ਅੱਜ ਕਲ ਬੀ.ਜੇ.ਪੀ ਅਤੇ ਬਾਦਲ ਦਲ ਵਾਲੇ ਗੁਜ਼ਰਾਤ ਵਿਚ ਮੋਦੀ ਵਲੋਂ
ਜੋ ਪਟੇਲ ਦਾ ਬੁਤ ਲਗਾਇਆ ਜਾ ਰਿਹਾ ਹੈ, ਲਈ ਪੰਜਾਬ ਦੇ ਵੱਖ-ਵੱਖ ਪਵਿੱਤਰ ਅਸਥਾਨਾਂ ਤੋਂ
ਮਿੱਟੀ ਅਤੇ ਕਿਸਾਨੀ ਨਾਲ ਸਬੰਧਤ ਲੋਹੇ ਦੇ ੳਜ਼ਾਰ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਮਿਟੀ
ਅਤੇ ੳਜ਼ਾਰਾਂ ਨੂੰ ਪਿੰਗਲਾ ਕੇ ਪਟੇਲ ਦੇ ਬਣਾਏ ਜਾ ਰਹੇ ਬੁੱਤ ਵਿੱਚ ਪੰਜਾਬੀਆਂ ਖਾਸ ਕਰਕੇ
ਸਿੱਖਾਂ ਦਾ ਯੋਗਦਾਨ ਪਾਇਆ ਜਾ ਸਕੇ। ਹਾਲਾਂਕਿ ਸਿੱਖ ਬੁੱਤ ਪ੍ਰਸਤੀ ਵਿਚ ਵਿਸ਼ਵਾਸ਼ ਨਹੀਂ
ਰੱਖਦੇ, ਪਰ ਫਿਰ ਵੀ ਸਿੱਖ ਬਾਦਲ ਦੇ ਪ੍ਰਭਾਵ ਥੱਲੇ ਅਜਿਹਾ ਕਰ ਰਹੇ ਹਨ।
ਪਟੇਲ
ਜਿਸ ਦਾ ਬੁੱਤ ਲਗਾੳਣ ਲਈ ਇਹ ਸਭ ਡਰਾਮੇਬਾਜੀ ਹੋ ਰਹੀ ਹੈ, ਇਹ ੳਹ ਸਖਸ਼ ਸੀ ਜਿਸ ਨੇ ਅਜ਼ਾਦ
ਭਾਰਤ ਵਿਚ ਸਭ ਤੋਂ ਪਹਿਲਾਂ ਸਿੱਖਾਂ ਨੂੰ ਜਰਾਇਮ ਪੈਸ਼ਾ ਕੌਮ ਹੋਣ ਦਾ ਸਰਟੀਫਿਕੇਟ ਜਾਰੀ
ਕੀਤਾ ਸੀ। ਪਟੇਲ ਵਲੋਂ ਸਿੱਖਾਂ ਪ੍ਰਤੀ ਇਹ ਨਫਰਤ ਦਾ ਪ੍ਰਗਟਾਵਾ
ੳਸ ਦੀ ਰਾਤੋਂ ਰਾਤ ਬਣੀ ਸੋਚ ਦਾ ਪ੍ਰਗਟਾਵਾ ਨਹੀਂ ਸੀ ਸਗੋਂ ੳਹ ਤਾਂ ਜਨਮਜਾਤ ਤੋਂ ਹੀ
ਅਜਿਹਾ ਫਿਰਕਾ ਪ੍ਰਸਤ ਸੀ, ਜੋ ਸਿੱਖੀ ਸਰੂਪ ਨੂੰ ਇਸ ਹੱਦ ਤਕ ਨਫਰਤ ਕਰਦਾ ਸੀ, ੳਸ ਦੀ
ਵਨਗੀ ਮਾਤਰ ਵੇਖ ਲਵੋ ਅਜ਼ਾਦੀ ਤੋਂ ਪਹਿਲਾਂ ਆਰ ਐਸ ਐਸ ਪ੍ਰਮੁੱਖ ਵੀਰ ਸਾਵਰਕਰ ਅੰਗਰੇਜ਼
ਹਕੂਮਤ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਅੰਡਰਗਰਾਉਂਡ ਰਹਿ ਕੇ ਦਿਨ ਕੱਟ ਰਿਹਾ ਸੀ, ਤਾਂ
