ਮਿਸ਼ਨਰੀ ਪ੍ਰਚਾਰਕ ਤੋਂ ਜਥੇਦਾਰੀ ਦੇ ਚੱਕਰ 'ਦ ਫੱਸ ਕੇ ਗਿਆਨੀ
ਗੁਰਬਖਸ਼ ਸਿੰਘ ਗੁਲਸ਼ਨ ਨੇ ਆਪਣਾ ਉਹ ਹਾਲ ਕਰ ਲਿਆ ਹੈ, ਜਿਹੜਾ ਧੋਬੀ ਦੇ ਕੂਕਰ ਦਾ ਹੁੰਦਾ
ਹੈ।
ਅੱਜਕਲ ਗਿਆਨੀ ਜੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਿੱਖ ਰਹਿਤ ਮਰਿਆਦਾ 'ਤੇ ਕਥਾ ਕਰ ਰਹੇ
ਹਨ। ਇਨ੍ਹਾਂ ਨੂੰ ਕੋਈ ਪੁੱਛੇ, ਹੁਣੇ ਪਿੱਛੇ ਜਿਹੇ ਇਹ ਆਪ ਹਜ਼ੂਰ ਸਾਹਿਬ ਗਏ ਸਨ, ਕੀ ਉੱਥੇ
ਸਿੱਖ ਰਹਿਤ ਮਰਿਆਦਾ ਲਾਗੂ ਹੈ?
ਦੂਜੀ ਤਸਵੀਰ 'ਚ ਦੇਖੋਗੇ ਕਿ ਗਿਆਨੀ ਜੀ ਨੇ ਆਪਣੇ ਨਵੇਂ
ਆਕਾ ਪੱਪੂ ਗੁਰਬਚਨ ਸਿੰਘ ਦੇ ਨਕਸ਼ੇ ਕਦਮ 'ਤੇ ਚਲਦਿਆਂ ਪਜਾਮਾ ਵੀ ਲਾਹਿਆ, ਕੀ ਇਹ ਕੋਈ
ਸਿੱਖੀ ਮਰਿਆਦਾ ਹੈ? ਇਹ ਕਿਹੋ ਜਿਹੀ ਮਰਿਆਦਾ ਹੈ ਕਿ ਕੋਈ ਉਸ ਥਾਂ 'ਤੇ ਪਜਾਮਾ ਪਾ ਕੇ ਕਥਾ
ਨਹੀਂ ਕਰ ਸਕਦਾ?
ਕੀ ਗਿਆਨੀ ਜੀ ਇਨ੍ਹਾਂ ਗੱਲਾਂ ਦਾ ਜਵਾਬ ਦੇਣਗੇ?
ਕਈ ਲੋਕ ਕਹਿਣਗੇ ਗਿਆਨੀ ਜੀ ਕਥਾ ਬਹੁਤ ਸੋਹਣੀ ਕਰਦੇ ਨੇ, ਅੰਗ੍ਰੇਜੀ
ਬਹੁਤ ਸੋਹਣੀ ਬੋਲਦੇ ਨੇ... ਪਰ ਕੀ ਉਹ ਲੋਕ ਇਹ ਦਸਣਗੇ ਕਿ ਗਿਆਨੀ ਜੀ ਕਦੀ ਸਿੱਖੀ
ਸਿਧਾਂਤ 'ਤੇ ਖੜੌਣਗੇ ਜਾਂ ਅਖੌਤੀ ਜਥੇਦਾਰਾਂ ਦੀ ਚਾਪਲੂਸੀ ਹੀ ਕਰਦੇ ਰਹਿਣਗੇ?
ਇਹ ਸਭ ਕੀਤਾ ਜਾ ਰਿਹਾ ਹੈ, ਕਿ ਕੁੱਝ ਕੁ ਟੁੱਕੜ ਇਨ੍ਹਾਂ ਨੂੰ ਵੀ ਪੈ ਜਾਣ...
ਕਿ ਨਹੀਂ?