* ਹਰ ਸਿੱਖ ਦੇ ਹਿਰਦੇ 'ਚ ਅਕਾਲ ਤਖ਼ਤ ਲਈ ਸ਼ਰਧਾ ਹੈ, ਪਰ ਉਥੋਂ ਜਾਰੀ
ਹੋ ਰਹੇ ਸਿਆਸੀ ਹੁਕਮਨਾਮਿਆਂ ਪ੍ਰਤੀ ਨਹੀਂ
* ਜਦ ਅਕਾਲ ਤਖ਼ਤ ਦੇ ਝੂਠ ਤੇ ਗੁਮਰਾਹਕੁੰਨ ਫੈਸਲਿਆਂ ਨੂੰ ਕੋਈ
ਮੰਨੇਗਾ ਹੀ ਨਹੀਂ, ਤਾਂ ਇਨ੍ਹਾਂ ਦੀ ਅਹਿਮੀਅਤ ਹੀ ਕੀ ਰਹਿ ਜਾਂਦੀ ਹੈ। ਫੈਸਲੇ ਤਾਂ ਉਤੇ
ਹੀ ਲਾਗੂ ਕਰਵਾਏ ਜਾ ਸਕਦੇ ਹਨ, ਜਿਥੇ ਕੋਈ ਇਨ੍ਹਾਂ ਨੂੰ ਮੰਨਦਾ ਹੋਵੇ
* ਸੰਗਤ ਉਤਸ਼ਾਹ ਨਾਲ ਕੀਰਤਨ ਕਰਵਾ ਰਹੀ ਹੈ, ਇਹੀ ਜਤੇਦਾਰਾਂ ਦੇ
ਕਥਿਤ ਹੁਕਮਨਾਮੇ ਨੂੰ ਵੱਡੀ ਚੁਣੌਤੀ ਹੈ
* ਜਥੇਦਾਰਾਂ ਦਾ ਕੋਈ ਵਖਰਾ ਹੀ ਪੰਥ ਹੋਵੇਗਾ, ਜਿਸ ਤੋਂ ਉਹ ਸਮਝਦੇ
ਹਨ ਕਿ ਮੈਂਨੂੰ 'ਛੇਕ' ਦਿੱਤਾ ਗਿਆ ਹੈ,ਪਰ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਥ
ਦਾ ਮੈਂਬਰ ਹੈ, ਜਥੇਦਾਰਾਂ ਦੇ ਪੰਥ ਦਾ ਬਿਲਕੁਲ ਵੀ ਨਹੀਂ
* ਭਲਾ ਦੁਨੀਆਂ ਦਾ ਕਿਹੜਾ ਤਖ਼ਤ ਹੈ ਜਿਸ ਨੇ ਆਪਣੇ ਹੁਕਮ ਲਾਗੂ
ਕਰਵਾਉਣ ਲਈ ਪੁਲਿਸ ਰੱਖੀ ਹੋਵੇ
* ਅਕਾਲ ਤਖ਼ਤ ਅਤੇ ਧਰਮ ਦਾ ਨਾਂ ਵਰਤ ਕੇ ਅਕਾਲੀ ਤੇ ਜਥੇਦਾਰ, ਆਪਣ
ਮਰਜ਼ੀ ਦੇ ਹੁਕਮਨਾਮੇ ਜਾਰੀ ਕਰ ਰਹੇ ਹਨ
ਇਹਨਾ ਬੇਵਕੂਫ਼ ਅਖੌਤੀ ਜਥੇਦਾਰਾਂ ਨੂੰ ਇਹ ਭੁਲੇਖਾ ਕਿੰਨੇ ਪਾ ਦਿੱਤਾ
ਕਿ, ਇਹਨਾ ਦਾ ਹੁਕਮ ''ਹੁਕਮ-ਏ-ਇਲਾਹੀ'' ਹੈ। ਸੁਧਰ ਜਾਵੋ! ਨਹੀਂ ਤਾਂ ਐਤਕੀਂ ਜਦੋਂ ਕਿਤੇ
ਇੰਗਲੈਂਡ ਆਏ, ਤਾਂ ਛੁੱਟੀਆਂ ਕਰਕੇ ਤੁਹਾਨੂੰ ......... ਦੇ ਹਾਰ ਜਰੂਰ ਪਾਵਾਂਗੇ।
ਹੁਣ ਹਾਰ ਕਿਹੜੇ ਨੇ ਇਹ, ਖਾਲੀ ਥਾਂ ਤੁਸੀਂ ਆਪ ਹੀ ਭਰ ਲੈਣੀ।