ੳਸ ਨੇ ਅਪਣੀ ਪਛਾਣ ਛੁਪਾਣ ਲਈ ਮਜ਼ਬੂਰੀ ਵੱਸ ਸਿੱਖੀ ਸਰੂਪ ਧਾਰਨ ਕਰ ਲਿਆ। ਇਸੇ ਰੂਪ ਵਿਚ
ਜਦ ੳਹ ਇਕ ਦਿਨ ਪਟੇਲ ਨੂੰ ਮਿਲਨ ੳਸਦੇ ਘਰ ਗਿਆ ਤਾਂ ਪਟੇਲ ਨੇ ੳਸ ਨੂੰ ਕਿਹਾ ਕਿ ਅਜ ਤਾਂ
ੳਹ ਇਸ ਸਰੂਪ ਵਿਚ ਆ ਗਿਆ ਹੈਂ, ਅਗੇ ਤੋਂ ੳਸਨੁੰ ਇਸ ਸਰੂਪ ਵਿਚ ਮਿਲਣ ਦੀ ਕੋਸ਼ਿਸ਼ ਨਾਂ ਕਰੇ।
ਇਹ ਸੀ ਪਟੇਲ ਦਾ ਅਸਲੀ ਚਹਿਰਾ ਜਿਸ ਵਿਚ ੳਹ ਕਿਸੇ ਕੱਟੜ ਹਿੰਦੂ ਨੂੰ ਵੀ ਸਿੱਖੀ ਸਰੂਪ
ਵਿਚ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ। ਸਿੱਖਾਂ ਨੂੰ ੳਸ ਬਾਰੇ ਕੋਈ ਭੁਲੇਖਾ ਨਹੀਂ ਰਹਿ
ਜਾਣਾ ਚਾਹੀਦਾ। ਸਿੱਖ ਅਜ ਕਿਸ ਮੂੰਹ ਨਾਲ, ਕੀ ਸੋਚ ਕੇ ਅਜਿਹੇ ਫਾਸ਼ੀਵਾਦੀ, ਫਿਰਕਾ ਪ੍ਰਸਤ
ਸਿੱਖਾਂ ਦੇ ਦੁਸ਼ਮਣ ਦਾ ਬੁਤ ਲਾਣ ਲਈ ਮਿੱਟੀ ਅਤੇ ਕਿਸਾਨੀ ਨਾਲ ਸਬੰਧਤ ੳਜ਼ਾਰ ਇੱਕਠੇ ਕਰ
ਰਹੇ ਹਨ। ਅਜਿਹਾ ਸਿਰਫ ਤਾਂ ਹੀ ਸੰਭਵ ਹੋ ਰਿਹਾ ਹੈ ਕਿੳਂਕਿ ਸਿੱਖਾਂ ੳਪਰ ਬਾਦਲਾਂ ਦਾ
ਗਲਬਾ ਭਾਰੂ ਹੈ, ਬਾਦਲ ਕੋਮ ਤੋਂ ਅਸਲੀਅਤ ਛੁਪਾ ਕੇ ਕੌਮ ਨਾਲ ਧੋਖਾ ਕਰ ਰਿਹਾ ਹੈ।
ਅਪਣੇ ਆਪ ਨੂੰ ਪਟੇਲ ਦਾ ਪੈਰੋਕਾਰ ਕਹਿਣ ਵਾਲੇ ਮੋਦੀ ਦਾ ਕਰਦਾਰ ਵੀ ਸਿੱਖ ਦੁਸ਼ਮਣ ਵਾਲਾ
ਹੀ ਹੈ ੳਹ ਗੁਜ਼ਰਾਤ ਵਿਚੋਂ 1965 ਤੋਂ ਵੱਸਦੇ ਹਜ਼ਾਰਾਂ ਸਿੱਖ ਕਿਸਾਨਾ ਨੂੰ ੳਹਨਾਂ ਦੀਆ
ਜਮੀਨਾਂ ਤੋਂ ਬੇਦਖਲ ਕਰਕੇ ੳਹਨਾਂ ਨੂੰ ੳਜਾੜਣ ਲਈ ਬਜ਼ਿਦ ਹੈ
