Share on Facebook

Main News Page

ਸਿੱਖ ਪੰਥ ਨਾਲ ਤਖ਼ਤ ਦਾ ਜੱਥੇਦਾਰ ਵਾਅਦਾ ਕਰਦਾ ਹੈ, ਤਾਂ ਉਹ ਨਹੀਂ ਨਿਭਾਉਦਾ, ਤਾਂ ਉਸ ਲਈ ਸਿੱਖ ਪਰੰਪਰਾਵਾ ਕੀ ਆਦੇਸ਼ ਦਿੰਦੀਆਂ ਹਨ ?
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ

* ਪੰਥਕ ਜੱਥੇਬੰਦੀਆਂ ਦੀ ਵਿਸ਼ੇਸ ਇਕੱਤਰਤਾ 19 ਮਾਰਚ ਦਿਨ ਬੁੱਧਵਾਰ ਸਵੇਰੇ 12 ਵਜੇ

ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ ਵਿੱਚ ਬੁੱਢੇ ਹੋ ਰਹੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਹੋਂਦ ਵਿੱਚ ਆਈ ”ਸਿੱਖ ਮੁਹਿੰਮ ਕਮੇਟੀ” ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ, ਭਾਈ ਗੁਰਬਖਸ ਸਿੰਘ ਅਤੇ ਅੰਬ ਸਾਹਿਬ ਕਮੇਟੀ ਨੇ ਬਾਦਲਕਿਆ ਨਾਲ ਗੰਢ ਤਰੁੱਪ ਕਰਕੇ ਜੇਲ੍ਹਾਂ ਵਿੱਚੋਂ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਨੂੰ ਮੁਕੰਮਲ ਤੋਰ ਤੇ ਖਤਮ ਕੀਤੇ ਜਾਣ ਉਪਰੰਤ ਪਰੋਲ ਤੇ ਆਏ ਚੋਹਾਂ ਸਿੰਘਾਂ ਦਾ ਵਾਪਸ ਕਾਲ ਕੋਠੜੀਆਂ ਵਿੱਚ ਬੰਦ ਹੋਣ ਤੋਂ ਬਾਅਦ, ”ਸਿੱਖ ਮੁਹਿੰਮ ਕਮੇਟੀ” ਵੱਲੋਂ ਪੰਥਕ ਜੱਥੇਬੰਦੀਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਨੂੰ ”ਜਵਾਬ ਦੇਹੀ” ਲਈ ਇੱਕ ਪੱਤਰ ਸੌਂਪਿਆ ਗਿਆ ਸੀ । ਉਸ ਪੱਤਰ ਵਿੱਚ ਗਿਆਨੀ ਗੁਰਬਚਨ ਸਿੰਘ ਵੱਲੋਂ ਤਖ਼ਤ ਸਾਹਿਬ ਸਾਹਮਣੇ ਸਿੱਖ ਕੌਮ ਨਾਲ ਜੇਲ੍ਹਾਂ ’ਚ ਬੰਦ ਸਜ਼ਾ ਕੱਟ ਚੁੱਕੇ 6 ਸਿੱਖਾਂ ਦੀ ਪੱਕੀ ਰਿਹਾਈ ਲਈ ਕੀਤੇ ਵਾਅਦੇ ਸਬੰਧੀ ਜਵਾਬ ਮੰਗਿਆ ਸੀ । ਜਿਸ ਦੀ ਡੈਡ ਲਾਈਨ 12 ਮਾਰਚ ਸੀ । ਪਰ ਗਿਆਨੀ ਗੁਰਬਚਨ ਸਿੰਘ ਨੇ ਕੋਈ ਵੀ ਤਸੱਲੀ ਬਖਸ ਜਵਾਬ ਨਹੀਂ ਦਿੱਤਾ । ਹੁਣ ਜੇਲ੍ਹੀ ਬੈਠੇ ਸਜ਼ਾ ਕੱਟ ਚੁੱਕੇ ਸਿੱਖਾਂ ਦੀ ਪੱਕੀ ਰਿਹਾਈ ਲਈ ਸਮੂਹ ਪੰਥਕ ਜੱਥੇਬੰਦੀਆਂ ਦੀ ਵਿਸ਼ੇਸ ਇਕੱਤਰਤਾ ਮਿਤੀ 19 ਮਾਰਚ ਦਿਨ ਬੁੱਧਵਾਰ ਸਵੇਰੇ 12 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ (ਸਰਹੰਦ) ਵਿਖੇ ਮੁੜ ਸੱਦ ਲਈ ਗਈ ਹੈ । ਜਿੱਥੇ ਸਾਰੀ ਤਾਜ਼ਾ ਸਥਿਤੀ ਤੇ ਗੰਭੀਰਤਾ ਨਾਲ ਖਾਲਸਾ ਪੰਥ ਵਿਚਾਰ ਕਰੇਗਾ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ਤਹਿ ਕੀਤੀ ਜਾਵੇਗੀ।

