ਗੁਰੂ
ਨਾਨਕ ਸਾਹਿਬ ਦੇ ਪਿਤਾ ਜੀ ਨੇ ਉਹਨਾ ਨੂੰ ੨੦ ਰੁਪਏ ਦੇ ਕੇ ਵਾਪਾਰ ਲਈ ਭੇਜਿਆ... ਗੁਰੂ
ਨਾਨਕ ਸਾਹਿਬ ਚੂੜਕਾਣੇ ਗਏ, ਉਥੇ ਉਹਨਾ ਨੂੰ ਭੁੱਖੇ ਸਾਧੂ ਮਿਲ ਗਏ, ਗੁਰੂ ਨਾਨਕ ਜੀ ਨੇ
ਸਾਰੇ ਰੁਪਿਆਂ ਦਾ ਉਹਨਾਂ ਨੂੰ ਭੋਜਨ ਛਕਾਤਾ ਤੇ ਖਾਲੀ ਹੱਥ ਘਰ ਆਏ, ਤਾਂ ਬਾਬਾ ਕਾਲੂ ਜੀ
ਨੂੰ ਜਦ ਇਹ ਗਲ ਪਤਾ ਲਗੀ, ਤਾਂ ਉਹ ਨਾਰਾਜ਼ ਹੋਏ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ
ਪਿਤਾ ਜੀ ਤੁਸੀਂ ਖਰਾ ਸੌਦਾ ਕਰਨ ਲਈ ਕਿਹਾ ਸੀ, ਇਸ ਤੋਂ ਵਧੀਆ ਖਰਾ ਸੌਦਾ ਕੀ ਸੀ... ਪਿਤਾ
ਜੀ ਗੁਰੂ ਨਾਨਕ ਤੋਂ ਦੁਖੀ ਹੋ ਗਏ।
ਪੜਚੋਲ :-
੧. ਇਹ ਕਹਾਣੀ ਮਿਲਦੀਆਂ ਸਾਰੀਆਂ ਜਨਮ ਸਾਖੀਆਂ 'ਚੋਂ ਸਿਰਫ ਬਾਲੇ ਵਾਲੀ ਜਨਮ ਸਾਖੀ ਵਿਚ
ਹੈ, ਜਿਸ ਤੋਂ ਅਗੇ ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼ ਤੇ ਹੁਣ ਦੇ ਵਿਦਿਵਾਨਾਂ
ਦੀਆਂ ਕਿਤਾਬਾਂ ਦਾ ਸ਼ਿੰਗਾਰ ਬਣੀ। ਇਹ ਬਾਲੇ ਵਾਲੀ ਜਨਮ ਸਾਖੀ ਗੁਰੂ ਅਰਜਨ ਸਾਹਿਬ ਤੋਂ
ਬਾਅਦ ਹਿੰਦਾਲੀਆਂ 'ਚੋਂ ਬਿਧੀ ਚੰਦ (ਇਹ ਬਿਧੀ ਚੰਦ ਸੁਰਸਿੰਘ ਵਾਲਾ ਗੁਰੂ ਹਰਿ ਗੋਬਿੰਦ
ਜੀ ਦਾ ਜਰਨੈਲ ਨਹੀਂ, ਸਗੋਂ ਜੰਡਿਆਲੇ ਵਾਲਾ ਸੀ) ਨੇ ਲਿਖਾਈ ਸੀ, ਜਿਸ ਵਿੱਚ ਬੇਅੰਤ
ਊਣਤਾਈਆਂ ਹਨ, ਜਿਸ ਕਰਕੇ ਇਸ ਨੂੰ ਸਿੱਖ ਪੰਥ ਨੇ ਮਾਨਤਾ ਨਹੀਂ ਦਿੱਤੀ, ਸਗੋਂ ਬਾਲੇ ਨਾਂ
ਦਾ ਕੋਈ ਇਨਸਾਨ ਗੁਰੂ ਨਾਨਕ ਦਾ ਸਾਥੀ ਹੈ ਹੀ ਨਹੀਂ ਸੀ।
੨. ਰੁਪਿਆ ਕਰੰਸੀ ਗੁਰੂ ਨਾਨਕ ਦੇ ਸਮੇਂ ਨਹੀਂ ਸੀ, ਉਸ ਵਕਤ ਦਾਮ, ਆਨਾ, ਪੈਸਾ ਆਦਿ ਚਲਦਾ
ਸੀ... ਸੋ ੨੦ ਰੁਪੲੇ ਵਾਲੀ ਗਲ ਵੀ ਵਿਚਾਰਨ ਵਾਲੀ ਆ ....