ਜੂਨ 84 ਵਿਚ ਮੌਕੇ ਦੀ
ਕਾਂਗਰਸੀ ਹਕੂਮਤ ਵੱਲੋਂ ਦਰਬਾਰ ਸਾਹਿਬ ੳਪਰ ਕੀਤੇ ਗਏ ਫੋਜੀ ਹਮਲੇ ਲਈ ਇੰਦਰਾ ਗਾਂਧੀ ਦੇ
ਨਾਲ ਨਾਲ ਅਡਵਾਨੀ ਵੀ ਬਰਾਬਰ ਦਾ ਦੋਸ਼ੀ ਹੈ।
ਅਡਵਾਨੀ ਅਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ
ਵਿਚ ਇੰਕਸ਼ਾਫ ਕਰਦਾ ਹੈ, ਇਹ ਫੌਜ਼ੀ ਹਮਲਾ ੳਸਨੇ ਹੀ ਇੰਦਰਾ ਗਾਂਧੀ ਨੂੰ ਮਜ਼ਬੂਰ ਕਰਕੇ
ਕਰਵਾਇਆ ਸੀ।
ਆਰ.ਐਸ.ਐਸ ਪ੍ਰਮੁਖ ਮੋਹਨ ਭਾਗਵਤ ਭਾਰਤ ਵਿਚ ਵੱਸਣ ਵਾਲੇ ਸਾਰੇ ਮੁਸਲਮਾਨਾਂ,
ਸਿੱਖਾਂ, ਇਸਾਈਆਂ, ਜੈਨੀਆਂ, ਬੋਧੀਆਂ ਨੂੰ ਹਿੰਦੂ ਗਰਦਾਨ ਰਿਹਾ ਹੈ, ਬੀ.ਜੇ.ਪੀ ਅਤੇ
ਆਰ.ਐਸ.ਐਸ ਵਾਲੇ ਕੇਵਲ ਸਿੱਖਾਂ ਪ੍ਰਤੀ ਹੀ ਨਫਰਤ ਨਹੀਂ ਪਾਲਦੇ, ਸਗੋਂ ੳਹ ਦੂਸਰੀਆਂ ਘੱਟ
ਗਿਣਤੀ ਕੌਮਾਂ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਇਹਨਾਂ ਨੇ
2002 ਵਿਚ ਗੁਜ਼ਰਾਤ ਦੇ
ਗੋਧਰਾ ਕਾਂਡ ਕਰਕੇ ਹਜ਼ਾਰਾਂ ਮੁਸਲਮਾਨਾਂ ਨੂੰ ਮੌਤ ਦੇ ਘਾਟ ੳਤਾਰ ਦਿੱਤਾ, ਜਿਸ ਦਾ ਮੋਦੀ
ਨੂੰ ਅਜ ਤਕ ਕੋਈ ਪਛਤਾਵਾ ਨਹੀਂ ਹੈ।
1992 ਵਿਚ ਇਹਨਾਂ ਹਿੰਦੂ ਜਨੂਨੀਆਂ ਨੇ ਅਡਵਾਨੀ ਦੀ
ਅਗਵਾਈ ਵਿਚ ਮੁਸਲਮਾਨਾਂ ਦੀ ਬਾਬਰੀ ਮਸਜ਼ਦ ਨੂੰ ਢਾਹ ਦਿੱਤਾ ਇਹਨਾਂ ਨੇ ਹੀ ੳੜੀਸਾ ਵਿਚ
ਇਸਾਈਆਂ ਦੇ ਗਿਰਜ਼ਿਆਂ ਨੂੰ ਸਾੜਿਆ ਅਤੇ ਨੰਨਾ ਦੀਆਂ ਇਜ਼ਤਾਂ ਨੂੰ ਲੁਟਿਆ। ਇਸਾਈ ਮਿਸ਼ਨਰੀ
ਗ੍ਰਾਹਮ ਸਟੈਨ ਨੂੰ ੳਸਦੇ ਦੋ ਛੋਟੇ ਬੱਚਿਆ ਸਮੇਤ
22 ਜਨਵਰੀ 1999 ਨੂੰ ਇਕ ਦਾਰਾ ਸਿੰਘ
ਨਾਂ ਦੇ ਹਿੰਦੂ ਅਤਿਵਾਦੀ ਨੇ ਜਿਊਦਿਆ ਸਾੜ ਕੇ ਮਾਰ ਦਿੱਤਾ। ਇਹ ਸਾਰਾ ਕੁਝ ਬੀ.ਜੇ.ਪੀ ਅਤੇ
ਆਰ.ਐਸ.ਐਸ ਵਾਲਿਆਂ ਨੇ ਨੰਗੇ ਦਿਨ ਹਿੱਕ ਦੇ ਜੋਰ ੳਪਰ ਸ਼ਰੇਆਮ ਕੀਤਾ।
ਕਾਂਗਰਸ
ਜਮਾਤ ਮੁੱਢ ਕਦੀਮ ਤੋਂ ਹੀ ਸਿੱਖ ਵਿਰੋਧੀ ਜਮਾਤ ਹੈ, ਇਸ ਨੇ ਅਜਾਦੀ ਦੇ ਸੰਗਰਸ਼
ਤੋਂ ਲੈ ਕੇ ਅੱਜ ਤੱਕ ਝੂਠੇ ਵਾਅਦੇ ਕਰਕੇ ਕੌਮ ਨਾਲ ਵਿਸ਼ਵਾਸ਼ ਘਾਤ ਕੀਤਾ ਹੈ, ਜਿਸ ਦਾ ਇਕ
ਲੰਬਾ ਇਤਿਹਾਸ ਹੈ। ਸੱਤਾ ਦੀ ਪ੍ਰਾਪਤੀ ਲਈ ਇਸ ਨੇ ਸਿੱਖ ਕੌਮ ਦੇ ਜਾਨ ਤੋਂ ਵੱਧ ਪਿਆਰੇ
ਦਰਬਾਰ ਸਾਹਿਬ ੳਪਰ ਫੌਜ਼ੀ ਹਮਲਾ ਸਾਕਾ ਨੀਲਾ ਤਾਰਾ ਦੇ ਨਾਂ ਹੇਠ ਕੀਤਾ, ਜਿਸ ਵਿਚ ਨਾਂ
ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਦਿਤਾ, ਸਗੋਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ
ਮੌਤ ਦੇ ਘਾਟ ੳਤਾਰ ਦਿਤਾ ਗਿਆ।
ਇਸ ਤੋਂ ਬਾਅਦ ਨਵੰਬਰ 84 ਵਿਚ ਦਿੱਲੀ ਸਮੇਤ ਭਾਰਤ ਦੇ ਵੱਖ ਵੱਖ
ਹਿੱਸਿਆਂ ਵਿਚ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ, ਜਿਸ ਦੇ ਜਿੰਮੇਦਾਰ ਆਗੂਆਂ ਨੂੰ ਕਾਂਗਰਸੀ
ਹਕੂਮਤ ਨੇ ਸਜ਼ਾ ਤਾਂ ਕੀ ਦਿਵਾਨੀ ਸੀ, ਸਗੋਂ ੳਹਨਾਂ ਨੂੰ ਪਾਰਟੀ ਅਤੇ ਸਰਕਾਰ ਵਿਚ ੳਚ
ਆਹੁਦੇ ਦੇ ਕੇ ਸਿੱਖਾਂ ਦੇ ਜਖਮਾਂ ੳਪਰ ਨਮਕ ਛਿੜਕਿਆ ਹੈ। ਅਜ਼ਾਦੀ ਤੋਂ ਪਹਿਲਾਂ ਵੀ ਸਿੱਖ