ਸਿੱਖ ਮੁਹਿੰਮ ਕਮੇਟੀ ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਤਖਤਾਂ ਤੇ ਬੈਠੇ ਜਿੰਮੇਵਾਰਾਂ ਨੂੰ ਆਪਣੀ ਜਮੀਰ ਜਗਾਉਣ ਲਈ ਕਿਹਾ ਉਹਨਾਂ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਤਖ਼ਤਾਂ ਦੇ ਸਿੰਘ ਸਹਿਬਾਨਾ ਨੂੰ ਸਵਾਲ ਕਿ ਜੇਕਰ ਤਖ਼ਤ ਸਾਹਮਣੇ ਸਿੱਖ ਪੰਥ ਨਾਲ ਤਖ਼ਤ ਦਾ ਜੱਥੇਦਾਰ ਵਾਅਦਾ ਕਰਦਾ ਹੈ ਤਾਂ ਉਹ ਨਹੀਂ ਨਿਭਾਉਦਾ ਤਾਂ ਉਸ ਲਈ ਸਿੱਖ ਪਰੰਪਰਾਵਾ ਕੀ ਆਦੇਸ਼ ਦਿੰਦੀਆਂ ਹਨ ? ਤਖ਼ਤਾਂ ਵਾਲਿਆਂ ਨੂੰ ਆਪਣੇ ਕੀਤੇ ਹੋਏ ਵਾਅਦੇ ਅਨੁਸਾਰ 6 ਸਿੱਖਾਂ ਦੀ ਪੱਕੀ ਰਿਹਾਈ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਪੰਥਕ ਫਰਜ਼ਾਂ ਤੋਂ ਕੁਤਾਈ ਕਰਨ ਵਾਲੇ, ਸਿਆਸੀ ਮੰਤਵ ਲਈ ਅਕਾਲ ਤਖ਼ਤ ਅਤੇ ਸ੍ਰੌਮਣੀ ਕਮੇਟੀ ਦਾ ਦੂਰ-ਉਪਯੋਗ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਤੋਂ ”ਫਖ਼ਰੇ ਕੌਮ ਦਾ ਖਿਤਾਬ” ਵਾਪਸ ਲੈਣਾ ਚਾਹੀਦਾ ਹੈ ।

