Share on Facebook

Main News Page

ਰਾਜਸਥਾਨ ਦੀ ਸਿੱਖ ਸੰਗਤ ਵਲੋਂ ਸਮੂਹ ਖਾਲਸਾ ਪੰਥ ਨੂੰ ਜਥੇਦਾਰਾਂ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ

ਸ੍ਰੀ ਗੰਗਾਨਗਰ /ਸ੍ਰੀ ਅੰਮ੍ਰਿਤਸਰ ਸਾਹਿਬ - ਸਿੱਖਾਂ ਨੂੰ ਦਰਪੇਸ਼ ਕੌਮੀ ਤੇ ਅੰਤਰਾਸਟਰੀ ਸਮਸਿਆਵਾਂ ਦਾ ਇੱਕੋ ਹੱਲ, ਸੁਪਰੀਮ ਕੌਂਸਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਾਜ਼ਾਦ ਕਰਵਾਉਣਾ ਹੈ, ਇਸਦੇ ਲਈ ਪੰਜਾਬ ਅਤੇ ਦੁਨਿਆ ਭਰ ਦੇ ਸਿੱਖਾਂ ਨੂੰ ਕੌਮ ਦੇ ਭਵਿੱਖ ਨੂੰ ਬਚਾਉਣ ਲਈ ਧੜੇਬੰਦੀ ਤੋਂ ਉਪਰ ਉਠ ਕੇ ਅਕਾਲ ਤਖ਼ਤ ਦੇ ਪ੍ਰਬੰਧਕਾਂ ਦੀ ਜਵਾਬਦੇਹੀ ਤੈਅ ਕਰਕੇ ਨਜ਼ਰਸਾਨੀ ਕਰਨੀ ਪਵੇਗੀ । ਸਿੱਖਾਂ ਦੇ ਬਹੁਤ ਮਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਨਾਲ ਖੁਦ -ਬ-ਖੁਦ ਹਲ ਹੋ ਜਾਣਗੇ, ਤਖ਼ਤਾਂ ਦੇ ਜਥੇਦਾਰਾਂ ਵਿਚੋਂ ਤਿਨ ਜਥੇਦਾਰ ਖੁਦ ਸਵਾਲਾਂ ਦੇ ਘੇਰੇ ਵਿਚ ਹਨ, ਜਥੇਦਾਰਾਂ ਵਲੋਂ ਖੁਦ ਹੀ ਪੰਥਕ ਮਰਿਆਦਾਵਾਂ ਦੇ ਘਾਣ ਨਾਲ ਸ੍ਰੀ ਅਕਾਲ ਸਾਹਿਬ ਦੇ ਆਦੇਸ਼ਾਂ ਨੂੰ ਠਿੱਬੀ ਲਾਈ ਜਾ ਰਹੀ ਹੈ।

ਰਾਜਸਥਾਨ ਦੇ ਸਿੱਖਾਂ ਦੀ ਲੜਾਈ ਜਥੇਦਾਰੀ ਸਿਸਟਮ ਵਿਚ ਪਾਰਦਰਸ਼ਿਤਾ ਅਤੇ ਗੁਲਾਮੀ ਦੇ ਖਿਲਾਫ਼ ਹੈ, ਨਾ ਕਿ ਕੋਈ ਨਿਜੀ ਜਾਂ ਕਿਸੇ ਖਾਸ ਇਕ ਅਹੁਦੇਦਾਰ ਦੇ ਖਿਲਾਫ਼ ਜੋ ਕਿ ਬਦਲਦੇ ਰਹਿੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਮੁਚਾ ਪ੍ਰਬੰਧ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ, ਜੋ ਕਿ ਇਕ ਨਿਰੋਲ ਧਾਰਮਿਕ ਸੰਸਥਾ ਸੀ, ਜਿਸ ਉਪਰ ਇਕ ਰਾਜਨੇਤਿਕ ਪੰਜਾਬੀ ਪਾਰਟੀ ਅਕਾਲੀ ਦਲ ਬਾਦਲ ਕਾਬਿਜ਼ ਹੈ। ਸੂਬੇ ਦੀ ਅਤੇ ਦੇਸ਼ ਦੀ ਰਾਜਨੀਤੀ ਨਾਲ ਜੁੜੇ ਹੋਣ ਕਰਕੇ ਇਸ ਵਿਚ ਨਿਘਾਰ ਆ ਚੁਕਿਆ ਹੈ।

