Share on Facebook

Main News Page

BJP ਤੋਂ ਪੁੱਛੇ ਜਾਣ ਵਾਲੇ ਸਵਾਲ
-:
ਕਿਰਪਾਲ ਸਿੰਘ ਬਠਿੰਡਾ
ਮੋਬ: +੯੧੯੮੫੫੪੮੦੭੯੭

੧. ਭਾਜਪਾ ਵੱਲੋਂ ਆਈਪੀਐੱਲ ਗੇਮਾਂ ਦੌਰਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਧਰਨਾ ਦੇਣ ਦਾ ਕਾਰਟੂਨਾਂ ਰਾਹੀਂ ਮਜਾਕ ਉਡਾਉਣ ਵਾਲਾ ਵੀਡੀਓ ਇਸ਼ਤਿਹਾਰ ਜਾਰੀ ਕਰਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕਰਨਾ ਅਤੇ ਅੱਜ ਵਾਰਾਨਸ਼ੀ ਪਹੁੰਚਣ 'ਤੇ ਭਾਜਪਾ ਵਰਕਰਾਂ ਵੱਲੋਂ ਕੇਜਰੀਵਾਲ ਨੂੰ ਕਾਲੇ ਝੰਡੇ ਵਿਖਾਉਣਾ ਅਤੇ ਉਸ ਉਪਰ ਕਾਲੀ ਸਿਆਹੀ ਸੁੱਟਣਾ ਦੱਸ ਰਿਹਾ ਹੈ ਕਿ ਭਾਜਪਾ ਕੇਜਰੀਵਾਲ ਤੋਂ ਬੇਹੱਦ ਡਰੀ ਹੋਈ ਹੈ। ਕੀ ਭਾਜਪਾ ਵਰਕਾਰਾਂ ਵੱਲੋਂ ਵਾਰਾਨਸ਼ੀ ਵਿਖੇ ਕੀਤੇ ਗਏ ਵਿਵਹਾਰ ਨੂੰ ਤੁਸੀਂ ਲੋਕਤੰਤਰ 'ਤੇ ਹਮਲਾ ਅਤੇ ਚੋਣਾਂ ਵਿੱਚ ਹਿੰਸਾ ਫੈਲਾ ਕੇ ਡਰ ਪੈਦਾ ਨਹੀਂ ਕਰ ਰਹੇ? ੫ ਮਾਰਚ ਨੂੰ ਮੱਧ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਧਰਨੇ 'ਤੇ ਬੈਠੇ। ਭਾਜਪਾ ਵੱਲੋਂ ਆਪਣੇ ਮੁੱਖ ਮੰਤਰੀ ਦੇ ਧਰਨੇ ਦਾ ਸਮਰਥਨ ਅਤੇ ਕੇਜਰੀਵਾਲ ਦੇ ਧਰਨੇ ਦਾ ਵਿਰੋਧ ਕਰਦੇ ਸਮੇਂ ਦੂਹਰਾ ਮਾਪਦੰਡ ਕਿਉਂ??

੨. ਗੁਜਰਾਤ ਦੀ ਮੋਦੀ ਸਰਕਾਰ ਵੱਲੋਂ ਭੁੱਜ ਅਤੇ ਕੱਛ ਖੇਤਰ ਦੇ ਸਿੱਖ ਕਿਸਾਨਾਂ ਵਿਰੁੱਧ ਸੁਪ੍ਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨੀ ਪਰ ਜਗਰਾਉਂ ਰੈਲੀ ਵਿੱਚ ਇਹ ਕਹਿਣਾ ਕਿ ਗੁਜਰਾਤ ਵਿੱਚੋਂ ਕਿਸੇ ਸਿੱਖ ਕਿਸਾਨ ਦਾ ਉਜਾੜਾ ਨਹੀਂ ਕੀਤਾ ਜਾ ਰਿਹਾ ਇਹ ਸਿਰਫ ਕਾਂਗਰਸ ਦਾ ਗੁੰਮਰਾਹਕੁਨ ਝੂਠਾ ਪ੍ਰਚਾਰ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੀ ਮੋਦੀ ਨੇ ਜਗਰਾਉਂ ਵਿਖੇ ੧੦੦% ਝੂਠ ਬੋਲਿਆ ਹੈ? ਤੁਹਾਡਾ ਇਸ ਸਬੰਧੀ ਕੀ ਖਿਆਲ ਹੈ??

