* ਭਾਰਤੀ ਚੋਣ ਕਮਿਸ਼ਨ ਕੋਲੋਂ ਇਨ੍ਹਾਂ ਨੂੰ ਹਾਲੀਆ ਵੋਟਾਂ ਪਾਉਣੋਂ
ਰੋਕਣ ਦੀ ਮੰਗ
* ਜਾਂਚ ਰਿਪੋਰਟ 'ਤੇ ਵੀ ਕਾਨੂੰਨੀ ਨੁਕਤੇ ਨਿਗਾਹ ਨਾਲ ਕਿੰਤੂ-ਪ੍ਰੰਤੂ
ਨੀਲ
ਭਿਲੰਦਰ ਸਿੰਘ, ਚੰਡੀਗੜ੍ਹ, 15 ਮਾਰਚ: ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤਹਿਤ ਵਿਧਾਨ
ਸਭਾ ਖੇਤਰ ਅੰਦਰ ਸੈਕੜੇ ਵੋਟਰ ਸੂਚੀ ਮੁਤਾਬਿਕ 2 ਸ਼ਖ਼ਸਾਂ ਦੀ ਹੀ ਔਲਾਦ ਹੋਣ ਦੇ ਮੁੱਦੇ
'ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਜਾਂਚ ਦੀ ਰਿਪੋਰਟ ਆ ਗਈ ਹੈ, ਜਿਸ
ਮੁਤਾਬਿਕ ਹਲਕੇ ਦੇ 94ਵੇਂ ਦੇ 92ਵੇਂ ਨੰਬਰ ਹਿੱਸੇ 'ਚ ਸਾਲ 2012 ਦੀ ਵੋਟਰ ਸੂਚੀ
ਮੁਤਾਬਿਕ ਇਥੇ 471 ਵੋਟਰਾਂ ਵਲੋਂ ਆਪਣੇ ਜੈਵਿਕ (ਬਾਇਓਲੋਜੀਕਲ) ਪਿਤਾ ਦੀ ਬਜਾਇ ਆਪਣੀ
ਆਸਥਾ ਮੁਤਾਬਿਕ ਸੰਤਾ ਸਿੰਘ ਨਾਂਅ ਦੇ ਧਾਰਮਿਕ ਆਗੂ ਤੇ ਇਵੇਂ ਹੀ 58 ਜਣਿਆਂ ਵਲੋਂ ਸੰਤ
ਅਤਰ ਸਿੰਘ ਨੂੰ ਆਪਣੇ ਪਿਤਾ ਵਜੋਂ ਦਰਸਾਇਆ ਗਿਆ ਹੈ।
ਇਸ ਬਾਰੇ ਕੁੱਝ ਦਿਨ ਪਹਿਲਾਂ ਹੀ 'ਅਜੀਤ' ਵੱਲੋਂ ਮੁੱਦਾ ਉਭਾਰੇ
ਜਾਣ 'ਤੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਦੇ ਹੁਕਮਾਂ ਤਹਿਤ ਬਠਿੰਡਾ ਦੇ ਡਿਪਟੀ ਕਮਿਸ਼ਨਰ
ਕਮ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ 12 ਮਾਰਚ ਨੂੰ ਸੌਾਪੀ ਗਈ ਇਸ ਜਾਂਚ ਰਿਪੋਰਟ ਮੁਤਾਬਿਕ
'ਪ੍ਰੇਪਰੇਸ਼ਨ ਆਫ਼ ਡਰਾਫ਼ਟ ਇਲੈਕਟੋਰਲ ਰੋਲਜ਼' ਦੀ ਧਾਰਾ 9.6 ਦਾ ਹਵਾਲਾ ਦਿੰਦਿਆਂ ਕਿਹਾ
ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ 2008 ਦੀਆਂ ਹਦਾਇਤਾਂ ਮੁਤਾਬਿਕ ਧਾਰਮਿਕ ਅਸਥਾਨਾਂ
'ਚ ਰਹਿੰਦੇ ਸਾਧੂ, ਮੌਕ ਤੇ ਨਨਜ਼ ਨੂੰ ਆਪਣੇ ਪਿਤਾ ਦੀ ਥਾਂ ਸਬੰਧਤ ਗੁਰੂ ਦਾ ਨਾਂ
ਲਿਖਾਉਣ ਦੀ ਖੁੱਲ੍ਹ ਹੈ।
ਇਹ ਜਾਂਚ ਰਿਪੋਰਟ ਇਸੇ ਧਾਰਾ ਦੇ ਇੱਕ ਹੋਰ ਅਹਿਮ ਪੱਖ ਨੂੰ ਲੈ ਕੇ
ਪੂਰੀ ਤਰ੍ਹਾਂ ਖ਼ਾਮੋਸ਼ ਹੈ, ਜਿਸ ਮੁਤਾਬਿਕ ਉਕਤ 'ਖੁੱਲ੍ਹ' ਦੀ ਵਰਤੋਂ ਕਰਨ ਦੀ ਸੂਰਤ 'ਚ
ਵੋਟਰ ਸੂਚੀ ਅੰਦਰ 'ਰਿਸ਼ਤੇ' ਵਾਲੇ ਖ਼ਾਨੇ ਜਿੱਥੇ ਕਿ ਆਮ ਤੌਰ 'ਤੇ 'ਪਿਤਾ'
ਸ਼ਬਦ ਲਿਖਿਆ ਹੁੰਦਾ ਹੈ, ਉੱਥੇ 'ਕੋਈ ਹੋਰ' ਲਿਖਿਆ
ਜਾਣਾ ਲਾਜ਼ਮੀ ਕੀਤਾ ਹੋਇਆ ਹੈ, ਪਰ ਉਕਤ ਵੋਟਰ ਸੂਚੀ 'ਚ ਇੱਕਾ ਦੁੱਕਾ ਥਾਵਾਂ 'ਤੇ ਸੰਤਾ
ਸਿੰਘ ਦੇ ਅੱਗੇ 'ਕੋਈ ਹੋਰ' ਸ਼ਬਦ ਲਿਖਿਆ ਜਾਣ ਦੀ
ਬਜਾਇ 'ਪਿਤਾ' ਹੀ ਵਰਤਿਆ ਗਿਆ ਹੈ। ਇਹ ਭੁਲੇਖਾ ਵੋਟਾਂ
ਪਾਉਣ ਵਾਲੇ ਦਿਨ ਵੋਟਰ ਸੂਚੀ ਮੁਤਾਬਿਕ ਸਹੀ ਤੇ ਅਸਲ ਵੋਟਰ ਦੀ ਪਛਾਣ ਬਾਰੇ ਅਨਿਸ਼ਚਿਤਤਾ
ਪੈਦਾ ਕਰਨ ਲਈ ਕਾਫ਼ੀ ਹੈ।
ਇਹ ਮੁੱਦਾ ਉਭਾਰਨ ਵਾਲੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ
ਸਰਦਵਿੰਦਰ ਗੋਇਲ ਵਲੋਂ ਅੱਜ ਫਿਰ ਭਾਰਤੀ ਚੋਣ ਕਮਿਸ਼ਨਰ ਨੂੰ ਇਹ ਮੰਗ ਪੱਤਰ ਭੇਜਦਿਆਂ ਕਿਹਾ
ਗਿਆ ਹੈ ਕਿ ਸਬੰਧਤ ਵੋਟਰ ਸੂਚੀ ਪੂਰੀ ਤਰ੍ਹਾਂ ਭੰਬਲ ਭੂਸੇ ਦਾ ਸ਼ਿਕਾਰ ਬਣੀ ਹੋਈ ਹੈ ਅਤੇ
ਇਸ ਸਬੰਧੀ ਵੋਟਾਂ ਬਣਾਉਣ ਵਾਲੇ ਅਮਲੇ ਵਲੋਂ ਵੀ ਘੋਰ ਉਕਾਈਆਂ ਤੇ ਅਣਗਹਿਲੀਆਂ ਹੋਈਆਂ ਹਨ,
ਜਿਸ ਲਈ ਆਉਂਦੀ 30 ਅਪ੍ਰੈਲ ਨੂੰ ਪੰਜਾਬ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭੁਗਤਾਈਆਂ
ਜਾਣ ਵਾਲੀਆਂ ਵੋਟਾਂ ਦੌਰਾਨ ਉਕਤ ਵਿਚਾਰ ਅਧੀਨ ਵੋਟਰਾਂ ਨੂੰ ਵੋਟ ਨਾ ਪਾਉਣ ਦਿੱਤੀ ਜਾਵੇ
। ਨਾਲ ਹੀ ਵੋਟਰ ਸੂਚੀ ਵਿਚ ਇਨ੍ਹਾਂ ਸਾਰੇ ਵੋਟਰਾਂ ਦਾ ਮਕਾਨ ਨੰਬਰ ਵੀ ਇੱਕ ਹੀ ਲਿਖਿਆ
ਹੋਣ ਦਾ ਹਵਾਲਾ ਦਿੰਦਿਆਂ ਇਸ ਮਾਮਲੇ ਦੀ ਪੁਖ਼ਤਾ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ
ਹੈ।
ਟਿੱਪਣੀ:
ਡੇਰਾਵਾਦ ਨੇ ਪਹਿਲਾਂ ਤਾਂ ਖੱਸੀ ਹੀ ਬਣਾਏ ਸੀ ਪੰਜਾਬ ਦੇ
ਸਿੱਖ ਅਖਵਾਉਣ ਵਾਲੇ, ਹੁਣ ਹ.... ਦੇ ਵੀ ਬਣ ਗਏ, ਲੱਖ ਲਾਹਨਤ !!! :
ਸੰਪਾਦਕ ਖ਼ਾਲਸਾ ਨਿਊਜ਼