ਬੁਲਾਰੇ ਅਨੁਸਾਰ ਸੰਘਰਸ਼ ਨੂੰ ਤਿੱਖਾ ਕਰਨ ਲਈ ਜੇਲ੍ਹੀ ਬੈਠੇ ਸਿੰਘਾਂ ਦੇ ਪਰਿਵਾਰਾਂ ਅਤੇ 9 ਮੈਂਬਰੀ ”ਸਿੱਖ ਮੁਹਿੰਮ ਕਮੇਟੀ” ਵੱਲੋਂ ਪੰਥਕ ਆਗੂਆਂ ਦੀ ਇੱਕ ਤਾਲਮੇਲ ਕਮੇਟੀ ਦਾ ਗੰਠਨ ਕੀਤਾ ਗਿਆ ਤਾਂ ਜੋ ਦੇਸ਼ ਵਿਦੇਸ਼ ਦੀਆਂ ਸਮੂਹ ਸਿੰਘ ਸਭਾਵਾਂ ਸੇਵਾ ਸੁਸਾਇਟੀਆਂ ਨਾਲ ਸੰਪਰਕ ਕਰਕੇ ਪੰਥਕ ਕਾਫਲੇ ਦਾ ਪ੍ਰਸਾਰ ਕੀਤਾ ਜਾ ਸਕੇ । ਇਸ ਤਾਲਮੇਲ ਕਮੇਟੀ ਵਿੱਚ ਕੋਆਰਡੀਨੇਟਰ ਗੁਰਿੰਦਰ ਪਾਲ ਸਿੰਘ ਧਨੌਲਾ, ”ਸਿੱਖ ਮੁਹਿੰਮ ਕਮੇਟੀ ” ਦੇ ਬੁਲਾਰੇ ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਮੁੱਖ ਸੰਪਾਦਕ ਸ੍ਰੋਮਣੀ ਗੁਰਮਤਿ ਚੇਤਨਾ , ਭਾਈ ਬਲਵੰਤ ਸਿੰਘ ਗੋਪਾਲਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ, ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ, ਜਸਕਰਨ ਸਿੰਘ ਕਾਹਨਸਿੰਘਵਾਲਾ, ਬੀਬੀ ਪ੍ਰੀਤਮ ਕੌਰ ਸੁਪਤਨੀ ਸ਼ਹੀਦ ਰਛਪਾਲ ਸਿੰਘ ਪੀ.ਏ. , ਸੰਤ ਜਰਨੈਲ਼ ਸਿੰਘ ਖਾਲਸਾ ਭਿੰਡਰਾਵਾਲੇ, ਗਿਆਨੀ ਦਵਿੰਦਰ ਸਿੰਘ ਚੰਡੀਗੜ੍ਹ, ਬਾਬਾ ਗੁਰਮੇਲ ਸਿੰਘ ਲਲਤੋਂ, ਮਨਜੀਤ ਸਿੰਘ ਮੋਹਾਲੀ, ਸ. ਗੁਰਿੰਦਰ ਸਿੰਘ ਸ਼ਾਮਪੁਰ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਐਡਵੋਕੇਟ ਸਿਮਰਨਜੀਤ ਸਿੰਘ ਚੰਡੀਗੜ੍ਹ ਮਨਵਿੰਦਰ ਸਿੰਘ ਗਿਆਸਪੁਰਾ ਹੋਂਦ ਚਿਲੜ ਕਮੇਟੀ, ਗੁਰਪ੍ਰੀਤ ਸਿੰਘ ਗੁਰੀ ਹਾਸ ਕਲਾ, ਮਨਦੀਪ ਸਿੰਘ ਕੁੰਬੇ ਸਾਹਨੇਵਾਲ, ਇਕਵਾਕ ਸਿੰਘ ਪੱਟੀ ਅੰਮ੍ਰਿਤਸਰ, ਸੁਖਦੇਵ ਸਿੰਘ ਅੰਮ੍ਰਿਤਸਰ , ਦਰਸ਼ਨ ਸਿੰਘ ਘੋਲੀਆ, ਬਲਜੀਤ ਸਿੰਘ ਕਾਲਾ ਨੰਗਲ, ਅਮਰਜੀਤ ਸਿੰਘ ਗੁੱਜਰਾਵਾਲ, ਸੁਰਿੰਦਰ ਸਿੰਘ ਸਦਰੇ ਖਾਲਿਸਤਾਨ, ਡਾ. ਜੈ ਦੀਪ ਸਿੰਘ ਲੁਧਿਆਣਾ, ਗੁਰਨਾਮ ਸਿੰਘ ਅੰਬਾਲਾ, ਗੁਰਸੇਵਕ ਸਿੰਘ ਫਰੀਦਕੋਟ, ਰਣਜੀਤ ਸਿੰਘ ਫਿਰੋਜ਼ਪੁਰ, ਹਰਸਿਮਰਨ ਸਿੰਘ ਬਾਰਨ, ਕੁਲਜਿੰਦਰ ਸਿੰਘ ਭੋਲਾ, ਰਸ਼ਪਾਲ ਸਿੰਘ ਮੋਗਾ, ਗੁਰਿੰਦਰ ਸਿੰਘ ਬਾਜਵਾ ਬਟਾਲਾ, ਬਾਬਾ ਰਣਵੀਰ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਪੱਪਲਪ੍ਰੀਤ ਸਿੰਘ ਅੰਮ੍ਰਿਤਸਰ, ਪਵਨਪ੍ਰੀਤ ਸਿੰਘ ਖਾਲਸਾ ਅਤੇ ਅਨੰਦ ਐਡਵੋਕੇਟ ਤੋਂ ਇਲਾਵਾ ਅੱਧੀ ਦਰਜਨ ਹੋਰ ਪੰਥਕ ਆਗੂਆਂ ਨੂੰ ਇਸ ਤਾਲਮੇਲ ਕਮੇਟੀ ਵਿੱਚ ਲਿਆ ਗਿਆ ਹੈ ।