ਦੁਨੀਆ ਇਚ ਬੈਠਾ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਧਾਤ ਨਾਲ ਜੁੜਿਆ ਹੈ, ਪਰੰਤੂ ਓਹ ਧਰਮ ਨੂੰ ਰਾਜਨੇਤਿਕ ਧਿਰ ਵਜੋਂ ਵਰਤਨ ਤੋਂ ਨਾਖੁਸ਼ ਅਤੇ ਚਿੰਤਤ ਹੈ, ਪੰਜਾਬ ਵਿਚ ਰਾਜ ਭਾਗ, ਸਰਕਾਰ ਲੈਕੇ ਆਉਣਾ ਪੰਜਾਬ ਵਾਸੀਆਂ ਦਾ ਅਪਣਾ ਮਸਲਾ ਹੈ, ਕਿ ਓਹ ਕਿਸ ਧਿਰ ਨੂੰ ਅੱਗੇ ਲੈਕੇ ਆਉਂਦੇ ਹਨ, ਪਰੰਤੂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲੰਦਾਜ਼ੀ ਲਈ ਹਰ ਇੱਕ ਸਿੱਖ ਚਿੰਤਤ ਹੈ, ਕਿਉਂਕਿ ਸਿੱਖਾਂ ਦੇ ਮਸਲਿਆਂ ਵਿਚ ਪਹਿਲਾ ਕਾਂਗਰਸ ਤੇ ਹੁਣ ਭਾਜਪਾ-ਅਕਾਲੀ ਦਲ ਬਾਦਲ ਦਖਲ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਪਾਰਟੀਆਂ ਵੀ ਇਸੇ ਤਰਾਂ ਦਖਲੰਦਾਜ਼ੀ ਕਰ ਸਕਦੀਆਂ ਹਨ। ਇਹ ਵਿਚਾਰ ਅੰਮ੍ਰਿਤਸਰ ਸਾਹਿਬ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਰਾਜਸਥਾਨ ਸਿੱਖ ਗੁਰਦਵਾਰਾ ਕਮੇਟੀ ਤੇ ਬਾਬਾ ਬਲਾਕਾ ਸਿੰਘ ਮੋਰਚਾ ਦੇ ਆਗੂਆਂ ਨੇ ਕਹੇ।

ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਨੇ ਖੁਦ ਕੀਤਾ ਅਕਾਲ ਤਖ਼ਤ ਦੇ ਹੁਕਮਨਾਮੇ ਦਾ ਉਲੰਘਣ

ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਦੀ ਹੁਕਮਨਾਮਿਆਂ ਕਾਰਨ ਚਰਚਿਤ ਰਹਿੰਦੇ ਹਨ, ਪਰੰਤੂ ਤਾਜ਼ੇ ਮਸਲੇ ਨੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਬੁਢਾ ਜੌਹੜ (ਰਾਜਸਥਾਨ) ਦੇ ਮਸਲੇ ਵਿਚ 2012 ਦਾ ਹੁਕਮਨਾਮਾ ਆਇਆ ਹੋਇਆ ਹੈ ਅਤੇ ਕਾਬਿਜ਼ ਧਿਰ ਨੂੰ ਸੰਗਤਾਂ ਦੇ ਭਾਰੀ ਦਬਾਅ ਕਾਰਨ 27 ਜਨਵਰੀ 2014 ਨੂੰ ਤਨਖਾਹਿਆ ਕਰਾਰ ਦਿਤਾ ਗਿਆ। ਸਮੂਹ ਸਿੱਖ ਜਗਤ ਅਕਾਲ ਤਖ਼ਤ 'ਤੇ ਪੇਸ਼ ਨਾ ਹੋਣ ਤਕ ਸਮਾਜਿਕ ਤੇ ਧਾਰਮਿਕ ਸਹਿਯੋਗ ਨਾ ਕਰਨ ਦਾ ਆਦੇਸ਼ ਦਿਤਾ ਗਿਆ ਸੀ ਤੇ ਅਗਲੇ ਫੈਸਲੇ ਲਈ 13 ਫ਼ਰਵਰੀ ਨੀਅਤ ਕੀਤੀ ਗਈ ਸੀ, ਪਰੰਤੂ ਇਸ ਧਿਰ ਖਿਲਾਫ਼ ਅੱਜ ਤੱਕ ਅਗੇ ਕੋਈ ਕਾਰਵਾਹੀ ਨਹੀਂ ਕੀਤੀ, ਸਗੋਂ ਜਥੇਦਾਰ ਅਕਾਲ ਤਖ਼ਤ ਨੇ ਇਹਨਾਂ ਵਲੋਂ ਬੁਢਾ ਜੌਹੜ ਵਿਚ 3 ਮਾਰਚ 2014 ਨੂੰ ਕਰਵਾਏ ਪ੍ਰੋਗਰਾਮ ਵਿੱਚ ਇੱਕ ਹਾਕਮ ਸਿੰਘ ਟ੍ਰਸਟੀ ਤੋਂ ਸਿਰੋਪਾ ਲੈਕੇ ਨਵੇਭ ਸਵਾਲਾਂ ਨੂੰ ਜਨਮ ਦੇ ਦਿਤਾ ਅਤੇ ਇਸ ਪ੍ਰੋਗਰਾਮ ਵਿਚ ਸ਼ਿਰੋਮਣੀ ਕਮੇਟੀ ਵਲੋਂ ਵੀ ਸਹਿਯੋਗ ਦਿਤਾ ਗਿਆ ਸੀ। ਪ੍ਰੋ .ਦਰਸ਼ਨ ਸਿੰਘ ਖਾਲਸਾ ਦੇ ਮਸਲੇ ਵਿਚ ਗੱਜਣ ਵਾਲੇ ਜਥੇਦਾਰ ਤੋਂ ਇਸ ਮਸਲੇ 'ਤੇ ਸਿੱਖ ਜਵਾਬ ਮੰਗਣ।

