Share on Facebook

Main News Page

ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਵਿਰੋਧ ਕਰਕੇ ਜੇਤਲੀ ਸਿੱਧੇ ਤੌਰ ਸਿੱਖਾਂ ਦੇ ਕੌਮੀ ਮਸਲਿਆਂ ਵਿਚ ਦਖਲ ਅੰਦਾਜੀ ਕਰ ਰਹੇ ਹਨ
-: ਡਾ. ਗੁਰਦਰਸ਼ਨ ਸਿੰਘ ਢਿੱਲੋਂ

ਸਾਕਾ ਦਰਬਾਰ ਸਾਹਿਬ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਵਿਰੋਧ ਕਰਕੇ ਸੀ ਅਰੁਣ ਜੇਤਲੀ ਸਿੱਧੇ ਤੌਰ ਸਿੱਖਾਂ ਦੇ ਕੌਮੀ ਮਸਲਿਆਂ ਵਿਚ ਦਖਲ ਅੰਦਾਜੀ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੀ ਜੇਤਲੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਤਾਂ ਦਰਬਾਰ ਸਾਹਿਬ ਵਾਸਤੇ ਵੈਂਨਟੀਕਨ ਸਟੇਟ ਦੇ ਦਰਜੇ ਦੀ ਮੰਗ ਕਰ ਰਹੇ ਹਨ। ਓਹ ਵੀ ਅੱਜ ਤੋਂ ਨਹੀਂ ਮਾਸਟਰ ਤਾਰਾ ਸਿੰਘ ਦੇ ਵੇਲੇ ਤੋਂ ਲੈਕੇ ਹੀ ਸਾਰਾ ਸਿੱਖ ਪੰਥ ਚਾਹੁੰਦਾ ਹੈ ਕਿ ਦਰਬਾਰ ਸਾਹਿਬ ਦੇ ਮਾਮਲਿਆਂ ਵਿੱਚ ਕਿਸੇ ਸਰਕਾਰ ਜਾ ਕਿਸੇ ਹੋਰ ਗੈਰ ਸਿੱਖ ਤਾਕਤ ਦੀ ਕੋਈ ਦਖਲ ਅੰਦਾਜੀ ਨਾ ਹੋਵੇ।

ਪਰ ਜੇਤਲੀ ਦੀ ਪਾਰਟੀ ਦੇ ਆਗੂ ਸ੍ਰੀ ਐਲ. ਕੇ. ਅਡਵਾਨੀ ਨੇ ਤਾਂ ਆਪਣੀ ਕਿਤਾਬ "ਮਾਈ ਕੰਟਰੀ ਮਾਈ ਲਾਈਫ" ਵਿੱਚ ਲਿਖਿਆ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਇੰਦਰਾ ਗਾਂਧੀ ਤਾਂ ਝਿਜਕਦੀ ਸੀ। ਪਰ ਇਹ ਅਸੀਂ ਕਰਵਾਇਆ ਹੈ।

ਡਾਕਟਰ ਢਿੱਲੋਂ ਨੇ ਕਿਹਾ ਕਿ ਬੀ.ਜੇ.ਪੀ. ਨੇ ਤਾਂ ਦਰਬਾਰ ਸਾਹਿਬ ਤੇ ਹਮਲੇ ਸਮੇਂ ਲੱਡੂ ਵੰਡੇ ਸਨ। ਜਦੋਂ ਕਿ ਉਸ ਸਮੇਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਆਏ ਹਜਾਰਾਂ ਬੇ ਗੁਨਾਹ ਸ਼ਰਧਾਲੂਆਂ ਦੀਆਂ ਲਾਸ਼ਾ ਤੇ ਖੂਨ ਖਿੱਲਰਿਆ ਪਿਆ ਸੀ।

ਉਹਨਾਂ ਕਿਹਾ ਜੇ ਜੇਤਲੀ ਦੇ ਅੰਦਰ ਰਤਾ ਜਿੰਨੀ ਵੀ ਇਨਸਾਨੀਅਤ ਹੈ ਤਾਂ ਪਹਿਲਾਂ ਪੁਰਾਣੇ ਗੁਨਾਹਾਂ ਦੀ ਮਾਫ਼ੀ ਮੰਗੇ . ਚੰਡੀਗੜ੍ਹ ਨੂੰ ਪੂਰੇ ਰਾਜ ਦਾ ਦਰਜਾ ਦੇਣ ਬਾਰੇ ਬੀ.ਜੇ.ਪੀ ਵੱਲੋਂ ਚੋਣ ਲੜ ਰਹੀ ਬੀਬੀ ਕਿਰਨ ਖੇਰ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਡਾਕਟਰ ਢਿੱਲੋਂ ਨੇ ਕਿਹਾ ਕਿ ਚੰਡੀਗੜ੍ਹ ਉਤੇ ਪੰਜਾਬ ਦਾ ਵਿਧਾਨਿਕ ਹੱਕ ਹੈ ਕਿਉਂਕਿ ਹੋਰ ਵੀ ਸੂਬੇ ਇੱਕ ਦੂਜੇ ਤੋਂ ਟੁੱਟ ਕੇ ਬਣੇ ਹਨ। ਪਰ ਰਾਜਧਾਨੀ ਆਪਨੇ ਮਾਤਰ ਸੂਬੇ ਕੋਲ ਹੀ ਰਹਿੰਦੀ ਹੈ। ਲੇਕਿਨ ਚੰਡੀਗੜ੍ਹ ਤੋਂ ਪੰਜਾਬ ਨੂੰ ਵਾਂਝੇ ਰਖਿਆ ਹੋਇਆ ਹੈ। ਬੀਬੀ ਖੇਰ ਨੂੰ ਪੰਜਾਬ ਦੇ ਜਖਮਾਂ ਤੇ ਨਮਕ ਨਹੀਂ ਪਾਉਣਾ ਚਾਹੀਦਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top