Share on Facebook

Main News Page

ਲੀਡਰ
ਸ੍ਰ. ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ, {ਫਤਿਹਾਬਾਦ}

ਮੋਬਾਈਲ - 94662 66708, 97287 43287

ਬਿਗਲ ਵੱਜਿਆ ਚੋਣਾਂ ਦਾ ਦੇਸ਼ ਅੰਦਰ, ਲੱਗੇ ਵੋਟਰਾਂ ਨੂੰ ਆ ਕੇ ਭਰਮਾਉਣ ਲੀਡਰ।
ਜਿਨ੍ਹਾਂ ਪਹਿਲਾਂ ਨਾ ਕਦੇ ਬਾਤ ਪੁੱਛੀ, ਹੁਣ ਨਿੱਤ ਹੀ ਦਰਵਾਜੇ ਖੜਕਾਉਣ ਲੀਡਰ।

‘ਭੁੱਕੀ’’ਸ਼ਰਾਬ’ ਵਰਤਾ ਕੇ ਚਰਸ ਗਾਂਜਾ, ਵੋਟਾਂ ਪੱਕੀਆਂ ਇਉਂ ਕਰਵਾਉਣ ਲੀਡਰ।
ਕਿਤੇ ਰੈਲੀਆਂ ਕਿਤੇ ਕਾਣਫਰੰਸਾਂ, ਨਾਲ ਜਲੂਸਾਂ ਦੇ ਪਬਲਿਕ ਫਸਾਉਣ ਲੀਡਰ।

ਇੱਕ ਇੱਕ ਵੋਟਰ ਨੂੰ ਜਾਲ ‘ਚ’ ਫਸਾਉਣ ਖਾਤਰ, ਹੱਥਕੰਡਾ ਹਰ ਅਪਣਾਉਣ ਲੀਡਰ।
ਲਾਲ ਬੱਤੀ ਤੇ ਕੁਰਸੀ ਹਥਿਆਉਣ ਪਿਛੋਂ, ਭੁਲਕੇ ਵੀ ਫੇਰ ਨਾ ਮੂੰਹ ਦਿਖਾਉਣ ਲੀਡਰ।

ਵੋਟਰ ਲੱਭਦਾ ਫਿਰੇ ਦਫਤਰਾਂ ‘ਚ, ਪਰ ਪਤਾ ਨਹੀਂ ਕਿਥੇ (ਇਹ) ਲੁਕ ਜਾਣ ਲੀਡਰ।
ਪੁਲੰਦਾ ਚੋਣਾਂ ‘ਚ ਵਾਅਦਿਆਂ ਵਾਲਾ, ਰੱਦੀ ਦੀ ਟੋਕਰੀ ਦੀ ਭੇਂਟ ਚੜ੍ਹਾਉਣ ਲੀਡਰ।

ਪੰਜ ਸਾਲਾਂ ਬਾਅਦ ਫੇਰ ਆ ਕੇ, ਨਵੇਂ ਨਵੇਂ ਵਾਅਦੇ ਦੁਹਰਾਉਣ ਲੀਡਰ।
ਪਿਛਲੇ ਵਾਅਦਿਆਂ ਦਾ ਦੱਸੋ ਕੀ ਬਣਿਆ, ਪੁਰਾਣੀਆਂ ਗੱਲਾਂ ਕਹਿ ਪੱਲਾ ਛੁਡਾਉਣ ਲੀਡਰ।

ਹੋਵੇਂ ਸੁਚੇਤ ਚੋਂਣਾ ਵੇਲੇ ‘ਸੁਰਿੰਦਰਾ’ ਜੇ, ਫਿਰ ਕਿਸ ਤਰ੍ਹਾਂ ਤੈਨੂੰ ਭਰਮਾਉਣ ਲੀਡਰ।
ਮੰਗੇਂ ਹਿਸਾਬ ਪਿਛਲੇ ਕੰਮ ਕਾਰ ਦਾ, ਝੂਠੇ ਲਾਰੇ ਨਾ ਫੇਰ ਲਗਾਉਣ ਲੀਡਰ।
...............................................ਝੂਠੇ ਲਾਰੇ ਨਾ ਫੇਰ ਲਗਾਉਣ ਲੀਡਰ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top