* ਦੋ ਕਰੋੜ ਦੀ ਮਾਨਹਾਨੀ ਦਾ ਕੀਤਾ ਕੇਸ ਮਾਣਯੋਗ ਆਦਲਤ ਨੇ ਕੀਤਾ
ਰੱਦ
* ਮੀਡੀਆਕਰਮੀ ਕੇ ਸੀ ਸ਼ਰਮਾਂ, ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ ਹਰਮਿੰਦਰ ਜੱਸੀ ਬਰੀ
ਨੰਗਲ
(ਕੁਲਦੀਪ ਚੰਦ):- ਅੱਜ ਸਿਆਸਤ ਹਾਰ ਗਈ ਤੇ ਮੀਡੀਆ ਦੀ ਜਿੱਤ ਹੋਈ ਹੈ, ਤਲਵੰਡੀ ਸਾਬੋ ਤੇ
ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਦੇਸ਼ ਸੇਵਕ ਅਖਬਾਰ, ਪੱਤਰਕਾਰ ਗੁਰਨਾਮ ਸਿੰਘ
ਅਕੀਦਾ ਤੇ ਹਰਮਿੰਦਰ ਜੱਸੀ ਖਿਲਾਫ ਕੀਤਾ ਮਾਨਹਾਨੀ ਦਾ ਕੇਸ ਅੱਜ ਮਾਨਯੋਗ ਅਦਾਲਤ ਨੇ ਖਾਰਜ
(ਡਿਸਮਿਸ) ਕਰ ਦਿਤਾ ਹੈ। ਇਹ ਕੇਸ 2002 ਵਿਚ ਜੀਤ ਮਹਿੰਦਰ ਸਿੰਘ ਸਿੱਧੂ ਨੇ ਮਾਨਯੋਗ
ਅਦਾਲਤ ਵਿਚ ਦਾਖਲ ਕੀਤਾ ਸੀ। ਕਰੀਬ 12 ਸਾਲ ਮਾਨਯੋਗ ਅਦਾਲਤ ਵਿਚ ਚੱਲੇ ਇਹ ਕੇਸ ਕਾਫੀ
ਚਰਚਿਤ ਰਿਹਾ ਹੈ। ਪਰ ਅੱਜ ਮਾਨਯੋਗ ਬਲਵੰਤ ਸਿੰਘ ਦੀ ਅਦਾਲਤ ਨੇ ਰੱਦ ਕਰ ਦਿਤਾ ਹੈ।
ਇਸ ਕੇਸ ਵਿਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਵੀ ਸ਼ਾਮਲ ਸਨ,
ਜੋ ਕਾਂਗਰਸ ਵਿਚ ਹੁੰਦੇ ਹੋਏ ਪਹਿਲਾਂ ਤਲਵੰਡੀ ਸਾਬੋ ਤੋਂ ਵਿਧਾਇਕ ਰਹੇ ਹਨ ਤੇ ਪਿਛਲੀਆਂ
ਚੋਣਾਂ ਵਿਚ ਬਠਿੰਡਾ ਤੋਂ ਚੋਣ ਲੜੇ ਸਨ। ਦਸਣਾ ਬਣਦਾ ਹੈ ਕਿ ਜਦੋਂ ਕੈਪ. ਅਮਰਿੰਦਰ ਸਿੰਘ
ਦੇ ਮੁੱਖ ਮੰਤਰੀ ਹੁੰਦੇ ਹੋਏ ਪੰਜਾਬ ਸਰਕਾਰ ਨੇ ਪੀ ਪੀ ਐਸ ਸੀ ਦੇ ਚੇਅਰਮੈਨ ਰਵੀ ਸਿੱਧੂ
ਨੂੰ ਕਥਿਤ ਰਿਸਵਤ ਦੇ ਕੇਸ਼ ਵਿਚ ਗ੍ਰਿਫਤਾਰ ਕੀਤਾ ਸੀ, ਤਾਂ ਉਸ ਵੇਲੇ ਦੇਸ਼ ਸੇਵਕ ਵਿਚ ਰਵੀ
ਸਿੱਧੂ ਤੋਂ ਪਹਿਲਾਂ ਰਹੇ ਚੇਅਰਮੈਨ ਭੁਪਿੰਦਰ ਸਿੰਘ ਸਿੱਧੂ ਦੀ ਜਾਇਦਾਦ ਬਾਰੇ ਵੀ ਖਬਰ
ਪ੍ਰਕਾਸ਼ਿਤ ਕੀਤੀ ਗਈ ਸੀ, ਉਸ ਵੇਲੇ ਜੀਤ ਮਹਿੰਦਰ ਸਿੱਧੂ ਤਲਵੰਡੀ ਸਾਬੋ ਤੋਂ ਅਜਾਦ ਤੌਰ
ਤੇ ਜਿੱਤ ਕੇ ਵਿਧਾਇਕ ਬਣਿਆ ਸੀ, ਇਸ ਖਬਰ ਦੇ ਅਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪ.
