ਅੰਮ੍ਰਿਤਸਰ
12 ਮਾਰਚ (ਜਸਬੀਰ ਸਿੰਘ ਪੱਟੀ) ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ
ਐੰਡ ਰੀਸਰਚ ਦੇ ਗੈਰ ਕਨੂੰਨੀ ਤਰੀਕੇ ਨਾਲ ਕੱਢੇ ਗਏ ਸਾਬਕਾ ਮੁਲਾਜਮ ਸ੍ਰੀ ਕੁਲਦੀਪ ਸਿੰਘ
ਪਨੂੰ ਨੇ ਭ੍ਰਿਸ਼ਟਚਾਰ ਦੀ ਮਾਂ ਵਜੋ ਜਾਣੇ ਜਾਂਦੇ ਡਾ: ਏ.ਪੀ ਸਿੰਘ ਦੀ ਸ਼੍ਰੋਮਣੀ
ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਵੱਲੋਂ ਉਸ ਵਿਰੁੱਧ
ਲੱਗੇ ਦੋਸ਼ਾਂ ਦੀ ਜਾਂਚ ਕਰਾਉਣ ਦੀ ਬਜਾਏ ਉਸ ਦੇ ਕਾਰਜ ਦੀ ਸ਼ਲਾਘਾ ਕਰਨ ਤੋਂ ਹੈਰਾਨੀ
ਪ੍ਰਗਟ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਉਸ ਬਿਆਨ ਨਾਲ
ਪੂਰੀ ਤਰ੍ਹਾਂ ਸਹਿਮਤ ਹਨ, ਜਿਸ ਵਿੱਚ ਉਹਨਾਂ ਕਿਹਾ ਹੈ ਕਿ, ‘‘ਮੱਕੜ
ਝੂਠ ਬੋਲਦਾ ਹੈ।’’
ਜਾਰੀ ਇੱਕ ਬਿਆਨ ਰਾਹੀ ਸ੍ਰ. ਕੁਲਦੀਪ ਸਿੰਘ ਪਨੂੰ ਨੇ ਕਿਹਾ ਕਿ
ਸ਼੍ਰੋਮਣੀ ਕਮੇਟੀ ਪ੍ਰਧਾਨ ਇੱਕ "ਸ਼ਰੀਫ" ਵਿਅਕਤੀ ਹਨ, ਪਰ ਉਹਨਾਂ ਨੇ ਡਾ: ਏ.ਪੀ ਸਿੰਘ ਦੇ
ਹੱਕ ਵਿੱਚ ਦਿੱਤੇ ਬਿਆਨ ਨਾ ਸਾਬਤ ਕਰ ਦਿੱਤਾ ਹੈ, ਕਿ ਉਹ ਭ੍ਰਿਸ਼ਟ ਜੁੰਡਲੀ ਦੇ ਚੰਡਾਲ
ਦਾਇਰੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਹਨ, ਜਿਸ ਕਰਕੇ ਉਹਨਾਂ ਨੇ ਮਜਬੂਰੀ ਵੱਸ ਹੀ ਡਾ:
ਏ.ਪੀ. ਸਿੰਘ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ
ਕਿਹਾ ਕਿ ਡਾ: ਏ.ਪੀ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ 15 ਲੱਖ ਰੁਪਏ ਸਾਲਾਨਾ
ਇਨਕਮ ਟੈਕਸ ਦਿੰਦੇ ਹਨ, ਦੀ ਰੀਪੋਰਟ ਵੀ ਸੂਚਨਾ ਅਧਿਕਾਰ ਐਕਟ ਤਹਿਤ ਵਿਭਾਗ ਕੋਲੋਂ ਲਈ
