Share on Facebook

Main News Page

ਪਰਖ ਪੜਚੋਲ
ਸਾਖੀ... ਜਨੇਊ ਪਾਉਣਾ
-:
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮

ਜਦੋਂ ਨਾਨਕ ਜੀ ਨੌ ਸਾਲ ਦੇ ਹੋਏ (ਕਈ ਲਿਖਤਾਂ 'ਚ ਅੱਠ ਤੇ ਸੱਤ ਸਾਲ ਉਮਰ ਦਾ ਜ਼ਿਕਰ ਵੀ ਮਿਲਦਾ) ਤਾਂ ਉਨਾਂ ਦੇ ਮਾਤਾ ਪਿਤਾ ਨੇ ਪ੍ਰਚਲਿਤ ਰੀਤ ਅਨੁਸਾਰ ਜਨੇਊ ਸੰਸਕਾਰ ਕੀਤਾ। ਗਾਂ ਦੇ ਗੋਹੇ ਨਾਲ ਪੋਚਾ ਫੇਰਿਆ। ਨਾਨਕ ਜੀ ਨੂੰ ਉਥੇ ਬਿਠਾ ਕਿ ਬ੍ਰਿਜ ਲਾਲ ਪੰਡਿਤ (ਕਿਤੇ ਪੰਡਿਤ ਹਰਿਦਿਆਲ ਦਾ ਜ਼ਿਕਰ ਵੀ ਮਿਲਦਾ) ਨੇ ਗਾਇਤ੍ਰੀ ਦੇ ਮੰਤਰ ਪੜਨ ਉਪਰੰਤ ਕਿਹਾ ਕਿ ਖਤਰੀਆਂ ਦਾ ਧਰਮ ਜੰਝੂ ਪਾਉਣਾ ਤੇ ਬ੍ਰਹਾਮਣ ਨੂੰ ਗੁਰੂ ਮੰਨਣਾ। ਰਸਮ ਪੂਰੀ ਹੋਈ ਤੇ ਰਿਸ਼ਤੇਦਾਰ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ। ਇਸ ਰਸਮ ਦਾ ਗੁਰੂ ਜੀ ਦੇ ਮਨ 'ਤੇ ਕੋਈ ਚੰਗਾ ਪ੍ਰਭਾਵ ਨਾ ਪਿਆ। ਗੁਰੂ ਜੀ ਨੇ ਅਸਲ ਜਨੇਊ ਦੀ ਵਿਆਖਿਆ ਆਪਣੀ ਬਾਣੀ 'ਚ ਜ਼ਿਕਰ ਕੀਤਾ :-

# ਦਇਆ ਕਪਾਹ ਸੰਤੋਖੁ ਸੂਤੁ... (ਵਾਰ ਆਸਾ ਮ:੧,੪੭੧)
# ਤਗੁ ਨ ਇੰਦ੍ਰੀ ਤਗੁ ਨ ਨਾਰੀ... (ਵਾਰ ਆਸਾ ਮ :੧,੪੭੧)

ਪੜਚੋਲ :-
1. ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬਧਿਤ ਚਾਰ ਜਨਮ ਸਾਖੀਆਂ ਮਿਲਦੀਆਂ ਹਨ :-
ੳ. ਵਿਲਾਇਤ ਵਾਲੀ ਅ. ਮਿਹਰਵਾਨ ਵਾਲੀ
ੲ. ਭਾਈ ਮਨੀ ਸਿੰਘ ਵਾਲੀ ਸ. ਬਾਲੇ ਵਾਲੀ

ਇਹ ਮੁੱਢਲੇ ਸਰੋਤ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਬਾਕੀ ਸਭ ਕੁੱਝ ਬਾਅਦ 'ਚ ਇਹਨਾਂ ਨੂੰ ਅਾਧਾਰ ਬਣਾ ਕਿ ਲਿਖਿਆ ਹੈ ....ਇਹਨਾ 'ਚ ਰਲਾਵਟ ਬਹੁਤ ਹੈ ਇਕਸਾਰਤਾ ਦੀ ਵੀ ਘਾਟ ਹੈ ......