੩. ਸਤਲੁਜ ਨੂੰ ਯਮੁਨਾ ਦਰਿਆ ਨਾਲ ਜੋੜਨ ਵਾਲੀ ਲਿੰਕ ਨਹਿਰ ਦੇ ਵਿਰੋਧ ਵਿੱਚ ਅਕਾਲੀ ਦਲ ਨੇ ੧੯੮੨ ਵਿੱਚ ਕਪੂਰੀ ਮੋਰਚਾ ਲਾਇਆ। ਜਿਹੜਾ ਬਾਅਦ ਵਿੱਚ ਹੋਰ ਮੰਗਾਂ ਜੋੜ ਕੇ ਧਰਮਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ ਤੇ ਜਿਸ ਦਾ ਅੰਤ ੧੯੮੪ ਦੇ ਬਲਿਯੂ ਸਟਾਰ ਉਪਰੇਸ਼ਨ ਵਿੱਚ ਨਿਕਲਿਆ। ਇਸ ਮੋਰਚੇ ਦੌਰਾਨ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸੰਵਿਧਾਨ ਦੀ ਧਾਰਾ ੨੫ ਵਿੱਚ ਸੋਧ ਦੀ ਮੰਗ ਕਰਦਿਆਂ ਇਸ ਧਾਰਾ ਨੂੰ ਸਾੜਿਆ ਵੀ ਗਿਆ ਸੀ। ਹੁਣ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੈ ਇਸ ਲਈ ਦੱਸੋ ਕਿ ਕੀ ਤੁਸੀਂ ਧਰਮਯੁੱਧ ਮੋਰਚੇ ਵਿੱਚ ਅਕਾਲੀ ਦਲ ਵੱਲੋਂ ਰੱਖੀਆਂ ਉਹ ਮੰਗਾਂ ਪੂਰੀਆਂ ਕਰਨ ਲਈ ਸਹਿਮਤ ਹੋ? ਇਹ ਵੀ ਦੱਸੋ ਕਿ ੧੯੮੨ ਵਿੱਚ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚੇ ਦਾ ਭਾਜਪਾ ਨੇ ਵਿਰੋਧ ਕੀਤਾ; ਬਲਿਯੂ ਸਟਾਰ ਉਪ੍ਰੇਸ਼ਨ ਦਾ ਸਮਰਥਨ ਕੀਤਾ ਤਾਂ ਹੁਣ ਤੁਹਾਡੇ ਵੱਲੋਂ ਇੰਗਲੈਂਡ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਬਲਿਯੂ ਸਟਾਰ ਉਪ੍ਰੇਸ਼ਨ ਕਰਨ ਲਈ ਦਿੱਤੀ ਗਈ ਸਹਾਇਤਾ ਦੀ ਜਾਂਚ ਕਰਾਉਣ ਦੀ ਮੰਗ ਕਰਕੇ ਤੁਸੀਂ ਕਿਹੜੇ ਵੋਟਰਾਂ ਨੂੰ ਮੂਰਖ ਬਣਾਉਣ ਅਤੇ ਕਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹੋ??

