Share on Facebook

Main News Page

ਪਰਖ ਪੜਚੋਲ
ਸਾਖੀ... ਗੁਰੂ ਨਾਨਕ ਸਾਹਿਬ ਵਲੋਂ ਪਸ਼ੂ ਚਰਾਉਣਾ
-:
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮

ਗੁਰ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਬਚਪਨ ਵਿਚ ਪਸ਼ੂ ਚਾਰਦੇ ਸਨ, ਤਾਂ ਇਕ ਦਿਨ ਉਹਨਾਂ ਨੂੰ ਨੀਂਦ ਆ ਗਈ ਤੇ ਉਹਨਾਂ ਦੇ ਪਸ਼ੂ ਕਿਸੇ ਕਿਸਾਨ ਦੀ ਖੇਤੀ ਭਾਵ ਫਸਲ ਖਾ ਗਏ ਜਦ ਕਿਸਾਨ ਨੇ ਦੇਖਿਆ ਤਾਂ ਨਾਨਕ ਸਾਹਿਬ ਸੁਤੇ ਸਨ ਤੇ ਉਹਨਾਂ ਦੇ ਪਸ਼ੂ ਕਿਸਾਨ ਦਾ ਖੇਤ ਉਜਾੜ ਚੁਕੇ ਸਨ .....ਬਾਕੀ ਸਾਖੀ ਤੋਂ ਤੁਸੀਂ ਜਾਣੂ ਹੋਵੋਗੇ, ਕਰਮਾਤੀ ਕਹਾਣੀ ...

ਪੜਚੋਲ...

੧. ਸਭ ਤੋਂ ਪਹਿਲੀ ਗਲ ਇਸ ਸਾਖੀ ਨੂੰ ਸੁਣਨ ਤੋਂ ਬਾਅਦ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਕੰਮਾਂ ਪ੍ਰਤੀ ਅਵੇਸੇਲੇ ਸਨ... ਆਲਸੀ ਸਨ!

੨. ਪੁਰਾਣੇ ਸਮੇਂ ਵਿੱਚ ਜਦ ਪਸ਼ੂ ਚਰਾਏ ਜਾਂਦੇ ਸਨ, ਤਾਂ ਜੋਟੀਆਂ ਬਣਾ ਕਿ ਪਸ਼ੂ ਚਾਰਨ ਜਾਂਦੇ ਸਨ... ਕੀ ਗੁਰੂ ਨਾਨਕ ਸਾਹਿਬ ਇੱਕਲੇ ਸਨ... ਇੱਕ ਅਮੀਰ ਪਰਿਵਾਰ ਦੇ ਉਹ ਬੱਚੇ ਸਨ, ਕੀ ਉਹਨਾਂ ਦੇ ਘਰ 'ਚ ਕੋਈ ਵੀ ਚਰਵਾਹਾ ਨਹੀਂ ਸੀ?

੩. ਪਸ਼ੂਆਂ ਨੂੰ ਚਾਰਨ ਲਈ ਅਲਗ ਚਾਰਗਾਹਾਂ ਹੁੰਦੀਆਂ ਸਨ, ਪਰ ਕੀ ਤਲਵੰਡੀ 'ਚ ਉਹ ਨਹੀਂ ਸਨ?

੪. ਕਿਸਾਨ ਦਾ ਪਸ਼ੂਆ ਨੂੰ ਖੇਤ 'ਚੋਂ ਬਾਹਰ ਨਾ ਕੱਢਣਾ ਤੇ ਗੁਰੂ ਨਾਨਕ ਸਾਹਿਬ ਨੂੰ ਨਾ ਉਠਾਉਣਾ ਵੀ ਕਹਾਣੀ ਨੂੰ ਸ਼ੱਕੀ ਬਣਾ ਦਿੰਦਾ ਹੈ...

ਇਹ ਕਹਾਣੀ ਕ੍ਰਿਸ਼ਨ ਦੀਆਂ ਗਊਆਂ ਚਰਾਉਣ ਵਾਲੀ ਕਹਾਣੀ ਨਾਲ ਮੇਲ ਖਾਂਦੀ ਆ...

ਇਹੋ ਜਿਹੀਆਂ ਕਹਾਣੀਆ ਗੁਰੂ ਸਾਹਿਬ ਦਾ ਸਤਿਕਾਰ ਬਣਾਉਦੀਆਂ ਨਹੀਂ ਘਟਾਉਦੀਆਂ ਹਨ...

ਸੱਚ ਝੂਠ ਦੀ ਵਿਚਾਰ ਤੁਸੀਂ ਕਰਨੀ ਆ...!

ਗੁਰੂ ਪੰਥ ਦਾ ਸੇਵਕ


<< ਸ. ਬਲਦੀਪ ਸਿੰਘ ਰਾਮੂੰਵਾਲੀਆ ਵਲੋਂ ਹੋਰ ਸਾਖੀਆਂ ਦੀ ਪੜਚੋਲ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top