Share on Facebook

Main News Page

ਆਓ ਤਸਵੀਰਾਂ ਠੀਕ ਕਰੀਏ, ਨਾ ਕਿ ਖ਼ਰਾਬ
-: ਰਮਿੰਦਰ ਕੌਰ

ਇਕ ਪਿੰਡ ਵਿਚ ਇਕ ਚਿੱਤਰਕਾਰ ਨੇ ਇਕ ਆਪਣੀ ਖੂਬਸੂਰਤ ਤਸਵੀਰ ਬ੍ਣਾ ਕੇ ਇਕ ਚੌਰਾਸਤੇ ਵਿਚ ਲਗਾ ਦਿਤੀ ਅਤੇ ਲਿਖ ਦਿਤਾ, ਕਿ ਜੇ ਕਿਸੇ ਨੂੰ ਇਸ ਵਿਚ ਜਿਥੇ ਕੀਤੇ ਕੋਈ ਕਮੀ ਪੇਸ਼ੀ ਨਜ਼ਰ ਆਵੇ, ਤਾਂ ਉਥੇ ਨਿਸ਼ਾਨ ਲਗਾ ਦੇਵੇ।

ਜਦ ਚਿਤਰਕਾਰ ਸ਼ਾਮ ਨੂੰ ਦੇਖਣ ਲਈ ਗਿਆ, ਤਾਂ ਲੋਕਾਂ ਨੇ ਪੂਰੀ ਤਸਵੀਰ ਉੱਪਰ ਨਿਸ਼ਾਨ ਲਗਾ ਲਗਾ ਕੇ ਪੂਰੀ ਤਸਵੀਰ ਖਰਾਬ ਕਰ ਦਿਤੀ ਸੀ, ਚਿੱਤਰਕਾਰ ਬਹੁਤ ਦੁਖੀ ਹੋਇਆ, ਖੜਾ ਉਸ ਤਸਵੀਰ ਵਲ ਦੇਖ ਰਿਹਾ ਸੀ। ਇਤਨੇ ਨੂੰ ਉਸਦਾ ਇਕ ਦੋਸਤ ਆਇਆ, ਉਸਦੇ ਉਦਾਸ ਹੋਣ ਦਾ ਕਰਨ ਪੁਛਿਆ, ਉਸਨੇ ਦਸਿਆ ਕਿ ਲੋਕਾਂ ਨੇ ਕੀ ਕੀਤਾ ਹੈ।

ਉਸਦੇ ਦੋਸਤ ਨੇ ਸ੍ਲਾਹ ਦਿਤੀ, ਕਿ ਤੂੰ ਇਕ ਕਲ ਹੋਰ ਤਸਵੀਰ ਬ੍ਣਾ ਕੇ ਲਗਾ ਦੇ ਅਤੇ ਉਸ ਉੱਪਰ ਲਿਖ ਦੇ ਕਿ ਜਿਸ ਕਿਸੇ ਨੂੰ ਕੋਈ ਕਮੀ ਪੇਸ਼ੀ ਨਜ਼ਰ ਆਵੇ, ਇਸਨੂੰ ਠੀਕ ਕਰ ਦੇਵੇ। ਉਸਨੇ ਇੰਝ ਹੀ ਕੀਤਾ, ਜਦ ਸ਼ਾਮ ਨੂੰ ਉਸਨੇ ਤਸਵੀਰ ਨੂੰ ਦੇਖਿਆ, ਤਾਂ ਉਸਦੀ ਤਸਵੀਰ ਬਿਲ੍ਕੁਲ ਸਾਫ ਸੁਥਰੀ ਸੀ, ਕਿਸੇ ਨੇ ਕੁੱਝ ਨਹੀਂ ਲਿਖਿਆ ਸੀ

ਚਿੱਤਰਕਾਰ ਦੇ ਦੋਸਤ ਨੇ ਉਸਨੂੰ ਸਮਝਾਇਆ ਕੇ ਦੁਨੀਆ ਦੂਸਰੇ ਵਿਚ ਕਮੀਆਂ ਹੀ ਦੇਖਦੀ ਹੈ, ਉਸ ਵਿਚ ਨੁਕਸ ਕੱਢੇਗੀ, ਪਰ ਉਨ੍ਹਾਂ ਵਿਚ ਇਹ ਸਮਰਥਾ ਨਹੀਂ ਹੁੰਦੀ, ਕਿ ਉਸ ਨੂੰ ਠੀਕ ਕਰ ਸਕਣ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top