੪. ੧੯੯੨ ਵਿੱਚ ਭਾਜਪਾ ਦੇ ਅਡਵਾਨੀ ਸਮੇਤ ਪ੍ਰਮੁੱਖ ਆਗੂਆਂ ਨੇ ਰੱਥ ਯਾਤਰਾਵਾਂ ਕਰਕੇ ਸੰਪ੍ਰਦਾਇਕ ਦੰਗੇ ਕਰਵਾਏ; ਬਾਬਰੀ ਮਸਜ਼ਿਦ ਗਿਰਾਈ ਅਤੇ ਨਾਹਰੇ ਲਾਏ "ਅਯੁੱਧਿਆ ਤਾਂ ਸਿਰਫ ਝਾਕੀ ਹੈ; ਅਭੀ ਤੋ ਕਾਂਸ਼ੀ ਮਥੁਰਾ ਬਾਕੀ ਹੈ", "ਕਸਮ ਰਾਮ ਕੀ ਖਾਏਂਗੇ; ਰਾਮ ਮੰਦਰ ਵਹੀਂ ਬਣਾਏਂਗੇ" । ਬੜੀ ਮੁਸ਼ਕਲ ਨਾਲ ੨ ਸਾਂਸਦ ਜਿਤਾ ਸਕਣ ਵਾਲੀ ਪਾਰਟੀ ਨੇ ਇਨ੍ਹਾਂ ਨਾਹਰਿਆਂ ਸਦਕਾ ਹੀ ਕਈ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਤੇ ਕਈਆਂ ਵਿੱਚ ਹੁਣ ਵੀ ਚੱਲ ਰਹੀਆਂ ਹਨ; ਕੇਂਦਰ ਵਿੱਚ ਵੀ ਭਾਜਪਾ ਦੀ ਅਗਵਾਈ ਹੇਠ ੧੯੯੮ ਤੋਂ ੨੦੦੪ ਤੱਕ ੬ ਸਾਲ ਤੱਕ ਐੱਨਡੀਏ ਸਰਕਾਰ ਨੇ ਰਾਜ ਕੀਤਾ। ਰਾਮ ਮੰਦਰ ਦੀ ਉਸਾਰੀ ਵਿੱਚ ਭਾਗ ਲੈ ਕੇ ਵਾਪਸ ਆ ਰਹੇ ਕਾਰ ਸੇਵਕਾਂ ਦੀ ਰੇਲਵੇ ਬੋਗੀ ਨੂੰ ਵਡੋਦਰਾ ਵਿਖੇ ਅੱਗ ਲੱਗ ਜਾਣ ਕਾਰਣ ਗੁਜਰਾਤ ਵਿੱਚ ਭਿਆਨਕ ਨਸਲੀ ਦੰਗੇ ਹੋਏ। ਇਸ ਬਦਨਾਮੀ ਕਾਰਣ ੨੦੦੫ ਅਤੇ ੨੦੦੯ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਬਣਾਉਣ ਤੋਂ ਸਮਰੱਥ ਰਹੀ। ਇਸੇ ਕਾਰਣ ਭਾਜਪਾ ਨੇ ਹੁਣ ਵਾਲੀਆਂ ਚੋਣਾਂ ਵਿੱਚ ਹਿੰਦੂ ਮੁੱਦਾ ਉਠਾਉਣ ਦੀ ਵਜਾਏ ਵਿਕਾਸ, ਵਿਕਾਸ ਦੇ ਨਾਹਰੇ ਲਾ ਕੇ ਸਤਾ ਵਿੱਚ ਆਉਣ ਦੀ ਨੀਤੀ ਅਪਣਾਈ ਹੋਈ ਹੈ। ਜੇ ਕੋਈ ਵਿਰੋਧੀ ਪਾਰਟੀ ੧੯੯੨ ਅਤੇ ੨੦੦੨ ਦੀਆਂ ਗੱਲਤੀਆਂ ਦਾ ਭਾਜਪਾ ਵੱਲੋਂ ਜਵਾਬ ਮੰਗਦੀ ਹੈ ਤਾਂ ਤੁਸੀਂ ਉਨ੍ਹਾਂ 'ਤੇ ਸੰਪ੍ਰਦਾਇਕਤਾ ਫੈਲਾਉਣ ਦਾ ਦੋਸ਼ ਲਾਉਂਦੇ ਹੋ।