ਅਮਰਿੰਦਰ ਸਿੰਘ ਨੇ ਵਿਜੀਲੈਂਸ ਦੀ ਪੜਤਾਲ ਕਰਨ ਦੇ ਹੁਕਮ ਕਰ ਦਿਤੇ ਸਨ।
ਉਸ ਤੋਂ ਬਾਅਦ ਕਈ ਸਾਰੇ ਅੰਗਰੇਜੀ, ਪੰਜਾਬੀ ਤੇ ਹਿੰਦੀ ਅਖਬਾਰਾਂ
ਨੇ ਵੀ ਇਹ ਰਿਪੋਰਟ ਹੂਬਹੂ ਪ੍ਰਕਾਸ਼ਿਤ ਕੀਤੀ ਸੀ, ਉਸ ਤੋਂ ਬਾਅਦ ਜੀਤ ਮਹਿੰਦਰ ਸਿੰਘ ਸਿੱਧੂ
ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ, ਤੇ ਦੇਸ਼ ਸੇਵਕ, ਪੱਤਰਕਾਰ ਗੁਰਨਾਮ ਸਿੰਘ ਅਕੀਦਾ ਤੇ
ਹਰਮਿੰਦਰ ਜੱਸੀ ਵਿਰੁੱਧ ਮਾਨਯੋਗ ਅਦਾਲਤ ਵਿਚ 2 ਕਰੋੜ ਦੀ ਮਾਨਹਾਨੀ ਦੇ ਦੋ ਕੇਸ ਸਿਵਲ ਤੇ
ਅਪਰਾਧਿਕ ਪਾ ਦਿਤੇ ਸਨ। ਸਿਵਕ ਕੇਸ ਪਹਿਲਾਂ ਹੀ ਮਾਨਯੋਗ ਆਦਲਤ ਨੇ ਰੱਦ ਕਰ ਦਿਤਾ ਸੀ, ਇਸ
ਕੇਸ ਵਿਚ ਦੇਸ਼ ਸੇਵਕ ਵਲੋਂ ਐਡ. ਅਮਰਜੀਤ ਸਿੰਘ ਚਾਹਲ, ਗੁਰਨਾਮ ਸਿੰਘ ਅਕੀਦਾ ਵਲੋਂ ਐਡ.
ਗੁਰਪ੍ਰੀਤ ਸਿੰਘ ਤੇ ਹਰਮਿੰਦਰ ਜੱਸੀ ਵਲੋਂ ਐਡ. ਅਸੋਕ ਮਾਥੁਰ ਨੇ ਕੇਸ਼ ਲੜਿਆ ਜਦ ਕਿ ਜੀਤ
ਮਹਿੰਦਰ ਸਿੱਧੂ ਵਲੋਂ ਐਡਵੋਕੇਟ ਰੰਜਨ ਗੁਪਤਾ ਨੇ ਪੱਖ ਪੇਸ਼ ਕੀਤੇ, ਕਰੀਬ 12 ਸਾਲਾਂ ਦੀ
ਚਲੀ ਅਦਾਲਤੀ ਕਾਰਵਾਈ ਤੋਂ ਬਾਅਦ ਅੱਜ ਮਾਨਯੋਗ ਬਲਵੰਤ ਸਿੰਘ ਦੀ ਅਦਾਲਤ ਨੇ ਇਹ ਕੇਸ਼ ਰੱਦ
ਕਰ ਦਿਤਾ ਹੈ, ਪਿਛਲੇ ਦਿਨਾਂ ਤੋਂ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਹੋਈ।
ਮਾਨਯੋਗ ਅਦਾਲਤ ਵਿਚ ਬਚਾਅ ਪੱਖ ਦੇ ਵਕੀਲਾਂ ਨੇ ਵੱਡੀਆਂ ਅਥਾਰਟੀਆਂ
ਪੇਸ਼ ਕੀਤੀਆਂ, ਸੀਨੀਅਰ ਵਕੀਲ ਅਸ਼ੋਕ ਮਾਥੁਰ, ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਚਾਹਲ ਵਲੋਂ
ਪੇਸ਼ ਕੀਤੀਆਂ ਦਲੀਲਾਂ ਤੇ ਮਾਨਯੋਗ ਅਦਾਲਤ ਨੇ ਜੀਤ ਮਹਿੰਦਰ ਸਿੱਧੂ ਵਲੋਂ ਪਾਇਆ ਕੇਸ ਰੱਦ
ਕਰ ਦਿਤਾ ਹੈ। ਇਸ ਸਮੇਂ ਗੋਪਾਲ ਜੱਸੀ, ਲਾਲੀ ਅੰਟਾਲ ਆਦਿ ਹਾਜਰ ਸਨ।