* ਨਿੱਜੀ ਸਵਾਰਥਾਂ ਨੂੰ ਤਿਆਗ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ
ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਣ ਦੀ ਅਪੀਲ
ਚੰਡੀਗੜ
22 ਮਾਰਚ (ਮੇਜਰ ਸਿੰਘ):- ਤਿਹਾੜ ਜੇਲ੍ਹ ‘ਚ ਨਜ਼ਰਬੰਦ ਬਬਰ
ਖਾਲਸਾ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਦੇ ਵੱਡੇ ਭਰਾ ਭਾਈ ਅਵਤਾਰ ਸਿੰਘ ਭਿਓਰਾ
ਨੇ ਪ੍ਰੈਸ ਨੂੰ ਜਾਰੀ ਕੀਤੇ ਪ੍ਰੈਸ ਨੋਟ ਕਿਹਾ ਹੈ ਕਿ ਅਦਾਲਤਾਂ ਵਲੋਂ ਦਿਤੀਆਂ ਸਜ਼ਾਵਾਂ
ਭੁਗਤ ਚੁਕੇ ਨੌਜਵਾਨ ਅੱਜ ਵੀ ਹਿੰਦੋਤਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਨਜ਼ਰਬੰਦ ਹਨ।
ਉਨ੍ਹਾਂ ਕਿਹਾ ਕਿ 14 ਨਵੰਬਰ 2013 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਗੁ. ਅੰਬ
ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਨੇ ਛੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ
ਭੁੱਖ ਹੜਤਾਲ ਸ਼ੁਰੂ ਕੀਤੀ ਸੀ ਪਰ ਭਾਈ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੀ ਬਜਾਇ
ਸਿਰਫ ਚਾਰ ਸਿੰਘਾਂ ਦੀ ਚੰਦ ਦਿਨਾਂ ਦੀ ਪੈਰੋਲ ਹੀ ਕਰਵਾ ਸਕੇ।
ਭਾਈ ਭਿਓਰਾ ਨੇ ਕਿਹਾ ਕਿ ਬੰਦੀ-ਸਿੰਘ ਰਿਹਾਈ ਮੋਰਚੇ ਦੋਰਾਨ ਰੋਜ਼ਾਨਾ
ਪਹਿਰੇਦਾਰ ਅਖ਼ਬਾਰ ਨੇ ਆਪਣਾ ਬਣਦਾ ਫਰਜ਼ ਪੂਰਾ ਨਿਭਾਇਆ ਪਰ ਭਾਈ ਖਾਲਸਾ ਆਪਣੇ ਮਿਸ਼ਨ ਦੀ
ਜ਼ਿੰਮੇਵਾਰੀ ਤੋਂ ਭਟਕ ਗਏ ਅਤੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਅਸਫ਼ਲ ਹੋਣ ਦਾ ਭਾਂਡਾ
ਵਿਦੇਸ਼ਾਂ ਦੀ ਸਿੱਖ ਸੰਗਤ,ਪੰਥ ਦਰਦੀਆਂ ਅਤੇ ਸੰਤ ਸਮਾਜ ਦੇ ਸਿਰ ਮੜ ਰਹੇ ਹਨ, ਜੋ ਕਿ ਅਤਿ
ਮੰਦਭਾਗਾ ਹੈ। ਭਾਈ ਅਵਤਾਰ ਸਿੰਘ ਭਿਓਰਾ ਨੇ ਕਿਹਾ ਕਿ ਬੰਦੀ-ਸਿੰਘ ਰਿਹਾਈ ਮੋਰਚੇ ਦੋਰਾਨ
ਪੂਰੀ ਦੁਨੀਆ ਵਿਚ ਬੈਠੇ ਪੰਥ ਦਰਦੀਆਂ, ਸਮੂਚੀ ਸਿੱਖ ਕੌਮ, ਸੰਤ ਸਮਾਜ, ਨਿਹੰਗ
ਜੱਥੇਬੰਦੀਆਂ ਅਤੇ ਇੰਨਸਾਫ ਪਸੰਦ ਸੰਸਥਾਵਾਂ ਨੇ ਕੌਮ ਦੇ ਸੱਦੇ ਤੇ ਭਾਈ ਗੁਰਬਖਸ਼ ਸਿੰਘ
ਨੂੰ ਪੂਰਾ ਸਹਿਯੋਗ ਦਿਤਾ ਸੀ।
ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਹਜ਼ੂਰੀ ਵਿਚ ਕੀਤੀ ਅਰਦਾਸ ਛੇ ਸਿੰਘ ਰਿਹਾਅ ਹੋਣਗੇ ਜਾਂ ਮੈਂ ਫ਼ਤਿਹ ਬੁਲਾਵਾਂਗਾ
ਤੋਂ ਪੂਰੀ ਤਰਾਂ ਮੁਨਕਰ ਹੋ ਗਏ । ਭਾਈ ਭਿਓਰਾ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਸੰਗਤ
ਨਾਲ ਕੀਤੇ ਆਪਣੇ ਬਚਨਾਂ ਤੋਂ ਪਿੱਛੇ ਹੱਟ ਗਏ ਅਤੇ ਭਾਈ ਗੁਰਬਖਸ਼ ਸਿੰਘ ਨੇ ਇਹ ਵੀ ਕਿਹਾ
ਕਿ ਮੈਂ ਛੇ ਸਿੰਘਾਂ ਦੀ ਰਿਹਾਈ ਬਾਰੇ ਨਹੀਂ ਕਿਹਾ ਸੀ।
ਭਾਈ ਭਿਓਰਾ ਨੇ ਕਿਹਾ ਜਦੋਂ ਕਿ ਸੱਚ ਇਹ ਵੀ ਹੈ ਕਿ ਭਾਈ ਗੁਰਬਖਸ਼
ਸਿੰਘ ਨੇ ਕਈ ਸਿੰਘਾਂ ਨੂੰ ਇਹ ਵੀ ਕਿਹਾ ਕਿ ਕਿਸੇ ਤਰਾਂ ਮੇਰੀ
ਭੁੱਖ ਹੜਤਾਲ ਤੁੜਵਾਓ, ਨਹੀਂ ਕੀ ਤੁਸੀਂ ਮੈਨੂੰ ਮਰਵਾਊਣਾ ਚਾਹੁੰਦੇ ਹੋ?