ਸਿੱਖ ਮੁਹਿੰਮ ਕਮੇਟੀ ਦੇ ਬੁਲਾਰੇ ਅਨੁਸਾਰ 19 ਮਾਰਚ ਦਿਨ ਬੁੱਧਵਾਰ ਨੂੰ ਸੱਦੀ ਗਈ ਪੰਥਕ ਇਕੱਤਰਤਾ ਵਿੱਚ ”ਸਿੱਖ ਮੁਹਿੰਮ ਕਮੇਟੀ” ਦੇ ਆਗੂ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਭਾਈ ਰਣਜੀਤ ਸਿੰਘ, ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਬਲਜੀਤ ਸਿੰਘ ਦਾਦੂਵਾਲ ਪੰਥਕ ਸੇਵਾ ਲਹਿਰ, ਭਾਈ ਪੰਥ ਪ੍ਰੀਤ ਸਿੰਘ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਸੰਬੋਧਨ ਕਰਨਗੇ ਅਤੇ ਜੇਲ੍ਹਾਂ ਦੀਆ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੀ ਪੱਕੀ ਰਿਹਾਈ ਲਈ ਅਗਲੀ ਰਣਨੀਤੀ ਦਾ ਐਲਾਨ ਕਰਨਗੇ ।

ਜੇਲ੍ਹਾਂ ’ਚ ਬੰਦ ਸਿੰਘਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸੇਰ ਸਿੰਘ, ਭਾਈ ਵਰਿਆਮ ਸਿੰਘ, ਭਾਈ ਲਾਲ ਸਿੰਘ, ਭਾਈ ਗੁਰਦੀਪ ਸਿੰਘ ਖਹਿਰਾ ਦੇ ਪਰਿਵਾਰਕ ਮੈਂਬਰਾਂ ਬੀਬੀ ਸੁਖਵਿੰਦਰ ਕੌਰ, ਮਾਤਾ ਗੁਰਮੀਤ ਕੌਰ, ਬੀਬੀ ਬਲਜਿੰਦਰ ਕੌਰ, ਸ. ਜੰਗ ਸਿੰਘ , ਸ. ਭਗਵੰਤ ਸਿੰਘ, ਸ. ਜਸਵਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਫਤਹਿਗੜ੍ਹ ਸਾਹਿਬ ’ਚ 19 ਮਾਰਚ ਨੂੰ ਹੋ ਰਹੀ ਪੰਥਕ ਇਕੱਤਰਤਾ ਵਿੱਚ ਸਮੂਲੀਅਤ ਕੀਤੀ ਜਾਵੇ ਤਾਂ ਜੋ ਜੇਲ੍ਹਾਂ ’ਚ ਬੈਠੇ ਸਿੱਖਾਂ ਦੀ ਪੱਕੀ ਰਿਹਾਈ ਲਈ ਫੈਸਲਾ ਕੁੰਨ ਲੜਾਈ ਲੜੀ ਜਾ ਸਕੇ । ਇਨ੍ਹਾਂ ਪਰਿਵਾਰਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਡੇ ਪਰਿਵਾਰਾਂ ਵਿੱਚ ਇਤਫਾਕ ਹੈ ਪਰ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਦੇ ਪਰਿਵਾਰਾਂ ਵਿੱਚ ਪੰਥ ਵਿਰੋਧੀ ਲੋਕਭਰਮ-ਭੁਲੇਖੇ ਪਾਉਣਾ ਚਾਹੁੰਦੇ ਹਨ, ਤਾਂ ਜੋ ਇਸ ਸੰਘਰਸ਼ ਦਾ ਨੁਕਸਾਨ ਹੋ ਸਕੇ । ਇਸ ਲਈ ਸਿੱਖ ਸੰਗਤਾਂ ਸੁਚੇਤ ਰਹਿਣ ਕਿਉਂਕਿ ਅਸੀਂ ”ਸਿੱਖ ਮੁਹਿੰਮ ਕਮੇਟੀ” ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਸੰਤੁਸਟ ਹਾਂ।

ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
ਮੋ. 98780-11670
ਮਿਤੀ 13-03-2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top