2. ਮਿਹਰਵਾਨ ਵਾਲੀ, ਭਾਈ ਮਨੀ ਸਿੰਘ ਵਾਲੀ, ਮਹਿਮਾ ਪ੍ਰਕਾਸ਼, ਸੂਰਜ ਪ੍ਰਕਾਸ਼ ਆਦਿ 'ਚ ਇਹ ਸਾਖੀ ਮਿਲਦੀ ਹੈ ਤੇ ਇਹ ਵੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਪਵਾਇਆ (ਨੋਟ :-ਜਨੇਊ ਪਾਉਣ ਸਮੇਂ ਉਮਰ ਦਾ ਵੀ ਵਖਰੇਵਾਂ)

3. ਭਾਈ ਬਾਲੇ ਵਾਲੀ ਜਨਮ ਸਾਖੀ, ਵਲਾਇਤ ਵਾਲੀ ਜਨਮ ਸਾਖੀ, ਪੰਥ ਪ੍ਰਕਾਸ਼ (ਭੰਗੂ) ਆਦਿ 'ਚ ਇਹ ਜਨੇਊ ਵਾਲੀ ਸਾਖੀ ਨਹੀਂ ਮਿਲਦੀ .....

4. ਕੀ ਗੁਰੂ ਨਾਨਕ ਸਾਹਿਬ ਦੇ ਪਿਤਾ ਦੇ ਆਪਣੇ ਜਨੇਊ ਪਾਇਆ ਸੀ? ਕੀ ਉਹ ਸਨਾਤਨੀ ਰੀਤਾਂ ਕਰਦੇ ਸਨ? ਇਤਿਹਾਸ ਚੁਪ ਆ

5. ਮਨੂ ਸਿਮਰਤੀ (ਸਨਾਤਨੀ ਧਰਮ ਦੇ ਨਿਯਮਾਂ ਦੀ ਕਿਤਾਬ) ਅਨੁਸਾਰ ਬ੍ਰਹਾਮਣ ਦਾ ਜਨੇਊ ਸੰਸਕਾਰ ਗਰਭ ਤੋਂ ਅਠਵੇਂ ਸਾਲ ਤੱਕ, ਖਤਰੀ ਦਾ ਗਿਆਰ੍ਹਵੇਂ ਸਾਲ 'ਚ, ਵੈਸ਼ ਦਾ ਬਾਰ੍ਹਵੇਂ ਸਾਲ 'ਚ ਤੇ ਸ਼ੂਦਰ ਤੇ ਇਸਤ੍ਰੀ ਨੂੰ ਜਨੇਊ ਦਾ ਅਧਿਕਾਰ ਨਹੀਂ .......

.........ਹੁਣ ਸਵਾਲ ਪੈਦਾ ਹੁੰਦਾ ਕਿ ਬ੍ਰਾਹਮਣੀ ਰੀਤਾਂ ਅਨੁਸਾਰ ਜਨੇਊ ਖਤ੍ਰੀ ਦੇ ਗਿਆਰ੍ਹਵੇਂ ਸਾਲ 'ਚ ਪਾਇਆ ਜਾਂਦਾ ਹੈ, ਪਰ ਮਿਥੀ ਕਹਾਣੀ ਅਨੁਸਾਰ ਮਿਹਰਵਾਨ ਤੇ ਮਨੀ ਸਿੰਘ ਵਾਲੀ ਸਾਖੀ ਅਨੁਸਾਰ, ਗੁਰੂ ਨਾਨਕ ਜੀ ਦੀ ਉਮਰ ਨੌ ਸਾਲ ਹੈ ਤੇ ਮਹਿਮਾ ਪ੍ਰਕਾਸ਼ ਅਨੁਸਾਰ ਸਤ ਸਾਲ, ਫਿਰ ਤਾਂ ਉਨ੍ਹਾਂ ਦੀ ਉਮਰ ਜਨੇਊ ਸੰਸਕਾਰ ਤੋਂ ੨-੪ ਸਾਲ ਤੱਕ ਘੱਟ ਹੈ, ਜੇ ਇਸੇ ਗਲ ਨੂੰ ਵਿਚਾਰ ਲਿਆ ਜਾਏ, ਤਾਂ ਕਹਾਣੀ ਆਪੇ ਝੂਠੀ ਸਾਬਿਤ ਹੁੰਦੀ ਹੈ......