ਉਨ੍ਹਾਂ ਨੇ ਦੋਸ਼ ਲਗਾਊਂਦਿਆਂ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਨੇ
ਸਮੂਚੀ ਸਿੱਖ ਕੌਮ ਅਤੇ ਪੰਥ ਦਰਦੀਆਂ ਨੂੰ ਹਨੇਰੇ ਵਿਚ ਰਖਿਆ ਹੈ ਜਦੋਂ ਕਿ ਹਰ ਪੰਥ ਦਰਦੀ
ਅਤੇ ਇੰਨਸਾਫ ਪਸੰਦ ਵਿਅਕਤੀ ਤੇ ਸੰਸਥਾ ਸਿਰ ਧੜ ਦੀ ਬਾਜ਼ੀ ਲਗਾ ਰਹੀ ਸੀ ਪਰ
ਭਾਈ ਗੁਰਬਖਸ਼ ਸਿੰਘ ਨੇ ਕਿਸੇ ਨਾਲ ਸਲਾਹ
ਕੀਤੇ ਬਗੈਰ ਸਿੰਘਾਂ ਦੀ ਪੱਕੀ ਰਿਹਾਈ ਨੂੰ ਤਿਆਗ ਕੇ ਮੌਤ ਦੇ ਡਰੋਂ ਸ਼੍ਰੀ ਅਕਾਲ ਤਖ਼ਤ
ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹੱਥੋਂ ਜੂਸ ਦਾ ਗਿਲਾਸ ਪੀਤਾ ਅਤੇ ਇਕਲੇ
ਹੀ ਲੰਗਰ ਛੱਕ ਗਏ, ਜਦਕਿ ਛੇ ਬੰਦੀ ਸਿੰਘਾਂ ਦੀ ਰਿਹਾਈ ਤੇ ਉਨ੍ਹਾਂ ਨਾਲ ਲੰਗਰ ਛਕਣਾ ਸੀ।
ਜਿਸ ਤੋਂ ਇਸ ਸਾਬਿਤ ਹੋ ਗਿਆ ਸੀ ਭਾਈ ਗੁਰਬਖਸ਼ ਸਿੰਘ ਨਿਜੀ ਸਵਾਰਥਾਂ ਕਾਰਨ ਅਤੇ ਮੌਤ ਤੋਂ
ਡਰਦੇ ਸਭ ਕੁਝ ਭੁੱਲਕੇ ਜੂਸ ਪੀਣ ਉਪਰੰਤ ਲੰਗਰ ਛਕ ਗਏ ਸਨ। ਜਿਸਦੇ ਨਤੀਜੇ ਵਜੋਂ
ਸਜਾਵਾਂ ਭੁਗਤ ਚੁਕੇ ਸਿੰਘ ਅੱਜ ਵੀ ਜੇਲ੍ਹਾਂ ‘ਚ ਨਜ਼ਰ ਬੰਦ ਹਨ ਤੇ ਭਾਈ ਗੁਰਬਖਸ਼ ਸਿੰਘ
ਹੁਣ ਮੁੜ ਕੌਮ ਨੂੰ ਝੂੱਠੇ ਦਿਲਾਸੇ ਦੇ ਰਹੇ ਹਨ।
\ਭਾਈ ਅਵਤਾਰ ਸਿੰਘ ਭਿਓਰਾ ਨੇ ਸਮੂਚੀ ਸਿੱਖ ਕੌਮ, ਪੰਥ ਦਰਦੀਆਂ ਅਤੇ
ਸਿਆਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਆਓ ਸਾਰੇ ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ
ਸਜ਼ਾਵਾਂ ਭੁਗਤ ਚੁਕੇ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਨਿਸ਼ਾਨ ਸਾਹਿਬ
ਹੇਠ ਇਕਤੱਰ ਹੋਈਏ ਤਾਂ ਜੋ ਉਨ੍ਹਾਂ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ।