ਇਸ
ਨੂੰ ਬੇਸ਼ਰਮੀ ਅਤੇ ਬੇਗੈਰਤੀ ਹੀ ਕਿਹਾ ਜਾ ਸਕਦਾ ਹੈ ਕਿ
ਇੱਕ ਪਾਸੇ ਤਾਂ ਦਿੱਲੀ ਕਮੇਟੀ
ਗੁਰਮਤਿ ਸਮਾਗਮ ਰੋਕਣ ਲਈ 20-25 ਬਦਮਾਸ਼ਾਂ ਨੂੰ ਨਾਲ ਲੈਕੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ
ਕੀਤਾ ਜਾਣ ਵਾਲਾ ਗੁਰੂ ਦਾ ਕੀਰਤਨ ਰੋਕਦੀ ਹੈ, ਜਦਕਿ ਸੰਗਤ ਇਸ ਕਾਰਵਾਈ ਦੇ ਵਿੱਰੁਧ ਸੀ,
ਪਰ ਦੂਜੇ ਪਾਸੇ ਇੱਕ ਐਸੇ
ਬਦਮਾਸ਼ ਕਿਸਮ ਦੇ ਅਖੌਤੀ ਜਥੇਦਾਰ ਇਕਬਾਲ ਸਿੰਘ ਕੋਲੋਂ 3 ਮਾਰਚ
2014 ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਬਾਣੀ ਦੀ ਕਥਾ ਕਰਵਾਉਂਦੀ ਹੈ,
ਜਿਸਦਾ ਚਾਲ ਚਲਣ, ਬੋਲਣੀ, ਕਰਤੂਤਾਂ ਸਾਰੀ ਦੁਨੀਆਂ ਜਾਣਦੀ ਹੈ!!!
ਜਿਸ ਬਦਮਾਸ਼ ਇਕਬਾਲ ਸਿੰਘ ਦੀ ਉਡਦੇ ਜਹਾਜ਼ 'ਚ ਸ. ਪ੍ਰਭਦੀਪ ਸਿੰਘ
ਨੇ ਤਹਿ ਲਾਈ ਸੀ, ਉਸੇ ਇਕਬਾਲ ਸਿੰਘ ਨੇ ਥੋੜ੍ਹੇ ਦਿਨਾਂ ਬਾਅਦ ਹੀ ਪਟਨਾ ਸਾਹਿਬ ਵਿਖੇ
ਬਦਮਾਸ਼ੀ ਖਲਾਰੀ ਸੀ, ਕੁੱਟ ਵੀ ਖਾਦੀ, ਗੁਰੂ ਸਾਹਿਬ ਦੀ, ਦਸਤਾਰ ਦੀ ਬੇਅਦਬੀ ਵੀ ਕੀਤੀ,
ਕੇਸ ਹੁਣ ਪੁਲਿਸ ਕੋਲ ਹੈ, ਐਸੇ ਬਦਮਾਸ਼ ਕੋਲੋਂ ਕੀ ਸਿੱਖਿਆ
ਲਵੇਗੀ ਸਿੱਖ ਸੰਗਤ? ਕੀ ਸੰਦੇਸ਼ ਦੇਣਾ ਚਾਹੁੰਦੀ ਹੈ
ਦਿੱਲੀ ਕਮੇਟੀ?
ਐਨੀ ਬੇਸ਼ਰਮੀ
!!!, ਹੱਦ ਕੀਤੀ ਪਈ ਹੈ... ਸ਼ਰਮ ਕਰੋ ਦਿੱਲੀ ਵਾਲਿਓ, ਇਹ
ਹੈ ਨਤੀਜਾ ਬਾਦਲ ਦੇ ਦੱਲਿਆਂ ਨੂੰ ਦਿੱਲੀ ਦੀ ਬਾਗਡੋਰ ਦੇਣ ਦਾ, ਇਹੀ ਅੰਜਾਮ ਹੋਵੇਗਾ, ਇਸ
ਬਾਰੇ ਉਸ ਸਮੇਂ ਹੀ ਲਿੱਖ ਦਿੱਤਾ ਗਿਆ ਸੀ, ਪਰ ਪੈਸੇ ਅਤੇ ਸ਼ਰਾਬ ਦੇ ਲਾਲਚ ਨੇ ਦਿੱਲੀ ਦੇ
ਸਿੱਖ ਅਖਵਾਉਣ ਵਾਲਿਆਂ ਦੀ ਮੱਤ ਮਾਰ ਦਿੱਤੀ, ਜਿਸ ਦਾ ਖ਼ਾਮਿਯਾਜ਼ਾ ਭੁਗਤਣਾ ਪੈ ਰਿਹਾ ਹੈ।
ਗੁਰਬਾਣੀ ਦਾ ਫੁਰਮਾਣ ਹੈ:
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
ਇਹ ਇਲੱਤੀ (ਸ਼ਰਾਰਤੀ) ਲੋਕ ਚੌਧਰੀ ਬਣ ਬਣ ਹਰ ਥਾਂ 'ਤੇ ਆ ਵੜੇ ਹਨ, ਕਿਉਂਕਿ ਸਿੱਖ ਸੁੱਤੇ
ਪਏ ਹਨ, ਤੇ ਜੇ ਸਮਾਂ ਨਾ ਸਾਂਭਿਆ ਤਾਂ ਇਹ ਗੱਲ ਸਮਝ ਲਇਓ ਕਿ ਆਉਣ ਵਾਲਾ ਭਵਿੱਖ ਬਹੁਤ
ਭਯੰਕਰ ਹੈ।