ਲੀਡਰਾਂ ਨੇ ਅੰਗਰੇਜ਼ ਨੂੰ ਕਿਹਾ ਕਿ ੳਹਨਾਂ ਦੀ ਕੋਈ ਮੰਗ ਨਹੀਂ ਹੈ ਅਗਰ ਸਿੱਖਾਂ ਦੀ ਕੋਈ
ਮੰਗ ਹੋਵੇਗੀ ਤਾਂ ੳਹ ਅਜਾਦੀ ਤੋਂ ਬਾਅਦ ਹਿੰਦੂ ਭਰਾਵਾਂ ਤੋਂ ਲੈ ਲੈਣਗੇ, ਪਰ ਅਜ਼ਾਦੀ ਤੋਂ
ਬਾਅਦ ਅਜ ਤਕ ਸਿੱਖ ਕੌਮ ਨਾਲ ਵਿਤਕਰਿਆ ਦਾ ਇਕ ਲੰਮਾ ਇਤਿਹਾਸ ਹੈ, ਇਹਨਾਂ ਨੇ ਕੌਮ ਦੀ
ਕੋਈ ਹੱਕੀ ਮੰਗ ਤਾਂ ਕੀ ਮੰਨਣੀ ਸੀ, ਸਗੋਂ ਜੋ ਕੰਮ ਮੁਗਲ ਹਕੂਮਤ ਤਲਵਾਰ ਦੇ ਜੋਰ ਨਾਲ (ਸਿੱਖਾਂ
ਨੂੰ ਮੁਸਲਮਾਨ ਬਣਾੳਣ ਲਈ) ਨਹੀਂ ਕਰ ਸਕੀ ਸੀ, ੳਹ ਕੰਮ ਚਾਲਾਕ ਹਿੰਦੂ ਨੇ ਕਲਮ ਦੇ ਜੋਰ
ਨਾਲ ਸਵੀਧਾਨ ਵਿਚ ਧਾਰਾ 25 ਲਿੱਖ ਕੇ, ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਦਿਤਾ
ਅਤੇ ਸਿੱਖ ਕੌਮ ਦੀ ਮਨਜੂਰੀ ਤੋਂ ਬਿਨਾਂ ਹੀ ਇਹ
ਸੰਵਿਧਾਨ ਸਿੱਖਾਂ ੳਪਰ ਠੋਸ ਦਿਤਾ ਗਿਆ।
ਪਟੇਲ, ਅਡਵਾਨੀ, ਮੋਦੀ, ਮੋਹਨ ਭਾਗਵਤ ਵੱਖ ਵੱਖ ਨਾਮ ਵਾਲੇ ਵੱਖ ਵੱਖ ਵਿਅਕਤੀ ਹੋ ਸਕਦੇ
ਹਨ, ਪਰ ਇਹਨਾਂ ਸਭ ਦੀ ਸੋਚ ਇਕ ਹੀ ਹੈ, ਜੋ ਸਿੱਖ ਵਿਰੋਧੀ ਹੈ ਇਹਨਾਂ ਦੇ ਦਿਲਾਂ ਵਿਚ
ਸਿਖਾਂ ਪ੍ਰਤੀ ਸਿਵਾਏ ਨਫਰਤ ਤੋਂ ਹੋਰ ਕੁਝ ਵੀ ਨਹੀਂ ਹੈ।
ਅਕਾਲੀ
ਦਲ ਬਾਦਲ ਹਮੇਸ਼ਾਂ ਸਿੱਖਾਂ ਨੂੰ ਤਸਵੀਰ ਦਾ ਹਮੇਸ਼ਾਂ ਇਕ ਪਾਸਾ ਹੀ ਦਿਖਾੳਦਾ ਹੈ, ਅਤੇ
ਤਸਵੀਰ ਦਾ ਦੂਸਰਾ ਪਾਸਾ ਜੋ ਬੀ.ਜੇ.ਪੀ ਅਤੇ ਆਰ.ਐਸ.ਐਸ ਦਾ ਹੈ, ੳਸ ਨੂੰ ਸਿੱਖਾਂ ਵਿਚ
ਨਸ਼ਰ ਨਹੀਂ ਕਰਦਾ। ਅਕਾਲੀ ਦਲ ਬਾਦਲ ਵੱਲੋਂ ਮੋਦੀ ਜਾਂ ਬੀ.ਜੇ.ਪੀ ਨੂੰ ਦਿਤਾ ਜਾ ਰਿਹਾ