੩. ਕੀ ਮਾਂ ਬਾਪ ਦੀ ਆਗਿਆ ਨਾ ਮੰਨਣਾ ਗੁਰਮਤਿ ਆ, ਗੁਰਬਾਣੀ 'ਚੋਂ ਸਮਝੀਏ ...
# ਜਿਹ ਕੁਲ ਪੂਤ ਨ ਗਿਆਨ ਬਿਚਾਰੀ॥ ਬਿਧਵਾ ਕਸ ਨ ਭਈ ਮਹਿਤਾਰੀ॥
(ਗਉੜੀ ਕਬੀਰ)
ਅਰਥ :-ਵਿਦਵਾਨ ਤੇ ਵਿਵੇਕੀ ਸੰਤਾਨ ਤੋਂ ਬਿਨਾਂ
ਨਾਲਾਯਕ ਔਲਾਦ ਦਾ ਨਾ ਹੋਣਾ ਅਛਾ ਹੈ।
# ਕਾਹੇ ਪੂਤ ਝਗਰਤ ਹਉ ਸੰਗ ਬਾਪ॥ ਜਿਨ ਕੇ ਜਣੇ ਬਡੀਰੇ ਤੁਮ
ਹਉ ਤਿਨ ਸਿਉ ਝਗਰਤ ਪਾਪ॥ (ਸਾਰੰਗ ਮ:੪)
ਨੋਟ :-ਝਗੜਾ ਸਿਰਫ ਗਲ 'ਚ ਹਥ ਪਾ ਲੈਣਾ ਹੀ ਨਹੀਂ,
ਸਗੋਂ ਮਾਂ ਬਾਪ ਦੇ ਸਹੀ ਫੈਸਲੇ ਦੇ ਨੂੰ ਨਾ ਮੰਨਣਾ, ਵੀ ਝਗੜਾ ਹੀ ਆ... ਭਾਵ ਹੁਕਮ ਨਾ
ਮੰਨਣਾ...
# ਅਪਜਸੰ ਮਿਟੰਤ ਸਤਪੁਤ੍ਰਹ॥ (ਗਾਥਾ ਮਹਲਾ ੫)
ਅਰਥ :- "ਸੁਪੁਤ੍ਰ" ਉਹ ਹੈ ਜੋ ਕੁਲ ਦੇ ਕਲੰਕ ਮਿਟਾ
ਦੇਵੇ, ਇਸ ਦੇ ਉਲਟ ਕਰਨ ਵਾਲਾ "ਕਪੁਤ੍ਰ"
ਹੁਣ ਨਿਰਣਾ ਤੁਸੀਂ ਕਰਨਾ ਕਿ ਸਾਖੀ ਕਹਿੰਦੀ ਹੈ ਕਿ ਬਾਬਾ ਨਾਨਕ ਆਪਣੇ ਮਾਤਾ ਪਿਤਾ ਦਾ
ਕਹਿਣਾ ਨਹੀਂ ਸੀ ਮੰਨਦਾ, ਜਿਸ ਕਾਰਨ ਉਹ ਦੁਖੀ ਸਨ।
ਜਿਹੜੀ ਬਾਣੀ ਧੀਆਂ ਪੁਤਰਾਂ ਨੂੰ ਮਾਪਿਆਂ ਦਾ ਸਤਿਕਾਰ ਤੇ ਹੁਕਮ ਮੰਨਣ ਲਈ ਪ੍ਰਰੇਦੀ ਹੋਵੇ,
ਕੀ ਉਸਦੇ ਰਚਨਹਾਰੇ ਖੁਦ ਉਲਟ ਚਲਣਗੇ... ਨਿਰਣਾ ਤੁਸੀਂ ਕਰਨਾ ਸਾਖੀ ਸਹੀ ਆ ਕਿ ਗੁਰਬਾਣੀ...
੪. ਕੀ ਵਿਹਲੜਾਂ ਤੇ ਘਰ ਤੋਂ ਭੱਜਿਆਂ ਨੂੰ ਰੋਟੀ ਖਵਾਉਣੀ ਹੀ ਸਚਾ ਸੌਦਾ, ਹੈ ਜਾਂ ਉਹਨਾਂ
ਨੂੰ ਮੰਗਣ ਲਈ ਹੋਰ ਹੌਸਲਾ ਦੇਣਾ ....
