ਸਿੱਖੀ
ਦਾ ਉਦੇਸ਼ ਜਨ ਜਨ ਦੇ ਜੀਵਨ ਨੂੰ ਸਫਲ ਕਰਦੇ ਹੋਏ ਹੰਨੇ ਹੰਨੇ ਮੀਰ ਉਸਾਰਨਾ ਅਤੇ ਹਰ ਮਨੁੱਖ
ਨੂੰ ਧਾਰਮਿਕ ਤੌਰ 'ਤੇ ਆਜ਼ਾਦੀ ਦੇਕੇ ਵਹਿਮਾਂ ਭਰਮਾਂ ਨੂੰ ਗਿਆਨ ਨਾਲ ਦੁਰ ਕਰਕੇ ਮਕੁੰਮਲ
ਸ਼ਖਸੀਅਤ ਦੇ ਤੌਰ ਉਸਾਰਨਾ ਲੋਚਦਾ
ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ
ਵਿਦਵਾਨਂ ਅਤੇ ਪ੍ਰੋ ਆਫ਼
ਸਿੱਖ ਇਜਮ ਸ. ਗੁਰਤੇਜ ਸਿੰਘ ਆਈ.ਏ.ਐਸ ਨੇ ਕਿਹਾ ਕਿ ਹਿੰਦੁਤਵ
ਬ੍ਰਾਹਮਨ ਬਾਣੀਆਂ ਗਠਜੋੜ ਨੂੰ ਅਧਾਰ ਬਣਾਕੇ ਬਾਕੀ ਸਭ ਲੋਕਾਂ ਨੂੰ ਗੁਲਾਮ ਬਣਿਆ ਵੇਖਣਾ
ਚਾਹੁੰਦਾ ਹੈ।
ਉਹਨਾਂ ਕਿਹਾ ਕਿ ਘੱਟ ਗਿਣਤੀਆਂ ਤੇ ਦੂਜੀਆਂ ਕੌਮਾਂ ਨੂੰ ਦਲਿਤਾਂ
ਦੀ ਤਰਜ਼ ਤੇ ਸਦੀਵੀ ਗੁਲਾਮ ਰੱਖਣ ਦੇ ਮਨਸੂਬੇ ਬਣਾਈ ਬੈਠਾ ਹੈ। ਸ. ਗੁਰਤੇਜ ਸਿੰਘ
ਆਈ.ਏ.ਐਸ ਨੇ ਕਿਹਾ ਕਿ ਬੀ.ਜੇ.ਪੀ. ਹਿੰਦੂ ਧਰਮ ਦੇ ਪ੍ਰਮੁੱਖ ਸਿਆਸੀ ਬੁਲਾਰੇ ਦੇ ਤੌਰ ਤੇ
ਉਭਰੀ ਹੈ ਅਤੇ ਇਸਨੂੰ ਜਨਮ ਸਿੱਧ ਹੀ ਸਿੱਖਾਂ ਪ੍ਰਤੀ ਨਫਰਤ ਅਤੇ ਮੰਦਭਾਵਨਾਂ ਗੁੜ੍ਹਤੀ
ਵਿਚੋਂ ਹੀ ਮਿਲੀ ਹੋਈ ਹੈ। ਇਸ ਕਰਕੇ ਹੀ ਬੀ.ਜੇ.ਪੀ. ਨੇ ਕਿਹਾ ਕਿ ਪੰਜਾਬੀ ਸਾਡੀ ਬੋਲੀ
ਨਹੀਂ, ਕੱਛ ਕੜਾ ਕਿਰਪਾਨ ਇਸਨੂੰ ਭੇਜੋ ਪਾਕਿਸਤਾਨ, ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ
ਦੇਣਾ, ਅਮ੍ਰਿਤਸਰ ਸਟੇਸ਼ਨ ਤੇ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਨਾ, ਗੁਰੂ ਰਾਮਦਾਸ ਦੀ
ਤਸਵੀਰ ਨੂੰ ਪੈਰਾਂ ਥੱਲੇ ਮਧੋਲਣਾ, ਦਰਬਾਰ ਸਾਹਿਬ ਦੇ ਹਮਲੇ ਸਮੇਂ ਫੌਜੀ ਟੈਂਕਾਂ ਤੇ ਚੜਕੇ
ਭੰਗੜੇ ਪਾਉਣੇ ਅਤੇ ਆਰ.ਐਸ.ਐਸ. ਦੇ ਨਾਨਾ ਦੇਸ਼ ਮੁੱਖ ਵਲੋਂ ਨਵੰਬਰ 1984 ਦੇ ਦਿੱਲੀ
ਕਤਲੇਆਮ ਵਾਸਤੇ ਸਿੱਖਾਂ ਨੂੰ ਵੀ ਦੋਸ਼ੀ ਆਖਣਾ, ਅੱਤਵਾਦੀ ਆਖਕੇ ਲਗਾਤਾਰ ਸਿੱਖ ਨੌਜਵਾਨਾ
ਦਾ ਘਾਣ ਕਰਨਾ, ਸਿੱਖੀ ਨੂੰ ਖਤਮ ਕਰਨ ਵਾਸਤੇ ਮੱਲੇ ਪੈਤੜੇ ਸਮਝਨੇ ਚਾਹੀਦੇ ਹਨ। ਜਿਸਦਾ
ਇੱਕ ਹਿੱਸਾ ਜੇਤਲੀ ਦਾ ਸ਼ਹੀਦਾਂ ਦੀ ਯਾਦਗਾਰ ਬਾਰੇ ਦਿੱਤਾ ਬਿਆਨ ਵੀ ਹੈ।
ਸ. ਗੁਰਤੇਜ ਸਿੰਘ ਆਈ.ਏ.ਐਸ ਨੇ ਕਿਹਾ ਕਿ ਬੀਬੀ ਖੇਰ ਦਾ ਚੰਡੀਗੜ੍ਹ
ਬਾਰੇ ਦਿੱਤਾ ਬਿਆਨ ਪੰਜਾਬ ਨੂੰ ਉਸਦੀ ਰਾਜਧਾਨੀ ਤੋਂ ਵਾਂਝਾ ਕਰਨ ਅਤੇ ਗੁਲਾਮ ਰਖਣ ਦਾ
ਪ੍ਰਗਟਾਵਾ ਮਾਤਰ ਹੀ ਲਿਆ ਜਾਣਾ ਚਾਹੀਦਾ ਹੈ। ਉਹਾਂ ਕਿਹਾ ਕਿ ਸਿੱਖ ਪ੍ਰਣ ਕਰਨ ਕਿ ਜੇਤਲੀ
ਅਤੇ ਖੇਰ ਨੂੰ ਕਿਸੇ ਵੀ ਕੀਮਤ ਤੇ ਵੋਟ ਨਹੀਂ ਪਾਉਣੀ ਤੇ ਅਜਿਹੀ ਹਾਰ ਦੇਣੀ ਚਾਹੀਦੀ ਹੈ
ਜੋ ਇੱਕ ਇਤਿਹਾਸ ਬਣ ਜਾਵੇ।