਸਤਾਵਹੁ ਬਾਰ ਬਾਰ ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
ਅੰਕ 1184

ਹਰਨਾਕਸ਼ ਨੇ ਅਪਣੀ ਖੜਗ ਕਡ੍ਹ ਕੇ ਉਸ ਨੂੰ ਮੌਤ ਦਾ ਵੀ ਡਰਾਵਾ ਦਿਤਾ ਅਤੇ ਕਹਿਆਂ ਕਿ ਹੁਣ ਤੂੰ ਅਪਣੀ ਰਖਿਆ ਕਰਨ ਵਾਲੇ ਨੂੰ ਯਾਦ ਕਰ ,ਦੇਖਦਾ ਹਾਂ ਕਿ ਤੈਨੂੰ ਮੌਤ ਦੇ ਮੂਹ ਤੋਂ ਕਿਵੇ ਬਚਾਉਦਾ ਹੈ ? ਲੇਕਿਨ ਪ੍ਰਹਿਲਾਦ ਸੱਚ ਦੀ ਗਲ ਕਹਿਣ ਤੋਂ ਨਹੀ ਟਲਿਆ।

ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥ਅੰਕ 1184

ਪ੍ਰੋਫੇਸਰ ਸਾਹਿਬ ਨੇ ਗੁਰਬਾਣੀ ਵਿਚ ਦਰਜ, ਪ੍ਰਹਿਲਾਦ ਭਗਤ ਦੇ ਇਸ ਵ੍ਰਿਤਾਂਤ ਨੂੰ ਕੌਮ ਦੇ ਅਜੋਕੇ ਹਾਲਾਤਾਂ ਨਾਲ ਜੋੜਦਿਆਂ ਕਹਿਆ ਕਿ, ਅੱਜ ਵੀ ਕੌਮ ਵਿੱਚ ਇਹੋ ਜਹੇ ਪ੍ਰਹਿਲਾਦ ਮੌਜੂਦ ਹਨ, ਜੋ ਹਰਨਾਕਸ਼ ਦੇ ਗੈਰ ਸਿਧਾਂਤਕ ਹੁਕਮਨਾਮਿਆਂ ਨੂੰ ਸਿਰੇ ਤੋਂ ਰੱਦ ਕਰਦੇ ਹਨ। ਹਰਨਾਖਸੁ ਦਾ ਗੈਰ ਸਿਧਾਂਤਕ ਹੁਕਮ ਮਨਵਾਉਣ ਲਈ ਅੱਜ ਵੀ ਸੰਡੈ ਅਤੇ ਮਰਕੈ ਵਰਗੇ ਦੂਤ ਯਤਨਸ਼ੀਲ ਹਨ, ਲੇਕਿਨ ਅਜੋਕੇ ਪ੍ਰਹਲਾਦ ਮੌਤ ਦੀ ਪਰਵਾਹ ਨਾਂ ਕਰਦੇ ਹੋਏ, ਅੱਜ ਵੀ ਸੱਚ ਦੇ ਨਾਲ ਖੜੇ ਹਨ। ਸੱਚ 'ਤੇ ਪਹਿਰਾ ਦੇਣ ਵਾਲੇ ਪ੍ਰਹਿਲਾਦਾਂ ਦੀ ਰਖਿਆਂ ਅਤੇ ਸਾਥ ਦੇਣ ਲਈ ਉਸ ਕਰਤਾਰ ਨੇ ਕਈ ਵਾਰ ਨਰਸਿੰਘ ਦਾ ਰੂਪ ਧਾਰਿਆ ਹੈ ਅਤੇ ਹਮੇਸ਼ਾਂ ੳਨ੍ਹਾਂ ਦੀ ਰਖਿਆਂ ਕਰ ਕੇ ੳਨ੍ਹਾਂ ਨੂੰ ਸਾਰੀਆਂ ਮੁਸੀਬਤਾਂ ਤੋਂ ਆਪ ਉਭਾਰਿਆ ਹੈ -

ਓਇ ਪਰਮ ਪੁਰਖ ਦੇਵਾਧਿ ਦੇਵ ॥ ਭਗਤਿ ਹੇਤਿ ਨਰਸਿੰਘ ਭੇਵ ॥
ਕਹਿ ਕਬੀਰ ਕੋ ਲਖੈ ਨ ਪਾਰ ॥ ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
ਅੰਕ 1184


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top