Share on Facebook

Main News Page

ਹੁਕਮਨਾਮ(ਵਿਅੰਗ)
-: ਗੁਰਿੰਦਰ ਸਿੰਘ ਸਿਡਨੀ

ਮਨਪ੍ਰੀਤ ਹੱਥ 'ਚ ਮੋਬਾਈਲ ਫੋਨ ਫੜੀ ਸੱਥ ਵਿੱਚ ਆਉਂਦਾ ਹੀ ਬੋਲਿਆ:- ਹੈਂ ਚਾਚਾ! ਜਥੇਦਾਰ ਕਹਿੰਦਾ ਆ ਬਈ ਜਿਹੜਾ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸੁਣੂ, ਅਖੇ ਉਹ ਤਨਖਾਈਆ।

ਨਿਰੰਜਨ ਸਿੰਘ:- ਕਿਹੜਾ ਭੜੂਆ ਕਹਿੰਦਾ? ਨਾਲੇ ਹੁਣ ਗਿਣੇ-ਚੁਣੇ ਬੰਦੇ ਹੀ ਤਾਂ ਰਹਿ ਗਏ ਆ, ਗੁਰੂ ਦੀ ਗੱਲ ਕਰਨ ਵਾਲੇ, ਨਾਲੇ ਜਥੇਦਾਰ ਮਾਮੇ ਲਗਦੇ ਆ, ਜਿਹੜੇ ਸਾਰਿਆਂ ਨੂੰ ਰੋਕ ਲੈਣਗੇ ? ਨਾਲੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਨਾ ਕੇ ਜਥੇਦਾਰ? ਕਾਕਾ ਜਥੇਦਾਰਾਂ ਦੇ ਹੁਕਮਨਾਮੇ ਤਾਂ ਹੁਣ ਟਕੇ-ਟਕੇ 'ਤੇ ਵਿਕਦੇ ਆ, ਜਿਹੜਾ ਮਰਜ਼ੀ ਖਰੀਦ ਲਵੇ

ਪੱਪੂ ਅਮਲੀ :- ਚਾਚਾ ਕਿਉਂ ਨਾ ਆਪਾਂ ਵੀ ਇਕ ਹੁਕਮਨਾਮਾ ਖਰੀਦ ਲਈਏ, ਸੁਉਰਾ ਪ੍ਰੀਤੂ, ਰੋਜ ਈ ਮੇਰੇ ਪਠੇ ਵੱਡ ਕੇ ਲੈ ਜਾਂਦਾ, ਇੱਕ ਹੁਕਮਨਾਮਾ ਉਨੂ ਈ ਭੇਜ ਦਿਨੇਂ ਆ, ਬਈ ਜੇ ਮੇਰੇ ਪੱਠੇ ਵੱਡੇ ਤਾਂ ਤਨਖਾਈਆ।

ਦਲਜੀਤ ਸਿੰਘ ਕਥਾਵਾਚਕ:- ਚੁੱਪ ਕਰਕੇ ਬੈਠਾ ਰਹਿ ਅਮਲੀਆ, ਤੇਰੇ ਕੋਲ ਚਾਰ ਕਨਾਲ ਜਮੀਨ ਆ ਸਾਰੀ, ਹੁਕਮਨਾਮੇ ਖਰੀਦਣ ਦੀਆਂ ਗਲਾਂ ਕਰਦਾ ਵੱਡਾ, ਚਾਰ-ਚਾਰ ਕਰੋੜ ਦੀਆਂ ਤਾਂ ਉਹਨਾਂ ਦੀਆਂ ਕਾਰਾਂ ਤੇਲ ਹੀ ਪੀ ਜਾਂਦੀਆਂ ਆ, ਪਰ ਮੈਂ ਵੀ ਕਮਲਾ ਈ ਆਂ, ਜੋ ਤੁਹਾਡੀਆਂ ਗੱਲਾਂ ਚ ਆ ਗਿਆ। ਉਹਨਾਂ ਨੂੰ ਪਤਾ ਲਗਾ, ਤਾਂ ਅਗਲਿਆਂ ਮੈਨੂੰ ਹੁਕਮਨਾਮਾ ਜ਼ਰੂਰ ਭੇਜ ਦੇਣਾ, ਤੁਹਾਡਾ ਤਾਂ ਭਾਈ ਸਰ ਜੂ, ਜੇ ਮੈਨੂੰ ਤਨਖਾਹ ਲਾਤੀ, ਮੇਰਾ ਤਾਂ ਰੋਟੀ ਪਾਣੀ ਗਿਆ ਸਮਝੋ।

ਇਨਾ ਕਹਿੰਦਾ ਹੋਇਆ ਕਥਾਵਾਚਕ ਉਥੋਂ ਚਲਦਾ ਬਣਿਆ, ਅਤੇ ਸਾਰੇ ਉਸ ਵੱਲ ਦੇਖਦੇ ਰਹਿ ਗਏ।


ਟਿਪਣੀ:

ਬੀਬੀ ਬਾਦਲ ਵੱਲੋਂ ਆਸ਼ੂਤੋਸ਼ ਨੂੰ ਮੱਥੇ ਟੇਕਣਾ ਠੀਕ, ਬਾਦਲ ਪਿਉ-ਪੁੱਤ ਵੱਲੋਂ ਬਿਆਸ ਵਾਲੇ, ਸਿਰਸੇ ਵਾਲੇ, ਭਨਿਆਰੇ ਵਾਲੇ, ਨਾਮਧਾਰੀਆਂ ਵਾਲੇ ਅਤੇ ਸੈਂਕੜੇ ਹੋਰ ਡੇਰੇਦਾਰਾਂ ਦੇ ਤਲਵੇ ਚੱਟਣਾ ਠੀਕ - ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਅਤੇ ਕਰਵਾਉਣ ਵਾਲੇ ਸਿੱਖ ਗਲਤ - ਧੰਨ ਹੈ ਬਾਦਲ ਤਖਤ ਦਾ ਪੱਪੂ ਅਤੇ ਧੰਨ ਹਨ ਪੱਪੂ ਦੇ ਆਦੇਸ਼ਾਂ ਨੂੰ ਇਲਾਹੀ ਹੁਕਮ ਵਜੋਂ ਪ੍ਰਚਾਰਨ ਵਾਲੇ !!

- ਇੰਡੀਆ ਅਵੇਅਰਨੈੱਸ ਮੈਗਜ਼ੀਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top