ਹੁਣ ਤੁਹਾਡੇ ਲਈ ਸਵਾਲ ਹਨ ਕਿ ਕੀ ਜਨਸੰਘ/ਭਾਜਪਾ ਨੇ ਸਿਰਫ ਸਤਾ ਵਿੱਚ ਆਉਣ ਲਈ ਹੀ ਬਾਬਰੀ ਮਸਜ਼ਿਦ ਗਿਰਾਉਣ, ਰਾਮ ਮੰਦਰ ਬਣਾਉਣ, ਅਤੇ ਇਸ ਨੂੰ ਝਾਕੀ ਦੱਸ ਕੇ ਕਾਂਸ਼ੀ ਮਥਰਾ ਬਾਕੀ ਹੋਣ ਦੀ ਨਾਹਰੇ ਲਾਏ ਸਨ? ਕੀ ਹੁਣ ਸਤਾ ਲਈ ਹੀ ਉਨ੍ਹਾਂ ਮੁੱਦਿਆਂ ਨੂੰ ਛੱਡ ਕੇ 'ਵਿਕਾਸ' ਦਾ ਮੁੱਦਾ ਉਠਾਇਆ ਜਾ ਰਿਹਾ ਹੈ? ਜਾਂ ਗੁਪਤ ਏਜੰਡਾ ਉਹੀ ਹੈ ਪਰ ਲੋਕਾਂ ਨੂੰ ਬੇਵਕੂਫ ਬਨਾਉਣ ਲਈ ਆਪਣੇ ਆਪ ਨੂੰ ਧਰਮ ਨਿਰਪੱਖ ਵਿਖਾ ਰਹੇ ਹੋ??? ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਜੇਹੇ ਵਿਕਾਸ ਤਾਂ ਸਮੇਂ ਮੁਤਾਬਿਕ ਭਾਰਤ ਵਿੱਚ ਮੁਗਲ ਸਰਕਾਰ ਅਤੇ ਅੰਗਰੇਜ ਸਰਕਾਰ ਨੇ ਵੀ ਕੀਤੇ ਇੱਥੋਂ ਤੱਕ ਕਿ ਕਾਂਗਰਸ ਸਰਕਾਰ ਨੇ ਵੀ ਕੁਝ ਗਿਣਨਯੋਗ ਕੰਮ ਕੀਤੇ ਹਨ। ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਬੇਕਸੂਰ ਲੋਕਾਂ ਨੂੰ ਰਾਜਨੀਤਕ ਲੋਕਾਂ ਦੀ ਘਟੀਆਂ ਰਾਜਨੀਤੀ ਕਾਰਣ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਬੇਕਰੀ ਦੀਆਂ ਭੱਠੀਆਂ ਵਿੱਚ ਭੁੰਨਿਆ ਗਿਆ ਅਧ ਸੜੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਕੁੱਤੇ ਖਾਂਦੇ ਰਹੇ, ਔਰਤਾਂ ਨਾਲ ਸ਼ਰੇਬਜ਼ਾਰ ਸਮੂਹਿਕ ਬਲਾਤਕਾਰ ਕੀਤੇ ਗਏ ਅੱਜ ਉਨ੍ਹਾਂ ਨੂੰ ਉਹ ਲੋਕ ਭੁੱਲ ਕੇ ਸਿਰਫ ਗੁਜਰਾਤ ਵਿਕਾਸ ਮਾਡਲ ਦੀ ਕੀਤੀ ਜਾ ਰਹੀ ਝੂਠੀ ਇਸ਼ਤਿਹਾਰਬਾਜ਼ੀ ਨੂੰ ਵੇਖ ਕੇ ਹੀ ਤੁਹਾਨੂੰ ਵੋਟਾਂ ਪਾਉਣ ਦੀ ਗਲਤੀ ਕਰਨਗੇ???? ਕੀ ਇਹੋ ਕਾਰਣ ਹੈ ਕਿ ਗੁਜਰਾਤ ਦੇ ਵਿਕਾਸ ਮਾਡਲ ਦੀ ਕੇਜਰੀਵਾਲ ਵੱਲੋਂ ਪੋਲ ਖੋਲ੍ਹੇ ਜਾਣ ਕਰਕੇ ਹੀ ਭਾਜਪਾ ਵਰਕਰ ਉਸ ਦਾ ਥਾਂ ਥਾਂ ਵਿਰੋਧ ਕਰਨ ਲਈ ਕਾਲੇ ਝੰਡੇ ਵਿਖਾ ਰਹੇ ਹਨ ਤੇ ਉਨ੍ਹਾਂ ਦੇ ਚਿਹਰੇ 'ਤੇ ਸਿਆਹੀ ਸੁੱਟ ਰਹੇ ਹਨ????? ਜੇ ਅਜਿਹੀਆਂ ਕਾਰਵਾਈਆਂ ਕਰਕੇ ਭਾਜਪਾ ਵਰਕਰ ਲੋਕਤੰਤਰ 'ਤੇ ਹਮਲਾ ਕਰ ਰਹੇ ਹਨ ਤਾਂ ਕੱਲ੍ਹ ਨੂੰ ਸਤਾ ਵਿੱਚ ਆਉਣ ਪਿੱਛੋਂ ਉਹ ਵਿਰੋਧੀ ਵੀਚਾਰਾਂ ਤੇ ਘੱਟ ਗਿਣਤੀ ਲੋਕਾਂ 'ਤੇ ਇਸੇ ਤਰ੍ਹਾਂ ਹਮਲੇ ਨਹੀਂ ਕਰਨਗੇ??????

੫. ਭਾਜਪਾ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਮੁੱਦਾ ਬਣਾ ਕੇ ਚੋਣਾਂ ਲੜ ਰਹੀ ਹੈ। ਪਰ ਹੈਰਾਨੀ ਹੈ ਕਿ ਸਤਾ ਦੀ ਕੁਰਸੀ ਤੱਕ ਪਹੁੰਚਣ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਜਾ ਚੁੱਕੇ ਯੈਦੀਯੁਰੱਪਾ, ਗੇਗਾਂਗ ਅਪਾਂਗ ਵਰਗੇ ਅਨੇਕਾਂ ਅਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਹੀਆਂ ਹਨ। ਅਪਰਾਧਿਕ ਕੇਸਾਂ ਵਿੱਚ ਸਜਾ ਕੱਟ ਚੁੱਕੇ ਬਾਬੂ ਲਾਲ ਬੁਖੇਰੀਆ ਅਤੇ ਪ੍ਰਸ਼ੋਤਮ ਸ਼ੋਲੰਕੀ ਵਰਗੇ ਨੇਤਾ ਮੋਦੀ ਸਰਕਾਰ ਵਿੱਚ ਕੈਬਿਨਿਟ ਮੰਤਰੀ ਹਨ। ਯੂਪੀਏ ਸਰਕਾਰ ਵੱਲੋਂ ੧ ਅਪ੍ਰੈਲ ਤੋਂ ਗੈਸ ਦੀਆਂ ਕੀਮਤਾਂ ਵਧਾਏ ਜਾਣ ਸਬੰਧੀ ਕੇਜਰੀਵਾਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦੇ। ਭਾਜਪਾ ਵੱਲੋਂ ਚੋਣਾਂ ਲਈ ਇਸ਼ਤਿਹਾਰਬਾਜ਼ੀ, ਰੈਲੀਆਂ ਤੇ ਕੀਤੇ ਜਾ ਰਹੇ ਬੇਤਹਾਸ਼ਾ ਖਰਚੇ, ਮੋਦੀ ਦੇ ਚੋਣ ਦੌਰਿਆਂ ਲਈ ਹਵਾਈ ਖਰਚੇ; ਬਾਕੀ ਦੀਆਂ ਸਾਰੀਆਂ ਪਾਰਟੀਆਂ ਦੇ ਮਕਾਬਲੇ ਬਹੁਤ ਵੱਧ ਹਨ। ਇਹ ਖਰਚੇ ਕੌਣ ਕਰ ਰਿਹਾ ਹੈ; ਇਸ ਸਬੰਧੀ ਭਾਜਪਾ ਕੋਈ ਜਵਾਬ ਨਹੀਂ ਦਿੰਦੀ ਤਾਂ ਦੱਸੋ ਵੋਟਰ ਕਿਸ ਤਰ੍ਹਾਂ ਯਕੀਨ ਕਰਨ ਕਿ ਭਾਜਪਾ ਸਰਕਾਰ ਆਉਣ ਪਿੱਛੋਂ ਭ੍ਰਿਸ਼ਟਾਚਾਰ ਤੇ ਮਹਿੰਗਾਈ ਖਤਮ ਹੋ ਜਾਵੇਗੀ?