ਬਿਨਾ ਸ਼ਰਤ ਸਮਰਥਨ ਕੌਮ ਲਈ ਆਤਮਘਾਤੀ ਹੋ ਨਿਬੜੇਗਾ।
ਸਿੱਖਾਂ ਵੱਲੋਂ ਬਾਦਲ ਦਲ ਅਤੇ
ਬੀ.ਜੇ.ਪੀ ਨੂੰ ਪਾਈਆਂ ਵੋਟਾਂ ਦਾ ਮਤਲਬ ਅਸੀਂ ਅਪਣੇ ਆਪ ਨੂੰ ਕਤਲ ਕਰਵਾੳਣ ਲਈ ਮੋਦੀ ਦੇ
ਹੱਥ ਵਿਚ ਆਪ ਹੀ ਤਲਵਾਰ ਦੇ ਰਹੇ ਹੋਵਾਂਗੇ। ਅਕਾਲੀ ਦਲ ਬਾਦਲ ਕਿਉਂ ਅਜਿਹਾ ਐਲਾਨ ਨਹੀਂ
ਕਰਦਾ ਕਿ ੳਹ ਕੇਂਦਰ ਵਿਚ ੳਸ ਪਾਰਟੀ ਦਾ ਸਮਰਥਨ ਕਰੇਗਾ, ਜੋ ਸੰਵਿਧਾਨ ਦੀ ਧਾਰਾ 25 ਨੂੰ
ਸੋਧ ਕੇ ਸਿੱਖਾਂ ਨੂੰ ਇਕ ਵੱਖਰੀ ਕੌਮ ਵੱਜੋਂ ਮਾਨਤਾ ਦੇਵੇਗੀ ਅਤੇ ਮੁਸਲਮਾਨਾਂ ਦੀ ਤਰਾਂ
ਸਿੱਖਾਂ ਵਾਸਤੇ ਵੱਖਰਾ ਸਿੱਖ ਪਰਸਨਲ ਲਾਅ ਬਣਾਏਗੀ।
ਪਰ ਲਗਦਾ ਹੈ ਬਾਦਲ ਅਜਿਹਾ ਨਹੀਂ ਕਰੇਗਾ ਕਿਉਂਕਿ ੳਸ ਨੂੰ ਕੌਮੀ
ਹਿੱਤਾਂ ਨਾਲੋਂ ਅਪਣੇ ਪਰਿਵਾਰਕ ਹਿੱਤ ਵੱਧ ਪਿਆਰੇ ਹਨ। ਬਾਦਲ ਸਾਹਬ ਤਾਂ ਕੇਂਦਰ ਵਿਚ ਬਣਨ
ਜਾ ਰਹੀ ਸਰਕਾਰ ਵਿਚ ਨਂਨੀ ਛਾਂ ਲਈ ਕੋਈ ਚੰਗਾ ਮੰਤਰਾਲਾ ਹੀ ਲੋਚਦੇ ਹਨ, ਅਕਾਲੀ ਦਲ ਬਾਦਲ
ਵਿਚ ਜਿਵੇਂ ਜਿਵੇਂ ਕਾਂਗਰਸੀ ਲੀਡਰ ਸ਼ਾਮਲ ਹੋ ਰਹੇ ਹਨ, ਸਰੀਰਾਂ ਦੇ ਨਾਲ ਨਾਲ ਅਕਾਲੀ ਦਲ
ਬਾਦਲ ਵਿਚ ਕਾਂਗਰਸ ਦੀ ਰੂਹ ਵੀ ਪ੍ਰਵੇਸ਼ ਕਰ ਗਈ ਹੈ, ਇਹ ਵੀ ਕਾਂਗਰਸ ਅਤੇ ਬੀ.ਜੇ.ਪੀ ਦੇ
ਨਾਲ ਨਾਲ ਸਿੱਖ ਪੰਥ ਦਾ ਦੁਸ਼ਮਣ ਬਣ ਕੇ ੳਭਰ ਰਹੇ ਹਨ। ਸਿੱਖ
ਕੌਮ ਨੂੰ ਨੰਗੇ ਚਿੱਟੇ ਦੁਸ਼ਮਨਾਂ ਨਾਲੋ ਬੁੱਕਲ ਦੇ ਸੱਪਾਂ ਤੋਂ ਵਧੇਰੇ ਖਤਰਾ ਹੈ, ਕੌਮ
ਜਾਗਰਤ ਹੋਵੇ।