ਜਾਵੇਗੀ ਅਤੇ ਸੱਚਾਈ ਸੰਗਤਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਡਾ: ਏ.ਪੀ . ਸਿੰਘ ਦੀ ਪਤਨੀ ਅਮਰੀਕਾ ਵਿੱਚ
ਡਾਕਟਰ ਹੈ ਤੇ ਉਹ ਸਾਲ ਵਿੱਚ ਕਰੀਬ 50 ਲੱਖ ਰੁਪਏ ਕਮਾਉਂਦੀ ਹੈ ਵੀ ਹਾਸੋਹੀਣੀ ਗੱਲ ਹੀ
ਨਜਰ ਆ ਰਹੀ ਹੈ। ਉਹਨਾਂ ਕਿਹਾ ਕਿ ਜਿੰਨੀ ਤਨਖਾਹ ਡਾ: ਏ.ਪੀ ਸਿੰਘ ਦੀ ਪਤਨੀ ਦੀ ਹੋਣ ਦਾ
ਦਾਅਵਾ ਕੀਤਾ ਜਾ ਰਿਹਾ ਹੈ, ਇੰਨੀ ਤਨਖਾਹ ਤਾਂ ਸ਼ਾਇਦ ਉਥੋਂ ਦੀ ਰਾਸ਼ਟਰਪਤੀ ਸ੍ਰੀ ਉਬਾਮਾ
ਨਹੀਂ ਲੈਂਦਾ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਡਾਕਟਰ ਸਾਹਿਬ ਦੀ ਪਤਨੀ ਵਾਕਿਆ ਹੀ 50
ਲੱਖ ਰੁਪਏ ਸਲਾਨਾ ਕਮਾਉਂਦੀ ਹੈ, ਤਾਂ ਫਿਰ ਖਰਚ ਵੀ ਤਾਂ ਉਥੇ ਲੱਖਾਂ ਵਿੱਚ ਹੀ ਹੁੰਦਾ
ਹੈ, ਕਿਉਂਕਿ ਉਥੇ ਗੁਰੂ ਰਾਮਦਾਸ ਜੀ ਦਾ ਲੰਗਰ ਨਹੀਂ ਹੈ ਜਿਹੜਾ ਉਸ ਦੇ ਘਰ ਵੀ ਪੁੱਜ
ਜਾਵੇਗਾ, ਇਸ ਲਈ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਸਾਰੇ ਪੈਸੇ ਡਾ: ਏ.ਪੀ ਨੂੰ ਹੀ ਭੇਜਦੀ
ਹੋਵੇਗੀ।
ਸ੍ਰ. ਪਨੂੰ ਨੇ ਕਿਹਾ ਕਿ ਡਾ: ਧਾਰੀਵਾਲ ਦੇ ਜਾਣ ਤੋਂ ਬਾਅਦ ਜਦੋ
2008 ਵਿੱਚ ਡਾ: ਏ.ਪੀ ਨੂੰ ਸੰਸਥਾ ਦੇ ਕਾਰਮੁਖਤਾਰ ਪ੍ਰਧਾਨ ਸ੍ਰ. ਮੱਕੜ ਨੇ ਬਣਾਇਆ ਸੀ,
ਤਾਂ ਉਸ ਵੇਲੇ ਉਹਨਾਂ ਦੀ ਪਤਨੀ ਵਿਦੇਸ਼ ਤੋਂ ਉਹਨਾਂ ਨੂੰ ਕਿੰਨੇ ਪੈਸੇ ਭੇਜਦੀ ਸੀ, ਇਸ
ਬਾਰੇ ਵੀ ਮੱਕੜ ਸਾਬ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਮਾਲ ਵਿਭਾਗ ਦੇ ਰਿਕਾਰਡ
