-: ਅਵਤਾਰ ਸਿੰਘ ਮਿਸ਼ਨਰੀ 510 432 5827
ਵਿਰਸਾ ਸਿੰਘ ਵਲਟੋਹਾ, ਮਹਿਤਾ, ਚਾਵਲਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਕ੍ਰਮਵਾਰ ਸਿੱਖ ਫੈਡਰੇਸ਼ਨ ਅਤੇ ਅਕਾਲੀ ਯੂਥਵਿੰਗ ਦੇ ਸਿਰਕੱਢ ਲੀਡਰ ਰਹੇ ਹਨ ਜੋ ਬਾਦਲ ਦੀ ਵਜਾਰਤ ਦਾ ਅਨੰਦ ਮਾਨਣ ਲਈ ਸਿੱਖੀ ਅਸੂਲਾਂ ਨੂੰ ਕਿੱਲੀ ਤੇ ਟੰਗ ਕੇ, ਬੜੀ ਬੇਸ਼ਰਮੀ ਨਾਲ ਅਖੌਤੀ ਦੇਵੀ ਦੇਵਤਿਆਂ ਅਤੇ ਮਜਾਰਾਂ ਤੇ ਮੱਥੇ ਟੇਕ ਕੇ, ਸਿੱਖੀ ਦਾ ਜਲੂਸ ਕੱਢ ਰਹੇ ਹਨ। ਦਿੱਲੀ ਦਾ ਓਂਕਾਰ ਸਿੰਘ ਥਾਪਰ ਤਾਂ ਹਿੰਦੂਆਂ ਨੂੰ ਖੁਸ਼ ਕਰਨ ਲਈ ਗੁਰਬਾਣੀ ਵਿੱਚ ਪ੍ਰਮਾਤਮਾਂ ਪ੍ਰਤੀ ਆਏ “ਰਾਮ ਸ਼ਬਦ” ਦੇ ਅਨਰਥ ਕਰਦਾ ਹੋਇਆ, ਸ੍ਰੀ ਰਾਮ ਚੰਦਰ ਕਹੀ ਜਾ ਰਿਹਾ ਹੈ।
ਇਹ ਤਾਂ ਇਉਂ ਲਗਦਾ ਹੈ ਜਿਵੇਂ ਮੁਸਲਮਾਨ ਬਣਨ ਲਈ ਕਲਮਾਂ ਪੜ੍ਹਨਾ ਤੇ ਬਾਦਲ ਦਲੀਆ ਬਣਨ ਲਈ ਸ਼ਿਵਲਿੰਗ ਦੀ ਪੂਜਾ ਕਰਨੀ ਅਤੀ ਜਰੂਰੀ ਹੈ। ਅਜਿਹੇ ਕਰਮਕਾਂਡੀਆਂ ਨੂੰ ਹੀ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਹੈ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚਿਓ! ਕੀ ਹੁਣ ਅਜਿਹੇ ਦੋਗਲੇ ਲੋਕਾਂ ਨੂੰ ਵੋਟਾਂ ਪਾਉਣੀਆਂ ਸਿੱਖੀ ਦੇ ਜੜੀ ਤੇਲ ਦੇਣਾ ਨਹੀਂ ਹੋਵੇਗਾ?
ਸਿੱਖਾਂ ਦਾ ਹਿੰਦੂਤਵ 'ਚ ਜਜ਼ਬ ਹੋਣ ਦਾ ਸਬੂਤ ਕੀ ਹੋਰ ਕੋਈ ਸਬੂਤ ਚਾਹੀਦਾ ਹੈ, ਕਿ ਇਨ੍ਹਾਂ ਅਖੌਤੀ ਅਕਾਲੀਆਂ ਨੇ ਸਿੱਖਾਂ ਨੂੰ ਹਿੰਦੂਤਵ 'ਚ ਖਾਰੇ ਸਮੁੰਦਰ 'ਚ ਜਜ਼ਬ ਕਰਣ ਲਈ, ਕੋਈ ਕਸਰ ਛੱਡੀ ਹੈ? ਇਨ੍ਹਾਂ ਦੇ ਚਿਹਰੇ ਮੋਹਰੇ ਨੂੰ ਦੇਖ ਕੇ ਪੰਥਕ ਹੋਣ ਦਾ ਭੁਲੇਖਾ ਪਾਲ਼ਕੇ, ਇਨ੍ਹਾਂ ਨੂੰ ਵੋਟਾਂ ਪਾਉਣ ਵਾਲੇ, ਇੱਕ ਵਾਰੀ ਸੋਚਣ ਅਤੇ ਸਮਝ ਲੈਣ, ਕਿ ਇਹ ਲੋਕ ਹੀ ਹਨ ਅਸਲ ਪੰਥ ਦੋਖੀ... ਸੰਪਾਦਕ ਖ਼ਾਲਸਾ ਨਿਊਜ਼
|