Share on Facebook

Main News Page

ਚੋਰੀ ਦੇ ਕੇਸ ਵਿੱਚ ਕੱਢਿਆ ਮੁਲਾਜਮ, ਸ਼੍ਰੋਮਣੀ ਕਮੇਟੀ ਨੇ ਮੁੜ ਭਰਤੀ ਕੀਤਾ

ਟਿੱਪਣ: ਜਿਸ ਕਮੇਟੀ ਦਾ ਪ੍ਰਧਾਨ ਆਪ ਹੀ ਤੇਲ ਚੋਰ ਹੋਵੇ, ਜਿਹੜਾ ਕਰੋੜਾਂ ਦਾ ਤੇਲ ਪੀ ਜਾਂਦਾ ਹੋਵੇ, ਉਸਦੇ ਮੁਲਾਜ਼ਮਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ... ਹੈਂਅਅ ? ਸੰਪਾਦਕ ਖ਼ਾਲਸਾ ਨਿਊਜ਼

ਅੰਮ੍ਰਿਤਸਰ 27 ਫਰਵਰੀ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਜਿਹੜੇ ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿੰਦੇ ਹਨ, ਵੱਲੋਂ ਗੱਡੀਆਂ ਚੋਰੀ ਕਰਨ ਦੇ ਦੋਸ਼ ਵਿੱਚ ਕੱਢੇ ਗਏ ਇੱਕ ਵਿਅਕਤੀ ਬਿਕਰ ਸਿੰਘ ਨੂੰ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਸਿੰਘ ਵਿੱਚ ਭਰਤੀ ਕਰ ਲਿਆ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿੱਚ ਕਾਫੀ ਚਰਚਾ ਪਾਈ ਜਾ ਰਹੀ ਹੈ।

ਬਿੱਕਰ ਸਿੰਘ ਨਾਮੀ ਇੱਕ ਸਫਾਈ ਸੇਵਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਸਰਾਵਾਂ ਵਿੱਚ ਸਫਾਈ ਦਾ ਕੰਮ ਕਰਦਾ ਸੀ ਅਤੇ ਉਸ ਨੇ ਇੱਕ ਗੈਂਗ ਬਣਾ ਕੇ ਸ਼ਰਧਾਲੂਆਂ ਦੀਆਂ ਕਈ ਗੱਡੀਆਂ ਚੋਰੀ ਕਰਕੇ ਦੂਸਰੇ ਸੂਬਿਆਂ ਵਿੱਚ ਲਿਜਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ।

ਤੇਲ ਚੋਰ ਮੱਕੜ ਦੀ ਬੋਲੀ ਸੁਣੋ, ਕਿਆ ਬਾਤ ਹੈ...

 

ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ’ ਦੀ ਕਹਾਵਤ ਅਨੁਸਾਰ ਬਿਕਰ ਸਿੰਘ ਗੈਂਗ ਸਮੇਤ ਇੱਕ ਦਿਨ ਰਾਜਸਥਾਨ ਪੁਲੀਸ ਨੇ ਕਾਬੂ ਕਰ ਲਿਆ ਅਤੇ ਉਸ ਵਿਰੁੱਧ ਪੁਲੀਸ ਨੇ ਪਰਚਾ ਵੀ ਦਰਜ ਕਰ ਲਿਆ ਤੇ ਉਹ ਜੇਲ ਯਾਤਰਾ ‘ਤੇ ਗਿਆ। ਉਸ ਦਾ ਇੱਕ ਸਾਥੀ ਜੋ ਕਿ ਸ੍ਰੀ ਦਰਬਾਰ ਸਾਹਿਬ ਦਾ ਅਧਿਕਾਰੀ ਹੈ, ਹਾਲੇ ਵੀ ਮੁਅਤੱਲ ਹੈ। ਬਿਕਰ ਸਿੰਘ ਜਦੋਂ ਜੇਲ ਵਿੱਚੋ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ, ਤਾਂ ਉਸ ਨੇ ਇਸ ਵਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਮੈਡੀਕਲ ਵਿਭਾਗ ਦੇ ਮੁੱਖੀ ਦੀ ਸਿਫਾਰਸ਼ ਕਰਵਾ ਕੇ, ਮੁੜ ਬਾਬਾ ਬੁੱਢਾ ਸਾਹਿਬ ਚੈਰੀਟੋਬਲ ਹਸਪਤਾਲ ਵਿਖੇ ਸਫਾਈ ਸੇਵਕ ਦੀ ਨੌਕਰੀ ਲੈ ਲਈ, ਜਦੋਂ ਕਿ ਮੈਡੀਕਲ ਵਿਭਾਗ ਦਾ ਮੁੱਖੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪ੍ਰਬੰਧ ਹੇਠ ਹੀ ਆਉਂਦਾ ਹੈ।

ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜਾਣਕਾਰੀ ਹੈ ਜਾਂ ਨਹੀਂ ਇਸ ਦਾ ਕੋਈ ਪਤਾ ਨਹੀਂ, ਪਰ ਪ੍ਰਧਾਨ ਦੁਆਰਾ ਕੱਢਿਆ ਗਿਆ ਮੁਲਾਜ਼ਮ ਮੁੜ ਭਰਤੀ ਕਿਵੇਂ ਕਰ ਲਿਆ ਗਿਆ, ਇਹ ਚਰਚਾ ਦਾ ਵਿਸ਼ਾ ਹੈ। ਉਸ ਮੁਲਾਜ਼ਮ ਦੇ ਆਧਾਰ 'ਤੇ ਹੀ ਬਾਕੀ ਵੀ ਕੱਢੇ ਹੋਏ ਮੁਲਾਜ਼ਮ ਮੁੜ ਭਰਤੀ ਹੋਣ ਲਈ ਕਮਰਕੱਸੇ ਕਰ ਰਹੇ ਹਨ, ਜਦ ਕਿ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਤਾਂ ਪਹਿਲਾਂ ਹੀ ਆਰ.ਟੀ.ਏ ਐਕਟ ਤਹਿਤ ਲਈ ਗਈ ਜਾਣਕਾਰੀ ਅਨੁਸਾਰ ਦੱਸ ਚੁੱਕੇ ਹਨ, ਕਿ ਸ਼੍ਰੋਮਣੀ ਕਮੇਟੀ ਇਸ ਵੇਲੇ ਸਾਧਾਂ ਦੀ ਕਮੇਟੀ ਦੀ ਨਹੀਂ ਸਗੋਂ, ਕ੍ਰਿਮੀਨਲ ਲੋਕਾਂ ਦੀ ਕਮੇਟੀ ਬਣ ਗਈ ਹੈ ਅਤੇ ਇਸ ਦਾ ਹਰ ਚੌਥਾ ਮੁਲਾਜਮ ਕਿਸੇ ਨਾ ਕਿਸੇ ਫੌਜਦਾਰੀ ਕੇਸ ਵਿੱਚ ਫਸਿਆ ਹੋਇਆ ਹੈ।

ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਰਘੂਜੀਤ ਸਿੰਘ ਵਿਰਕ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹ ਜਰੂਰ ਪੜਤਾਲ ਕਰਾਉਣਗੇ ਅਤੇ ਚੋਰੀ ਦੇ ਕੇਸ ਵਿੱਚ ਕੱਢੇ ਹੋਏ ਵਿਅਕਤੀ ਨੂੰ ਦੁਬਾਰਾ ਭਰਤੀ ਕਰਨਾ ਪ੍ਰਬੰਧ ਦੀ ਕਾਰਗੁਜਾਰੀ 'ਤੇ ਸਵਾਲੀਆ ਨਿਸ਼ਾਨ ਹੈ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀ ਦੇ ਸਿਫਾਰਸ਼ ਕਰਨ ਵਾਲੇ ਵਿਅਕਤੀ ਕੋਲੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top