ਪਹਿਲਾਂ ਜਥੇਦਾਰ ਨੇ ਸਿੱਖਾਂ ਨੂੰ ਮੁਕਾਬਲੇ ਵਿਚ ਮਾਰਨ ਵਾਲੇ ਕੀਤਾ ਸੀ ਸਨਮਾਨ

ਜਥੇਦਾਰ ਵਲੋਂ ਕੋਈ ਪਹਿਲੀ ਗਲਤੀ ਨਹੀਂ ਹੈ ਜਿਸਦੀ ਜਵਾਬਦੇਹੀ ਅਧੂਰੀ ਹੈ... 25 ਸਿਤਬੰਰ 2010 ਨੂੰ ਹਨੂਮਾਨਗੜ੍ਹ ਜੰਕਸ਼ਨ (ਰਾਜਸਥਾਨ ) ਵਿਚ ਗੁਰਬਚਨ ਸਿੰਘ ਨੇ ਗੁਰੂਦਵਾਰਾ ਸੁਖਾ ਸਿੰਘ ਮਹਿਤਾਬ ਸਿੰਘ ਵਿਚ ਦੋ ਖਾੜਕੂ ਸਿੰਘਾਂ ਭਾਈ ਹਰਦੇਵ ਸਿੰਘ ਸਿਧੂ, ਪਿੰਡ ਪੂਹਲਾ (ਬਠਿੰਡਾ) ਅਤੇ ਭਾਈ ਸਿਕੰਦਰ ਸਿੰਘ ਉਰਫ ਸੂਬਾ ਚਹਿਲ ਪਿੰਡ ਸਿੰਘੇਵਾਲਾ, ਲੰਬੀ (ਮੁਕਤਸਰ ਸਾਹਿਬ) ਨੂੰ 4 ਅਪ੍ਰੈਲ 1991 ਨੂੰ ਮੁਕਾਬਲੇ ਵਿਚ ਸ਼ਹੀਦ ਕਰਨ ਵਾਲੇ ਪੁਲਿਸ ਇੰਸਪੈਕਟਰ ਮਲਕੀਤ ਸਿੰਹੁ ਰਾਜਸਥਾਨ ਪੂਲੀਸ ਨੂੰ ਸਿਰੋਪਾ ਦਿਤਾ ਗਿਆ। ਇਸ ਸਿਪਾਹੀ ਨੂੰ ਇਸ ਬਦਲੇ ਇੰਸਪੈਕਟਰ ਬਣਾ ਦਿਤਾ ਗਿਆ ਸੀ, ਜਥੇਦਾਰ ਵਲੋਂ 4 ਸਾਲ ਤੱਕ ਕੋਈ ਜਵਾਬ ਨਹੀਂ ਦਿਤਾ ਗਿਆ।

ਉਹਨਾਂ ਵਲੋਂ ਬੇਨਤੀ ਕੀਤੀ ਗਈ ਕਿ ਸਮੂਹ ਸਿੱਖਾਂ, ਸੰਪਰਦਾਵਾਂ, ਜਥੇਬੰਦੀਆ ਨੂੰ ਇਹਨਾਂ ਮਸਲਿਆਂ ਤੇ ਜਥੇਦਾਰ ਤੋਂ ਜਵਾਬ ਮੰਗੇ ਜਾਣ। ਇਸ ਵਿੱਚ ਹਰਦੀਪ ਸਿੰਘ ਡਿਬਡਿਬਾ, ਇਕ਼ਬਾਲ ਸਿੰਘ ਸਿਧੂ, ਜਸਵੀਰ ਸਿੰਘ ਸੰਧੂ, ਮਹਿੰਦਰ ਸਿੰਘ ਗੰਗਾਨਗਰ, ਪ੍ਰੋ . ਬਲਜਿੰਦਰ ਸਿੰਘ ਮੋਰਜੰਡ, ਗੁਰਦੇਵ ਸਿੰਘ ਪਦਮਪੁਰ, ਕੁਲਦੀਪ ਸਿੰਘ, ਰਣਦੀਪ ਸਿੰਘ ਮਸਰੁਵਾਲਾ ਅਤੇ ਸੁਰਿੰਦਰ ਸਿੰਘ ਬੀਕਾਨੇਰ ਹਾਜ਼ਿਰ ਸਨ।

ਇਹ ਹੈ ਅਖੌਤੀ ਜਥੇਦਾਰ ਦਾ ਅਸਲੀ ਚਿਹਰਾ, ਜਿਹੜਾ ਕਈ ਲੋਕਾਂ ਨੂੰ ਹਾਲੇ ਵੀ ਨਹੀਂ ਦਿਖਣਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top