6. ਫਿਰ ਇਹ ਗਲ ਵੀ ਲਿਖੀ ਹੋਈ ਆ, ਕਿ ਗੁਰੂ ਜੀ ਨੇ ਜਨੇਊ ਬ੍ਰਾਹਮਣਾਂ ਤੋਂ ਪਵਾਇਆ ਜਾਂ ਪਾਇਆ ਗਿਆ, ਫਿਰ ਸਾਰੀ ਸਾਖੀ ਦਾ ਕੀ ਅਰਥ ਰਹਿ ਗਿਆ.....ਕੀ ਇਕ ਨਿੰਰਕਾਰ ਦਾ ਉਪਾਸ਼ਕ ਬ੍ਰਾਹਮਣ ਨੂੰ ਆਪਣਾ ਗੁਰੂ ਮੰਨ ਸਕਦਾ, ਕਿਉਂਕਿ ਗੁਰਬਾਣੀ ਦੇ ਅਨੁਸਾਰ ਜਨੇਊ ਪਾ ਕੇ ਬ੍ਰਾਹਮਣ ਗੁਰੂ ਬਣ ਜਾਂਦਾ ....ਸਿਖਾ ਕਨ ਚੜਾਈਆ ਗੁਰੁ ਬ੍ਰਹਾਮਣ ਥਿਆ ...ਆਸਾ ਕੀ ਵਾਰ

ਜਦਕਿ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਹਨ :-ਸ਼ਬਦ ਗੁਰੂ ਸੁਰਤਿ ਧੁਨ ਚੇਲਾ...

7. ਮਿਹਰਵਾਨ ਵਾਲੀ ਜਨਮ ਸਾਖੀ 'ਚ ਲਿਖਿਆ ਕਿ ਇਹ ਰੀਤ ਸਾਦੇ ਤਰੀਕੇ ਨਾਲ ਕੀਤੀ, ਤੇ ਬ੍ਰਾਹਮਣਾਂ ਨੂੰ ਉਪਦੇਸ ਦਿਤਾ ..ਦਇਆ ਕਪਾਹ ਸੰਤੋਖੁ ਸੂਤ ਜਤੁ ਗੰਢੀ ਸਤੁ ਵਟ ..ਆਸਾ ਕੀ ਵਾਰ

.....ਪਰ ਇਸਦੇ ਉਲਟ ਮਨੀ ਸਿੰਘ ਨਾਲ ਜੋੜੀ ਜਾਂਦੀ ਸਾਖੀ 'ਚ ਲਿਖਿਆ ਕਿ ਬਾਬੇ ਕਾਲੂ ਨੇ ਬਹੁਤ ਵਡਾ ਜਗ ਕੀਤਾ, ਜਿਸ 'ਚ ਮਾਸ ਵੀ ਵਰਤਾਇਆ ਗਿਆ ਤੇ ਉਥੇ ਨਾਨਕ ਜੀ ਨੇ ਪੰਡਿਤਾਂ ਨੂੰ ਉਪਦੇਸ ਕੀਤਾ ....ਨਾਨਕ ਮੇਰ ਸਰੀਰੁ ਕਾ ਇਕੁ ਰਥ ਇਕ ਰਥਵਾਹੁ ...ਆਸਾ ਕੀ ਵਾਰ

ਹੁਣ ਤੁਸੀਂ ਆਪ ਹੀ ਦੇਖੋ ਇਹਨਾਂ ਦੋਨਾਂ ਜਨਮਸਾਖੀਆਂ 'ਚ ਆਪਸ 'ਚ ਕਿਨਾਂ ਵਿਰੋਧਾਭਾਸ ਹੈ ......