BJP से पूछे जाने वाले सवाल
-: किरपाल सिंह बठिंडा
मोब: ੯१੯८५५४८०७੯७

१. भाजपा की तरफ से आईपीऐल्ल गेमें दौरान श्री अरविन्द केजरीवाल जी की तरफ से धरना देने का कार्टूनों के द्वारा मज़ाक उडाने वाला वीडियो इश्तिहार जारी करके मोदी को प्रधान मंत्री बनाने की अपील करना और आज वारानशी पहुँचने पर भाजपा कारकुनों की तरफ से केजरीवाल को काले झंडे विखाना और उस पर काली सियाही फेंकना बता रहा है कि भाजपा केजरीवाल से बेहद डरी हुई है। क्या भाजपा वरकरों की तरफ से वारानशी में किये गए व्यवहार को आप लोकतंत्र पर हमला और मतदान में हिंसा फैलाव कर डर पैदा नहीं कर रहे? ५ मार्च को मध्य प्रदेश के भाजपा मुख्य मंत्री शिवराज सिंह चौहान भी धरने पर बैठे। भाजपा की तरफ से अपने मुख्य मंत्री के धरने का समर्थन और केजरीवाल के धरने का विरोध करते समय दोहरा मापदंड क्यों??

२. गुजरात की मोदी सरकार की तरफ से भुज्ज और कछ क्षेत्र के सिक्ख किसानों विरुद्ध सुप्रीम कोर्ट में पटीशन दायर करनी परन्तु जगरावां रैली में यह कहना कि गुजरात में से किसी सिक्ख किसान का बर्बादी नहीं किया जा रहा यह सिर्फ़ कांग्रेस का गुंमराहकुन झूठा प्रचार है। आम लोगों का कहना है कि श्री मोदी ने जगरावां में १००% झूठ बोला है? आपका इस सम्बन्धित क्या ख़्याल है??

३. सतलुज को यमुना दरिया के साथ जोड़ने वाली लिंक नहर के विरोध में अकाली दल ने १੯८२ में कपूरी मोर्चा लगाया। जो बाद में ओर माँगों जोड़ कर धर्मयुद्ध मोर्चो में तबदील हो गया और जिस का अंत १੯८४ के बलियू स्टार आप्रेशन में निकला। इस मोर्चे दौरान स: प्रकाश सिंह बादल का नेतृत्व में संविधान की धारा २५ में संशोधन की माँग करते इस धारा को जलाया भी गया था। अब भाजपा का अकाली दल के साथ गठजोड है इस लिए बताओ कि क्या आप धर्मयुद्ध मोर्चो में अकाली दल की तरफ से रखी वह माँगों पुरी करन के लिए सहमत हो? यह भी बताओ कि १੯८२ में अकाली दल की तरफ से धर्मयुद्ध मोर्चो का भाजपा ने विरोध किया ; बलियू स्टार आप्रेशन का समर्थन किया तो अब आपके की तरफ से इंग्लैंड सरकार की तरफ से भारत सरकार को बलियू स्टार आप्रेशन करने के लिए दी गई सहायता की जांच कराने की माँग करके आप कौन से वोटरों को मूर्ख बनाने और कौन से वोटरों को लुभाने की कोशिश कर रहे हो??

४. १੯੯२ में भाजपा के अडवानी समेत प्रमुख नेताओं ने रथ यात्राओं करके सांप्रदायिक दंगे करवाए ; बाबरी मस्जिद गराय और नारे लगाऐ "अयुध्या तो सिर्फ़ झाँकी है ; अभी से कांशी मथुरा बाकी है, "कसम राम की खाएंगे ; राम मंदिर वहीं बणाएंगे। बहुत मुश्किल के साथ २ सांसद जिता सकने वाली पार्टी ने इन नारों सदका ही कई सूबों में अपनी, सरकारें बनाईं और कईयों में अब भी चल रही हैं ; केंद्र में भी भाजपा का नेतृत्व में १੯੯८ से २००४ तक ६ साल तक ऐन्नडीए सरकार ने राज किया। राम मंदिर की उसारी में भाग ले कर वापस आ रहे कार सेवकों की रेलवे बोगी को वडोदरा में आग लग जाने कारण गुजरात में भयानक नसली दंगे हुए। इस बदनामी कारण २००४ और २००੯ वाली लोग सभा मतदान में भाजपा सरकार बनाने से समर्थ ना रही। इसी कारण भाजपा ने अब वाली मतदान में हिंदु मुद्दा उठाने की बजाऐ विकास, विकास के नारे लगा कर सता में आने की नीति अपनाई हुई है। अगर कोई विरोधी पार्टी १੯੯२ और २००२ की गलतियाँ का भाजपा की तरफ से जवाब मांगती है तो आप उन पर सम्प्रदायकता फैलाने का दोष लगाते हो।