੫. ੨੦ ਰੁਪਏ ਨੂੰ ਉਸ ਟਾਇਮ ਦੀ ਕਰੰਸੀ ਨਾਲ ਗੁਣਾ ਕਰਕੇ ਹਿਸਾਬ ਲਾ ਕੇ ਦੇਖੋ, ਕੀ ਇੰਨੀ
ਰਸਦ ਨੂੰ ਉਹ ਸਾਧੂਆਂ ਦੀ ਮੰਡਲੀ ਖਾ ਸਕਦੀ ਆ?
੬. ਫਿਰ ਸਚਾ ਸੌਦਾ ਕੀ ਆ ...
ਇਹ ਸਿਰਫ ਮੇਰੇ ਵਿਚਾਰ ਨੇ ...
ਅਸਲ 'ਚ ਜਦ ਇਹਨਾਂ ਘਰਾਂ ਤੋਂ ਭਗੌੜੇ ਸਾਧਾਂ ਨਾਲ ਗੁਰੂ ਨਾਨਕ ਸਾਹਿਬ ਨੇ ਵਿਚਾਰ ਚਰਚਾ
ਕੀਤੀ ਤੇ ਉਹਨਾਂ ਨੂੰ ਸਮਝਾਇਆ, ਕਿ ਭਾਈ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਰਬ ਦੀ
ਪ੍ਰਾਪਤੀ ਨੀ ਹੋਣੀ... ਅਸੀਂ ਰਬ ਦੇ ਨਾਂ 'ਤੇ ਮੰਗ ਕੇ ਨਹੀਂ ਖਾਣਾ, ਸਗੋਂ ਮਿਹਨਤ ਕਰਕੇ
ਇਮਾਨਦਾਰੀ ਨਾਲ ਆਪਣੀ ਉਪਜੀਵਕਾ ਕਮਾਉਣੀ ਹੈ, ਤੇ ਸੰਸਾਰ ਵਿੱਚ ਮਨੁੱਖਤਾ 'ਤੇ ਬੋਝ ਨਹੀਂ
ਬਣਨਾ, ਸਗੋਂ ਸੰਸਾਰ ਦੀ ਸੇਵਾ ਕਰਨੀ ਹੈ ...
# ਆਪਣ ਹਥੀ ਆਪਣਾ ਆਪੇ ਕਾਜ ਸਵਾਰੀਐ
# ਵਿਚਿ ਦੁਨੀਆ ਸੇਵ ਕਮਾਈਐ
ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾ ਵੀਚਾਰਾਂ ਨੇ ਜੋ ਲੋਕ ਵਿਹਲੜ ਮੰਗਤ ਨਸ਼ੇੜੀ ਤੇ ਸਮਾਜ
ਤੇ ਬੋਝ ਸਨ, ਉਹਨਾਂ ਨੂੰ ਕਿਰਤੀ ਤੇ ਸਮਾਜ ਦੇ ਸੇਵਕ ਲੋਕ ਭਲਾਈ ਦੇ ਕੰਮ ਕਰਨ ਵਾਲੇ ਬਣਾ
ਦਿਤਾ ਤੇ ਅਸਲ 'ਚ ਉਹਨਾਂ ਨੂੰ ਉਥੇ ਆਪਣੀ ਰਸਦ 'ਚੋਂ ਥੋੜੇ ਜਿਹੇ ਹਿਸੇ ਨਾਲ ਲੰਗਰ ਛਕਾ
ਕੇ, ਉਹਨਾਂ ਦੇ ਨਗਰਾਂ ਵਲ ਚੰਗੇ ਇਨਸਾਨ ਬਣਾ ਕੇ ਰਵਾਨਾ ਕੀਤਾ ਤੇ ਇਸ ਨੂੰ ਹੀ ਸਚਾ ਸੌਦਾ
ਕਿਹਾ ਜਾਂਦਾ, ਜਦ ਵਿਹਲੜਾਂ ਤੇ ਬੇਕਾਰਾਂ ਨੂੰ ਕਾਰਾ ਵਾਲੇ ਕਿਰਤੀ ਬਣਾ ਦਿਤਾ ....
ਅਗੇ ਤੁਸੀਂ ਸਿਆਣੇ ਹੋ ਨਿਰਣਾ ਕਰ ਸਕਦੇ ਹੋ।
ਗੁਰੂ ਪੰਥ ਦਾ ਸੇਵਕ. ੧/੩/੨੦੧੪
<<
ਸ. ਬਲਦੀਪ ਸਿੰਘ
ਰਾਮੂੰਵਾਲੀਆ ਵਲੋਂ ਹੋਰ ਸਾਖੀਆਂ ਦੀ ਪੜਚੋਲ
>>