8. ਸਭ ਤੋਂ ਵੱਡੀ ਗਲ ਜੇ ਇਹ ਘਟਨਾ ਵਾਪਰੀ ਹੁੰਦੀ, ਤਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ 'ਚ ਇਸਦਾ ਜ਼ਿਕਰ ਜ਼ਰੂਰ ਆਉਣਾ ਸੀ, ਕਿਉਂਕਿ ਇਹ ਉਸ ਸਮੇਂ ਦੇ ਹਾਲਾਤਾਂ ਦੇ ਮਦੇਨਜ਼ਰ ਅਹਿਮ ਘਟਨਾਂ ਸੀ, ਪਰ ਉਹਨਾਂ ਦੀ ਵਾਰ ਪਹਿਲੀ ਜੋ ਗੁਰੂ ਜੀ ਦੀ ਜੀਵਨੀ ਆ ਵਿਚ ਜ਼ਿਕਰ ਨਹੀਂ .....

ਡਾ. ਕਿਰਪਾਲ ਸਿੰਘ ਦੀ ਟਿੱਪਣੀ ਆਪਣੇ ਆਪ 'ਚ ਬੜਾ ਵਜ਼ਨ ਰਖਦੀ ਹੈ "ਇਹ ਰਚਨਾਵਾਂ ਤਗੁ ਨ ਇੰਦ੍ਰੀ ਤਗੁ ਨ ਨਾਰੀ ...ਆਦਿ ਵਿਸ਼ਾਲ ਤਜ਼ਰਬੇ ਦੀਆਂ ਲਖਾਇਕ ਨੇ, ਜੋ ਗੁਰੂ ਜੀ ਨੇ ਆਪਣੇ ਜੀਵਨ 'ਚ ਯਾਤਰਾਵਾਂ ਤੇ ਗੋਸ਼ਟੀਆਂ ਤੋਂ ਪ੍ਰਾਪਤ ਕੀਤਾ, ੯-੭ ਸਾਲ 'ਚ ਉਚਰੀਆਂ ਹੋਈਆਂ ਨਹੀਂ"

ਸਾਡੇ ਪ੍ਰਚਾਰਕ ਬਹੁਤਾ ਮਸਾਲਾ ਲਾ ਕੇ ਇਹ ਕਹਾਣੀ ਸੁਣਾਉਂਦੇ ਹਨ, ਪਰ ਕਦੇ ਗੁਰਬਾਣੀ ਦੀ ਰੌਸ਼ਨੀ 'ਚ ਵਿਚਾਰਦੇ ਨਹੀਂ ਕਿ ਅਸੀਂ ਬਾਬੇ ਨਾਨਕ ਦਾ ਸਤਿਕਾਰ ਨਹੀਂ, ਸਗੋਂ ਤਿਰਸਕਾਰ ਕਰ ਰਹੇ ਹਾਂ ..ਕਿਉਂਕਿ ਕਹਾਣੀ ਦੇ ਅਖੀਰ ਤੇ ਬਾਬੇ ਦੇ ਜਨੇਊ ਪਇਆ, ਇਸ ਕਹਾਣੀ ਵਾਲੀ ਹਰ ਲਿਖਤ 'ਚ ਲਿਖਿਆ, ਤਾਂ ਦਸੋ ਫਿਰ ਬਾਬੇ ਨੇ ਵਿਰੋਧ ਕੀ ਕੀਤਾ ..ਅਕਲ ਨੂੰ ਹਥ ਮਾਰੋ ...

# ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ ਕਿ ਬੁਝੀਐ ਅਕਲੀ ਕੀਚੈ ਦਾਨ
# ਪੜਿਐ ਨਹੀ ਭੇਦ ਬੁਝਿਐ ਪਾਵਣਾ

ਗੁਰੂ ਪੰਥ ਦਾ ਸੇਵਕ


<< ਸ. ਬਲਦੀਪ ਸਿੰਘ ਰਾਮੂੰਵਾਲੀਆ ਵਲੋਂ ਹੋਰ ਸਾਖੀਆਂ ਦੀ ਪੜਚੋਲ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top