अब आपके लिए सवाल हैं कि क्या जनसंघ /भाजपा ने सिर्फ़ सता में आने के लिए ही बाबरी मस्जिद गिराने, राम मंदिर बनाने, और इस को झाँकी बता कर कांशी मथुरा बाकी होने की नारे लगाऐ थे? क्या अब सता के लिए ही उन मुद्दों को छोड़ कर 'विकास' का मुद्दा उठाया जा रहा है?? या गुप्त एजेंडा वही है परन्तु लोगों को बेवकूफ़ बनाने के लिए अपने आप को धर्म निष्पक्ष दिखा रहे हो??? आप जी को बताना चाहता हाँ कि ऐसे विकास तो समय मुताबिक भारत में मुग़ल सरकार और अंग्रेज़ सरकार ने भी किये; यहाँ तक कि कांग्रेस सरकार ने भी कुछ गिणनयोग काम किये हैं। क्या आप समझते हो कि जो बेकसूर लोगों को राजनैतिक लोगों की घटीया राजनीति कारण गले में टायर डाल कर जलाया गया, बेकरी की भट्टियों में भूना गया अर्ध जली लाशों के टुकड़ों को कुत्ते खाते रहे, औरतों के साथ शरेबज़ार सामुहिक बलातकार किये गए आज उन को वह लोग भूल कर सिर्फ़ गुजरात विकास माडल की, की जा रही झूठी इश्तिहारबाज़ी को देख कर ही आपको वोट डालने की गलती करेंगे???? क्या यही कारण है कि गुजरात के विकास माडल की केजरीवाल की तरफ से पोल खोले जाएँ करके ही भाजपा वर्कर उस का जगह जगह विरोध करने के लिए काले झंडे दिखा रहे हैं और उन के चेहरे पर सियाही फैंक रहे हैं????? अगर ऐसीं कार्यवाहियों करके भाजपा वर्कर लोकतंत्र पर हमला कर रहे हैं तो कल को सता में आने के बाद वह विरोधी विचारों और कम संख्या लोगों पर इसी तरह हमले नहीं करेंगे??????

५. भाजपा भ्रष्टाचार और महँगाई को मुद्दा बना कर मतदान लड़ रही है। परन्तु हैरानी है कि सता की कुर्सी तक पहुँचने के लिए भ्रष्टाचार के दोषों में जेल जा चुके यैदीयुरप्पा, गेगांग अपांग जैसे अनेकों नेतायों को अपनी पार्टी में शामिल करके उन को टिकटों दीं जा शर्म हैं। अपराधिक मामलों में सजा काट चुके बाबू लाल बुखेरिया और प्रशोतम शोलंकी जैसे नेता मोदी सरकार में कैबिनिट मंत्री हैं। यूपीए सरकार की तरफ से १ अप्रैल से गैस की कीमतों बढ़ाए जाएँ सम्बन्धित केजरीवाल की तरफ से पूछे गए सवालों का कोई जवाब नहीं दे रहे। भाजपा की तरफ से मतदान के लिए इश्तिहारबाज़ी, रैलियाँ पर किये जा रहे बेतहाशा खर्च किए, मोदी के चयन दौरों के लिए हवाई खर्च किए ; बाकी की सभी पार्टियों के मकाबले बहुत अधिक हैं। यह खर्च कौन कर रहा है? ; इस सम्बन्धित भाजपा कोई जवाब नहीं देती तो बताओ वोटर किस तरह यकीन करें कि भाजपा सरकार आने के बाद भ्रष्टाचार और महँगाई ख़त्म हो जायेगी?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top