ਮੁਤਾਬਕ ਜਿਹੜਾ ਰਿਕਾਰਡ ਪੇਸ਼ ਕੀਤਾ ਗਿਆ ਉਹ 2010 ਤੋ ਪਹਿਲਾਂ ਦਾ ਹੈ। ਉਹਨਾਂ ਕਿਹਾ ਕਿ
ਕੀ ਇੱਕ ਸਾਲ ਵਿੱਚ ਹੀ ਦੋਵਾਂ ਜੀਆਂ ਨੇ ਕਰੋੜਾਂ ਰੁਪਏ ਕਮਾ ਲੈ ਸਨ। ਉਹਨਾਂ ਕਿਹਾ ਕਿ
ਮੱਕੜ ਸਾਬ ਬਜੁਰਗ ਅਵਸਥਾ ਵਿੱਚ ਹਨ ਅਤੇ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਗੁਰੂ ਪਾਤਸ਼ਾਹ
ਨੂੰ ਦੇਣਾ ਹੈ, ਇਸ ਲਈ ਡਾ: ਏ.ਪੀ ਦੀ ਪੁਸ਼ਤਪਨਾਹੀ ਕਰਨ ਦੀ ਬਜਾਏ, ਉਸ ਦੀ ਜਾਇਦਾਦ ਦੀ
ਉ¤ਚ ਪੱਧਰੀ ਜਾਂਚ ਕਰਵਾ ਤੇ ਸੰਗਤਾਂ ਦੇ ਸਨਮੁੱਖ ਪੇਸ਼ ਕੀਤੀ ਜਾਵੇ।
ਸ੍ਰ. ਪਨੂੰ ਨੇ ਚੁਟਕੀ ਲੈਂਦਿਆ ਕਿਹਾ ਕਿ ਸ੍ਰ. ਮੱਕੜ ਇਹ ਵੀ ਦੱਸਣ
ਦੀ ਕ੍ਰਿਪਾਲਤਾ ਕਰਨ ਕਿ ਜੇਕਰ ਸੰਸਥਾ ਨੂੰ 85 ਕਰੋੜ ਦੀ ਸਾਲਾਨਾ ਆਮਦਨ ਹੈ, ਤਾਂ ਫਿਰ
ਮੁਲਾਜਮਾਂ ਦੀਆ ਤਨਖਾਹਾਂ ਕਿਉਂ ਨਹੀਂ ਵੱਧ ਰਹੀਆਂ? ਉਹਨਾਂ ਕਿਹਾ ਕਿ ਮੱਕੜ ਸਾਹਿਬ ਇਹ ਵੀ
ਸਪੱਸ਼ਟ ਕਰਨ ਕਿ ਸੰਸਥਾ ਨੂੰ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਬੱਜਟ ਵਿੱਚੋਂ ਕਰੋੜਾਂ ਰੁਪਏ
ਕਿਉਂ ਦਿੱਤੇ ਜਾਂਦੇ ਹਨ? ਉਹਨਾਂ ਕਿਹਾ ਕਿ 2006 ਤੋਂ ਬਾਅਦ ਕੁਝ ਖਾਸ ਤੇ ਡਾ: ਏ.ਪੀ. ਦੇ
ਚਹੇਤਿਆਂ ਨੂੰ ਛੱਡ ਕੇ ਮੁਲਾਜਮਾਂ ਨੂੰ ਕੋਈ ਗਰੇਡ ਕਿਉਂ ਨਹੀਂ ਦਿੱਤਾ ਗਿਆ? ਉਹਨਾਂ ਕਿਹਾ
ਕਿ ਜਿਹੜੀ ਤਨਖਾਹ ਇਸ ਵੇਲੇ ਛੋਟੇ ਮੁਲਾਜਮਾਂ ਦੀ ਦਿੱਤੀ ਜਾ ਰਹੀ ਹੈ ਉਹ ਕਿਹੜੇ ਪੇ
ਕਮਿਸ਼ਨ ਅਨੁਸਾਰ ਹੈ? ਉਹਨਾਂ ਕਿਹਾ ਕਿ ਸਿਆਣਿਆਂ ਦਾ ਕਥਨ ਹੈ ਕਿ ਪਹਿਲਾਂ ‘‘ਤੋਲੋ ਫਿਰ
ਬੋਲੋ’’ ਕਿਉਂਕਿ ਪ੍ਰਧਾਨ ਦਾ ਕਿਹਾ ਹੋਇਆ ਲਫਜ ਆਮ ਲੋਕਾਂ ਲਈ ਕਾਫੀ ਮਹੱਤਵਪੂਰਣ ਹੁੰਦਾ
ਹੈ।